Gurdas Maan: ਗੁਰਦਾਸ ਮਾਨ ਨੇ ਵੱਖਰੇ ਅੰਦਾਜ਼ 'ਚ ਦਿੱਤੀ ਵਿਸਾਖੀ ਦਾ ਵਧਾਈ, ਸੰਗਤਾਂ ਦੇ ਨਾਮ ਦਿੱਤਾ ਇਹ ਸੰਦੇਸ਼, ਦੇਖੋ ਵੀਡੀਓ
Vaisakhi 2023: ਗੁਰਦਾਸ ਮਾਨ ਨੇ ਇੱਕ ਵੀਡੀਓ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤਾ ਹੈ, ਜਿਸ ਵਿੱਚ ਉਹ ਆਪਣੇ ਫੈਨਜ਼ ਸਮੇਤ ਸਮੂਹ ਸੰਗਤਾਂ ਨੂੰ ਵਿਸਾਖੀ ਦੀਆਂ ਵਧਾਈਆਂ ਦਿੰਦੇ ਨਜ਼ਰ ਆ ਰਹੇ ਹਨ
Gurdas Maan Special Message On Vaisakhi 2023: ਪੰਜਾਬੀ ਸਿੰਗਰ ਗੁਰਦਾਸ ਮਾਨ ਨੂੰ ਪੰਜਾਬੀ ਇੰਡਸਟਰੀ ਦਾ ਬਾਬਾ ਬੋਹੜ ਕਿਹਾ ਜਾਂਦਾ ਹੈ। ਉਹ ਤਕਰੀਬਨ 4 ਦਹਾਕਿਆਂ ਤੋਂ ਸਿਰਫ ਪੰਜਾਬ ਹੀ ਨਹੀਂ, ਸਗੋਂ ਪੂਰੇ ਦੇਸ਼ ਦੁਨੀਆ 'ਤੇ ਰਾਜ ਕਰ ਰਹੇ ਹਨ। ਉਹ 65 ਸਾਲ ਦੇ ਹਨ ਅਤੇ ਹਾਲੇ ਵੀ ਇੰਡਸਟਰੀ 'ਚ ਐਕਟਿਵ ਹਨ। ਮਾਨ ਸਾਬ੍ਹ ਇੱਕ ਤੋਂ ਬਾਅਦ ਇੱਕ ਇੰਡਸਟਰੀ ਨੂੰ ਹਿੱਟ ਗਾਣੇ ਦੇ ਰਹੇ ਹਨ। ਇਸ ਦੇ ਨਾਲ ਹੀ ਉਹ ਸੋਸ਼ਲ ਮੀਡੀਆ 'ਤੇ ਵੀ ਐਕਟਿਵ ਰਹਿੰਦੇ ਹਨ।
ਹਾਲ ਹੀ 'ਚ ਗੁਰਦਾਸ ਮਾਨ ਦੀ ਇੱਕ ਸੋਸ਼ਲ ਮੀਡੀਆ ਪੋਸਟ ਦੀ ਚਰਚਾ ਹੋ ਰਹੀ ਹੈ। ਗੁਰਦਾਸ ਮਾਨ ਨੇ ਇੱਕ ਵੀਡੀਓ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤਾ ਹੈ, ਜਿਸ ਵਿੱਚ ਉਹ ਆਪਣੇ ਫੈਨਜ਼ ਸਮੇਤ ਸਮੂਹ ਸੰਗਤਾਂ ਨੂੰ ਵਿਸਾਖੀ ਦੀਆਂ ਵਧਾਈਆਂ ਦਿੰਦੇ ਨਜ਼ਰ ਆ ਰਹੇ ਹਨ। ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਮਾਨ ਆਪਣੇ ਘਰ ਵਿੱਚ ਸੋਫੇ 'ਤੇ ਬੈਠੇ ਹਨ ਅਤੇ ਇਸ ਦਰਮਿਆਨ ਢੋਲ ਵੱਜ ਰਿਹਾ ਹੈ ਅਤੇ ਗੁਰਦਾਸ ਮਾਨ ਢੋਲ ਦੀ ਥਾਪ 'ਤੇ ਭੰਗੜਾ ਪਾਉਂਦੇ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਸਮੂਹ ਸਿੱਖ ਸੰਗਤਾਂ ਨੇ ਨਾਂ ਕੀ ਸੰਦੇਸ਼ ਦਿੱਤਾ ਹੈ, ਦੇਖੋ ਇਸ ਵੀਡੀਓ 'ਚ
View this post on Instagram
ਕਾਬਿਲੇਗ਼ੌਰ ਹੈ ਕਿ ਗੁਰਦਾਸ ਮਾਨ ਪੰਜਾਬੀ ਇੰਡਸਟਰੀ 'ਚ ਕਾਫੀ ਜ਼ਿਆਦਾ ਐਕਟਿਵ ਹਨ। ਉਨ੍ਹਾਂ ਦਾ ਨਵੇਂ ਸਾਲ ਮੌਕੇ 'ਚਿੰਤਾ ਨਾ ਕਰ ਯਾਰ' ਗਾਣਾ ਰਿਲੀਜ਼ ਹੋਇਆ ਸੀ। ਇਸ ਗਾਣੇ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ। ਇਸ ਦੇ ਨਾਲ ਨਾਲ ਗੁਰਦਾਸ ਮਾਨ ਨੇ ਹਾਲ ਹੀ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨਾਲ ਵੀ ਕੋਲੈਬ ਕੀਤਾ ਸੀ। ਦੋਵੇਂ ਮਾਨ ਦੇ ਪੁਰਾਣੇ ਗੀਤ 'ਛੱਲਾ' ਦੇ ਰੀਮੇਕ 'ਚ ਇਕੱਠੇ ਨਜ਼ਰ ਆਏ ਸੀ।