ਪੜਚੋਲ ਕਰੋ
‘ਕਲੰਕ’ ਲਈ ਰਜਨੀਕਾਂਤ ਵੱਲੋਂ ਆਲਿਆ-ਵਰੁਣ ਦੀ ਮਦਦ
ਮੁੰਬਈ: ਕਰਨ ਜੌਹਰ ਦੇ ਲੌਂਚ ਕੀਤੇ ਸਟੂਡੈਂਟਸ ਆਲਿਆ ਤੇ ਵਰੁਣ ਧਵਨ ਇੱਕ ਵਾਰ ਫੇਰ ਸਕਰੀਨ ‘ਤੇ ਧਮਾਲ ਪਾਉਣ ਲਈ ਤਿਆਰ ਹਨ। ਦੋਵਾਂ ਦੀ ਫ਼ਿਲਮ ‘ਕਲੰਕ’ 19 ਅਪ੍ਰੈਲ ਨੂੰ ਰਿਲੀਜ਼ ਹੋਣ ਵਾਲੀ ਹੈ। ਇਸ ਨੂੰ ਕਰਨ ਜੌਹਰ ਨੇ ਪ੍ਰੋਡਿਊਸ ਕੀਤਾ ਹੈ। ਦੋਵਾਂ ਦੀ ਜੋੜੀ ਨੇ ਹਮੇਸ਼ਾ ਹੀ ਬਾਕਸਆਫਿਸ ‘ਤੇ ਕਮਾਲ ਹੀ ਕੀਤਾ ਹੈ। ਇਸ ਵਾਰ ਵੀ ਫ਼ਿਲਮ ਤੋਂ ਅਜਿਹੀਆਂ ਹੀ ਉਮੀਦਾਂ ਹਨ। ਦੋਵੇਂ ਸਟਾਰਸ ਨੇ ਫ਼ਿਲਮ ਦਾ ਹੁਣ ਤੋਂ ਹੀ ਪ੍ਰਮੋਸ਼ਨ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਲਈ ਆਲਿਆ-ਵਰੁਣ ਨੇ ਮਦਦ ਲਈ ਹੈ ਥਲਾਈਵਾ ਰਜਨੀਕਾਂਤ ਦੀ। ਇਸ ਦੀ ਇੱਕ ਤਸਵੀਰ ਨੂੰ ਵਰੁਣ ਨੇ ਸੋਸ਼ਲ ਮੀਡੀਆ ‘ਤੇ ਵੀ ਸ਼ੇਅਰ ਕੀਤਾ ਹੈ। ਇਸ ‘ਚ ਦੋਵੇਂ ਐਕਟਰਸ ਰਜਨੀਕਾਂਤ ਦੀ ਫ਼ਿਲਮ ‘ਜੌਨੀ ਉਸਤਾਦ’ ਸਾਹਮਣੇ ਖੜ੍ਹੇ ਨਜ਼ਰ ਆ ਰਹੇ ਹਨ।
ਵਰੁਣ ਨੇ ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਕੈਪਸ਼ਨ ਵੀ ਦਿੱਤਾ ਹੈ। ਵਰੁਣ-ਆਲਿਆ ਦੀ ਗੱਲ ਕਰੀਤੇ ਤਾਂ ਇਹ ਚੌਥੀ ਵਾਰ ਹੈ ਜਦੋਂ ਦੋਵਾਂ ਦੀ ਜੋੜੀ ਸਕਰੀਨ ‘ਤੇ ਨਜ਼ਰ ਆਉਣ ਵਾਲੀ ਹੈ। ‘ਕਲੰਕ’ ਮਲਟੀਸਟਾਰਰ ਫ਼ਿਲਮ ਹੈ ਜਿਸ ‘ਚ ਸੰਜੇ ਦੱਤ, ਮਾਧੁਰੀ ਦੀਕਸ਼ਿਤ, ਸੋਨਾਕਸ਼ੀ ਤੇ ਆਦਿੱਤਿਆ ਰਾਏ ਕਪੂਰ ਵੀ ਨਜ਼ਰ ਆਉਣਗੇ।Getting ready for our big motion picture experience #KALANK seeking inspiration from the all time great @aliaa08 pic.twitter.com/7wfkaBO8bi
— Varun Dhawan (@Varun_dvn) February 6, 2019
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















