'ਕਿਉਂਕਿ ਸਾਸ ਭੀ ਕਭੀ ਬਹੂ ਥੀ' ਫੇਮ ਐਕਟਰ ਦਾ ਦਿਹਾਂਤ, 48 ਸਾਲ ਦੀ ਉਮਰ 'ਚ ਫਾਨੀ ਸੰਸਾਰ ਤੋਂ ਹੋਏ ਰੁਖ਼ਸਤ
Vikas Sethi Death: ਟੀਵੀ ਜਗਤ ਤੋਂ ਬਹੁਤ ਹੀ ਦੁਖਦਾਇਕ ਖਬਰ ਸਾਹਮਣੇ ਆਈ ਹੈ। ਜਿੱਥੇ ਮਸ਼ਹੂਰ ਟੀਵੀ ਅਦਾਕਾਰ ਵਿਕਾਸ ਸੇਠੀ ਦੀ ਬੇਵਕਤੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਿਸ ਤੋਂ ਬਾਅਦ ਟੀਵੀ ਇੰਡਸਟਰੀ ਦੇ ਵਿੱਚ ਸੋਗ ਦੀ ਲਹਿਰ...
Vikas Sethi Death: ਟੀਵੀ ਇੰਡਸਟਰੀ ਤੋਂ ਇੱਕ ਦੁਖਦਾਈ ਖਬਰ ਸਾਹਮਣੇ ਆ ਰਹੀ ਹੈ। ਮਸ਼ਹੂਰ ਅਦਾਕਾਰ ਵਿਕਾਸ ਸੇਠੀ ਇਸ ਫਾਨੀ ਸੰਸਾਰ ਤੋਂ ਰੁਖਸਤ ਹੋ ਗਏ। ਸਿਰਫ਼ 48 ਸਾਲ ਦੀ ਛੋਟੀ ਉਮਰ ਵਿੱਚ ਹੀ ਉਨ੍ਹਾਂ ਦੀ ਮੌਤ ਹੋ ਗਈ। ਵਿਕਾਸ ਸੇਠੀ ਦੇ ਬੇਵਕਤੀ ਮੌਤ ਦੇ ਕਾਰਨ ਟੀਵੀ ਇੰਡਸਟਰੀ ਵਿੱਚ ਸੋਗ ਦੀ ਲਹਿਰ ਹੈ। ਫੈਨ ਬਹੁਤ ਦੁੱਖੀ ਹਨ, ਕਿਸੇ ਨੂੰ ਵਿਸ਼ਵਾਸ ਨਹੀਂ ਹੋ ਰਿਹਾ ਹੈ ਕਿ ਹੁਣ ਉਹ ਸਾਡੇ ਵਿਚਕਾਰ ਨਹੀਂ ਰਹੇ।
ਵਿਕਾਸ ਸੇਠੀ ਇੱਕ ਮਸ਼ਹੂਰ ਟੀਵੀ ਅਦਾਕਾਰ ਸੀ। ਉਨ੍ਹਾਂ ਨੇ ਸਮ੍ਰਿਤੀ ਇਰਾਨੀ ਅਤੇ ਏਕਤਾ ਕਪੂਰ ਦੇ ਮਸ਼ਹੂਰ ਟੀਵੀ ਸ਼ੋਅ 'ਕਿਉਂਕਿ ਸਾਸ ਭੀ ਕਭੀ ਬਹੂ ਥੀ' ਵਿੱਚ ਕੰਮ ਕੀਤਾ। ਇਹ ਸ਼ੋਅ ਸਾਲ 2000 ਵਿੱਚ ਸ਼ੁਰੂ ਹੋਇਆ ਸੀ।
ਇਹ ਸ਼ੋਅ ਕਰੀਬ ਅੱਠ ਸਾਲ ਚੱਲਿਆ। ਸੀਰੀਅਲ 'ਕਹੀਂ ਤੋ ਹੋਵੇਗਾ' ਨੂੰ ਲੈ ਕੇ ਵਿਕਾਸ ਸੇਠੀ ਵੀ ਸੁਰਖੀਆਂ 'ਚ ਰਹੇ ਸਨ। ਇਹ ਸਾਲ 2003 ਵਿੱਚ ਸ਼ੁਰੂ ਕੀਤਾ ਗਿਆ ਸੀ। ਇਸ ਤੋਂ ਇਲਾਵਾ ਉਹ ਸੀਰੀਅਲ 'ਕਸੌਟੀ ਜ਼ਿੰਦਗੀ ਕੀ' 'ਚ ਵੀ ਨਜ਼ਰ ਆਏ। ਇਹ ਸੀਰੀਅਲ ਸਾਲ 2001 'ਚ ਆਇਆ ਸੀ। ਜਿਸ ਵਿੱਚ ਕਈ ਮਸ਼ਹੂਰ ਟੀਵੀ ਹਸਤੀਆਂ ਨੇ ਕੰਮ ਕੀਤਾ ਸੀ।
ਵਿਕਾਸ ਦੇ ਪ੍ਰਸ਼ੰਸਕ ਜਾਣਨਾ ਚਾਹੁੰਦੇ ਹਨ ਕਿ 48 ਸਾਲ ਦੀ ਛੋਟੀ ਉਮਰ ਵਿੱਚ ਵਿਕਾਸ ਸੇਠੀ ਦੀ ਮੌਤ ਕਿਵੇਂ ਹੋਈ। ਦੱਸਿਆ ਜਾ ਰਿਹਾ ਹੈ ਕਿ ਅਦਾਕਾਰ ਨੂੰ ਦਿਲ ਦਾ ਦੌਰਾ ਪਿਆ ਸੀ। ਇਸ ਤੋਂ ਬਾਅਦ ਉਸ ਨੂੰ ਬਚਾਇਆ ਨਹੀਂ ਜਾ ਸਕਿਆ। ਟੈਲੀਚੱਕਰ ਦੀ ਇੱਕ ਰਿਪੋਰਟ ਦੇ ਅਨੁਸਾਰ, ਅਦਾਕਾਰ ਨੂੰ ਸੌਂਦੇ ਸਮੇਂ ਦਿਲ ਦਾ ਦੌਰਾ ਪਿਆ। ਜਿਸ ਕਾਰਨ ਉਨ੍ਹਾਂ ਦੀ ਜਾਨ ਚਲੀ ਗਈ। ਹਾਲਾਂਕਿ ਅਜੇ ਤੱਕ ਵਿਕਾਸ ਦੀ ਪਤਨੀ ਅਤੇ ਪਰਿਵਾਰ ਵੱਲੋਂ ਉਨ੍ਹਾਂ ਦੇ ਦਿਹਾਂਤ ਬਾਰੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ।
ਆਪਣੇ ਪਿੱਛੇ ਪਤਨੀ ਅਤੇ ਜੁੜਵਾ ਬੱਚੇ ਛੱਡ ਗਏ ਹਨ
ਵਿਕਾਸ ਸੇਠੀ ਦੇ ਬੇਵਕਤੀ ਮੌਤ ਨਾਲ ਉਨ੍ਹਾਂ ਦੇ ਪਰਿਵਾਰ ਅਤੇ ਪ੍ਰਸ਼ੰਸਕਾਂ ਨੂੰ ਵੱਡਾ ਸਦਮਾ ਲੱਗਾ ਹੈ। ਅਭਿਨੇਤਾ ਦੀ ਪਤਨੀ ਦਾ ਰੋ-ਰੋ ਬੁਰਾ ਹਾਲ ਹੋਇਆ ਪਿਆ ਹੈ। ਮਰਹੂਮ 48 ਸਾਲਾ ਅਦਾਕਾਰ ਦਾ ਜਨਮ 12 ਮਈ 1976 ਨੂੰ ਚੰਡੀਗੜ੍ਹ ਵਿੱਚ ਹੋਇਆ ਸੀ। ਉਨ੍ਹਾਂ ਨੇ ਜਾਹਨਵੀ ਸੇਠੀ ਨਾਲ ਵਿਆਹ ਕੀਤਾ ਸੀ। ਵਿਆਹ ਤੋਂ ਬਾਅਦ ਇਹ ਕਪਲ ਜੁੜਵਾਂ ਬੱਚਿਆਂ ਦੇ ਮਾਤਾ-ਪਿਤਾ ਬਣ ਗਏ। ਵਿਕਾਸ ਆਪਣੇ ਪਿੱਛੇ ਹੱਸਦਾ-ਵੱਸਦਾ ਪਰਿਵਾਰ ਛੱਡ ਗਿਆ ਹੈ।
ਤੁਹਾਨੂੰ ਦੱਸ ਦੇਈਏ ਕਿ ਟੀਵੀ ਸੀਰੀਅਲ ਤੋਂ ਇਲਾਵਾ ਵਿਕਾਸ ਨੇ ਬਾਲੀਵੁੱਡ ਅਤੇ ਤੇਲਗੂ ਸਿਨੇਮਾ ਵਿੱਚ ਵੀ ਕੰਮ ਕੀਤਾ ਸੀ। ਉਹ 2001 ਦੀ ਬਲਾਕਬਸਟਰ ਬਾਲੀਵੁੱਡ ਫਿਲਮ 'ਕਭੀ ਖੁਸ਼ੀ ਕਭੀ ਗ਼ਮ' ਵਿੱਚ ਨਜ਼ਰ ਆਏ ਸੀ। ਇਸ 'ਚ ਉਹ ਕਰੀਨਾ ਕਪੂਰ ਦੇ ਦੋਸਤ ਦੀ ਭੂਮਿਕਾ 'ਚ ਨਜ਼ਰ ਆਏ ਸੀ। ਉਨ੍ਹਾਂ ਨੇ 2001 'ਚ ਆਈ ਫਿਲਮ 'ਦੀਵਾਨਪਨ' 'ਚ ਵੀ ਕੰਮ ਕੀਤਾ ਸੀ। ਇਨ੍ਹਾਂ ਤੋਂ ਇਲਾਵਾ ਵਿਕਾਸ ਤੇਲਗੂ ਫਿਲਮ 'ਇਸਮਾਰਟ ਸ਼ੰਕਰ' ਦਾ ਵੀ ਹਿੱਸਾ ਸੀ।