Diljit Dosanjh: ਇੰਤਜ਼ਾਰ ਖਤਮ, ਦਿਲਜੀਤ ਦੋਸਾਂਝ ਦੀ ਫਿਲਮ 'ਚਮਕੀਲਾ' ਦਾ ਪਹਿਲੇ ਗਾਣੇ 'ਇਸ਼ਕ ਮਿਟਾਏ' ਦਾ ਐਲਾਨ, ਜਾਣੋ ਰਿਲੀਜ਼ ਡੇਟ
Chamkila Movie First Song: ਫੈਨਜ਼ ਦਾ ਇੰਤਜ਼ਾਰ ਆਖਰ ਖਤਮ ਹੋ ਗਿਆ ਹੈ। ਕਿਉਂਕਿ ਦਿਲਜੀਤ ਦੋਸਾਂਝ ਤੇ ਪਰਿਣੀਤੀ ਚੋਪੜਾ ਸਟਾਰਰ ਫਿਲਮ 'ਚਮਕੀਲਾ' ਦੇ ਪਹਿਲੇ ਗਾਣੇ 'ਇਸ਼ਕ ਮਿਟਾਏ' ਦਾ ਐਲਾਨ ਹੋ ਚੁੱਕਿਆ ਹੈ।
Chamkila Movie First Song Announced: ਪੰਜਾਬੀ ਸਿੰਗਰ ਤੇ ਐਕਟਰ ਦਿਲਜੀਤ ਦੋਸਾਂਝ ਇੰਨੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੇ ਹਨ। ਦੋਸਾਂਝਵਾਲਾ ਇੰਨੀਂ ਦਿਨੀਂ ਮੁੰਬਈ ਵਿੱਚ ਹੈ ਅਤੇ ਜਲਦੀ ਜਲਦੀ ਆਪਣੀ ਫਿਲਮ 'ਦ ਕਰੂ' ਦੀ ਸ਼ੂਟਿੰਗ ਪੂਰੀ ਕਰ ਰਿਹਾ ਹੈ। ਇਸ ਦਰਮਿਆਨ ਉਨ੍ਹਾਂ ਲੋਕਾਂ ਲਈ ਚੰਗੀ ਖਬਰ ਹੈ, ਜੋ ਦਿਲਜੀਤ ਦੀ ਫਿਲਮ 'ਚਮਕੀਲਾ' ਦੇ ਗਾਣਿਆਂ ਦਾ ਇੰਤਜ਼ਾਰ ਕਰ ਰਹੇ ਸੀ।
ਇਹ ਵੀ ਪੜ੍ਹੋ: ਮੁੰਬਈ ਦੀਆਂ ਸੜਲਾਂ 'ਤੇ ਸਬਜ਼ੀ ਖਰੀਦਦੇ ਨਜ਼ਰ ਆਏ ਦਿਲਜੀਤ ਦੋਸਾਂਝ, ਗਾਇਕ ਦੀ ਸਾਦਗੀ ਦੇ ਕਾਇਲ ਹੋਏ ਫੈਨਜ਼
ਫੈਨਜ਼ ਦਾ ਇੰਤਜ਼ਾਰ ਆਖਰ ਖਤਮ ਹੋ ਗਿਆ ਹੈ। ਕਿਉਂਕਿ ਦਿਲਜੀਤ ਦੋਸਾਂਝ ਤੇ ਪਰਿਣੀਤੀ ਚੋਪੜਾ ਸਟਾਰਰ ਫਿਲਮ 'ਚਮਕੀਲਾ' ਦੇ ਪਹਿਲੇ ਗਾਣੇ 'ਇਸ਼ਕ ਮਿਟਾਏ' ਦਾ ਐਲਾਨ ਹੋ ਚੁੱਕਿਆ ਹੈ। ਗਾਣੇ ਦਾ ਟੀਜ਼ਰ ਵੀ ਰਿਲੀਜ਼ ਕੀਤਾ ਗਿਆ ਹੈ, ਜਿਸ ਵਿੱਚ ਦਿਲਜੀਤ ਨੂੰ ਚਮਕੀਲਾ ਲੁੱਕ 'ਚ ਦੇਖਿਆ ਜਾ ਸਕਦਾ ਹੈ। ਦਿਲਜੀਤ ਚਮਕੀਲਾ ਵਾਂਗ ਹੱਥ 'ਚ ਤੁੰਬੀ ਫੜੇ ਨਜ਼ਰ ਆ ਰਹੇ ਹਨ। ਟੀਜ਼ਰ 'ਚ ਉਹ ਪਰਿਣੀਤੀ ਚੋਪੜਾ ਦੇ ਨਾਲ ਸਟੇਜ 'ਤੇ ਪਰਫਾਰਮ ਵੀ ਕਰਦੇ ਨਜ਼ਰ ਆ ਰਹੇ ਹਨ। ਇਸ ਗੀਤ ਦੇ ਟੀਜ਼ਰ ਨੂੰ ਦੇਖ ਕੇ ਫੈਨਜ਼ ਕਾਫੀ ਐਕਸਾਇਟਡ ਹੋ ਰਹੇ ਹਨ ਅਤੇ ਬੇਸਵਰੀ ਨਾਲ ਪੂਰਾ ਗੀਤ ਰਿਲੀਜ਼ ਹੋਣ ਦੀ ਉਡੀਕ ਕਰ ਰਹੇ ਹਨ। ਦੱਸ ਦਈਏ ਕਿ 'ਚਮਕੀਲਾ' ਫਿਲਮ ਦਾ ਇਹ ਗਾਣਾ ਕੱਲ੍ਹ ਯਾਨਿ 29 ਫਰਵਰੀ ਨੂੰ ਰਿਲੀਜ਼ ਹੋਣ ਜਾ ਰਿਹਾ ਹੈ। ਦੇਖੋ ਗੀਤ ਦਾ ਟੀਜ਼ਰ:
View this post on Instagram
ਦੱਸ ਦਈਏ ਕਿ ਹਾਲ ਹੀ 'ਚ ਚਮਕੀਲਾ ਫਿਲਮ ਦੀ ਪਹਿਲੀ ਝਲਕ ਵੀ ਸਾਹਮਣੇ ਆਈ ਸੀ ਤੇ ਨਾਲ ਹੀ ਫਿਲਮ ਦੀ ਰਿਲੀਜ਼ ਡੇਟ ਦਾ ਵੀ ਐਲਾਨ ਕੀਤਾ ਗਿਆ ਸੀ। ਕਾਬਿਲੇਗ਼ੌਰ ਹੈ ਕਿ ਚਮਕੀਲਾ ਫਿਲਮ ਓਟੀਟੀ ਪਲੇਟਫਾਰਮ ਨੈੱਟਫਲਿਕਸ 'ਤੇ 12 ਅਪ੍ਰੈਲ ਨੂੰ ਦਸਤਕ ਦੇਣ ਜਾ ਰਹੀ ਹੈ। ਇਸ ਫਿਲਮ ਦੀ ਕਹਾਣੀ ਚਮਕੀਲਾ ਤੇ ਅਮਰਜੋਤ ਕੌਰ ਦੀ ਪ੍ਰੇਮ ਕਹਾਣੀ ਦੇ ਆਲੇ ਦੁਆਲੇ ਘੁੰਮਦੀ ਹੈ।