Babbu Maan: ਜਦੋਂ ਬੱਬੂ ਮਾਨ 'ਤੇ ਲੱਗਿਆ ਸੀ ਪੰਜਾਬ 'ਚ ਗੰਨ ਕਲਚਰ ਵਾਲੇ ਗਾਣੇ ਸ਼ੁਰੂ ਕਰਨ ਦਾ ਇਲਜ਼ਾਮ, ਜਾਣੋ ਕਿਹੜਾ ਸੀ ਉਹ ਗਾਣਾ
Babbu Mann Songs: ਕੀ ਤੁਸੀਂ ਜਾਣਦੇ ਹੋ ਕਿ ਪੰਜਾਬ 'ਚ ਗੰਨ ਕਲਚਰ ਵਾਲੇ ਗੀਤ ਬਣਾਉਣ ਦਾ ਟਰੈਂਡ ਕਿਸ ਗਾਇਕ ਨੇ ਸ਼ੁਰੂ ਕੀਤਾ ਸੀ? ਉਹ ਗਾਇਕ ਕੋਈ ਹੋਰ ਨਹੀਂ ਬਲਕਿ ਬੱਬੂ ਮਾਨ ਸੀ।
ਅਮੈਲੀਆ ਪੰਜਾਬੀ ਦੀ ਰਿਪੋਰਟ
Gun Culture Trend In Punajbi Industry: ਬੱਬੂ ਮਾਨ ਨੂੰ ਪੰਜਾਬੀ ਇੰਡਸਟਰੀ ਦਾ 'ਮਾਣ' ਕਿਹਾ ਜਾਂਦਾ ਹੈ। ਉਹ ਪੰਜਾਬੀ ਇੰਡਸਟਰੀ ਦੇ ਲੈਜੇਂਡ ਹਨ। ਉਨ੍ਹਾਂ ਦੀ ਪੂਰੀ ਦੁਨੀਆ 'ਚ ਜ਼ਬਰਦਸਤ ਫੈਨ ਫਾਲੋਇੰਗ ਹੈ। ਉਨ੍ਹਾਂ ਜਿਨ੍ਹਾਂ ਪਿਆਰ ਸ਼ਾਇਦ ਹੀ ਪੰਜਾਬ 'ਚ ਕਿਸੇ ਕਲਾਕਾਰ ਨੂੰ ਮਿਲਿਆ ਹੋਵੇ। ਪਰ ਇਸ ਗੱਲ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਬੱਬੂ ਮਾਨ ਤੇ ਵਿਵਾਦਾਂ ਦਾ ਰਿਸ਼ਤਾ ਕਾਫੀ ਪੁਰਾਣਾ ਰਿਹਾ ਹੈ।
ਅੱਜ ਅਸੀਂ ਤੁਹਾਨੂੰ ਬੱਬੂ ਮਾਨ ਨਾਲ ਜੁੜਿਆ ਅਜਿਹਾ ਕਿੱਸਾ ਦੱਸਣ ਜਾ ਰਹੇ ਹਾਂ, ਜੋ ਸ਼ਾਇਦ ਤੁਸੀਂ ਪਹਿਲਾਂ ਨਾ ਸੁਣਿਆ ਹੋਵੇ। ਪੰਜਾਬ 'ਚ ਹਾਲ ਹੀ 'ਚ ਸਰਕਾਰ ਨੇ ਸਖਤ ਨਿਯਮ ਲਾਗੂ ਕੀਤੇ ਹਨ। ਜਿਸ ਦੇ ਤਹਿਤ ਜਿਹੜਾ ਵੀ ਸਿੰਗਰ ਹੁਣ ਆਪਣੇ ਗੀਤਾਂ 'ਚ ਗੰਨ ਕਲਚਰ ਨੂੰ ਪ੍ਰਮੋਟ ਕਰੇਗਾ, ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ।
ਪਰ ਕੀ ਤੁਸੀਂ ਜਾਣਦੇ ਹੋ ਕਿ ਪੰਜਾਬ 'ਚ ਗੰਨ ਕਲਚਰ ਵਾਲੇ ਗੀਤ ਬਣਾਉਣ ਦਾ ਟਰੈਂਡ ਕਿਸ ਗਾਇਕ ਨੇ ਸ਼ੁਰੂ ਕੀਤਾ ਸੀ? ਉਹ ਗਾਇਕ ਕੋਈ ਹੋਰ ਨਹੀਂ ਬਲਕਿ ਬੱਬੂ ਮਾਨ ਸੀ। ਜੀ ਹਾਂ, 2001 'ਚ ਬੱਬੂ ਮਾਨ ਵਿਵਾਦਾਂ 'ਚ ਘਿਰ ਗਏ ਸੀ, ਜਦੋਂ ਉਨ੍ਹਾਂ ਦੀ ਐਲਬਮ 'ਸੌਣ ਦੀ ਝੜੀ' ਦਾ ਗਾਣਾ 'ਕਬਜ਼ਾ' ਰਿਲੀਜ਼ ਹੋਇਆ ਸੀ। ਇਹ ਗਾਣਾ ਜ਼ਬਰਦਸਤ ਹਿੱਟ ਹੋਇਆ ਸੀ। ਪਰ ਇਹ ਗਾਣਾ ਬੱਬੂ ਮਾਨ ਨੂੰ ਵਿਵਾਦਾਂ 'ਚ ਵੀ ਫਸਾ ਗਿਆ ਸੀ। ਇਹ ਗੱਲ ਸਾਲ 2001 ਦੀ ਹੈ, ਜਦੋਂ ਬੱਬੂ ਮਾਨ ਦੀ ਐਲਬਮ 'ਸੌਣ ਦੀ ਝੜੀ' ਆਈ ਸੀ। ਇਹ ਪੂਰੀ ਐਲਬਮ ਹੀ ਬਲਾਕਬਸਟਰ ਰਹੀ ਸੀ। ਇਸ ਐਲਬਮ ਦਾ ਗਾਣਾ 'ਕਬਜ਼ਾ' ਸਭ ਤੋਂ ਵੱਧ ਚਰਚਾ 'ਚ ਰਿਹਾ ਸੀ।
ਬੱਬੂ ਮਾਨ ਦਾ ਗਾਣਾ 'ਕਬਜ਼ਾ' ਦੀ ਪਹਿਲੀ ਲਾਈਨ ਹੀ ਇਹੀ ਹੈ 'ਖੇਡਣਗੇ ਜੱਟ ਅੱਜ ਖੂਨ ਦੀਆਂ ਹੋਲੀਆਂ'। ਇਸ ਦੇ ਨਾਲ ਨਾਲ ਗੀਤ ਦੀ ਵੀਡੀਓ ਵਿੱਚ ਵੀ ਖੂਬ ਹਥਿਆਰ ਫਲੌਂਟ ਕੀਤੇ ਗਏ ਸੀ। ਇਸ ਗਾਣੇ ਨੂੰ ਲੈਕੇ ਉਸ ਸਮੇਂ ਬੱਬੂ ਮਾਨ ਨਫਰਤ ਕਰਨ ਵਾਲਿਆਂ ਦੇ ਨਿਸ਼ਾਨੇ 'ਤੇ ਆ ਗਏ ਸੀ। ਮੀਡੀਆ ਨੇ ਵੀ ਖੂਬ ਇਸ ਮਾਮਲੇ ਨੂੰ ਉਛਾਲਿਆ ਸੀ ਕਿ ਆਖਰ ਇਸ ਤਰ੍ਹਾਂ ਦਾ ਗਾਣਾ ਕਿਉਂ ਬਣਾਇਆ ਗਿਆ ਹੈ। ਭਾਵੇਂ ਇਸ ਗਾਣੇ ਕਰਕੇ ਬਹੁਤ ਵਿਵਾਦ ਹੋਇਆਂ ਸੀ, ਪਰ ਇਹ ਉਹੀ ਗਾਣਾ ਸੀ ਜਿਸ ਨੇ ਬੱਬੂ ਮਾਨ ਨੂੰ ਸੁਪਰਸਟਾਰ ਬਣਾਇਆ ਸੀ। ਦੇਖੋ ਇਹ ਗਾਣਾ:
ਦੱਸ ਦਈਏ ਕਿ 'ਕਬਜ਼ਾ' ਗਾਣੇ ਤੋਂ ਪਹਿਲਾਂ ਕਦੇ ਵੀ ਕਿਸੇ ਪੰਜਾਬੀ ਸਿੰਗਰ ਨੇ ਇਸ ਤਰ੍ਹਾਂ ਦੇ ਗਾਣੇ ਨਹੀਂ ਬਣਾਏ ਸੀ। ਬੱਬੂ ਮਾਨ ਨੇ ਅਜਿਹਾ ਟਰੈਂਡ ਸ਼ੁਰੂ ਕੀਤਾ ਕਿ ਅੱਜ ਤੱਕ ਇਹ ਟਰੈਂਡ ਚੱਲਦਾ ਆ ਰਿਹਾ ਹੈ। ਅੱਜ ਦੀ ਡੇਟ 'ਚ ਕੋਈ ਵੀ ਗਾਣਾ ਉਦੋਂ ਤੱਕ ਹਿੱਟ ਨਹੀਂ ਹੁੰਦਾ, ਜਦੋਂ ਤੱਕ ਉਸ 'ਚ ਹਥਿਆਰਾਂ ਦੀ ਜ਼ਿਕਰ ਨਾ ਹੋਵੇ।