Anmol Kwatra: ਭਾਜਪਾ 'ਚ ਸ਼ਾਮਲ ਹੋਵੇਗਾ ਅਨਮੋਲ ਕਵਾਤਰਾ? ਖੁਦ ਸੋਸ਼ਲ ਮੀਡੀਆ 'ਤੇ ਪੋਸਟ ਸ਼ੇਅਰ ਕਰ ਦਿੱਤਾ ਹਿੰਟ!
Lok Sabha Elections 2024: ਅਨਮੋਲ ਕਵਾਤਰਾ ਨੇ ਇੱਕ ਪੋਸਟ ਆਪਣੇ ਇੰਸਟਾਗ੍ਰਾਮ ਦੀ ਸਟੋਰੀ 'ਤੇ ਸ਼ੇਅਰ ਕੀਤੀ ਹੈ, ਜਿਸ ਵਿੱਚ ਉਹ ਕੁਰਸੀ 'ਤੇ ਬੈਠਾ ਹੈ ਅਤੇ ਅਮਿਤ ਸ਼ਾਹ ਉਸ ਦੇ ਕੋਲ ਖੜੇ ਹਨ।
ਅਮੈਲੀਆ ਪੰਜਾਬੀ ਦੀ ਰਿਪੋਰਟ
Anmol Kwatra News: ਅਨਮੋਲ ਕਵਾਤਰਾ ਅਕਸਰ ਹੀ ਸੁਰਖੀਆਂ 'ਚ ਬਣਿਆ ਰਹਿੰਦਾ ਹੈ। ਉਹ ਲੋਕਾਂ ਦੀ ਸੇਵਾ ਦਾ ਕੰਮ ਬਖੂਬੀ ਕਰ ਰਿਹਾ ਹੈ। ਉਸ ਦੀਆਂ ਵੀਡੀਓਜ਼ ਵੀ ਅਕਸਰ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਪਰ ਪਿਛਲੇ ਕਈ ਦਿਨ ਤੋਂ ਅਨਮੋਲ ਕਵਾਤਰਾ ਆਪਣੀ ਰਾਜਨੀਤੀ 'ਚ ਦਿਲਚਸਪੀ ਨੂੰ ਲੈਕੇ ਸੁਰਖੀਆਂ 'ਚ ਬਣਿਆ ਹੋਇਆ ਹੈ।
ਉਸ ਨੇ ਹਾਲ ਹੀ 'ਚ ਇੱਕ ਪੌਡਕਾਸਟ 'ਚ ਕਿਹਾ ਸੀ ਕਿ ਜੇ ਕੰਗਨਾ ਰਣੌਤ ਚੰਡੀਗੜ੍ਹ ਤੋਂ ਚੋਣਾਂ ਲੜੇਗੀ ਤਾਂ ਉਹ ਉਸ ਦੇ ਵਿਰੁੱਧ ਖੜਾ ਹੋਵੇਗਾ। ਇਸ ਦੇ ਨਾਲ ਨਾਲ ਉਸ ਨੇ 2 ਦਿਨ ਪਹਿਲਾਂ ਇੱਕ ਪੋਸਟ ਸ਼ੇਅਰ ਕਰ ਆਪਣੇ ਫੈਨਜ਼ ਤੋਂ ਸਲਾਹ ਵੀ ਮੰਗੀ ਸੀ ਕਿ ਉਸ ਨੂੰ ਕਿਹੜੀ ਪਾਰਟੀ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ। ਪਰ ਇੰਝ ਲੱਗਦਾ ਹੈ ਕਿ ਅਨਮੋਲ ਨੇ ਆਪਣਾ ਮਨ ਬਣਾ ਲਿਆ ਹੈ।
ਅਨਮੋਲ ਕਵਾਤਰਾ ਨੇ ਇੱਕ ਪੋਸਟ ਆਪਣੇ ਇੰਸਟਾਗ੍ਰਾਮ ਦੀ ਸਟੋਰੀ 'ਤੇ ਸ਼ੇਅਰ ਕੀਤੀ ਹੈ, ਜਿਸ ਵਿੱਚ ਉਹ ਕੁਰਸੀ 'ਤੇ ਬੈਠਾ ਹੈ ਅਤੇ ਅਮਿਤ ਸ਼ਾਹ ਉਸ ਦੇ ਕੋਲ ਖੜੇ ਹਨ। ਹਾਲਾਂਕਿ ਇਹ ਇੱਕ ਨਕਲੀ ਤਸਵੀਰ ਹੈ, ਇਸ ਨੂੰ ਸ਼ੇਅਰ ਕਰਦਿਆਂ ਕਵਾਤਰਾ ਨੇ ਕੈਪਸ਼ਨ ਲਿਖੀ, 'ਜਨਤਾ ਨਹੀਂ ਹਟਦੀ।' ਪਰ ਇਹ ਪੋਸਟ ਕਿਤੇ ਨਾ ਕਿਤੇ ਰਾਜਨੀਤੀ 'ਚ ਉਸ ਦੀ ਦਿਲਚਸਪੀ ਵੱਲ ਇਸ਼ਾਰਾ ਕਰ ਰਹੀ ਹੈ। ਇਸ ਤਸਵੀਰ ਨੂੰ ਅਨਮੋਲ ਨੇ ਐਵੇਂ ਹੀ ਸ਼ੇਅਰ ਕੀਤਾ ਹੈ, ਜਾਂ ਫਿਰ ਉਸ ਦਾ ਕੋਈ ਸਿਆਸੀ ਮਕਸਦ ਹੈ, ਇਸ ਦਾ ਪਤਾ ਤਾਂ ਆਉਣ ਵਾਲੇ ਸਮੇਂ 'ਚ ਹੀ ਲੱਗੇਗਾ। ਤੁਸੀਂ ਦੇਖੋ ਇਹ ਤਸਵੀਰ:
ਕਾਬਿਲੇਗ਼ੌਰ ਹੈ ਕਿ ਅਨਮੋਲ ਕਵਾਤਰਾ ਨੂੰ ਰਾਜਨੀਤੀ 'ਚ ਦਿਲਚਸਪੀ ਹੈ। ਉਸ ਨੇ ਖੁਦ ਕਈ ਵਾਰ ਕਿਹਾ ਹੈ ਕਿ ਉਹ ਲੋਕ ਭਲਾਈ ਦੇ ਲਈ ਰਾਜਨੀਤੀ 'ਚ ਆਉਣਾ ਚਾਹੁੰਦਾ ਹੈ। ਉਸ ਨੇ ਲੋਕਾਂ ਤੋਂ ਸਲਾਹ ਵੀ ਮੰਗੀ ਸੀ ਕਿ ਉਸ ਨੂੰ ਕਿਹੜੀ ਪਾਰਟੀ 'ਚ ਸ਼ਾਮਲ ਹੋਣਾ ਚਾਹੀਦਾ ਹੈ। ਦੇਖਿਆ ਜਾਵੇ ਤਾਂ ਲੋਕ ਸਭਾ ਚੋਣਾਂ ਹੁਣ ਸਿਰ 'ਤੇ ਆ ਖੜੀਆਂ ਹਨ। ਅਨਮੋਲ ਲਈ ਇਹ ਬਿਲਕੁਲ ਸਹੀ ਸਮਾਂ ਹੈ ਕੋਈ ਚੋਣ ਕਰਨ ਦਾ ਕਿ ਉਹ ਕਿਹੜੀ ਪਾਰਟੀ 'ਚ ਸ਼ਾਮਲ ਹੋਣਾ ਚਾਹੁੰਦਾ ਹੈ।