Year Ender 2023: ਇਨ੍ਹਾਂ ਪੰਜਾਬੀ ਕਲਾਕਾਰਾਂ ਲਈ ਸਾਲ 2023 ਰਿਹਾ ਬੇਹਤਰੀਨ, ਕਰੋੜਾਂ 'ਚ ਛਾਪੇ ਨੋਟ, ਲਾਈਮਲਾਈਟ 'ਚ ਰਹੇ ਪੂਰਾ ਸਾਲ
Pollywood News: ਨੀਰੂ ਬਾਜਵਾ ਤੋਂ ਦਿਲਜੀਤ ਦੋਸਾਂਝ, ਫਿਰ ਗਿੱਪੀ ਗਰੇਵਾਲ ਤੋਂ ਸੋਨਮ ਬਾਜਵਾ ਇਹ ਉਹ ਕਲਾਕਾਰ ਹਨ, ਜਿਨ੍ਹਾਂ ਦੇ ਲਈ 2023 ਇੱਕ ਯਾਦਗਾਰੀ ਸਾਲ ਬਣ ਗਿਆ। ਤਾਂ ਆਓ ਤੁਹਾਨੂੰ ਦੱਸਦੇ ਹਾਂ।
ਅਮੈਲੀਆ ਪੰਜਾਬੀ ਦੀ ਰਿਪੋਰਟ
Year Ender 2023: ਸਾਲ 2023 ਦੀ ਪੁੱਠੀ ਗਿਣਤੀ ਸ਼ੁਰੂ ਹੋ ਚੁੱਕੀ ਹੈ। ਮਹਿਜ਼ 10 ਦਿਨਾਂ ਨੂੰ ਪੂਰੀ ਦੁਨੀਆ ਨਵੇਂ ਸਾਲ ਯਾਨਿ 2024 ਦਾ ਵੈਲਕਮ ਕਰੇਗੀ। ਪੰਜਾਬੀ ਸਿਨੇਮਾ ਦੇ ਲਈ ਸਾਲ 2023 ਬੜਾ ਹੀ ਭਾਗਾਂ ਵਾਲਾ ਰਿਹਾ ਹੈ। ਇਸ ਸਾਲ ਕਈ ਪੰਜਾਬੀ ਫਿਲਮਾਂ ਰਿਲੀਜ਼ ਹੋਈਆ, ਜਿਨ੍ਹਾਂ ਨੂੰ ਲੋਕਾਂ ਨੇ ਨਾ ਸਿਰਫ ਪਸੰਦ ਕੀਤਾ, ਬਲਕਿ ਬਾਕਸ ਆਫਿਸ 'ਤੇ ਵੀ ਇਨ੍ਹਾਂ ਫਿਲਮਾਂ ਨੇ ਰਾਜ ਕੀਤਾ। ਇਸ ਦੇ ਲਈ ਕਰੈਡਿਟ ਜਾਂਦਾ ਹੈ ਇਨ੍ਹਾਂ ਫਿਲਮਾਂ 'ਚ ਕੰਮ ਕਰਨ ਵਾਲੇ ਕਲਾਕਾਰਾਂ ਨੂੰ। ਨੀਰੂ ਬਾਜਵਾ ਤੋਂ ਦਿਲਜੀਤ ਦੋਸਾਂਝ, ਫਿਰ ਗਿੱਪੀ ਗਰੇਵਾਲ ਤੋਂ ਸੋਨਮ ਬਾਜਵਾ ਇਹ ਉਹ ਕਲਾਕਾਰ ਹਨ, ਜਿਨ੍ਹਾਂ ਦੇ ਲਈ 2023 ਇੱਕ ਯਾਦਗਾਰੀ ਸਾਲ ਬਣ ਗਿਆ। ਤਾਂ ਆਓ ਤੁਹਾਨੂੰ ਦੱਸਦੇ ਹਾਂ।
ਨੀਰੂ ਬਾਜਵਾ
ਨੀਰੂ ਬਾਜਵਾ ਨੇ ਇਸ ਸਾਲ ਪੰਜਾਬੀ ਇੰਡਸਟਰੀ ਨੂੰ ਪਹਿਲੀ ਸੁਪਰਹਿੱਟ ਫਿਲਮ ਦਿੱਤੀ ਸੀ। ਨੀਰੂ ਬਾਜਵਾ, ਵਾਮਿਕਾ ਗੱਬੀ ਤੇ ਸਤਿੰਦਰ ਸਰਤਾਜ ਸਟਾਰਰ ਫਿਲਮ 'ਕਲੀ ਜੋਟਾ' 3 ਫਰਵਰੀ ਨੂੰ ਰਿਲੀਜ਼ ਹੋਈ ਸੀ। ਫਿਲਮ ਨੂੰ ਪੰਜਾਬ ਹੀ ਨਹੀਂ, ਪੂਰੀ ਦੁਨੀਆ 'ਚ ਭਰਵਾਂ ਹੁੰਗਾਰਾ ਮਿਿਲਿਆ। ਨੀਰੂ ਨੇ ਰਾਬੀਆ ਬਣ ਸਭ ਦਾ ਦਿਲ ਜਿੱਤ ਲਿਆ। ਇਸ ਦੇ ਨਾਲ ਹੀ ਇਸ ਸਾਲ ਨੀਰੂ ਦੀਆਂ 2 ਹੋਰ ਫਿਲਮਾਂ 'ਇਸ ਜਹਾਨੋਂ ਦੂਰ ਕਿਤੇ ਚੱਲ ਜਿੰਦੀਏ' ਤੇ 'ਬੂਹੇ ਬਾਰੀਆਂ' ਰਿਲੀਜ਼ ਹੋਈਆਂ ਸੀ। ਨੀਰੂ ਦੀਆਂ ਸਾਰੀਆਂ ਹੀ ਫਿਲਮਾਂ ਇਸ ਸਾਲ ਹਿੱਟ ਰਹੀਆਂ। ਇਸ ਤੋਂ ਇਲਾਵਾ ਨੀਰੂ ਨੇ ਇਸ ਸਾਲ ਨੀਰੂ ਬਾਜਵਾ ਰਿਕਾਰਡਜ਼ ਦੇ ਨਾਮ 'ਤੇ ਆਪਣਾ ਰਿਕਾਰਡ ਹਾਊਸ ਵੀ ਖੋਲ੍ਹਿਆ।
View this post on Instagram
ਗਿੱਪੀ ਗਰੇਵਾਲ
ਗਿੱਪੀ ਗਰੇਵਾਲ ਲਈ ਇਹ ਸਾਲ ਸਭ ਤੋਂ ਖਾਸ ਤੇ ਬੇਹਤਰੀਨ ਰਿਹਾ ਹੈ। ਗਿੱਪੀ ਦੀਆਂ 2 ਫਿਲਮਾਂ ਇਸ ਸਾਲ ਰਿਲੀਜ਼ ਹੋਈਆਂ ਸੀ। 'ਮਿੱਤਰਾਂ ਦਾ ਨਾਂ ਚੱਲਦਾ' ਤੇ 'ਕੈਰੀ ਆਨ ਜੱਟਾ 3'। 'ਕੈਰੀ ਆਨ ਜੱਟਾ 3' ਨੇ ਬਾਕਸ ਆਫਿਸ 'ਤੇ ਸਫਲਤਾ ਦੇ ਝੰਡੇ ਗੱਡੇ। ਇਹ ਫਿਲਮ ਪੰਜਾਬੀ ਸਿਨੇਮਾ ਦੀ 100 ਕਰੋੜ ਕਮਾਈ ਵਾਲੀ ਪਹਿਲੀ ਫਿਲਮ ਬਣੀ। ਇਸ ਫਿਲਮ ਰਾਹੀਂ ਗਿੱਪੀ ਗਰੇਵਾਲ ਨੇ ਕਰੋੜਾਂ 'ਚ ਨੋਟ ਛਾਪੇ। ਕਿਉਂਕਿ 'ਕੈਰੀ ਆਨ ਜੱਟਾ 3' ਦੇ ਪ੍ਰੋਡਿਊਸਰ ਖੁਦ ਗਿੱਪੀ ਗਰੇਵਾਲ ਹੀ ਸਨ।
View this post on Instagram
ਸੋਨਮ ਬਾਜਵਾ
ਸੋਨਮ ਬਾਜਵਾ ਲਈ ਇਹ ਸਾਲ ਹਰ ਲਿਹਾਜ਼ ਨਾਲ ਖਾਸ ਰਿਹਾ ਹੈ। ਅਦਾਕਾਰਾ ਪੂਰਾ ਸਾਲ ਖੂਬ ਲਾਈਮਲਾਈਟ 'ਚ ਬਣੀ ਰਹੀ। ਇਸ ਸਾਲ ਸੋਨਮ ਨੇ ਇੰਸਟਾਗ੍ਰਾਮ 'ਤੇ 1 ਕਰੋੜ ਫਾਲੋਅਰਜ਼ ਪੂਰੇ ਕੀਤੇ। ਇਸ ਦੇ ਨਾਲ ਨਾਲ ਉਹ ਕਈ ਅਹਿਮ ਈਵੈਂਟਸ ਦਾ ਹਿੱਸਾ ਵੀ ਰਹੀ। ਇਸ ਦੇ ਨਾਲ ਨਾਲ ਸੋਨਮ ਦੀਆਂ ਇਸ ਸਾਲ 2 ਫਿਲਮਾਂ 'ਗੋਡੇ ਗੋਡੇ ਚਾਅ' ਤੇ 'ਕੈਰੀ ਆਨ ਜੱਟਾ 3' ਰਿਲੀਜ਼ ਹੋਈਆਂ ਸੀ। ਇਹ ਦੋਵੇਂ ਹੀ ਫਿਲਮਾਂ ਜ਼ਬਰਦਸਤ ਹਿੱਟ ਰਹੀਆ ਅਤੇ ਅਦਾਕਾਰਾ ਦੀ ਪ੍ਰਸਿੱਧੀ ਤੇ ਬੈਂਕ ਬੈਲੇਂਸ ਦੋਵਾਂ 'ਚ ਵਾਧਾ ਹੋਇਆ।
View this post on Instagram
ਕਰਨ ਔਜਲਾ
ਕਰਨ ਔਜਲਾ ਵੀ ਇਸ ਸਾਲ ਲਾਈਮਲਾਈਟ 'ਚ ਰਹੇ। ਪੰਜਾਬੀ ਸਿੰਗਰ ਦੀ ਐਲਬਮ 'ਮੇਕਿੰਗ ਮੈਮੋਰੀਜ਼' ਨੂੰ ਪੂਰੀ ਦੁਨੀਆ 'ਚ ਖੂਬ ਪਿਆਰ ਮਿਿਲਿਆ। ਖਾਸ ਕਰਕੇ ਇਸ ਦਾ ਗਾਣਾ 'ਸੌਫਟਲੀ' ਪੂਰੀ ਦੁਨੀਆ 'ਚ ਲੋਕਾਂ ਦੀ ਪਸੰਦ ਬਣਿਆ ਹੋਇਆ ਹੈ। ਇਸ ਦੇ ਨਾਲ ਹੀ ਕਰਨ ਔਜਲਾ ਇਸ ਸਾਲ ਕੈਨੇਡਾ ਤੋਂ ਦੁਬਈ ਸ਼ਿਫਟ ਹੋਇਆ ਸੀ। ਇਸੇ ਸਾਲ ਕਰਨ ਔਜਲਾ ਨੇ ਵਿਆਹ ਵੀ ਕਰਵਾਇਆ ਸੀ। ਇਸ ਸਾਲ ਦਿਲਜੀਤ ਦੋਸਾਂਝ ਦੀ ਵਜ੍ਹਾ ਕਰਕੇ ਕਰਨ ਔਜਲਾ ਦਾ ਨਾਮ ਕੋਚੈਲਾ ਤੱਕ ਗੂੰਜਿਆ ਸੀ।
View this post on Instagram
ਦਿਲਜੀਤ ਦੋਸਾਂਝ
ਦਿਲਜੀਤ ਦੋਸਾਂਝ ਪੰਜਾਬੀ ਇੰਡਸਟਰੀ ਦੇ ਟੌਪ ਕਲਾਕਾਰ ਹਨ। ਦਿਲਜੀਤ ਆਪਣੀ ਕੋਚੈਲਾ ਪਰਫਾਰਮੈਂਸ ਤੋਂ ਬਾਅਦ ਇਸ ਸਾਲ ਗਲੋਬਲ ਸਟਾਰ ਬਣ ਕੇ ਉੱਭਰੇ। ਦਿਲਜੀਤ ਤੇ ਨਿਮਰਤ ਖਹਿਰਾ ਦੀ ਫਿਲਮ 'ਜੋੜੀ' ਜ਼ਬਰਦਸਤ ਹਿੱਟ ਰਹੀ। ਦਿਲਜੀਤ ਦੀ ਐਲਬਮ 'ਘੋਸਟ' ਨੂੰ ਲੋਕਾਂ ਨੇ ਖੂਬ ਪਸੰਦ ਕੀਤਾ। ਇਸ ਦੇ ਨਾਲ ਨਾਲ ਦਿਲਜੀਤ ਦੇ ਜ਼ਿਆਦਾਤਰ ਗਾਣੇ ਖਾਸ ਕਰਕੇ ਆਸਟਰੇਲੀਆ ਗਾਇਕਾ ਸੀਆ ਨਾਲ 'ਹੱਸ ਹੱਸ' ਜ਼ਬਰਦਸਤ ਹਿੱਟ ਰਿਹਾ। ਇਸ ਤਰ੍ਹਾਂ ਦਿਲਜੀਤ ਨੇ ਇਸ ਲਾਈ ਖੂਬ ਦੌਲਤ ਤੇ ਸ਼ੋਹਰਤ ਕਮਾਈ।
View this post on Instagram