ਪੜਚੋਲ ਕਰੋ

ਇਸ ਦੇਸ਼ 'ਚ 16 ਸਾਲ ਤੱਕ ਬੱਚਿਆਂ ਨੂੰ ਨਹੀਂ ਮਾਰ ਸਕਦੇ ਥੱਪੜ, ਜੇ ਮਾਰਿਆ ਤਾਂ ਮਿਲੇਗੀ ਸਖ਼ਤ ਸਜ਼ਾ

ਸਾਡੇ ਦੇਸ਼ 'ਚ ਬੱਚੇ 'ਤੇ ਗੁੱਸੇ ਕੱਢਣਾ ਜਾਂ ਉਨ੍ਹਾਂ ਨੂੰ ਕਈ ਵਾਰ ਕੁੱਟਣਾ ਬਹੁਤ ਆਮ ਗੱਲ ਹੈ ਪਰ ਕੁਝ ਦੇਸ਼ ਅਜਿਹੇ ਵੀ ਹਨ, ਜਿੱਥੇ ਤੁਹਾਨੂੰ ਇਸ ਲਈ ਜੇਲ ਵੀ ਜਾਣਾ ਪੈ ਸਕਦਾ ਹੈ।

ਸਾਡੇ ਦੇਸ਼ ਵਿੱਚ ਬੱਚਿਆਂ ਨੂੰ ਸਹੀ ਮਾਰਗ 'ਤੇ ਚਲਾਉਣ ਲਈ ਬਹੁਤ ਸਾਰੇ ਮਾਪੇ ਉਨ੍ਹਾਂ ਉੱਤੇ ਆਪਣਾ ਹੱਥ ਵੀ ਚੁੱਕ ਦਿੰਦੇ ਹਨ, ਕਈ ਵਾਰ ਅਜਿਹਾ ਵੀ ਹੁੰਦਾ ਹੈ ਕਿ ਜਦੋਂ ਬੱਚੇ ਨੂੰ ਨੀਂਦ ਨਾ ਆ ਰਹੀ ਹੋਵੇ ਤਾਂ ਉਸ ਦੇ ਦੋ ਚਾਰ ਥੱਪੜ ਮਾਰਕੇ ਸੁਆ ਦਿੱਤਾ ਜਾਂਦਾ ਹੈ। ਇਹ ਭਾਰਤ ਵਿੱਚ ਇੱਕ ਆਮ ਪ੍ਰਥਾ ਹੈ, ਪਰ ਇਹ ਆਮ ਤੌਰ 'ਤੇ ਹਰ ਦੇਸ਼ ਵਿੱਚ ਨਹੀਂ ਹੈ। ਦਰਅਸਲ, ਕੁਝ ਦੇਸ਼ਾਂ ਵਿੱਚ, ਮਾਪਿਆਂ ਲਈ ਆਪਣੇ ਬੱਚਿਆਂ ਨੂੰ ਇਸ ਤਰ੍ਹਾਂ ਕੁੱਟਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ, ਜਦੋਂ ਕਿ ਇੱਕ ਦੇਸ਼ ਵਿੱਚ, ਬੱਚੇ ਨੂੰ ਥੱਪੜ ਮਾਰਨਾ ਵੀ ਗੈਰ-ਕਾਨੂੰਨੀ ਹੈ।

ਦੁਨੀਆ 'ਚ 53 ਅਜਿਹੇ ਦੇਸ਼ ਹਨ, ਜਿੱਥੇ ਬੱਚਿਆਂ ਨੂੰ ਘਰ ਜਾਂ ਸਕੂਲ 'ਚ ਦਿੱਤੀ ਜਾਣ ਵਾਲੀ ਸਜ਼ਾ 'ਤੇ ਪੂਰੀ ਤਰ੍ਹਾਂ ਪਾਬੰਦੀ ਹੈ। ਜੇ ਸਕੂਲ ਦੀ ਹੀ ਗੱਲ ਕਰੀਏ ਤਾਂ 117 ਦੇਸ਼ਾਂ ਵਿੱਚ ਬੱਚਿਆਂ ਨੂੰ ਦਿੱਤੀ ਜਾਣ ਵਾਲੀ ਸਜ਼ਾ 'ਤੇ ਪੂਰੀ ਤਰ੍ਹਾਂ ਪਾਬੰਦੀ ਹੈ। ਇਨ੍ਹਾਂ ਦੇਸ਼ਾਂ ਵਿੱਚ ਅਧਿਆਪਕ ਬੱਚਿਆਂ ਨੂੰ ਬਿਲਕੁਲ ਨਹੀਂ ਛੂਹ ਸਕਦੇ। ਇੱਕ ਅਜਿਹਾ ਦੇਸ਼ ਵੀ ਹੈ ਜਿੱਥੇ ਜੇਕਰ ਮਾਪੇ ਆਪਣੇ ਬੱਚਿਆਂ ਨੂੰ ਥੱਪੜ ਮਾਰਦੇ ਹਨ ਤਾਂ ਉਨ੍ਹਾਂ ਨੂੰ ਭਾਰੀ ਸਜ਼ਾ ਭੁਗਤਣੀ ਪੈ ਸਕਦੀ ਹੈ।

ਦਰਅਸਲ ਅਸੀਂ ਗੱਲ ਕਰ ਰਹੇ ਹਾਂ ਸਵੀਡਨ ਦੀ, ਸਵੀਡਨ ਦੁਨੀਆ ਦਾ ਪਹਿਲਾ ਦੇਸ਼ ਸੀ ਜਿਸ ਨੇ ਬੱਚਿਆਂ ਦੇ ਅਧਿਕਾਰਾਂ ਨੂੰ ਉਤਸ਼ਾਹਿਤ ਕਰਨਾ ਸ਼ੁਰੂ ਕੀਤਾ। ਸਵੀਡਨ 'ਚ 1950 ਤੋਂ ਅਧਿਆਪਕਾਂ ਵੱਲੋਂ ਵਿਦਿਆਰਥੀਆਂ ਨੂੰ ਕੁੱਟਣ 'ਤੇ ਪਾਬੰਦੀ ਲੱਗੀ ਹੋਈ ਹੈ, ਜਦੋਂ ਕਿ ਇੱਥੇ 1979 'ਚ ਬਣੇ ਕਾਨੂੰਨ ਅਨੁਸਾਰ ਮਾਪੇ ਅਤੇ ਰਿਸ਼ਤੇਦਾਰ ਵੀ ਬੱਚੇ 'ਤੇ ਹੱਥ ਨਹੀਂ ਪਾ ਸਕਦੇ।

ਸਵੀਡਨ ਵਿੱਚ ਬੱਚਿਆਂ ਵਿਰੁੱਧ ਕਿਸੇ ਵੀ ਤਰ੍ਹਾਂ ਦੀ ਹਿੰਸਾ ਨੂੰ ਗ਼ੈਰ-ਕਾਨੂੰਨੀ ਮੰਨਿਆ ਜਾਂਦਾ ਹੈ। ਇੱਥੋਂ ਤੱਕ ਕਿ ਬੱਚੇ ਨੂੰ ਥੱਪੜ ਮਾਰਨਾ ਜਾਂ ਕੰਨ ਫੜਨਾ ਵੀ ਇਸ ਦੇਸ਼ ਵਿੱਚ ਗੈਰ-ਕਾਨੂੰਨੀ ਹੈ। ਜੇ ਇਨ੍ਹਾਂ ਦੇਸ਼ਾਂ ਵਿੱਚ ਕੋਈ ਬੱਚਾ ਪੁਲਿਸ ਕੋਲ ਸ਼ਿਕਾਇਤ ਕਰਦਾ ਹੈ ਤਾਂ ਬੱਚਿਆਂ ਦੇ ਅਧਿਕਾਰਾਂ ਦੀ ਰਾਖੀ ਕਰਨਾ ਪੁਲਿਸ ਅਤੇ ਸਰਕਾਰੀ ਏਜੰਸੀਆਂ ਦੀ ਜ਼ਿੰਮੇਵਾਰੀ ਹੈ। ਜੇ ਸਰਕਾਰੀ ਏਜੰਸੀਆਂ ਚਾਹੁਣ ਤਾਂ ਮਾਪਿਆਂ ਨੂੰ ਜੇਲ੍ਹ ਦੀ ਸਜ਼ਾ ਵੀ ਦੇ ਸਕਦੀਆਂ ਹਨ। ਅਜਿਹੇ 'ਚ ਇੱਥੇ ਲੋਕ ਬੱਚਿਆਂ 'ਤੇ ਕਿਸੇ ਵੀ ਤਰ੍ਹਾਂ ਦੀ ਹਿੰਸਾ ਤੋਂ ਬਚਦੇ ਹਨ, ਜੇ ਬੱਚਾ ਕੋਈ ਗ਼ਲਤੀ ਕਰਦਾ ਹੈ ਤਾਂ ਉਸ ਨੂੰ ਪਿਆਰ ਨਾਲ ਸਮਝਾਇਆ ਜਾਂਦਾ ਹੈ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਭਾਰਤੀ ਵਿਦਿਆਰਥੀਆਂ ਖਿਲਾਫ਼ ਟਰੰਪ ਲੈਣ ਵਾਲੇ ਵੱਡਾ ਐਕਸ਼ਨ! ਕਾਲਜ ਪ੍ਰਦਰਸ਼ਨਕਾਰੀਆਂ ਦੀ ਲਿਸਟ ਤਿਆਰ, ਮੰਗੀ ਡਿਟੇਲ

Punjab News: ਪੰਜਾਬ 'ਚ IPS ਅਧਿਕਾਰੀਆਂ ਦੇ ਤਬਾਦਲੇ, ਜਾਣੋ ਵਿਜੀਲੈਂਸ ਬਿਊਰੋ ਦਾ ਚੀਫ਼ ਕਿਉਂ ਬਦਲਿਆ?

1 ਅਪ੍ਰੈਲ ਤੋਂ ਕੀ ਹੋਏਗਾ ਮਹਿੰਗਾ ਤੇ ਕੀ ਸਸਤਾ? Tata, Maruti ਤੋਂ ਲੈਕੇ Hyundai ਦੀਆਂ ਗੱਡੀਆਂ ਦੀ ਕਿੰਨੀ ਵੱਧ ਜਾਏਗੀ ਕੀਮਤ?

ਬਲੋਚਿਸਤਾਨ ‘ਚ ਫਿਰ ਸ਼ੁਰੂ ਹੋਇਆ ਖੂਨੀ ਖੇਡ, ਬਾਗੀਆਂ ਨੇ PAK ਫੌਜ ਦੇ ਕੈਂਪਾਂ ‘ਤੇ ਕੀਤਾ ਹਮਲਾ, ਕਈ ਪੰਜਾਬੀਆਂ ਨੂੰ ਵੀ ਮਾਰੀਆਂ ਗੋਲੀਆਂ

ABP Premium

ਵੀਡੀਓਜ਼

ਮੈਂ MSP ਦੇ ਸਕਦਾਂ ਤਾਂ ਸਰਕਾਰ ਕਿਉਂ ਨਹੀਂ? ਸਰਕਾਰ 'ਤੇ ਵਰ੍ਹੇ ਰਾਣਾ ਗੁਰਜੀਤ!ਸੁਖਬੀਰ ਬਾਦਲ 'ਤੇ ਹਮਲਾ ਕਰਨ ਵਾਲੇ ਨੂੰ ਕੌਣ ਬਚਾ ਰਿਹਾ ?ਪੰਜਾਬ ਦੇ ਕਿਸਾਨਾਂ ਦੀ ਬਿਜਲੀ ਸਬਸਿਡੀ ਲਈ 9992 ਕਰੋੜਪਹਿਲਾਂ ਜਵਾਨ ਕੁੱਟ ਲਏ, ਫਿਰ ਕਿਸਾਨ ਲੁੱਟ ਲਏ! ਪ੍ਰਗਟ ਸਿੰਘ ਦਾ ਫੁੱਟਿਆ ਗੁੱਸਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਭਾਰਤੀ ਵਿਦਿਆਰਥੀਆਂ ਖਿਲਾਫ਼ ਟਰੰਪ ਲੈਣ ਵਾਲੇ ਵੱਡਾ ਐਕਸ਼ਨ! ਕਾਲਜ ਪ੍ਰਦਰਸ਼ਨਕਾਰੀਆਂ ਦੀ ਲਿਸਟ ਤਿਆਰ, ਮੰਗੀ ਡਿਟੇਲ
ਭਾਰਤੀ ਵਿਦਿਆਰਥੀਆਂ ਖਿਲਾਫ਼ ਟਰੰਪ ਲੈਣ ਵਾਲੇ ਵੱਡਾ ਐਕਸ਼ਨ! ਕਾਲਜ ਪ੍ਰਦਰਸ਼ਨਕਾਰੀਆਂ ਦੀ ਲਿਸਟ ਤਿਆਰ, ਮੰਗੀ ਡਿਟੇਲ
Punjab News: ਪੰਜਾਬ 'ਚ IPS ਅਧਿਕਾਰੀਆਂ ਦੇ ਤਬਾਦਲੇ, ਜਾਣੋ ਵਿਜੀਲੈਂਸ ਬਿਊਰੋ ਦਾ ਚੀਫ਼ ਕਿਉਂ ਬਦਲਿਆ?
Punjab News: ਪੰਜਾਬ 'ਚ IPS ਅਧਿਕਾਰੀਆਂ ਦੇ ਤਬਾਦਲੇ, ਜਾਣੋ ਵਿਜੀਲੈਂਸ ਬਿਊਰੋ ਦਾ ਚੀਫ਼ ਕਿਉਂ ਬਦਲਿਆ?
1 ਅਪ੍ਰੈਲ ਤੋਂ ਕੀ ਹੋਏਗਾ ਮਹਿੰਗਾ ਤੇ ਕੀ ਸਸਤਾ? Tata, Maruti ਤੋਂ ਲੈਕੇ Hyundai ਦੀਆਂ ਗੱਡੀਆਂ ਦੀ ਕਿੰਨੀ ਵੱਧ ਜਾਏਗੀ ਕੀਮਤ?
1 ਅਪ੍ਰੈਲ ਤੋਂ ਕੀ ਹੋਏਗਾ ਮਹਿੰਗਾ ਤੇ ਕੀ ਸਸਤਾ? Tata, Maruti ਤੋਂ ਲੈਕੇ Hyundai ਦੀਆਂ ਗੱਡੀਆਂ ਦੀ ਕਿੰਨੀ ਵੱਧ ਜਾਏਗੀ ਕੀਮਤ?
ਬਲੋਚਿਸਤਾਨ ‘ਚ ਫਿਰ ਸ਼ੁਰੂ ਹੋਇਆ ਖੂਨੀ ਖੇਡ, ਬਾਗੀਆਂ ਨੇ PAK ਫੌਜ ਦੇ ਕੈਂਪਾਂ ‘ਤੇ ਕੀਤਾ ਹਮਲਾ, ਕਈ ਪੰਜਾਬੀਆਂ ਨੂੰ ਵੀ ਮਾਰੀਆਂ ਗੋਲੀਆਂ
ਬਲੋਚਿਸਤਾਨ ‘ਚ ਫਿਰ ਸ਼ੁਰੂ ਹੋਇਆ ਖੂਨੀ ਖੇਡ, ਬਾਗੀਆਂ ਨੇ PAK ਫੌਜ ਦੇ ਕੈਂਪਾਂ ‘ਤੇ ਕੀਤਾ ਹਮਲਾ, ਕਈ ਪੰਜਾਬੀਆਂ ਨੂੰ ਵੀ ਮਾਰੀਆਂ ਗੋਲੀਆਂ
ਸਾਂਝੀ ਸੱਭਿਆਚਾਰਕ ਵਿਰਾਸਤ ਦਾ ਪ੍ਰਤੀਕ ਪਵਿੱਤਰ ਮਹੀਨਾ ਰਮਜ਼ਾਨ

ਦੁਨੀਆ 'ਚ ਕਿਸੇ ਕੋਲ ਕੋਈ ਨੌਕਰੀ ਨਹੀਂ ਬਚੇਗੀ, Elon Musk ਨੇ AI ਨੂੰ ਲੈਕੇ ਕੀਤੀ ਵੱਡੀ ਭਵਿੱਖਬਾਣੀ

ਟਰੰਪ ਦਾ ਹੋਰ ਵੱਡਾ ਐਲਾਨ, ਗੱਡੀਆਂ 'ਤੇ 25% ਟੈਰਿਫ਼ ਲਾਗੂ, ਭਾਰਤੀ ਕੰਪਨੀਆਂ ਲਈ ਬਣੇਗੀ ਚੁਣੌਤੀ, 2 ਅਪ੍ਰੈਲ ਤੋਂ ਹੋਏਗਾ ਲਾਗੂ

Punjab Weather: ਪੰਜਾਬੀਓ ਅੱਜ ਸਾਵਧਾਨ! ਧੂੜ ਭਰੀ ਹਨੇਰੀ ਦਾ ਅਲਰਟ; ਕਈ ਜ਼ਿਲ੍ਹਿਆਂ ਵਿੱਚ ਮੀਂਹ ਦੇ ਆਸਾਰ; ਲਗਾਤਾਰ ਵੱਧ ਰਹੀ ਗਰਮੀ ਤੋਂ ਮਿਲੇਗੀ ਰਾਹਤ

Embed widget