Free Visa For Russia: ਹੁਣ ਰੂਸ ਜਾਣ ਲਈ ਵੀਜ਼ੇ ਦੀ ਨਹੀਂ ਸਿਰਫ਼ ਪਾਸਪੋਰਟ ਹੀ ਹੋਵੇਗਾ ਕਾਫੀ! ਜਾਣੋ ਹੋਰ ਕਿਹੜੇ-ਕਿਹੜੇ ਦੇਸ਼ ਦੇ ਰਹੇ ਨੇ ਬਿਨਾਂ ਵੀਜ਼ਾ ਦੇ ਐਂਟਰੀ ?
Free Visa For Russia: ਖ਼ਬਰ ਹੈ ਕਿ ਭਾਰਤ ਅਤੇ ਰੂਸ ਆਪਣੇ ਯਾਤਰਾ ਨਿਯਮਾਂ ਨੂੰ ਬਦਲਣ ਲਈ ਗੱਲਬਾਤ ਕਰ ਰਹੇ ਹਨ ਜਿਸ 'ਚ ਰੂਸ 2025 ਤੋਂ ਭਾਰਤ ਲਈ ਵੀਜ਼ਾ ਨਿਯਮਾਂ ਨੂੰ ਖਤਮ ਕਰ ਸਕਦਾ ਹੈ।
Free Visa For Russia: ਭਾਰਤ ਤੋਂ ਰੂਸ ਜਾਣ ਦੇ ਚਾਹਵਾਨ ਲੋਕਾਂ ਲਈ ਵੱਡੀ ਖੁਸ਼ਖਬਰੀ ਹੈ। ਇੱਕ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਜਲਦੀ ਹੀ ਰੂਸ ਸਾਰੇ ਭਾਰਤੀ ਲੋਕਾਂ ਲਈ ਵੀਜ਼ਾ ਮੁਕਤ ਯਾਤਰਾ ਦਾ ਐਲਾਨ ਕਰਨ ਜਾ ਰਿਹਾ ਹੈ। ਇਸ ਦਾ ਮਤਲਬ ਹੈ ਕਿ ਰੂਸ ਜਾਣ ਲਈ ਤੁਹਾਨੂੰ ਸਿਰਫ ਆਪਣੇ ਪਾਸਪੋਰਟ ਦੀ ਜ਼ਰੂਰਤ ਹੋਏਗੀ, ਤੁਹਾਨੂੰ ਕਿਸੇ ਵੀ ਤਰ੍ਹਾਂ ਦੇ ਵੀਜ਼ੇ ਦੀ ਪਰੇਸ਼ਾਨੀ ਵਿੱਚ ਨਹੀਂ ਫਸਣਾ ਪਵੇਗਾ। ਇਸ ਦੌਰਾਨ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਰੂਸ ਤੋਂ ਇਲਾਵਾ ਤੁਸੀਂ ਭਾਰਤ ਤੋਂ ਬਿਨਾਂ ਵੀਜ਼ੇ ਦੇ ਕਿਹੜੇ ਦੇਸ਼ਾਂ ਦੀ ਯਾਤਰਾ ਕਰ ਸਕਦੇ ਹੋ। ਅਜਿਹੇ ਦੇਸ਼ਾਂ ਦੀ ਸੂਚੀ ਲਗਾਤਾਰ ਵਧ ਰਹੀ ਹੈ।
ਜਲਦ ਹੀ ਲਿਆ ਜਾ ਸਕਦਾ ਫੈਸਲਾ
ਇਕਨਾਮਿਕ ਟਾਈਮਜ਼ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਭਾਰਤ ਤੇ ਰੂਸ ਆਪਣੇ ਯਾਤਰਾ ਨਿਯਮਾਂ ਨੂੰ ਬਦਲਣ ਲਈ ਗੱਲਬਾਤ ਕਰ ਰਹੇ ਹਨ। ਜਿਸ 'ਚ ਰੂਸ 2025 ਤੋਂ ਭਾਰਤ ਲਈ ਵੀਜ਼ਾ ਨਿਯਮਾਂ ਨੂੰ ਖ਼ਤਮ ਕਰ ਸਕਦਾ ਹੈ। ਇਸ ਦਾ ਮਤਲਬ ਹੈ ਕਿ ਕਿਸੇ ਨੂੰ ਵੀ ਰੂਸ ਜਾਣ ਲਈ ਵੀਜ਼ਾ ਨਹੀਂ ਲੈਣਾ ਪਵੇਗਾ, ਜਿਸ ਨਾਲ ਰੂਸ 'ਚ ਸੈਰ-ਸਪਾਟਾ ਵਧੇਗਾ ਅਤੇ ਦੋਵਾਂ ਦੇਸ਼ਾਂ ਨੂੰ ਇਸ ਦਾ ਫਾਇਦਾ ਹੋਵੇਗਾ। ਅਜਿਹਾ ਹੀ ਫੈਸਲਾ ਭਾਰਤ ਦੇ ਪੱਖ ਤੋਂ ਵੀ ਲਿਆ ਜਾ ਸਕਦਾ ਹੈ।
ਹੁਣ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਉਹ ਕਿਹੜੇ ਦੇਸ਼ ਹਨ ਜੋ ਪਹਿਲਾਂ ਹੀ ਭਾਰਤੀ ਲੋਕਾਂ ਲਈ ਵੀਜ਼ਾ ਦੀ ਕੰਧ ਢਾਹ ਚੁੱਕੇ ਹਨ।
ਇੱਥੇ ਦੇਖੋ ਪੂਰੀ ਸੂਚੀ
ਮਾਲਦੀਵ
ਨੇਪਾਲ
ਸ੍ਰੀਲੰਕਾ
ਭੂਟਾਨ
ਬਾਰਬਾਡੋਸ
ਡੋਮਿਨਿਕਾ
ਹੈਤੀ
ਹਾਂਗ ਕਾਂਗ
ਮਾਰੀਸ਼ਸ
ਤ੍ਰਿਨੀਦਾਦ
ਸਰਬੀਆ
ਕੀਨੀਆ
ਜੇ ਕੋਈ ਵੀ ਦੇਸ਼ ਦੂਜੇ ਦੇਸ਼ ਦੇ ਲੋਕਾਂ ਲਈ ਵੀਜ਼ਾ ਫਰੀ ਐਂਟਰੀ ਦਾ ਐਲਾਨ ਕਰਦਾ ਹੈ ਤਾਂ ਇਸ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲਦੀ ਹੈ। ਵੀਜ਼ਾ ਲਈ ਹਰ ਦੇਸ਼ ਦੀ ਆਪਣੀ ਪ੍ਰਕਿਰਿਆ ਹੁੰਦੀ ਹੈ, ਜਿਸ ਨੂੰ ਪੂਰਾ ਕਰਨਾ ਜ਼ਰੂਰੀ ਹੁੰਦਾ ਹੈ। ਅਮਰੀਕਾ ਵਰਗੇ ਕਈ ਦੇਸ਼ਾਂ ਲਈ ਵੀਜ਼ਾ ਪ੍ਰਾਪਤ ਕਰਨਾ ਕਾਫੀ ਮੁਸ਼ਕਲ ਕੰਮ ਹੈ। ਇਸ ਤੋਂ ਇਲਾਵਾ ਵੀਜ਼ਾ ਲਈ ਫੀਸ ਵੀ ਅਦਾ ਕਰਨੀ ਪੈਂਦੀ ਹੈ। ਇਸ ਦਾ ਮਤਲਬ ਹੈ ਕਿ ਲੋਕਾਂ ਨੂੰ ਮੁਸ਼ਕਲ ਵੀਜ਼ਾ ਪ੍ਰਕਿਰਿਆ ਅਤੇ ਫੀਸ ਤੋਂ ਰਾਹਤ ਮਿਲਦੀ ਹੈ। ਹੁਣ ਜੇਕਰ ਰੂਸ ਵੀਜ਼ਾ ਫਰੀ ਐਂਟਰੀ ਦਾ ਐਲਾਨ ਕਰਦਾ ਹੈ ਤਾਂ ਭਾਰਤੀ ਲੋਕਾਂ ਲਈ ਇਸ ਦੇਸ਼ ਦਾ ਸਫਰ ਕਾਫੀ ਆਸਾਨ ਹੋ ਜਾਵੇਗਾ, ਜੋ ਲੋਕ ਵੀਜ਼ਾ ਕਾਰਨ ਆਪਣੇ ਪਲਾਨ ਰੱਦ ਕਰ ਦਿੰਦੇ ਸਨ, ਉਹ ਵੀ ਹੁਣ ਰੂਸ ਜਾਣ ਦੀ ਯੋਜਨਾ ਬਣਾ ਸਕਦੇ ਹਨ।