IPL 2022 : KKR vs PBKS Match Live Updates: 6 ਵਿਕਟਾਂ ਨਾਲ ਕੇਕੇਆਰ ਨੇ ਮੈਚ ਕੀਤਾ ਆਪਣੇ ਨਾਮ
KKR vs PBKS Live: ਆਈਪੀਐੱਲ 'ਚ ਅੱਜ ਕੋਲਕਾਤਾ ਨਾਈਟ ਰਾਈਡਰਜ਼ ਅਤੇ ਪੰਜਾਬ ਕਿੰਗਜ਼ ਵਿਚਾਲੇ ਮੁਕਾਬਲਾ ਖੇਡਿਆ ਜਾਵੇਗਾ। ਕੋਲਕਾਤਾ ਦੇ ਖਿਡਾਰੀ IPL 2022 ਦੇ 8ਵੇਂ ਮੈਚ ਲਈ ਖੂਬ ਪਸੀਨਾ ਵਹਾ ਰਹੇ ਹਨ।
LIVE
Background
KKR vs PBKS Live: ਆਈਪੀਐੱਲ 'ਚ ਅੱਜ ਕੋਲਕਾਤਾ ਨਾਈਟ ਰਾਈਡਰਜ਼ ਅਤੇ ਪੰਜਾਬ ਕਿੰਗਜ਼ ਵਿਚਾਲੇ ਮੁਕਾਬਲਾ ਖੇਡਿਆ ਜਾਵੇਗਾ। ਕੋਲਕਾਤਾ ਦੇ ਖਿਡਾਰੀ IPL 2022 ਦੇ 8ਵੇਂ ਮੈਚ ਲਈ ਖੂਬ ਪਸੀਨਾ ਵਹਾ ਰਹੇ ਹਨ। ਟੀਮ ਦੇ ਤਜ਼ਰਬੇਕਾਰ ਖਿਡਾਰੀ ਅਜਿੰਕਿਆ ਰਹਾਣੇ ਨੂੰ ਵੀ ਮੈਦਾਨ 'ਤੇ ਅਭਿਆਸ ਕਰਦੇ ਦੇਖਿਆ ਗਿਆ। ਰਹਾਣੇ ਨੈੱਟ ਸੈਸ਼ਨ 'ਚ ਖੂਬ ਪਸੀਨਾ ਵਹਾ ਰਿਹਾ ਹੈ। ਉਨ੍ਹਾਂ ਦੇ ਇੱਕ ਕੱਟ ਸ਼ਾਟ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ।
ਇਸ ਮੈਚ 'ਚ ਸ਼੍ਰੇਅਸ ਅਈਅਰ ਦੀ ਅਗਵਾਈ ਵਾਲੀ ਕੋਲਕਾਤਾ ਪਿਛਲੇ ਮੈਚ ਦੀ ਹਾਰ ਨੂੰ ਭੁੱਲ ਕੇ ਜਿੱਤ ਦੀ ਲੀਹ 'ਤੇ ਵਾਪਸੀ ਕਰਨਾ ਚਾਹੇਗੀ। ਜਦਕਿ ਮਯੰਕ ਅਗਰਵਾਲ ਦੀ ਅਗਵਾਈ ਵਾਲੀ ਪੰਜਾਬ ਕਿੰਗਜ਼ ਪਹਿਲਾ ਮੈਚ ਜਿੱਤ ਕੇ ਆਪਣੀ ਜਿੱਤ ਦਾ ਸਿਲਸਿਲਾ ਬਰਕਰਾਰ ਰੱਖਣਾ ਚਾਹੇਗੀ। ਦੋਵਾਂ ਟੀਮਾਂ 'ਚ ਕਈ ਜ਼ਬਰਦਸਤ ਖਿਡਾਰੀ ਹਨ ਅਤੇ ਇਹ ਮੈਚ ਕਾਫੀ ਰੋਮਾਂਚਕ ਹੋਣ ਦੀ ਉਮੀਦ ਹੈ। ਆਓ ਇਨ੍ਹਾਂ ਦੋਵਾਂ ਟੀਮਾਂ ਦੇ ਪਿਛਲੇ ਰਿਕਾਰਡਾਂ 'ਤੇ ਨਜ਼ਰ ਮਾਰੀਏ।
ਦੋਵਾਂ ਟੀਮਾਂ ਦੇ ਪਿਛਲੇ ਅੰਕੜੇ -
ਦੋਵਾਂ ਟੀਮਾਂ ਵਿਚਾਲੇ ਆਈਪੀਐੱਲ 'ਚ ਹੁਣ ਤੱਕ 29 ਮੈਚ ਖੇਡੇ ਜਾ ਚੁੱਕੇ ਹਨ। ਇਸ 'ਚ ਕੋਲਕਾਤਾ ਦੀ ਟੀਮ ਨੇ 19 ਮੈਚ ਜਿੱਤੇ ਹਨ ਜਦਕਿ ਪੰਜਾਬ ਦੀ ਟੀਮ ਸਿਰਫ 10 ਮੈਚ ਜਿੱਤ ਸਕੀ ਹੈ। ਪਿਛਲੇ ਦੋ ਸੈਸ਼ਨਾਂ ਵਿੱਚ ਕੇਕੇਆਰ ਅਤੇ ਪੰਜਾਬ ਕਿੰਗਜ਼ ਵਿਚਾਲੇ ਚਾਰ ਮੁਕਾਬਲੇ ਹੋਏ, ਜਿਸ ਵਿੱਚ ਦੋਵੇਂ ਟੀਮਾਂ ਨੇ ਦੋ-ਦੋ ਮੈਚ ਜਿੱਤੇ। ਪੰਜਾਬ ਕਿੰਗਜ਼ ਖਿਲਾਫ ਖੇਡਦਿਆਂ ਕੋਲਕਾਤਾ ਦੀ ਟੀਮ ਨੇ ਸਭ ਤੋਂ ਵੱਧ 245 ਦੌੜਾਂ ਬਣਾਈਆਂ ਹਨ, ਜਦਕਿ ਪੰਜਾਬ ਦੀ ਟੀਮ ਦਾ ਸਭ ਤੋਂ ਵੱਧ ਸਕੋਰ ਕੇਕੇਆਰ ਖਿਲਾਫ 214 ਦੌੜਾਂ ਹੈ। ਕੇਕੇਆਰ ਦਾ ਸਭ ਤੋਂ ਘੱਟ ਸਕੋਰ 109 ਦੌੜਾਂ ਹੈ, ਜਦਕਿ ਪੰਜਾਬ ਦਾ ਸਭ ਤੋਂ ਘੱਟ ਸਕੋਰ 119 ਦੌੜਾਂ ਹੈ।
ਟਾਸ ਨਿਭਾਏਗਾ ਵੱਡੀ ਭੂਮਿਕਾ
ਆਈਪੀਐਲ ਵਿੱਚ ਹੁਣ ਤੱਕ ਖੇਡੇ ਗਏ ਸਾਰੇ ਮੈਚਾਂ ਵਿੱਚ ਸਭ ਤੋਂ ਪਹਿਲਾਂ ਗੇਂਦਬਾਜ਼ੀ ਕਰਨ ਵਾਲੀਆਂ ਟੀਮਾਂ ਨੇ ਜਿੱਤ ਦਰਜ ਕੀਤੀ ਹੈ। ਸਿਰਫ਼ ਇੱਕ ਮੈਚ ਵਿੱਚ ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਟੀਮ ਨੇ ਜਿੱਤ ਦਰਜ ਕੀਤੀ ਹੈ। ਇਸ ਰਿਕਾਰਡ ਦੇ ਆਧਾਰ 'ਤੇ ਕਿਹਾ ਜਾ ਸਕਦਾ ਹੈ ਕਿ ਇਸ ਮੈਚ 'ਚ ਟਾਸ ਵੀ ਕਾਫੀ ਅਹਿਮ ਭੂਮਿਕਾ ਨਿਭਾ ਸਕਦਾ ਹੈ। ਟਾਸ ਜਿੱਤਣ ਵਾਲੀ ਟੀਮ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕਰ ਸਕਦੀ ਹੈ।
ਰਹਾਣੇ ਦੀ ਗੱਲ ਕਰੀਏ ਤਾਂ ਉਸ ਨੇ ਇਨ੍ਹਾਂ ਦੋ ਮੈਚਾਂ 'ਚ 53 ਦੌੜਾਂ ਬਣਾਈਆਂ ਹਨ। ਇਸ ਦੌਰਾਨ ਉਨ੍ਹਾਂ ਨੇ 7 ਚੌਕੇ ਅਤੇ 1 ਛੱਕਾ ਲਗਾਇਆ।
IPL 2022 : KKR vs PBKS Match Live Updates: 6 ਵਿਕਟਾਂ ਨਾਲ ਜਿੱਤੀ ਕੇਕੇਆਰ ਟੀਮ
ਵਾਨਖੜੇ ਸਟੇਡੀਅਮ ਵਿੱਚ 8ਵੇਂ ਮੈਚ ਵਿੱਚ ਕੇਕੇਆਰ ਨੇ ਪੀਬੀਕੇਐਸ ਵਿਰੁੱਧ 6 ਵਿਕਟਾਂ ਨਾਲ ਮੈਚ ਜਿੱਤ ਲਿਆ।
KKR vs PBKS Live: 13 ਓਵਰਾਂ ਬਾਅਦ ਕੋਲਕਾਤਾ ਦਾ ਸਕੋਰ 114/4
ਪੰਜਾਬ ਕਿੰਗਜ਼ ਦੇ ਸਭ ਤੋਂ ਸਫਲ ਗੇਂਦਬਾਜ਼ ਰਹੇ ਰਾਹੁਲ ਚਾਹਰ ਇੱਕ ਵਾਰ ਫਿਰ ਗੇਂਦਬਾਜ਼ੀ ਕਰਨ ਆਏ। ਉਸ ਨੇ ਇਸ ਓਵਰ 'ਚ ਕਿਫਾਇਤੀ ਗੇਂਦਬਾਜ਼ੀ ਕੀਤੀ ਪਰ ਹੁਣ ਕੋਲਕਾਤਾ ਦੀ ਟੀਮ ਜਿੱਤ ਦੇ ਨੇੜੇ ਪਹੁੰਚ ਗਈ ਹੈ। ਆਂਦਰੇ ਰਸੇਲ 46 ਅਤੇ ਸੈਮ ਬਿਲਿੰਗਸ 22 ਦੌੜਾਂ ਬਣਾ ਕੇ ਕ੍ਰੀਜ਼ 'ਤੇ ਡਟੇ ਰਹੇ। ਕੋਲਕਾਤਾ ਦਾ ਸਕੋਰ 13 ਓਵਰਾਂ ਤੋਂ ਬਾਅਦ 114/4
KKR vs PBKS Live: ਰਾਹੁਲ ਚਾਹਰ ਦੇ ਇਸ ਓਵਰ 'ਚ ਬੱਲੇਬਾਜ਼ਾਂ ਨੇ ਬਣਾਈਆਂ 6 ਦੌੜਾਂ
ਰਾਹੁਲ ਚਾਹਰ ਆਪਣਾ ਤੀਜਾ ਓਵਰ ਸੁੱਟਣ ਲਈ ਆਏ। ਉਸ ਨੇ ਬੱਲੇਬਾਜ਼ਾਂ ਨੂੰ ਕੋਈ ਵੱਡਾ ਸ਼ਾਟ ਮਾਰਨ ਦਾ ਮੌਕਾ ਨਹੀਂ ਦਿੱਤਾ। ਇਸ ਓਵਰ 'ਚ ਆਂਦਰੇ ਰਸਲ ਅਤੇ ਸੈਮ ਬਿਲਿੰਗਸ ਨੇ 6 ਦੌੜਾਂ ਲਈਆਂ। ਕੋਲਕਾਤਾ ਦੀ ਟੀਮ ਇਸ ਸਮੇਂ ਕਾਫੀ ਮਜ਼ਬੂਤ ਸਥਿਤੀ 'ਚ ਪਹੁੰਚ ਚੁੱਕੀ ਹੈ। KKR ਦਾ ਸਕੋਰ 11 ਓਵਰਾਂ ਬਾਅਦ 79/4
KKR vs PBKS Live: 8 ਓਵਰਾਂ ਦੇ ਬਾਅਦ, ਕੋਲਕਾਤਾ ਦਾ ਸਕੋਰ 54/4
ਨਿਤੀਸ਼ ਰਾਣਾ ਦੇ ਆਊਟ ਹੋਣ ਤੋਂ ਬਾਅਦ ਆਂਦਰੇ ਰਸਲ ਬੱਲੇਬਾਜ਼ੀ ਕਰਨ ਆਏ ਹਨ। ਸੈਮ ਬਿਲਿੰਗਸ ਦੂਜੇ ਸਿਰੇ 'ਤੇ ਹੈ। ਇਸ ਓਵਰ ਵਿੱਚ ਹਰਪ੍ਰੀਤ ਬਰਾੜ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ ਅਤੇ ਸਿਰਫ਼ 3 ਦੌੜਾਂ ਦਿੱਤੀਆਂ। KKR ਦਾ ਸਕੋਰ 8 ਓਵਰਾਂ ਬਾਅਦ 54/4
KKR vs PBKS Live: ਸ਼੍ਰੇਅਸ ਅਈਅਰ ਨੇ ਲਗਾਇਆ ਚੌਕਾ, ਸਕੋਰ 30 ਤੋਂ ਪਾਰ
ਪੰਜਾਬ ਲਈ ਕਾਗਿਸੋ ਰਬਾਡਾ ਆਪਣਾ ਦੂਜਾ ਓਵਰ ਸੁੱਟਣ ਆਏ। ਸ਼੍ਰੇਅਸ ਅਈਅਰ ਨੇ ਆਪਣੇ ਓਵਰ ਦੀ ਪੰਜਵੀਂ ਗੇਂਦ 'ਤੇ ਚੌਕਾ ਜੜ ਦਿੱਤਾ। ਕੋਲਕਾਤਾ ਦਾ ਸਕੋਰ 4 ਓਵਰਾਂ ਬਾਅਦ 33/1