(Source: ECI/ABP News/ABP Majha)
ਪਿਸ਼ਾਬ ਨਾਲ ਬਣ ਰਹੀ ਬੀਅਰ, ਕੰਪਨੀ ਦਾ ਦਾਅਵਾ, ਫ਼ਾਸਫ਼ੋਰਸ ਦੀ ਘਾਟ ਪੂਰੀ ਕਰਦਾ ਆਰਗੈਨਿਕ ਉਤਪਾਦ
ਡੈਨਮਾਰਕ ਦੀ ਇੱਕ ਕੰਪਨੀ ਮਨੁੱਖੀ ਮੂਤਰ (Urine) ਨਾਲ ‘ਪਿਸਨਰ’ (Pisner) ਨਾਂ ਦੀ ਬੀਅਰ ਬਣਾਉਂਦੀ। ਜਿਸ ਤਰੀਕੇ ਨਾਲ ਇਹ ਬੀਅਰ ਬਣਾਈ ਜਾਂਦੀ ਹੈ, ਉਸ ਨੂੰ ਸਥਾਨਕ ਖੇਤਰੀ ਭਾਸ਼ਾ ਵਿੱਚ ‘ਪਿਲਸਨਰ’ (Pilsner) ਕਿਹਾ ਜਾਂਦਾ ਹੈ।
ਕੋਪਨਹੇਗਨ: ਡੈਨਮਾਰਕ ਦੀ ਇੱਕ ਕੰਪਨੀ ਮਨੁੱਖੀ ਮੂਤਰ (Urine) ਨਾਲ ‘ਪਿਸਨਰ’ (Pisner) ਨਾਂ ਦੀ ਬੀਅਰ ਬਣਾਉਂਦੀ। ਜਿਸ ਤਰੀਕੇ ਨਾਲ ਇਹ ਬੀਅਰ ਬਣਾਈ ਜਾਂਦੀ ਹੈ, ਉਸ ਨੂੰ ਸਥਾਨਕ ਖੇਤਰੀ ਭਾਸ਼ਾ ਵਿੱਚ ‘ਪਿਲਸਨਰ’ (Pilsner) ਕਿਹਾ ਜਾਂਦਾ ਹੈ।
ਇਹ ਬੀਅਰ ਮਾਲਟਿੰਗ ਜੌਂਅ ਤੋਂ ਤਿਆਰ ਕੀਤੀ ਜਾਂਦੀ ਹੈ, ਜਿਸ ਨੂੰ ਉੱਤਰੀ ਯੂਰੋਪ ਦੇ ਸਭ ਤੋਂ ਵਿਸ਼ਾਲ ਸੰਗੀਤਕ ਮੇਲੇ ਲਈ ਮੂਤਰ ਦੇ ਅੰਸ਼ਾਂ ਤੋਂ ਤਿਆਰ ਕੀਤਾ ਜਾਂਦਾ ਹੈ। ਇਸ ਲਈ ਹਰ ਸਾਲ ਲਗਭਗ 50,000 ਲਿਟਰ ਮਨੁੱਖੀ ਮੂਤਰ ਇਕੱਠਾ ਕੀਤਾ ਜਾਂਦਾ ਹੈ। ਇਸ ਦੀ ਵਰਤੋਂ ਰਵਾਇਤੀ ਪਸ਼ੂ ਖਾਦ ਜਾਂ ਫ਼ੈਕਟਰੀ ’ਚ ਤਿਆਰ ਹੋਏ ਖਾਦ ਉਤਪਾਦਾਂ ਦੇ ਵਿਕਲਪ ਵਜੋਂ ਕੀਤੀ ਜਾਂਦੀ ਹੈ।
ਬ੍ਰਿਉਰ ਕੰਪਨੀ Norrebro Bryghus ਦੇ ਮੁੱਖ ਕਾਰਜਕਾਰੀ ਅਧਿਕਾਰੀ (CEO) ਹੈਨਰਿਕ ਵਾਂਗ ਨੇ ਖ਼ਬਰ ਏਜੰਸੀ ‘ਰਾਇਟਰਜ਼’ ਨੂੰ ਦੱਸਿਆ ਕਿ ਚਾਰ ਵਰ੍ਹੇ ਪਹਿਲਾਂ ਮਨੁੱਖੀ ਮੂਤਰ ਨਾਲ ਅਜਿਹੀ ਆਰਗੈਨਿਕ ਬੀਅਰ ਬਣਾਈ ਗਈ ਸੀ। ਉਹ ਸਭ ਨੂੰ ਬਹੁਤ ਪਸੰਦ ਆਈ ਸੀ। ਇਸੇ ਲਈ ਹੁਣ ਉਨ੍ਹਾਂ ਦੀ ਕੰਪਨੀ ਸਿਰਫ਼ ਆਰਗੈਨਿਕ ਬੀਅਰ ਹੀ ਤਿਆਰ ਕਰਦੀ ਹੈ।
ਇਸ ਕੰਪਨੀ ਵੱਲੋਂ ਤਿਆਰ ਕੀਤੀ ਜਾਣ ਵਾਲੀ ਬੀਅਰ ਨੂੰ ਰੀਸਾਈਕਲ ਵੀ ਕੀਤਾ ਜਾ ਸਕਦਾ ਹੈ। CEO ਹੈਨਰਿਕ ਵਾਂਗ ਮੁਤਾਬਕ ਇਹ ਇੱਕ ਬਹੁਤ ਹੀ ਜੀਨੀਅਸ (ਸੂਝਬੂਝ ਨਾਲ ਭਰਪੂਰ) ਵਿਚਾਰ ਹੈ। ਉਨ੍ਹਾਂ ਕਿਹਾ ਕਿ ਆਮ ਮਨੁੱਖਾਂ ਵਿੱਚ ਫ਼ਾਸਫ਼ੋਰਸ ਦੀ ਘਾਟ ਪਾਈ ਜਾਂਦੀ ਹੈ ਪਰ ਇਸ ਬੀਅਰ ਦੀ ਵਰਤੋਂ ਨਾਲ ਉਹ ਦੂਰ ਹੋ ਜਾਵੇਗੀ।
ਹੈਨਰਿਕ ਵਾਂਗ ਨੇ ਦਾਅਵਾ ਕੀਤਾ ਹੈ ਕਿ ਇਹ ਬੀਅਰ ਜਦੋਂ ਵੀ ਪੀਓਗੇ, ਤੁਹਾਨੂੰ ਤਾਜ਼ਾ ਜਾਪੇਗੀ ਤੇ ਇਸ ਦਾ ਸੁਆਦ ਵੀ ਤੁਹਾਨੂੰ ਬਹੁਤ ਵਧੀਆ ਲੱਗੇਗਾ। ਉਨ੍ਹਾਂ ਕਿਹਾ ਕਿ ਪਹਿਲਾਂ-ਪਹਿਲ ਤਾਂ ਲੋਕਾਂ ਨੇ ਇਹੋ ਸਮਝਿਆ ਸੀ ਕਿ ਸ਼ਾਇਦ ਮੂਤਰ ਨੂੰ ਸਿੱਧਾ ਹੀ ਬੀਅਰ ਬਣਾਉਣ ਲਈ ਵਰਤ ਲਿਆ ਜਾਂਦਾ ਹੈ ਪਰ ਅਜਿਹਾ ਨਹੀਂ ਹੈ।
ਸੰਗੀਤਕ ਮੇਲੇ ਲਈ ਪਹਿਲਾਂ ਇਕੱਠੇ ਕੀਤੇ ਮੂਤਰ ਨਾਲ ਬੀਅਰ ਦੀਆਂ 60,000 ਬੋਤਲਾਂ ਤਿਆਰ ਕੀਤੀਆਂ ਜਾਂਦੀਆਂ ਹਨ। ਉਸ ਤੋਂ ਬਾਅਦ ਅਗਲੇ ਉਤਪਾਦਾਂ ਬਾਰੇ ਵਿਚਾਰ ਕੀਤਾ ਜਾਂਦਾ ਹੈ ਕਿ ਬੀਅਰ ਵਿੱਚ ਮੂਤਰ ਦੀ ਵਰਤੋਂ ਕੀਤੇ ਜਾਣ ਦੀ ਲੋੜ ਹੈ ਜਾਂ ਨਹੀਂ।
Check out below Health Tools-
Calculate Your Body Mass Index ( BMI )