(Source: ECI/ABP News/ABP Majha)
ਮੋਟੀਆਂ ਕੁੜੀਆਂ ਨਾਲ ਵਿਆਹ ਕਰਾਉਣ ਦੇ ਫਾਇਦੇ ਕਰ ਦੇਣਗੇ ਹੈਰਾਨ, ਘਰ ਨੂੰ ਇੰਝ ਬਣਾਉਂਦੀਆਂ 'ਸਵਰਗ'
Women Lifestyle: ਇੱਕ ਅਧਿਐਨ ਮੁਤਾਬਕ ਜਿਹੜੇ ਮੁੰਡੇ ਮੋਟੀ ਕੁੜੀ ਨਾਲ ਵਿਆਹ ਕਰਦੇ ਹਨ, ਉਹ ਬਾਕੀ ਮਰਦਾਂ ਦੇ ਮੁਕਾਬਲੇ ਜ਼ਿਆਦਾ ਖ਼ੁਸ਼ੀਆਂ ਭਰਿਆ ਜੀਵਨ ਜਿਉਂਦੇ ਹਨ। ਅਧਿਐਨ ਵਿੱਚ ਮੋਟੀਆਂ ਕੁੜੀਆਂ ਨਾਲ ਵਿਆਹ ਕਰਨ ਦੇ ਇਹ ਫਾਇਦੇ ਦੱਸੇ ਗਏ ਹਨ।
Advantages of getting married with fat girl: ਆਮ ਤੌਰ 'ਤੇ ਹਰ ਮੁੰਡਾ ਚਾਹੁੰਦਾ ਹੈ ਕਿ ਉਸ ਦਾ ਵਿਆਹ ਇੱਕ ਸਲਿਮ ਤੇ ਫਿੱਟ ਕੁੜੀ ਨਾਲ ਹੋਵੇ। ਮੰਨਿਆ ਜਾਂਦਾ ਹੈ ਕਿ ਮੁੰਡੇ ਮੋਟੀਆਂ ਕੁੜੀਆਂ ਵਿੱਚ ਕੋਈ ਦਿਲਚਸਪੀ ਨਹੀਂ ਦਿਖਾਉਂਦੇ। ਮੁੰਡੇ ਅਕਸਰ ਮੋਟੀਆਂ ਕੁੜੀਆਂ ਨਾਲ ਡੇਟ ‘ਤੇ ਜਾਣ ਬਾਰੇ ਸੋਚ ਕੇ ਹੀ ਘਬਰਾ ਜਾਂਦੇ ਹਨ, ਫਿਰ ਵਿਆਹ ਤੇ ਦੂਰ ਦੀ ਗੱਲ ਹੈ।
ਦੂਜੇ ਪਾਸੇ ਇੱਕ ਅਧਿਐਨ ਮੁਤਾਬਕ ਜਿਹੜੇ ਮੁੰਡੇ ਮੋਟੀ ਕੁੜੀ ਨਾਲ ਵਿਆਹ ਕਰਦੇ ਹਨ, ਉਹ ਬਾਕੀ ਮਰਦਾਂ ਦੇ ਮੁਕਾਬਲੇ ਜ਼ਿਆਦਾ ਖ਼ੁਸ਼ੀਆਂ ਭਰਿਆ ਜੀਵਨ ਜਿਉਂਦੇ ਹਨ। ਅਧਿਐਨ ਵਿੱਚ ਮੋਟੀਆਂ ਕੁੜੀਆਂ ਨਾਲ ਵਿਆਹ ਕਰਨ ਦੇ ਇਹ ਫਾਇਦੇ ਦੱਸੇ ਗਏ ਹਨ।
1. ਮੋਟੀਆਂ ਕੁੜੀਆਂ ਭਾਵਨਾਤਮਕ ਹੁੰਦੀਆਂ
ਮੋਟੀਆਂ ਕੁੜੀਆਂ ਬਾਕੀ ਕੁੜੀਆਂ ਦੇ ਮੁਕਾਬਲੇ ਕਾਫ਼ੀ ਭਾਵਨਾਤਮਕ ਹੁੰਦੀਆਂ ਹਨ। ਇਹ ਕੁੜੀਆਂ ਆਪਣੇ ਦਿਮਾਗ਼ ਦੀ ਥਾਂ ਆਪਣੇ ਦਿਲ ਦੀ ਗੱਲ ਸੁਣਦੀਆਂ ਹਨ। ਇਸੇ ਕਾਰਨ ਹੀ ਉਨ੍ਹਾਂ ਦੇ ਮਨ ‘ਚ ਕਿਸੇ ਲਈ ਕੋਈ ਨਫ਼ਰਤ ਜਾਂ ਜਲਨ ਨਹੀਂ ਹੁੰਦੀ। ਅਜਿਹੀਆਂ ਕੁੜੀਆਂ ਘਰ ਦੇ ਬਾਕੀ ਮੈਂਬਰਾਂ ਦਾ ਵੀ ਬਹੁਤ ਖ਼ਿਆਲ ਰੱਖਦੀਆਂ ਹਨ। ਇਹ ਸਰੀਰਕ ਪੱਖੋਂ ਜਿਸ ਤਰ੍ਹਾਂ ਦੀਆਂ ਵੀ ਹੋਣ ਪਰ ਦਿਲ ਦੀਆਂ ਬਹੁਤ ਚੰਗੀਆਂ ਹੁੰਦੀਆਂ ਹਨ।
2. ਸਮਝਦਾਰੀ ਤੋਂ ਲੈਂਦੀਆਂ ਕੰਮ
ਪਤਲੀਆਂ ਕੁੜੀਆਂ ਦੀ ਥਾਂ ਮੋਟੀਆਂ ਕੁੜੀਆਂ ਹਰ ਮਾਮਲੇ ‘ਚ ਜ਼ਿਆਦਾ ਸਮਝਦਾਰ ਹੁੰਦੀਆਂ ਹਨ। ਉਹ ਹਰ ਸਥਿਤੀ ਨੂੰ ਪਰਖਣ ਪਿੱਛੋਂ ਸੋਚ-ਸਮਝ ਕੇ ਫ਼ੈਸਲੇ ਲੈਂਦੀਆਂ ਹਨ। ਅਜਿਹੀਆਂ ਕੁੜੀਆਂ ਕੋਈ ਵੱਡਾ ਫ਼ੈਸਲਾ ਲੈਣ ਤੋਂ ਪਹਿਲਾਂ ਆਪਣੇ ਪਤੀ ਦੀ ਸਲਾਹ ਜ਼ਰੂਰ ਲੈਂਦੀਆਂ ਹਨ। ਇਸ ਕਰਕੇ ਉਹ ਪਰਿਵਾਰ ਨੂੰ ਕਿਸੇ ਸੰਕਟ ਵਿੱਚ ਨਹੀਂ ਪੈਣ ਦਿੰਦਿਆਂ।
3. ਪਤੀ ਦੀ ਸਿਹਤ ਦਾ ਰੱਖਦੀਆਂ ਖ਼ਿਆਲ
ਮੋਟੀਆਂ ਕੁੜੀਆਂ ਆਪਣੇ ਪਤੀ ਨੂੰ ਹੀ ਆਪਣਾ ਸਭ ਕੁਝ ਮੰਨਦੀਆਂ ਹਨ। ਇਸ ਲਈ ਉਹ ਆਪਣੇ ਪਤੀ ਦੇ ਖਾਣ-ਪੀਣ ਤੇ ਸਿਹਤ ਦਾ ਖ਼ਿਆਲ ਰੱਖਦੀਆਂ ਹਨ। ਇੰਨਾ ਹੀ ਨਹੀਂ, ਉਹ ਪੂਰੇ ਪਰਿਵਾਰ ਦਾ ਵੀ ਧਿਆਨ ਰੱਖਦੀਆਂ ਹਨ। ਇਹ ਉਨ੍ਹਾਂ ਦੇ ਸੁਭਾਅ ਦਾ ਖਾਸ ਗੁਣ ਹੁੰਦਾ ਹੈ।
4. ਘਰ ਦੇ ਕੰਮ ਤੋਂ ਨਹੀਂ ਅੱਕਦੀਆਂ
ਪਤਲੀਆਂ ਕੁੜੀਆਂ ਦੀ ਥਾਂ ਮੋਟੀਆਂ ਕੁੜੀਆਂ ਬਹੁਤ ਹੀ ਅਸਾਨੀ ਨਾਲ ਸਾਰੇ ਕੰਮ ਕਰ ਲੈਂਦੀਆਂ ਹਨ। ਉਨ੍ਹਾਂ ਕੋਲ ਪਤੀ ਦੇ ਨਾਲ-ਨਾਲ ਪਰਿਵਾਰ ਦੇ ਬਾਕੀ ਮੈਂਬਰਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਦੀ ਕਲਾ ਹੁੰਦੀ ਹੈ। ਮੋਟੀਆਂ ਕੁੜੀਆਂ ਘਰ ਦੀ ਹਰ ਜ਼ਿੰਮੇਵਾਰੀ ਨੂੰ ਆਸਾਨੀ ਨਾਲ ਨਿਭਾਅ ਲੈਂਦੀਆਂ ਹਨ।
5. ਪਤੀ ਦਾ ਸਾਥ ਦਿੰਦੀਆਂ
ਮੋਟੀਆਂ ਕੁੜੀਆਂ ਦਿਲ ਤੋਂ ਸੋਚਣ ਕਾਰਨ ਮੁਸੀਬਤ ਸਮੇਂ ਸਹੀ ਫ਼ੈਸਲਾ ਲੈ ਪਾਉਂਦੀਆਂ ਹਨ ਤੇ ਪਤੀ ਦੇ ਵਿਸ਼ਵਾਸ ਨੂੰ ਹਮੇਸ਼ਾ ਬਣਾਈ ਰੱਖਦੀਆਂ ਹਨ। ਇਹ ਪਤੀ ਦੇ ਬੁਰੇ ਸਮੇਂ ਦੌਰਾਨ ਉਸ ਦਾ ਸਾਥ ਦਿੰਦੀਆਂ ਹਨ ਤੇ ਹਰ ਫ਼ੈਸਲਾ ਸਮਝਦਾਰੀ ਨਾਲ ਕਰਦੀਆਂ ਹਨ।
6. ਹਮੇਸ਼ਾ ਖ਼ੁਸ਼ ਰੱਖਦੀਆਂ
ਮੋਟੀਆਂ ਕੁੜੀਆਂ ਆਪਣੇ ਪਤੀ ਦੀ ਪਸੰਦ ਤੇ ਹਰ ਜ਼ਰੂਰਤ ਦਾ ਧਿਆਨ ਰੱਖਦੀਆਂ ਹਨ। ਖ਼ੁਦ ਨੂੰ ਜ਼ਿਆਦਾ ਸਮਾਂ ਨਾ ਦੇ ਕੇ ਹਰ ਵੇਲੇ ਆਪਣੇ ਪਤੀ ਲਈ ਕੁਝ ਨਾ ਕੁਝ ਕਰਦੀਆਂ ਰਹਿੰਦੀਆਂ ਹਨ।
Check out below Health Tools-
Calculate Your Body Mass Index ( BMI )