Weight Loss: ਜੇਕਰ ਤੁਸੀਂ ਭਾਰ ਘਟਾਉਣ ਲਈ ਗਰਮ ਪਾਣੀ ਅਤੇ ਨਿੰਬੂ ਪੀਂਦੇ ਹੋ, ਤਾਂ ਜਾਣੋ ਇਸ ਦਾ ਸਹੀ ਸਮਾਂ ਅਤੇ ਢੰਗ
Diet Plan For Weight Loss: ਕੀ ਤੁਸੀਂ ਵੀ ਆਪਣਾ ਵਜ਼ਨ ਕੰਟਰੋਲ 'ਚ ਰੱਖਣ ਲਈ ਨਿੰਬੂ ਪਾਣੀ ਪੀਂਦੇ ਹੋ? ਤਾਂ ਜਾਣੋ ਇਸਦਾ ਸਹੀ ਤਰੀਕਾ ਅਤੇ ਸਮਾਂ।
Weight Loss: ਆਧੁਨਿਕ ਅਤੇ ਮਾੜੀ ਜੀਵਨ ਸ਼ੈਲੀ ਦੇ ਵਿੱਚ ਮੋਟਾਪਾ ਇੱਕ ਵੱਡੀ ਸਮੱਸਿਆ ਬਣ ਕੇ ਉੱਭਰ ਰਿਹਾ ਹੈ। ਇਸ ਸਮੇਂ ਪੂਰੀ ਦੁਨੀਆ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਲੋਕ ਮੋਟਾਪੇ ਤੋਂ ਪ੍ਰੇਸ਼ਾਨ ਚੱਲ ਰਹੇ ਹਨ। ਮੋਟਾਪੇ ਕਾਰਨ ਵਿਅਕਤੀ ਕਈ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦਾ ਹੈ।
ਅੱਜ-ਕੱਲ੍ਹ ਲੋਕ ਆਪਣੇ ਭਾਰ ਨੂੰ ਕੰਟਰੋਲ ਕਰਨ ਲਈ ਕਸਰਤ, ਯੋਗਾ, ਜਿੰਮ, ਡਾਂਸ ਕਲਾਸ, ਜ਼ੁੰਬਾ ਕਲਾਸ ਅਤੇ ਹੋਰ ਕਈ ਚੀਜ਼ਾਂ ਕਰਦੇ ਦੇਖੇ ਜਾਂਦੇ ਹਨ। ਕੁਝ ਲੋਕ ਅਜਿਹੇ ਹਨ ਜੋ ਘਰ ਬੈਠੇ ਹੀ ਕੁਦਰਤੀ ਤਰੀਕੇ ਨਾਲ ਭਾਰ ਘਟਾਉਣ ਦਾ ਸਫ਼ਰ ਸ਼ੁਰੂ ਕਰਦੇ ਹਨ।
ਦਰਅਸਲ, ਭਾਰ ਘਟਾਉਣ ਲਈ ਬਹੁਤ ਸਾਰੇ ਲੋਕ ਕੋਸੇ ਪਾਣੀ ਵਿੱਚ ਨਿੰਬੂ ਦਾ ਰਸ ਮਿਲਾ ਕੇ ਖਾਲੀ ਪੇਟ ਪੀਂਦੇ ਹਨ। ਮੰਨਿਆ ਜਾਂਦਾ ਹੈ ਕਿ ਇਹ ਭਾਰ ਨੂੰ ਜਲਦੀ ਕੰਟਰੋਲ ਕਰਦਾ ਹੈ। ਕਈ ਲੋਕਾਂ ਨੂੰ ਸ਼ਿਕਾਇਤ ਹੁੰਦੀ ਹੈ ਕਿ ਉਹ ਰੋਜ਼ ਖਾਲੀ ਪੇਟ ਨਿੰਬੂ ਪਾਣੀ ਪੀਂਦੇ ਹਨ ਪਰ ਉਨ੍ਹਾਂ ਦਾ ਭਾਰ ਕੰਟਰੋਲ ਨਹੀਂ ਹੋ ਰਿਹਾ ਹੈ। ਦਰਅਸਲ, ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਤੁਸੀਂ ਨਿੰਬੂ ਪਾਣੀ ਠੀਕ ਤਰ੍ਹਾਂ ਨਹੀਂ ਪੀ ਰਹੇ ਹੋ। ਇਸ ਲਈ ਤੁਹਾਨੂੰ ਇਸ ਦਾ ਲਾਭ ਨਹੀਂ ਮਿਲ ਰਿਹਾ ਹੈ। ਹਰ ਚੀਜ਼ ਲਈ ਇੱਕ ਸਹੀ ਸਮਾਂ ਹੁੰਦਾ ਹੈ, ਇਸੇ ਤਰ੍ਹਾਂ ਨਿੰਬੂ ਪਾਣੀ ਪੀਣ ਦਾ ਸਹੀ ਤਰੀਕਾ ਅਤੇ ਸਮਾਂ ਹੈ। ਅੱਜ ਅਸੀਂ ਤੁਹਾਨੂੰ ਇਸ ਆਰਟੀਕਲ ਰਾਹੀਂ ਦੱਸਾਂਗੇ।
ਇਹ ਹੈ ਨਿੰਬੂ ਪਾਣੀ ਪੀਣ ਦਾ ਤਰੀਕਾ ਅਤੇ ਸਹੀ ਸਮਾਂ
ਨਿੰਬੂ ਵਿੱਚ ਮੌਜੂਦ ਵਿਟਾਮਿਨ ਸੀ (Vitamin C) ਇਮਿਊਨਿਟੀ ਨੂੰ ਮਜ਼ਬੂਤ ਕਰਦਾ ਹੈ। ਭਾਰ ਨੂੰ ਕੰਟਰੋਲ ਕਰਦੇ ਹੋਏ ਇਸ ਨੂੰ ਪੀਤਾ ਜਾਂਦਾ ਹੈ ਜਿਸ ਨਾਲ ਸਾਡੇ ਸਰੀਰ 'ਚੋਂ ਗੰਦਗੀ ਨਿਕਲ ਜਾਂਦੀ ਹੈ। ਜਿਸ ਕਰਕੇ ਅੰਗ ਸਹੀ ਢੰਗ ਨਾਲ ਕੰਮ ਕਰਦੇ ਹਨ। ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਰੋਜ਼ਾਨਾ ਖਾਲੀ ਪੇਟ ਨਿੰਬੂ ਪਾਣੀ ਪੀਣ ਨਾਲ ਭਾਰ ਕੰਟਰੋਲ 'ਚ ਰਹਿੰਦਾ ਹੈ।
ਖਾਲੀ ਪੇਟ ਨਿੰਬੂ-ਗਰਮ ਪਾਣੀ ਪੀਣ ਦੇ ਫਾਇਦੇ
ਸਵੇਰੇ ਖਾਲੀ ਪੇਟ ਨਿੰਬੂ ਅਤੇ ਕੋਸਾ ਪਾਣੀ ਪੀਣ ਨਾਲ ਮੈਟਾਬੋਲਿਜ਼ਮ ਮਜ਼ਬੂਤ ਹੁੰਦਾ ਹੈ। ਸਰੀਰ ਵਿੱਚ ਫੈਟ ਬਰਨਿੰਗ ਪ੍ਰਕਿਰਿਆ ਚੰਗੀ ਹੁੰਦੀ ਹੈ। ਜੇਕਰ ਤੁਸੀਂ ਰੋਜ਼ਾਨਾ ਸਵੇਰੇ ਨਿੰਬੂ ਦੇ ਨਾਲ ਗਰਮ ਪਾਣੀ ਪੀਂਦੇ ਹੋ, ਤਾਂ ਤੁਹਾਡਾ ਸਰੀਰ ਪੂਰੀ ਤਰ੍ਹਾਂ ਡਿਟਾਕਸ ਹੋ ਜਾਵੇਗਾ।
ਮਾੜੀ ਜੀਵਨ ਸ਼ੈਲੀ ਅਤੇ ਖਾਣ-ਪੀਣ ਦੀਆਂ ਆਦਤਾਂ
ਖਰਾਬ ਜੀਵਨ ਸ਼ੈਲੀ ਅਤੇ ਖਾਣ-ਪੀਣ ਦੀਆਂ ਆਦਤਾਂ ਤੁਹਾਡੇ ਮੋਟਾਪੇ ਨੂੰ ਤੇਜ਼ੀ ਨਾਲ ਵਧਾਉਂਦੀਆਂ ਹਨ। ਜਿਸ ਕਾਰਨ ਤੁਸੀਂ ਗੰਭੀਰ ਬਿਮਾਰੀ ਦਾ ਸ਼ਿਕਾਰ ਹੋ ਜਾਂਦੇ ਹੋ। ਅਤੇ ਕੁਝ ਸਮੇਂ ਬਾਅਦ, ਸ਼ੂਗਰ, ਹਾਈਪਰਟੈਨਸ਼ਨ, ਥਾਇਰਾਇਡ ਵਰਗੀਆਂ ਗੰਭੀਰ ਬਿਮਾਰੀਆਂ ਹੋਣ ਲੱਗਦੀਆਂ ਹਨ। ਜੇਕਰ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਡਾਈਟ ਦਾ ਖਾਸ ਧਿਆਨ ਰੱਖੋ। ਆਪਣੀ ਜੀਵਨ ਸ਼ੈਲੀ ਵਿੱਚ ਵੀ ਬਦਲਾਅ ਕਰੋ।
Disclaimer: ਇਸ ਲੇਖ ਵਿਚ ਦੱਸੇ ਗਏ ਤਰੀਕਿਆਂ ਅਤੇ ਸੁਝਾਵਾਂ ਨੂੰ ਅਪਣਾਉਣ ਤੋਂ ਪਹਿਲਾਂ,ਕਿਸੇ ਡਾਕਟਰ ਜਾਂ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲਓ।
Check out below Health Tools-
Calculate Your Body Mass Index ( BMI )