(Source: ECI/ABP News/ABP Majha)
ਆਲ ਆਊਟ ਦਾ ਵੀ ਬਾਪ ਹੈ ਮੱਛਰ ਭਜਾਉਣ ਦਾ ਜ਼ਹਿਰ-ਮੁਕਤ ਦੇਸੀ ਤੇ ਆਸਾਨ ਤਰੀਕਾ
ਘਰ ਵਿੱਚ ਹੀ ਘਰੇਲੂ ਤਰੀਕੇ ਨਾਲ ਮੱਛਰਾਂ ਤੋਂ ਛੁਟਕਾਰੇ ਦਾ ਸਸਤਾ ਅਤੇ ਬਿਨਾਂ ਕਿਸੇ ਨੁਕਸਾਨ ਦੇ ਵਧੀਆ ਇਲਾਜ ਮਿਲ ਜਾਵੇ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਨਿੱਬੜਦੀ ਹੈ।
ਚੰਡੀਗੜ੍ਹ: ਬਾਜ਼ਾਰ ਚ ਮੱਛਰ ਨੂੰ ਭਜਾਉਣ ਲਈ ਕਈ ਤਰਾਂ ਦੇ ਕੈਮੀਕਲ ਭਾਰੀ ਕੀਮਤ ਚੁਕਾ ਕੇ ਵਰਤੇ ਜਾਂਦੇ ਹਨ, ਜਿੰਨਾ ਦਾ ਸਿਹਤ ਤੇ ਬੁਰਾ ਪ੍ਰਭਾਵ ਪੈਂਦਾ ਹੈ ਪਰ ਜੇਕਰ ਘਰ ਵਿੱਚ ਹੀ ਘਰੇਲੂ ਤਰੀਕੇ ਨਾਲ ਮੱਛਰਾਂ ਤੋਂ ਛੁਟਕਾਰੇ ਦਾ ਸਸਤਾ ਅਤੇ ਬਿਨਾਂ ਕਿਸੇ ਨੁਕਸਾਨ ਦੇ ਵਧੀਆ ਇਲਾਜ ਮਿਲ ਜਾਵੇ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਨਿੱਬੜਦੀ ਹੈ। ਹੁਣ ਤੁਹਾਨੂੰ ਬਾਜ਼ਾਰ ਤੋਂ ਸਿਰਫ਼ ਦੋ ਚੀਜ਼ਾਂ ਲਿਆਉਣੀਆਂ ਪੈਣਗੀਆਂ - ਨਿੰਮ ਦਾ ਤੇਲ ਅਤੇ ਕਪੂਰ-ਆਲ ਆਊਟ ਦੀ ਕੈਮੀਕਲ ਵਾਲੀ ਸੀਸੀ ਤੁਹਾਨੂੰ ਘਰ ਵਿੱਚ ਹੀ ਮਿਲ ਜਾਵੇਗੀ।
ਖ਼ਾਲੀ ਰਿਫਿਲ ਚ ਨਿੰਮ ਦਾ ਤੇਲ ਅਤੇ ਥੋੜ੍ਹਾ ਕਪੂਰ ਪਾ ਦਿਓ ਅਤੇ ਰਿਫਿਲ ਨੂੰ ਮਸ਼ੀਨ ਤੇ ਲਾ ਦਿਓ, ਪੂਰੀ ਰਾਤ ਮੱਛਰ ਨਹੀਂ ਆਏਗਾ। ਜਦੋਂ ਪ੍ਰਾਕ੍ਰਿਤਕ ਚੀਜ਼ਾਂ ਨਾਲ ਮੱਛਰ ਤੋਂ ਛੁਟਕਾਰਾ ਮਿਲ ਜਾਵੇ ਤਾਂ ਪੈਸਟੀਸਾਈਡ ਦੀ ਵਰਤੋਂ ਕਿਉਂ ? ਜੋ ਸਾਡੀ ਜ਼ਿੰਦਗੀ ਚ ਜ਼ਹਿਰ ਦਾ ਕੰਮ ਕਰਦੀ ਹੈ। ਕੀ ਤੁਸੀਂ ਜਾਣਦੇ ਹੋ ਕਿ ਮੱਛਰ ਭਜਾਉਣ ਵਾਲੀ ਇੱਕ ਕਵਾਇਲ 100 ਸਿਗਰਟ ਦੇ ਬਰਾਬਰ ਨੁਕਸਾਨ ਕਰਦੀ ਹੈ। ਤਾਂ ਮੱਛਰ ਭਜਾਉਣ ਦਾ ਸਭ ਤੋਂ ਉੱਤਮ ਆਸਾਨ ਅਤੇ ਸਸਤਾ ਅਤੇ ਦੇਸੀ ਤਰੀਕਾ ਕਿਉਂ ਨਾ ਅਪਣਾਇਆ ਜਾਵੇ, ਜਿਸ ਨਾਲ ਬੱਚਤ ਵੀ ਹੁੰਦੀ ਹੈ।
ਨਿੰਮ ਦਾ ਤੇਲ 250 ਰੁਪਏ ਲੀਟਰ ਅਤੇ 100 ਗਰਾਮ ਅਸਲੀ ਕਪੂਰ ਲਗਭਗ 100 ਰੁਪਏ ਦੀ ਮਿਲ ਜਾਂਦੀ ਹੈ। 350 ਰੁਪਏ ਖ਼ਰਚ ਕੇ ਗੁੱਡ ਨਾਈਟ ਵਾਲੀਆਂ 25 ਵਾਰ ਸ਼ੀਸ਼ੀ ਭਰ ਜਾਂਦੀ ਹੈ ਯਾਨੀਕਿ ਸਾਨੂੰ ਇੱਕ ਸ਼ੀਸ਼ੀ ਦੀ ਕੀਮਤ ਲਗਭਗ 14-15 ਰੁਪਏ ਦੀ ਨੁਕਸਾਨ ਰਹਿਤ ਇੱਕ ਗੁੱਡ ਨਾਈਟ ਪਵੇਗੀ। ਫਿਰ ਕਿਉਂ ਨਾ ਅੱਜ ਤੋਂ ਹੀ ਘਰੇਲੂ ਪ੍ਰਾਕ੍ਰਿਤਕ ਮੱਛਰ ਭਜਾਉਣ ਵਾਲੀ ਆਲ ਆਊਟ ਵਰਤੀ ਜਾਵੇ।
ਨੋਟ - ਜੇਕਰ ਮੱਛਰ ਜ਼ਿਆਦਾ ਹਨ ਤਾਂ ਸਾਉਣ ਤੋਂ ਪਹਿਲਾਂ ਨਿੰਮ ਦੇ ਤੇਲ ਦਾ ਦੀਵਾ ਬਣਾ ਕੇ ਜਲਾ ਲਵੋ , ਮੱਛਰ ਨੇੜੇ ਨਹੀਂ ਫਟਕਣਗੇ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin