ਪੜਚੋਲ ਕਰੋ

Cooler Cooling Tips : ਕੂਲਰ ਦੇ ਪਾਣੀ 'ਚ ਪਾ ਦਿਓ ਇਹ ਚੀਜ਼ ਤਾਂ ਆਵੇਗੀ ਠੰਢੀ ਹਵਾ ,ਕਮਾਲ ਦੀ ਟਿੱਪਸ

Cooler Cooling Tips :  ਗਰਮੀਆਂ ਦੇ ਮੌਸਮ 'ਚ ਜਿਵੇਂ-ਜਿਵੇਂ ਤਾਪਮਾਨ ਵਧਦਾ ਹੈ ਘਰ ਦੇ ਅੰਦਰ ਵੀ ਗਰਮੀ ਮਹਿਸੂਸ ਹੁੰਦੀ ਹੈ। ਅਜਿਹੀ ਸਥਿਤੀ ਵਿੱਚ ਹਰ ਕੋਈ ਕਿਸੇ ਨਾ ਕਿਸੇ ਤਰੀਕੇ ਨਾਲ ਆਪਣੇ ਆਪ ਨੂੰ ਠੰਢਾ ਕਰਨ ਦੀ ਕੋਸ਼ਿਸ਼ ਕਰਦਾ ਹੈ

Cooler Cooling Tips :  ਗਰਮੀਆਂ ਦੇ ਮੌਸਮ 'ਚ ਜਿਵੇਂ-ਜਿਵੇਂ ਤਾਪਮਾਨ ਵਧਦਾ ਹੈ ਘਰ ਦੇ ਅੰਦਰ ਵੀ ਗਰਮੀ ਮਹਿਸੂਸ ਹੁੰਦੀ ਹੈ। ਅਜਿਹੀ ਸਥਿਤੀ ਵਿੱਚ ਹਰ ਕੋਈ ਕਿਸੇ ਨਾ ਕਿਸੇ ਤਰੀਕੇ ਨਾਲ ਆਪਣੇ ਆਪ ਨੂੰ ਠੰਢਾ ਕਰਨ ਦੀ ਕੋਸ਼ਿਸ਼ ਕਰਦਾ ਹੈ। ਜ਼ਿਆਦਾਤਰ ਲੋਕ ਏਅਰ ਕੂਲਰ ਦੀ ਵਰਤੋਂ ਕਰਦੇ ਹਨ ਕਿਉਂਕਿ ਉਨ੍ਹਾਂ ਨੂੰ ਇੱਕ ਸਸਤਾ ਅਤੇ ਅਸਰਦਾਰ ਹੱਲ ਮੰਨਿਆ ਜਾਂਦਾ ਹੈ। ਹਾਲਾਂਕਿ, ਕਈ ਲੋਕਾਂ ਦੀ ਸ਼ਿਕਾਇਤ ਹੁੰਦੀ ਹੈ ਕਿ ਕੂਲਰ ਠੰਡੀ ਹਵਾ ਨਹੀਂ ਦਿੰਦਾ ਜਾਂ ਉਸ 'ਚੋਂ ਬਦਬੂ ਆਉਣ ਲੱਗਦੀ ਹੈ। 

ਕੁਝ ਘਰਾਂ ਵਿੱਚ ਤਾਂ ਕੂਲਰ ਦੇ ਪਾਣੀ 'ਚ ਮੱਛਰ ਪੈਦਾ ਹੋਣ ਲੱਗਦਾ ਹੈ , ਜਿਸ ਨਾਲ ਪ੍ਰੇਸ਼ਾਨੀ ਹੋਰ ਵੀ ਵੱਧ ਜਾਂਦੀ ਹੈ। ਅਜਿਹੇ 'ਚ ਇੱਕ ਬਹੁਤ ਹੀ ਸਧਾਰਨ ਅਤੇ ਸਸਤਾ ਘਰੇਲੂ ਉਪਾਅ ਹੈ ਜੋ ਨਾ ਸਿਰਫ਼ ਪਾਣੀ ਨੂੰ ਸਾਫ਼ ਰੱਖਣ ਵਿੱਚ ਮਦਦ ਕਰਦਾ ਹੈ ਬਲਕਿ ਕੂਲਰ ਦੀ ਹਵਾ ਨੂੰ ਤਾਜ਼ਾ ਅਤੇ ਠੰਢਾ ਬਣਾਉਣ 'ਚ ਮਦਦ ਕਰਦਾ ਹੈ। ਤਾਂ ਆਓ ਜਾਣਦੇ ਹਾਂ ਕਿ ਕੂਲਰ ਦੇ ਪਾਣੀ ਵਿੱਚ ਅਜਿਹੀ ਕੇਹਰਿ ਚੀਜ਼ ਪਾ ਦੇਈਏ ,ਜਿਸ ਨਾਲ ਹਵਾ ਠੰਡੀ ਹੋ ਜਾਵੇਗੀ। 

ਕੂਲਰ ਨਾਲ ਕਈ ਵਾਰ ਗਰਮ ਜਾਂ ਘੱਟ ਠੰਢੀ ਹਵਾ ਕਿਉਂ ਆਉਂਦੀ ਹੈ?

ਕਈ ਵਾਰ ਜਦੋਂ ਕੂਲਰ ਗਰਮ ਜਾਂ ਘੱਟ ਠੰਢੀ ਹਵਾ ਦਿੰਦਾ ਹੈ ਤਾਂ ਬਹੁਤ ਸਾਰੇ ਲੋਕ ਸੋਚਦੇ ਹਨ ਕਿ ਕੂਲਰ ਖ਼ਰਾਬ ਹੋ ਗਿਆ ਹੈ। ਹਾਲਾਂਕਿ ਵਾਰ -ਵਾਰ ਅਜਿਹਾ ਨਹੀਂ ਹੁੰਦਾ। ਇਸ ਦੇ ਕਈ ਕਾਰਨ ਹਨ, ਜਿਨ੍ਹਾਂ ਵਿੱਚ ਕੂਲਰ ਦੇ ਪੈਡ (ਘਾਹ ਜਾਂ ਕੂਲਿੰਗ ਪੈਡ) 'ਤੇ ਧੂੜ ਅਤੇ ਗੰਦਗੀ ਜੰਮ ਜਾਣਾ , ਪਾਣੀ ਦੀ ਮਾੜੀ ਸਪਲਾਈ, ਪਾਣੀ ਦੀ ਟੈਂਕੀ ਵਿੱਚ ਗੰਦਗੀ ਜਾਂ ਐਲਗੀ ਜਮ੍ਹਾ ਹੋਣਾ, ਮੌਸਮ 'ਚ ਜ਼ਿਆਦਾ ਨਮੀ ਹੋਣਾ ਜਾਂ ਕੂਲਰ ਦਾ ਪੰਪ ਸਹੀ ਢੰਗ ਨਾਲ ਕੰਮ ਨਾ ਕਰਨਾ। ਜਦੋਂ ਇਹ ਸਮੱਸਿਆਵਾਂ ਹੁੰਦੀਆਂ ਹਨ ਤਾਂ ਹਵਾ ਓਨੀ ਠੰਢੀ ਨਹੀਂ ਮਹਿਸੂਸ ਹੁੰਦੀ, ਜਿੰਨੀ ਹੋਣੀ ਚਾਹੀਦੀ ਹੈ।

ਕੂਲਰ ਦੇ ਪਾਣੀ ਵਿੱਚ ਫਿਟਕਰੀ ਪਾਉਣ ਨਾਲ ਹਵਾ ਸਾਫ਼, ਤਾਜ਼ੀ ਅਤੇ ਕੁਝ ਹੱਦ ਤੱਕ ਠੰਢੀ ਮਹਿਸੂਸ ਹੋਵੇਗੀ। ਫਿਟਕਰੀ ਵਿੱਚ ਬਹੁਤ ਸਾਰੇ ਸਫਾਈ ਗੁਣ ਹੁੰਦੇ ਹਨ। ਜਦੋਂ ਪਾਣੀ ਵਿੱਚ ਮਿਲਾਇਆ ਜਾਂਦਾ ਹੈ ਤਾਂ ਇਹ ਪਾਣੀ ਨੂੰ ਸ਼ੁੱਧ ਕਰਨ ਵਿੱਚ ਮਦਦ ਕਰਦਾ ਹੈ। ਫਿਟਕਰੀ ਪਾਣੀ ਵਿੱਚ ਧੂੜ, ਗੰਦਗੀ ਅਤੇ ਛੋਟੇ ਕਣਾਂ ਨੂੰ ਨੀਚੇ ਬੈਠਾ ਦਿੰਦੀ ਹੈ, ਜਿਸ ਨਾਲ ਪਾਣੀ ਸਾਫ਼ ਹੋ ਜਾਂਦਾ ਹੈ। ਕਈ ਵਾਰ ਕੂਲਰ ਟੈਂਕ ਵਿੱਚ ਖੜ੍ਹਾ ਪਾਣੀ ਬਦਬੂ ਪੈਦਾ ਕਰ ਸਕਦਾ ਹੈ। ਫਿਟਕਰੀ ਇਸ ਬਦਬੂ ਨੂੰ ਕਾਫ਼ੀ ਹੱਦ ਤੱਕ ਘਟਾਉਂਦੀ ਹੈ। ਗੰਦੇ ਪਾਣੀ ਵਿੱਚ ਕੀਟਾਣੂ ਜਲਦੀ ਵਧਦੇ ਹਨ। ਫਿਟਕਰੀ ਪਾਣੀ ਨੂੰ ਲੰਬੇ ਸਮੇਂ ਤੱਕ ਖਰਾਬ ਹੋਣ ਤੋਂ ਰੋਕਣ ਵਿੱਚ ਮਦਦ ਕਰਦੀ ਹੈ।

ਮੱਛਰਾਂ ਤੋਂ ਰਾਹਤ

ਮੱਛਰ ਅਕਸਰ ਕੂਲਰ ਪਾਣੀ ਵਿੱਚ ਅੰਡੇ ਦਿੰਦੇ ਹਨ, ਜਿਸ ਨਾਲ ਉਨ੍ਹਾਂ ਦੀ ਗਿਣਤੀ ਵੱਧ ਜਾਂਦੀ ਹੈ। ਫਿਟਕਰੀ ਪਾਉਣ ਤੋਂ ਬਾਅਦ ਪਾਣੀ ਸਾਫ਼ ਰਹਿੰਦਾ ਹੈ। ਮੱਛਰਾਂ ਦੇ ਪ੍ਰਜਨਨ ਦੀ ਸੰਭਾਵਨਾ ਘੱਟ ਜਾਂਦੀ ਹੈ। ਕਮਰੇ ਵਿੱਚ ਮੱਛਰਾਂ ਦੀ ਸਮੱਸਿਆ ਨੂੰ ਘਟਾਇਆ ਜਾ ਸਕਦਾ ਹੈ।

ਫਿਟਕਰੀ ਪਾਉਣ ਤੋਂ ਬਾਅਦ ਠੰਢੀ ਹਵਾ ਠੰਢੀ ਕਿਉਂ ਮਹਿਸੂਸ ਹੁੰਦੀ ਹੈ?

ਜਦੋਂ ਫਿਟਕਰੀ ਪਾਉਣ ਤੋਂ ਬਾਅਦ ਪਾਣੀ ਸਾਫ਼ ਹੁੰਦਾ ਹੈ, ਤਾਂ ਇਹ ਕੂਲਿੰਗ ਪੈਡਾਂ ਤੱਕ ਬਿਹਤਰ ਪਹੁੰਚਦਾ ਹੈ। ਇਸ ਦੇ ਨਤੀਜੇ ਵਜੋਂ ਹਵਾ ਠੰਢੀ ਮਹਿਸੂਸ ਹੁੰਦੀ ਹੈ। ਪੈਡਾਂ 'ਤੇ ਘੱਟ ਗੰਦਗੀ ਇਕੱਠੀ ਹੁੰਦੀ ਹੈ। ਹਵਾ ਤਾਜ਼ੀ ਰਹਿੰਦੀ ਹੈ।

ਫਿਟਕਰੀ ਦੀ ਵਰਤੋਂ ਕਰਨ ਦਾ ਆਸਾਨ ਤਰੀਕਾ

ਫਟਕਰੀ ਦੀ ਵਰਤੋਂ ਕਰਨਾ ਬਹੁਤ ਸੌਖਾ ਹੈ। ਕੂਲਰ ਦੇ ਪਾਣੀ ਵਿੱਚ ਫਿਟਕਰੀ ਦਾ ਇੱਕ ਛੋਟਾ ਜਿਹਾ ਟੁਕੜਾ ਪਾਓ। ਤੁਸੀਂ ਇਸਨੂੰ ਕੱਪੜੇ ਵਿੱਚ ਬੰਨ੍ਹ ਕੇ ਟੈਂਕ ਵਿੱਚ ਲਟਕਾ ਵੀ ਸਕਦੇ ਹੋ। ਹਰ 3-5 ਦਿਨਾਂ ਬਾਅਦ ਪਾਣੀ ਬਦਲਣਾ ਵੀ ਇੱਕ ਚੰਗਾ ਵਿਚਾਰ ਹੈ। ਟੈਂਕ ਨੂੰ ਨਿਯਮਿਤ ਤੌਰ 'ਤੇ ਸਾਫ਼ ਕਰਨਾ ਯਕੀਨੀ ਬਣਾਓ।

ਟਾਪ ਹੈਡਲਾਈਨ

Health News : ਵੱਡੇ ਪੱਟਾਂ ਨਾਲ ਵੱਧ ਸਕਦੀ ਹੈ ਉਮਰ? ਇਸ ਸਟਡੀ 'ਚ ਹੋਇਆ ਹੈਰਾਨ ਕਰਨ ਵਾਲਾ ਖੁਲਾਸਾ
Health News : ਵੱਡੇ ਪੱਟਾਂ ਨਾਲ ਵੱਧ ਸਕਦੀ ਹੈ ਉਮਰ? ਇਸ ਸਟਡੀ 'ਚ ਹੋਇਆ ਹੈਰਾਨ ਕਰਨ ਵਾਲਾ ਖੁਲਾਸਾ
Period : ਕੀ ਪੀਰੀਅਡਜ਼ ਦੌਰਾਨ ਵਾਲ ਧੋਣ ਨਾਲ ਬਲੀਡਿੰਗ ਵੱਧ ਜਾਂਦੀ ਹੈ? ਜਾਣੋ ਕੀ ਹੈ ਸੱਚ!
Period : ਕੀ ਪੀਰੀਅਡਜ਼ ਦੌਰਾਨ ਵਾਲ ਧੋਣ ਨਾਲ ਬਲੀਡਿੰਗ ਵੱਧ ਜਾਂਦੀ ਹੈ? ਜਾਣੋ ਕੀ ਹੈ ਸੱਚ!
Cold Water Causes Cold : ਕੀ ਠੰਡਾ ਪਾਣੀ ਪੀਣ ਨਾਲ ਸੱਚਮੁੱਚ ਹੁੰਦਾ ਹੈ ਜ਼ੁਕਾਮ? ਜਾਣੋ ਅਸਲ ਕਾਰਨ
Cold Water Causes Cold : ਕੀ ਠੰਡਾ ਪਾਣੀ ਪੀਣ ਨਾਲ ਸੱਚਮੁੱਚ ਹੁੰਦਾ ਹੈ ਜ਼ੁਕਾਮ? ਜਾਣੋ ਅਸਲ ਕਾਰਨ
 Skin Itch After Bathing : 5 ਸਾਲ ਤੋਂ ਪਾਣੀ 'ਚ ਰਹਿ ਰਿਹਾ ਮੁੰਡਾ, ਬਾਹਰ ਨਿਕਲਦੇ ਹੀ ਹੁੰਦੀ ਹੈ ਜਲਨ; ਇਹ ਕਿਹੜੀ ਬਿਮਾਰੀ?
 Skin Itch After Bathing : 5 ਸਾਲ ਤੋਂ ਪਾਣੀ 'ਚ ਰਹਿ ਰਿਹਾ ਮੁੰਡਾ, ਬਾਹਰ ਨਿਕਲਦੇ ਹੀ ਹੁੰਦੀ ਹੈ ਜਲਨ; ਇਹ ਕਿਹੜੀ ਬਿਮਾਰੀ?

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Suhaag Raat Tradition : ਫਰਸਟ ਨਾਈਟ ਦਾ ਰਿਵਾਜ ਕਿੱਥੋਂ ਸ਼ੁਰੂ ਹੋਇਆ, ਸਭ ਤੋਂ ਪਹਿਲਾਂ ਕਿਸਨੇ ਮਨਾਈ ਸੀ ਸੁਹਾਗ ਰਾਤ?
Suhaag Raat Tradition : ਫਰਸਟ ਨਾਈਟ ਦਾ ਰਿਵਾਜ ਕਿੱਥੋਂ ਸ਼ੁਰੂ ਹੋਇਆ, ਸਭ ਤੋਂ ਪਹਿਲਾਂ ਕਿਸਨੇ ਮਨਾਈ ਸੀ ਸੁਹਾਗ ਰਾਤ?
Fazilka 'ਚ ਭਤੀਜੇ ਨਾਲ ਦਹੀਂ ਲੈਣ ਗਏ ਨੌਜਵਾਨ ਨੂੰ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ ,4 ਸਾਲਾ ਭਤੀਜਾ ਵੀ ਜ਼ਖਮੀ  
Fazilka 'ਚ ਭਤੀਜੇ ਨਾਲ ਦਹੀਂ ਲੈਣ ਗਏ ਨੌਜਵਾਨ ਨੂੰ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ ,4 ਸਾਲਾ ਭਤੀਜਾ ਵੀ ਜ਼ਖਮੀ  
Amritsar Train Accident  : ਬੰਦ ਫਾਟਕ ਹੇਠੋਂ ਲੰਘਦੇ ਹੀ ਰੇਲਗੱਡੀ ਦੀ ਲਪੇਟ 'ਚ ਆਇਆ ਵਿਅਕਤੀ
Amritsar Train Accident  : ਬੰਦ ਫਾਟਕ ਹੇਠੋਂ ਲੰਘਦੇ ਹੀ ਰੇਲਗੱਡੀ ਦੀ ਲਪੇਟ 'ਚ ਆਇਆ ਵਿਅਕਤੀ
Wife ਨੂੰ ਇੰਸਟਾਗ੍ਰਾਮ ਚਲਾਉਣਾ ਪਿਆ ਮਹਿੰਗਾ ! ਵਾਪਰੀ ਅਜਿਹੀ ਘਟਨਾ , ਸੁਣ ਕੇ ਰੌਂਗਟੇ ਖੜੇ ਹੋ ਜਾਣਗੇ 
Wife ਨੂੰ ਇੰਸਟਾਗ੍ਰਾਮ ਚਲਾਉਣਾ ਪਿਆ ਮਹਿੰਗਾ ! ਵਾਪਰੀ ਅਜਿਹੀ ਘਟਨਾ , ਸੁਣ ਕੇ ਰੌਂਗਟੇ ਖੜੇ ਹੋ ਜਾਣਗੇ 
LPG ਉਪਭੋਗਤਾਵਾਂ ਲਈ ਵੱਡੀ ਖ਼ਬਰ! 15 ਅਗਸਤ ਤੋਂ ਬਾਅਦ ਸਿਲੰਡਰ ਲਈ ਦੇਣੇ ਪੈ ਸਕਦੇ ਹਨ 1800 ਰੁਪਏ
LPG ਉਪਭੋਗਤਾਵਾਂ ਲਈ ਵੱਡੀ ਖ਼ਬਰ! 15 ਅਗਸਤ ਤੋਂ ਬਾਅਦ ਸਿਲੰਡਰ ਲਈ ਦੇਣੇ ਪੈ ਸਕਦੇ ਹਨ 1800 ਰੁਪਏ
ਸੁਖਬੀਰ ਬਾਦਲ ਨੂੰ ਹਸਪਤਾਲ ਤੋਂ ਮਿਲੀ ਛੁੱਟੀ, ਦਿੱਤਾ ਵੱਡਾ ਬਿਆਨ; ਜਾਣੋ ਕੀ ਕਿਹਾ?
ਸੁਖਬੀਰ ਬਾਦਲ ਨੂੰ ਹਸਪਤਾਲ ਤੋਂ ਮਿਲੀ ਛੁੱਟੀ, ਦਿੱਤਾ ਵੱਡਾ ਬਿਆਨ; ਜਾਣੋ ਕੀ ਕਿਹਾ?
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਦੇ ਘਰ ਚੱਲੀਆਂ ਗੋਲੀਆਂ, ਗੱਡੀ 'ਤੇ ਮਾਰੀ ਗੋਲੀ; ਇਲਾਕੇ 'ਚ ਫੈਲੀ ਦਹਿਸ਼ਤ
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਦੇ ਘਰ ਚੱਲੀਆਂ ਗੋਲੀਆਂ, ਗੱਡੀ 'ਤੇ ਮਾਰੀ ਗੋਲੀ; ਇਲਾਕੇ 'ਚ ਫੈਲੀ ਦਹਿਸ਼ਤ
iPhone ਯੂਜ਼ਰ ਸਾਵਧਾਨ ! 110 ਦੇਸ਼ਾਂ 'ਚ Apple ਨੇ ਜਾਰੀ ਕੀਤਾ Spyware ਅਲਰਟ
iPhone ਯੂਜ਼ਰ ਸਾਵਧਾਨ ! 110 ਦੇਸ਼ਾਂ 'ਚ Apple ਨੇ ਜਾਰੀ ਕੀਤਾ Spyware ਅਲਰਟ
Embed widget