ਪੜਚੋਲ ਕਰੋ
ਕੋਰੋਨਾਵਾਇਰਸ ਨੇ ਬਦਲ ਦਿੱਤੀ ਭਾਰਤੀਆਂ ਦੀ ਜੀਵਨ ਸ਼ੈਲੀ, ਮਿੰਟਲ ਇੰਡੀਆ ਕੰਜ਼ਿਊਮਰ ਦੀ ਖੋਜ 'ਚ ਖੁਲਾਸੇ
ਕੋਰੋਨਾ ਮਹਾਂਮਾਰੀ ਦੇ ਡਰ ਨੇ ਲੋਕਾਂ ਨੂੰ ਸਿਹਤਮੰਦ ਭੋਜਨ ਨੂੰ ਮਹੱਤਵ ਦੇਣਾ ਸਿਖਾਇਆ ਹੈ। ਭਾਰਤੀਆਂ ਨੇ ਆਪਣੀ ਖੁਰਾਕ ਵਿੱਚ ਪ੍ਰੋਟੀਨ ਤੇ ਵਿਟਾਮਿਨ ਦੀ ਮਾਤਰਾ ਵਧਾ ਦਿੱਤੀ ਹੈ। ਫਾਸਟ ਫੂਡ ਅਤੇ ਆਲ-ਪਰਪਜ਼ ਆਟਾ ਪਲੇਟ ਤੋਂ ਹਟਾ ਦਿੱਤਾ ਗਿਆ ਹੈ।
indian
ਨਵੀਂ ਦਿੱਲੀ: ਕੋਰੋਨਾ ਮਹਾਂਮਾਰੀ ਦੇ ਡਰ ਨੇ ਲੋਕਾਂ ਨੂੰ ਸਿਹਤਮੰਦ ਭੋਜਨ ਨੂੰ ਮਹੱਤਵ ਦੇਣਾ ਸਿਖਾਇਆ ਹੈ। ਭਾਰਤੀਆਂ ਨੇ ਆਪਣੀ ਖੁਰਾਕ ਵਿੱਚ ਪ੍ਰੋਟੀਨ ਤੇ ਵਿਟਾਮਿਨ ਦੀ ਮਾਤਰਾ ਵਧਾ ਦਿੱਤੀ ਹੈ। ਫਾਸਟ ਫੂਡ ਅਤੇ ਆਲ-ਪਰਪਜ਼ ਆਟਾ ਪਲੇਟ ਤੋਂ ਹਟਾ ਦਿੱਤਾ ਗਿਆ ਹੈ। ਕੋਰੋਨਾ ਮਹਾਂਮਾਰੀ ਦੌਰਾਨ ਲੋਕਾਂ ਦੀ ਜੀਵਨ ਸ਼ੈਲੀ ਵਿੱਚ ਤਬਦੀਲੀ ਨਾਲ ਜੁੜੀਆਂ ਆਦਤਾਂ ਬਾਜ਼ਾਰ ਖੋਜ ਫਰਮ ਮਿੰਟਲ ਇੰਡੀਆ ਕੰਜ਼ਿਊਮਰ ਦੀ ਖੋਜ ਦੁਆਰਾ ਸਾਹਮਣੇ ਆਈਆਂ ਹਨ।
ਪਲੇਟ 'ਚ ਪੁੱਜੇ ਸਿਹਤਮੰਦ ਭੋਜਨ
ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਭਾਰਤੀਆਂ ਵਿੱਚ ਤਿੰਨ ਵੱਡੀਆਂ ਤਬਦੀਲੀਆਂ ਵੇਖੀਆਂ ਗਈਆਂ ਹਨ। ਭਾਰਤੀਆਂ ਦੀ ਪਲੇਟ ਵਿੱਚ ਸਿਹਤਮੰਦ ਖਾਣਿਆਂ ਦੀ ਮਾਤਰਾ ਵਧ ਗਈ ਹੈ। ਖੋਜ ਮੁਤਾਬਕ 52 ਪ੍ਰਤੀਸ਼ਤ ਲੋਕਾਂ ਨੇ ਮੰਨਿਆ ਕਿ ਉਨ੍ਹਾਂ ਹੁਣ ਆਪਣੀ ਪਲੇਟ ’ਚ ਨਿਯਮਿਤ ਤੌਰ ’ਤੇ ਭੂਰੇ ਚੌਲਾਂ ਅਤੇ ਜੈਵਿਕ (ਔਰਗੈਨਿਕ) ਫਲਾਂ ਨੂੰ ਸ਼ਾਮਲ ਕਰ ਲਿਆ ਹੈ। ਇਸ ਦੇ ਨਾਲ ਹੀ, 50 ਪ੍ਰਤੀਸ਼ਤ ਲੋਕਾਂ ਦਾ ਕਹਿਣਾ ਹੈ ਕਿ ਮਹਾਂਮਾਰੀ ਤੋਂ ਪਹਿਲਾਂ, ਉਹ ਮੁਸ਼ਕਿਲ ਨਾਲ ਅਜਿਹੀਆਂ ਚੀਜ਼ਾਂ ਖਾਂਦੇ ਸਨ। ਆਪਣੀ ਖੁਰਾਕ ਵਿੱਚ ਸੁਧਾਰ ਦੇ ਨਾਲ, 55 ਪ੍ਰਤੀਸ਼ਤ ਭਾਰਤੀ ਇਮਿਊਨਿਟੀ ਵਧਾਉਣ ਵੱਲ ਵੀ ਧਿਆਨ ਦੇ ਰਹੇ ਹਨ।
ਤੰਦਰੁਸਤੀ ਬਾਰੇ ਭਾਰਤੀ ਰਾਏ
ਰਿਪੋਰਟ ਵਿੱਚ ਕਿਹਾ ਗਿਆ ਹੈ ਕਿ 57 ਫੀਸਦੀ ਭਾਰਤੀਆਂ ਨੇ ਜੌਗਿੰਗ ਅਤੇ ਸਾਈਕਲਿੰਗ ਸ਼ੁਰੂ ਕੀਤੀ ਹੈ। ਕੋਰੋਨਾ ਯੁੱਗ ਵਿੱਚ, ਲੋਕਾਂ ਨੇ ਸਰੀਰਕ ਗਤੀਵਿਧੀਆਂ ਨੂੰ ਤਰਜੀਹ ਦਿੱਤੀ ਹੈ। ਖੋਜ ਅਨੁਸਾਰ 51 ਪ੍ਰਤੀਸ਼ਤ ਭਾਰਤੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ 2019 ਦੀ ਤੁਲਨਾ ਵਿੱਚ ਮਹਾਂਮਾਰੀ ਦੇ ਬਾਅਦ ਤੋਂ 2020 ਵਿੱਚ ਹਫ਼ਤੇ ਵਿੱਚ ਤਿੰਨ ਦਿਨ ਯੋਗਾ ਤੇ ਤੇਜ਼ ਤੁਰਨ ਦੀ ਕਸਰਤ ਕਰਨੀ ਸ਼ੁਰੂ ਕਰ ਦਿੱਤੀ ਹੈ।
ਨੀਂਦ ਵਿੱਚ ਸੁਧਾਰ, ਤਣਾਅ ਘਟਾਇਆ
ਖੋਜ ਕਹਿੰਦੀ ਹੈ ਕਿ 2020 ਤੋਂ, ਲੋਕਾਂ ਦੀ ਜੀਵਨ ਸ਼ੈਲੀ ਵਿੱਚ ਤਬਦੀਲੀਆਂ ਸਿੱਧੀਆਂ ਉਨ੍ਹਾਂ ਦੀ ਸਿਹਤ ਨੂੰ ਪ੍ਰਭਾਵਤ ਕਰ ਰਹੀਆਂ ਹਨ। ਧਿਆਨ ਲਾਉਣ (ਮੈਡੀਟੇਸ਼ਨ ਕਰਨ) ਵਾਲੇ ਹਰ 20 ਲੋਕਾਂ ਵਿੱਚੋਂ 9 ਪਹਿਲਾਂ ਨਾਲੋਂ ਬਿਹਤਰ ਨੀਂਦ ਲੈ ਰਹੇ ਹਨ। ਲੋਕਾਂ ਦੇ ਤਣਾਅ ਦਾ ਪੱਧਰ ਵੀ ਘੱਟ ਗਿਆ ਹੈ ਤੇ ਉਹ ਵਧੇਰੇ ਊਰਜਾਵਾਨ ਮਹਿਸੂਸ ਕਰ ਰਹੇ ਹਨ।
ਇਮਿਊਨਿਟੀ ਵਧਾਉਣ ਵਿੱਚ ਔਰਤਾਂ ਅੱਗੇ
ਮਿੰਟੇਲ ਇੰਡੀਆ ਕੰਜ਼ਿਊਮਰ ਦੇ ਕੰਟੈਂਟ ਹੈਡ ਨਿਧੀ ਸਿਨਹਾ ਦਾ ਕਹਿਣਾ ਹੈ ਕਿ ਮਹਾਂਮਾਰੀ ਨੇ ਲੋਕਾਂ ਨੂੰ ਸਿਹਤਮੰਦ ਰਹਿਣ ਲਈ ਪ੍ਰੇਰਿਤ ਕੀਤਾ ਹੈ। ਮਾਨਸਿਕ ਅਤੇ ਸਰੀਰਕ ਸਿਹਤ ਦੇ ਨਾਲ, ਭਾਰਤੀ ਸਰੀਰਕ ਗਤੀਵਿਧੀਆਂ ਅਤੇ ਭੋਜਨ 'ਤੇ ਵੀ ਧਿਆਨ ਦੇ ਰਹੇ ਹਨ। ਭਾਰਤੀਆਂ ਦੀ ਜੀਵਨ ਸ਼ੈਲੀ ਵਿੱਚ ਬਦਲਾਅ ਦੇ ਰੁਝਾਨ ਨੂੰ ਸਮਝਦੇ ਹੋਏ, ਬਹੁਤ ਸਾਰੀਆਂ ਕੰਪਨੀਆਂ ਸਿਹਤਮੰਦ ਭੋਜਨ ਅਤੇ ਪੀਣ ਵਾਲੇ ਪਦਾਰਥ ਵੀ ਪ੍ਰਦਾਨ ਕਰ ਰਹੀਆਂ ਹਨ।
ਖੋਜ ਦੇ ਅਨੁਸਾਰ, ਔਰਤਾਂ ਰੋਗ ਪ੍ਰਤੀਰੋਧਕ ਸਮਰੱਥਾ ਵਧਾਉਣ ਵਿੱਚ ਅੱਗੇ ਹਨ ਜਿਵੇਂ ਕਿ ਰੋਗ ਨਾਲ ਲੜਨ ਦੀ ਸਮਰੱਥਾ। ਔਰਤਾਂ ਸਮੇਤ 50 ਪ੍ਰਤੀਸ਼ਤ ਤੋਂ ਵੱਧ ਲੋਕ ਆਪਣੀ ਪ੍ਰਤੀਰੋਧਕ ਸ਼ਕਤੀ ਦਾ ਖਿਆਲ ਰੱਖ ਰਹੇ ਹਨ। 48 ਫੀ ਸਦੀ ਭਾਰਤੀ ਇਸ਼ਤਿਹਾਰਬਾਜ਼ੀ ਤੇ ਸੋਸ਼ਲ ਮੀਡੀਆ ਮੁਹਿੰਮਾਂ ਰਾਹੀਂ ਸਿਹਤਮੰਦ ਰਹਿਣ ਲਈ ਪ੍ਰੇਰਿਤ ਹੋ ਰਹੇ ਹਨ।
Check out below Health Tools-
Calculate Your Body Mass Index ( BMI )
Follow ਲਾਈਫਸਟਾਈਲ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















