ਕੁਝ ਬੋਤਲਾਂ 'ਤੇ Whiskey ਅਤੇ ਕਿਸੇ 'ਤੇ Whisky ਲਿਖਿਆ ਹੁੰਦਾ ਹੈ... ਕੀ ਹੈ ਦੋਹਾ ‘ਚ ਫਰਕ?
Alcohol Fact: ਦਰਅਸਲ, ਸ਼ਰਾਬ ਦੀ ਬੋਤਲ 'ਤੇ ਲਿਖੇ ਇਹ ਸ਼ਬਦ ਇਸ ਦੇ ਸੁਆਦ ਅਤੇ ਬਣਨ ਵਾਲੀ ਜਗ੍ਹਾ ਬਾਰੇ ਦੱਸਦੇ ਹਨ। ਆਓ ਜਾਣਦੇ ਹਾਂ ਵਾਈਨ ਦੀ ਬੋਤਲ 'ਤੇ ਕਦੋਂ Whisky ਅਤੇ ਕਦੋਂ Whiskey ਲਿੱਖਿਆ ਹੁੰਦਾ ਹੈ?
Difference Between Whisky and Whiskey: ਬਜ਼ਾਰ ਵਿੱਚ ਵੱਖ-ਵੱਖ ਕਿਸਮਾਂ ਦੀ ਸ਼ਰਾਬ ਮਿਲਦੀ ਹੈ। ਵਿਸਕੀ ਸ਼ਰਾਬ ਦੀ ਇੱਕ ਅਜਿਹੀ ਕਿਸਮ ਹੈ। ਜੇਕਰ ਤੁਸੀਂ ਸ਼ਰਾਬ ਪੀਂਦੇ ਹੋ ਤਾਂ ਤੁਸੀਂ ਦੇਖਿਆ ਹੋਵੇਗਾ ਕਿ ਵਿਸਕੀ ਦੀ ਕੁਝ ਬੋਤਲਾਂ 'ਤੇ ਅੰਗਰੇਜ਼ੀ 'ਚ Whisky ਅਤੇ ਕੁਝ 'ਤੇ Whiskey ਲਿਖਿਆ ਹੁੰਦਾ ਹੈ। ਇਹ ਦੇਖ ਕੇ ਮਨ ਵਿੱਚ ਸਵਾਲ ਪੈਦਾ ਹੁੰਦਾ ਹੈ ਕਿ ਇਨ੍ਹਾਂ ਵਿੱਚੋਂ ਕਿਹੜਾ ਸ਼ਬਦ ਸਹੀ ਹੈ। ਵਿਆਕਰਣ ਦੇ ਨਜ਼ਰੀਏ ਤੋਂ ਦੋਵੇਂ ਸ਼ਬਦ ਸਹੀ ਹਨ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਜੇਕਰ ਦੋਵੇਂ ਸਹੀ ਹਨ ਤਾਂ Whisky ਅਤੇ Whiskey ਵਿੱਚ ਕੀ ਫਰਕ ਹੈ? ਆਓ ਜਾਣਦੇ ਹਾਂ ਵਿਸਕੀ ਦੀ ਬੋਤਲ 'ਤੇ ਕਦੋਂ Whisky ਅਤੇ ਕਦੋਂ Whiskey ਲਿਖਿਆ ਹੋਵੇਗਾ..
Whisky ਅਤੇ Whiskey ‘ਚ ਫਰਕ
ਦਰਅਸਲ, ਇਸ ਅੰਤਰ ਦਾ ਮੁੱਖ ਕਾਰਨ ਆਇਰਿਸ਼ ਅਤੇ ਅਮਰੀਕੀ ਵਾਈਨ ਕੰਪਨੀਆਂ ਹਨ। ਆਇਰਲੈਂਡ ਅਤੇ ਅਮਰੀਕਾ ਦੀਆਂ ਸ਼ਰਾਬ ਕੰਪਨੀਆਂ ਆਪਣੇ ਵਿਸਕੀ ਬ੍ਰਾਂਡ ਨੂੰ ਵੱਖਰੀ ਪਛਾਣ ਦੇਣ ਲਈ Whisky ਵਿੱਚ ਇੱਕ ਵਾਧੂ E ਦੀ ਵਰਤੋਂ ਕਰਕੇ Whiskey ਲਿਖਦੀਆਂ ਹਨ।ਇਹੀ ਕਾਰਨ ਹੈ ਕਿ ਅਮਰੀਕੀ ਕੰਪਨੀ ਜੈਕ ਡੇਨੀਅਲ ਦੀ ਵਿਸਕੀ ਦੀ ਬੋਤਲ ਅਤੇ ਆਇਰਿਸ਼ ਵਿਸਕੀ ਬ੍ਰਾਂਡ ਜੇਮਸਨ ਦੀ ਬੋਤਲ 'ਤੇ ਵੀ Whiskey ਲਿਖਿਆ ਹੋਇਆ ਹੈ। ਉਵੇਂ, ਜੇਕਰ ਅਸੀਂ ਭਾਰਤੀ, ਸਕਾਟਿਸ਼, ਜਾਪਾਨੀ ਜਾਂ ਕੈਨੇਡੀਅਨ ਸ਼ਰਾਬ ਕੰਪਨੀਆਂ ਦੀਆਂ ਬੋਤਲਾਂ ਜਿਵੇਂ ਗਲੇਨਫਿਡਿਕ, ਗਲੇਨਲੇਵਿਟ, ਬਲੈਕ ਡੌਗ, ਜੌਨੀ ਵਾਕਰ, ਬਲੈਕ ਐਂਡ ਵ੍ਹਾਈਟ, ਐਂਟੀਕੁਇਟੀ, ਆਦਿ ਦੀਆਂ ਬੋਤਲਾਂ 'ਤੇ ਨਜ਼ਰ ਮਾਰੀਏ ਤਾਂ ਉਨ੍ਹਾਂ 'ਤੇ Whisky ਲਿੱਖਿਆ ਹੁੰਦਾ ਹੈ।
ਇਹ ਵੀ ਪੜ੍ਹੋ: ਠੰਢ ਕਾਰਨ ਖਰਾਬ ਹੋਈ ਫਸਲ ਦਾ ਕਿਸਾਨਾਂ ਨੂੰ ਮਿਲੇਗਾ ਮੁਆਵਜ਼ਾ, ਜਾਣੋ ਹਾੜੀ ਦੀ ਫਸਲ ਲਈ ਕਲੇਮ ਲੈਣ ਦੀ ਪੂਰੀ ਪ੍ਰਕਿਰਿਆ
ਸਕਾਚ ਵਿਸਕੀ ਅਤੇ ਆਮ ਵਿਸਕੀ ਵਿੱਚ ਅੰਤਰ
ਕਈ ਵਾਰ ਸ਼ਰਾਬ ਦੀਆਂ ਬੋਤਲਾਂ 'ਤੇ ਲਿਖੇ ਸਕੌਚ ਦੇ ਅਰਥ ਨੂੰ ਲੈ ਕੇ ਵੀ ਲੋਕਾਂ ਦੇ ਮਨਾਂ 'ਚ ਸਵਾਲ ਉੱਠਦੇ ਹਨ। ਦਰਅਸਲ, ਸਕਾਟਲੈਂਡ ਵਿੱਚ ਬਣੀ ਵਿਸਕੀ ਨੂੰ ਸਕੌਚ ਵਿਸਕੀ ਕਿਹਾ ਜਾਂਦਾ ਹੈ। ਸਕੌਚ ਬਣਾਉਣ ਲਈ ਉਸ ਨੂੰ ਏਜ ਕੀਤਾ ਜਾਂਦਾ ਹੈ, ਭਾਵ ਕਿ ਵਿਸਕੀ ਨੂੰ ਕੁਝ ਸਾਲਾਂ ਲਈ ਇੱਕ ਵਿਸ਼ੇਸ਼ ਪ੍ਰਕਿਰਿਆ ਦੇ ਤਹਿਤ ਸਟੋਰ ਕਰ ਦਿੱਤਾ ਜਾਂਦਾ ਹੈ। ਇਸ ਕਾਰਨ, ਤੁਹਾਨੂੰ ਸਕੌਚ ਦੀਆਂ ਬੋਤਲਾਂ 'ਤੇ 5 ਸਾਲ, 12 ਸਾਲ ਜਾਂ 15 ਸਾਲ ਲਿੱਖਿਆ ਹੋਇਆ ਮਿਲੇਗਾ। ਸਕੌਚ ਵਿਸਕੀ ਨੂੰ ਬਣਾਉਣ ਲਈ ਜੌਂ, ਮੱਕੀ ਆਦਿ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਦੇ ਨਾਲ ਹੀ ਜ਼ਿਆਦਾਤਰ ਭਾਰਤੀ ਕੰਪਨੀਆਂ ਅਨਾਜ ਦੀ ਬਜਾਏ ਗੰਨੇ ਤੋਂ ਚੀਨੀ ਬਣਾਉਣ ਸਮੇਂ ਗੁੜ ਦੀ ਵਰਤੋਂ ਕਰਕੇ ਵਿਸਕੀ ਬਣਾਉਂਦੀਆਂ ਹਨ। ਹਾਲਾਂਕਿ, ਵਿਸਕੀ ਦੇ ਭਾਰਤੀ ਬ੍ਰਾਂਡ ਇੰਡੀਅਨ ਮੇਡ ਫੌਰਨ ਲਿਕਰ (IMFL) ਦੀ ਸ਼੍ਰੇਣੀ ਵਿੱਚ ਆਉਂਦੇ ਹਨ, ਇਸ ਲਈ ਉਨ੍ਹਾਂ ਨੂੰ ਏਜ ਕਰਨਾ ਲਾਜ਼ਮੀ ਨਹੀਂ ਹੈ।