Don't Reheat Food: ਸਰਦੀਆਂ 'ਚ ਭੋਜਨ ਜਲਦੀ ਠੰਡਾ ਹੋ ਜਾਂਦੈ, ਗਲਤੀ ਨਾਲ ਵੀ ਦੁਬਾਰਾ ਗਰਮ ਕਰਕੇ ਨਾ ਖਾਓ ਇਹ ਚੀਜ਼ਾਂ
Health News: ਸੀਂ ਸਵੇਰੇ ਪਕਾਏ ਹੋਏ ਭੋਜਨ ਨੂੰ ਬਿਨਾਂ ਕਿਸੇ ਪਰੇਸ਼ਾਨੀ ਦੇ ਦੇਰ ਰਾਤ ਨੂੰ ਵੀ ਕੁਝ ਸਕਿੰਟਾਂ ਵਿੱਚ ਦੁਬਾਰਾ ਗਰਮ ਕਰਕੇ ਖਾ ਲੈਂਦੇ ਹੋ, ਜਿਸ ਨਾਲ ਤੁਹਾਡਾ ਬਹੁਤ ਸਾਰਾ ਸਮਾਂ ਬਚ ਜਾਂਦਾ ਹੈ। ਸਮਾਂ ਬਚਾਉਣ ਲਈ...
Don't Reheat Food: ਅੱਜ ਦੀ ਰੁਝੇਵਿਆਂ ਭਰੀ ਜੀਵਨ ਸ਼ੈਲੀ ਦੇ ਕਾਰਨ, ਕਈ ਪਰਿਵਾਰਾਂ ਵਿੱਚ ਮਾਈਕਰੋਵੇਵ ਦੀ ਖੂਬ ਵਰਤੋਂ ਕੀਤੀ ਜਾਂਦੀ ਹੈ, ਜ਼ਿਆਦਾਤਰ ਕੰਮਕਾਜੀ ਲੋਕ ਇਸ ਦਾ ਕਾਫੀ ਪ੍ਰਯੋਗ ਕਰਦੇ ਹਨ। ਤੁਸੀਂ ਸਵੇਰੇ ਪਕਾਏ ਹੋਏ ਭੋਜਨ ਨੂੰ ਬਿਨਾਂ ਕਿਸੇ ਪਰੇਸ਼ਾਨੀ ਦੇ ਦੇਰ ਰਾਤ ਨੂੰ ਵੀ ਕੁਝ ਸਕਿੰਟਾਂ ਵਿੱਚ ਦੁਬਾਰਾ ਗਰਮ ਕਰਕੇ ਖਾ ਲੈਂਦੇ ਹੋ, ਜਿਸ ਨਾਲ ਤੁਹਾਡਾ ਬਹੁਤ ਸਾਰਾ ਸਮਾਂ ਬਚ ਜਾਂਦਾ ਹੈ। ਸਮਾਂ ਬਚਾਉਣ ਲਈ, ਜ਼ਿਆਦਾਤਰ ਲੋਕ ਪਹਿਲਾਂ ਹੀ ਭੋਜਨ ਨੂੰ ਵੱਡੀ ਮਾਤਰਾ ਵਿੱਚ ਪਕਾ ਕੇ ਰੱਖ ਲੈਂਦੇ ਹਨ, ਜਿਸ ਨੂੰ ਉਹ ਦੁਬਾਰਾ ਗਰਮ ਕਰਦੇ ਹਨ ਅਤੇ ਬਾਅਦ ਵਿਚ ਭੁੱਖ ਲੱਗਣ 'ਤੇ ਖਾਂਦੇ ਹਨ।
ਪਰ ਕੀ ਤੁਸੀਂ ਜਾਣਦੇ ਹੋ ਕਿ ਭੋਜਨ ਨੂੰ ਦੁਬਾਰਾ ਗਰਮ ਕਰਨ ਨਾਲ ਚਾਹੇ ਉਹ ਗੈਸ ਹੋਵੇ ਜਾਂ ਓਵਨ, ਤੁਸੀਂ ਆਪਣਾ ਸਮਾਂ ਤਾਂ ਬਚਾਉਂਦੇ ਹੋ ਪਰ ਅਣਜਾਣੇ ਵਿੱਚ ਤੁਸੀਂ ਆਪਣੀ ਸਿਹਤ ਨੂੰ ਖਤਰੇ ਵਿੱਚ ਪਾ ਰਹੇ ਹੋ। ਆਓ ਜਾਣਦੇ ਹਾਂ ਕੁਝ ਅਜਿਹੇ ਭੋਜਨਾਂ ਬਾਰੇ ਜਿਨ੍ਹਾਂ ਨੂੰ ਦੁਬਾਰਾ ਗਰਮ ਕਰਨ 'ਤੇ ਨਾ ਸਿਰਫ ਉਨ੍ਹਾਂ ਦਾ ਪੋਸ਼ਣ ਮੁੱਲ ਖਤਮ ਹੋ ਜਾਂਦਾ ਹੈ ਅਤੇ ਭੋਜਨ ਵਿੱਚ ਜ਼ਹਿਰ ਵਰਗੀਆਂ ਸਮੱਸਿਆਵਾਂ ਵੀ ਹੋ ਸਕਦੀਆਂ ਹਨ।
ਹਰੀਆਂ ਪੱਤੇਦਾਰ ਸਬਜ਼ੀਆਂ: ਹਰੀਆਂ ਪੱਤੇਦਾਰ ਸਬਜ਼ੀਆਂ ਜਿਵੇਂ ਪਾਲਕ, ਗਾਜਰ, ਸ਼ਲਗਮ ਨੂੰ ਮਾਈਕ੍ਰੋਵੇਵ ਵਿੱਚ ਗਰਮ ਨਹੀਂ ਕਰਨਾ ਚਾਹੀਦਾ। ਪਾਲਕ 'ਚ ਆਇਰਨ ਦੀ ਜ਼ਿਆਦਾ ਮਾਤਰਾ ਹੁੰਦੀ ਹੈ, ਜਿਸ ਨੂੰ ਦੁਬਾਰਾ ਗਰਮ ਕਰਨ 'ਤੇ ਆਇਰਨ ਦਾ ਆਕਸੀਕਰਨ ਹੋ ਸਕਦਾ ਹੈ। ਆਇਰਨ ਦਾ ਆਕਸੀਕਰਨ ਅਜਿਹੇ ਤੱਤ ਛੱਡਦਾ ਹੈ ਜੋ ਬਾਂਝਪਨ ਅਤੇ ਕੈਂਸਰ ਵਰਗੀਆਂ ਬਿਮਾਰੀਆਂ ਦਾ ਕਾਰਨ ਬਣ ਸਕਦੇ ਹਨ।
ਚੌਲ: ਚੌਲਾਂ ਨੂੰ ਦੁਬਾਰਾ ਗਰਮ ਕਰਕੇ ਖਾਣ ਨਾਲ ਵਿਅਕਤੀ ਨੂੰ ਫੂਡ ਪੋਇਜ਼ਨਿੰਗ ਹੋ ਸਕਦੀ ਹੈ। ਅਸਲ ਵਿਚ ਚੌਲਾਂ ਦੇ ਠੰਡੇ ਹੁੰਦੇ ਹੀ ਇਸ ਵਿਚ ਬੈਸਿਲਸ ਸੀਰੀਅਸ ਨਾਂ ਦਾ ਬੈਕਟੀਰੀਆ ਵਧਣਾ ਸ਼ੁਰੂ ਹੋ ਜਾਂਦਾ ਹੈ, ਇਹ ਬੈਕਟੀਰੀਆ ਚੌਲਾਂ ਨੂੰ ਗਰਮ ਕਰਨ ਨਾਲ ਨਸ਼ਟ ਹੋ ਜਾਂਦੇ ਹਨ ਪਰ ਇਸ ਦੇ ਤੱਤ ਉਸੇ ਚੌਲਾਂ ਵਿਚ ਪੂਰੀ ਤਰ੍ਹਾਂ ਮਿਲ ਜਾਂਦੇ ਹਨ, ਜੋ ਜ਼ਹਿਰੀਲੇ ਹੋ ਸਕਦੇ ਹਨ।
ਨਾਨ-ਵੈਜ : ਜਿਹੜੇ ਲੋਕ ਨਾਨ-ਵੈਜ ਪਸੰਦ ਕਰਦੇ ਹਨ, ਉਹ ਅਕਸਰ ਬਚੇ ਹੋਏ ਚਿਕਨ ਨੂੰ ਬਾਅਦ ਵਿੱਚ ਖਾਣ ਲਈ ਫਰਿੱਜ ਵਿੱਚ ਸਟੋਰ ਕਰਦੇ ਹਨ। ਜੇਕਰ ਤੁਸੀਂ ਵੀ ਅਜਿਹਾ ਕਰਦੇ ਹੋ ਤਾਂ ਅਗਲੀ ਵਾਰ ਇਹ ਗਲਤੀ ਨਾ ਕਰੋ। ਦੁਬਾਰਾ ਗਰਮ ਕੀਤਾ ਹੋਇਆ ਚਿਕਨ ਖਾਣ ਨਾਲ ਪਾਚਨ ਸੰਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ।
ਖੁੰਭ: ਮਸ਼ਰੂਮ 'ਚ ਮੌਜੂਦ ਪ੍ਰੋਟੀਨ ਦੁਬਾਰਾ ਗਰਮ ਕਰਨ 'ਤੇ ਨਸ਼ਟ ਹੋ ਜਾਂਦਾ ਹੈ, ਇਸ ਤੋਂ ਇਲਾਵਾ ਅਜਿਹੇ ਮਸ਼ਰੂਮ ਪਾਚਨ ਤੰਤਰ ਨੂੰ ਵੀ ਨੁਕਸਾਨ ਪਹੁੰਚਾਉਂਦੇ ਹਨ। ਇਹੀ ਕਾਰਨ ਹੈ ਕਿ ਮਸ਼ਰੂਮ ਨੂੰ ਪਕਾਉਣ ਤੋਂ ਬਾਅਦ ਇਸ ਨੂੰ ਤੁਰੰਤ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ।
ਚਾਹ: ਚਾਹ ਪੀਣ ਦੇ ਸ਼ੌਕੀਨ ਲੋਕ ਅਕਸਰ ਹੀ ਆਪਣੇ ਲਈ 3-4 ਕੱਪ ਚਾਹ ਵੱਧੋ ਬਣਾ ਕੇ ਰੱਖ ਲੈਂਦੇ ਹਨ। ਕਿਉਂਕਿ ਜੇਕਰ ਉਨ੍ਹਾਂ ਕੁੱਝ ਸਮੇਂ ਬਾਅਦ ਹੀ ਚਾਹ ਪੀਣ ਦੀ ਇੱਛਾ ਹੁੰਦੀ ਹੈ ਤੇ ਉਹ ਇਸ ਅਨੁਸਾਰ ਵਾਰ-ਵਾਰ ਗਰਮ ਕਰਕੇ ਪੀਂਦੇ ਰਹਿੰਦੇ ਹੋ ਤਾਂ ਆਪਣੀ ਇਸ ਆਦਤ ਨੂੰ ਤੁਰੰਤ ਬਦਲ ਲਓ। ਯਾਦ ਰੱਖੋ ਜਿਵੇਂ ਹੀ ਚਾਹ ਠੰਡੀ ਹੁੰਦੀ ਹੈ, ਇਸ ਵਿੱਚ ਮੌਜੂਦ ਪੋਸ਼ਕ ਤੱਤ ਖਤਮ ਹੋ ਜਾਂਦੇ ਹਨ। ਇਸ ਤੋਂ ਇਲਾਵਾ, ਬਚੀ ਹੋਈ ਚਾਹ ਵਿੱਚ ਉੱਲੀ ਅਤੇ ਬੈਕਟੀਰੀਆ ਵਰਗੇ ਕੀਟਾਣੂ ਤੇਜ਼ੀ ਨਾਲ ਵਧਦੇ ਹਨ, ਜਿਸ ਨਾਲ ਪੇਟ ਖਰਾਬ, ਉਲਟੀਆਂ, ਦਸਤ, ਕੜਵੱਲ, ਅਤੇ ਪਾਚਨ ਦੇ ਜੋਖਮ ਵਰਗੇ ਸੰਭਾਵੀ ਸਿਹਤ ਖਤਰੇ ਪੈਦਾ ਹੁੰਦੇ ਹਨ।
Disclaimer: ਇਸ ਲੇਖ ਵਿਚ ਦੱਸੇ ਗਏ ਤਰੀਕਿਆਂ ਅਤੇ ਸੁਝਾਵਾਂ ਨੂੰ ਅਪਣਾਉਣ ਤੋਂ ਪਹਿਲਾਂ,ਕਿਸੇ ਡਾਕਟਰ ਜਾਂ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲਓ।
Check out below Health Tools-
Calculate Your Body Mass Index ( BMI )