(Source: ECI/ABP News)
How to Quit Alcohol: ਲੱਖ ਕੋਸ਼ਿਸ਼ਾਂ ਮਗਰੋਂ ਵੀ ਨਹੀਂ ਛੱਡੀ ਜਾਂਦੀ ਸ਼ਰਾਬ? ਆਖਰ ਵਿਗਿਆਨੀਆਂ ਨੇ ਲੱਭ ਲਈ ਟ੍ਰਿਕ...ਵਰਤ ਕੇ ਵੇਖੋ
ਦਰਅਸਲ ਹੁਣ ਖੋਜਕਰਤਾਵਾਂ ਨੇ ਸ਼ਰਾਬ ਦੀ ਲਤ ਤੋਂ ਛੁਟਕਾਰਾ ਪਾਉਣ ਲਈ ਇੱਕ ਟ੍ਰਿਕ ਲੱਭੀ ਹੈ ਜਿਸ ਦੀ ਮਦਦ ਨਾਲ ਸ਼ਰਾਬ ਦੀ ਲਤ ਨੂੰ ਘੱਟ (How to Quit Alcohol) ਕੀਤਾ ਜਾ ਸਕਦਾ ਹੈ।
![How to Quit Alcohol: ਲੱਖ ਕੋਸ਼ਿਸ਼ਾਂ ਮਗਰੋਂ ਵੀ ਨਹੀਂ ਛੱਡੀ ਜਾਂਦੀ ਸ਼ਰਾਬ? ਆਖਰ ਵਿਗਿਆਨੀਆਂ ਨੇ ਲੱਭ ਲਈ ਟ੍ਰਿਕ...ਵਰਤ ਕੇ ਵੇਖੋ health news how to quit alcohol with simple scientific trick try this now How to Quit Alcohol: ਲੱਖ ਕੋਸ਼ਿਸ਼ਾਂ ਮਗਰੋਂ ਵੀ ਨਹੀਂ ਛੱਡੀ ਜਾਂਦੀ ਸ਼ਰਾਬ? ਆਖਰ ਵਿਗਿਆਨੀਆਂ ਨੇ ਲੱਭ ਲਈ ਟ੍ਰਿਕ...ਵਰਤ ਕੇ ਵੇਖੋ](https://feeds.abplive.com/onecms/images/uploaded-images/2023/12/18/b9a0a0c4bb1ddb2c9781e6afd654c7ed1702888380617469_original.png?impolicy=abp_cdn&imwidth=1200&height=675)
Reduce Alcohol Intake: ਸ਼ਰਾਬ ਦੀ ਆਦਤ ਸਿਹਤ ਨੂੰ ਗੰਭੀਰ ਨੁਕਸਾਨ ਪਹੁੰਚਾ ਸਕਦੀ ਹੈ। ਇਸ ਕਾਰਨ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ। ਬਹੁਤ ਸਾਰੇ ਲੋਕ ਸ਼ਰਾਬ ਤੋਂ ਦੂਰ ਰਹਿਣਾ ਚਾਹੁੰਦੇ ਹਨ ਪਰ ਉਨ੍ਹਾਂ ਦੀ ਪੂਰੀ ਕੋਸ਼ਿਸ਼ ਦੇ ਬਾਵਜੂਦ ਉਹ ਇਸ ਨਸ਼ੇ ਤੋਂ ਛੁਟਕਾਰਾ ਨਹੀਂ ਪਾ ਸਕਦੇ। ਜਿਹੜੇ ਲੋਕ ਸ਼ਰਾਬ ਛੱਡਣਾ ਚਾਹੁੰਦੇ ਹਨ, ਉਨ੍ਹਾਂ ਲਈ ਰਾਹਤ ਵਾਲੀ ਖਬਰ ਹੈ।
ਦਰਅਸਲ ਹੁਣ ਖੋਜਕਰਤਾਵਾਂ ਨੇ ਸ਼ਰਾਬ ਦੀ ਲਤ ਤੋਂ ਛੁਟਕਾਰਾ ਪਾਉਣ ਲਈ ਇੱਕ ਟ੍ਰਿਕ ਲੱਭੀ ਹੈ ਜਿਸ ਦੀ ਮਦਦ ਨਾਲ ਸ਼ਰਾਬ ਦੀ ਲਤ ਨੂੰ ਘੱਟ (How to Quit Alcohol) ਕੀਤਾ ਜਾ ਸਕਦਾ ਹੈ। ਇਹ ਇੱਕ ਤਰ੍ਹਾਂ ਦੀ ਰਣਨੀਤੀ ਹੈ, ਜਿਸ ਨੂੰ 2021 ਵਿੱਚ ਕਈ ਅਧਿਐਨਾਂ ਨੂੰ ਮਿਲਾ ਕੇ ਬਣਾਇਆ ਗਿਆ ਹੈ। ਆਓ ਜਾਣਦੇ ਹਾਂ ਇਸ ਟ੍ਰਿਕ ਨਾਲ ਅਸੀਂ ਸ਼ਰਾਬ ਦੀ ਲਤ ਤੋਂ ਕਿਵੇਂ ਛੁਟਕਾਰਾ ਪਾ ਸਕਦੇ ਹਾਂ।
ਬਹੁਤ ਜ਼ਿਆਦਾ ਸ਼ਰਾਬ ਪੀਣਾ ਖਤਰਨਾਕ
ਜ਼ਿਆਦਾ ਸ਼ਰਾਬ ਪੀਣਾ ਕੈਂਸਰ ਤੋਂ ਵੀ ਜ਼ਿਆਦਾ ਖਤਰਨਾਕ ਹੈ। ਬਹੁਤ ਜ਼ਿਆਦਾ ਸ਼ਰਾਬ ਪੀਣ ਨਾਲ ਕਈ ਤਰ੍ਹਾਂ ਦੀਆਂ ਸਿਹਤ ਸਮੱਸਿਆਵਾਂ ਹੋ ਸਕਦੀਆਂ ਹਨ। ਇਸ ਨਾਲ ਸਮੇਂ ਤੋਂ ਪਹਿਲਾਂ ਮੌਤ, ਦਿਲ ਦੇ ਰੋਗ, ਪਾਚਨ ਸਬੰਧੀ ਸਮੱਸਿਆਵਾਂ ਤੇ ਦਿਮਾਗੀ ਕਮਜ਼ੋਰੀ ਦਾ ਖਤਰਾ ਵਧ ਜਾਂਦਾ ਹੈ।
ਜਾਰਜ ਇੰਸਟੀਚਿਊਟ ਫਾਰ ਗਲੋਬਲ ਹੈਲਥ ਦੇ ਇੱਕ ਅਰਥ ਸ਼ਾਸਤਰੀ ਤੇ ਮਨੋਵਿਗਿਆਨੀ ਸਾਈਮਨ ਪੇਟੀਗ੍ਰਿਊ ਨੇ ਅਲਕੋਹਲ ਤੇ ਕੈਂਸਰ ਦਾ ਅਧਿਐਨ ਕੀਤਾ ਹੈ। ਇਸ ਅਧਿਐਨ ਦੇ ਭਾਗੀਦਾਰਾਂ ਵਿੱਚ ਸਕਾਰਾਤਮਕ ਨਤੀਜੇ ਦੇਖੇ ਗਏ ਤੇ ਉਨ੍ਹਾਂ ਵਿੱਚ ਸ਼ਰਾਬ ਦੀ ਖਪਤ ਘੱਟ ਗਈ।
ਇਹ ਅਧਿਐਨ ਕੀ ਹੈ?
ਇਸ ਅਧਿਐਨ ਵਿੱਚ ਲਗਪਗ ਇੱਕ ਹਜ਼ਾਰ ਲੋਕਾਂ ਨੂੰ ਸ਼ਾਮਲ ਕੀਤਾ ਗਿਆ ਸੀ। ਤਿੰਨ ਪੜਾਵਾਂ ਵਿੱਚ ਕੀਤੇ ਗਏ ਅਧਿਐਨ ਵਿੱਚ ਪਹਿਲੇ ਸਰਵੇਖਣ ਵਿੱਚ 7,995 ਲੋਕਾਂ ਨੇ ਹਿੱਸਾ ਲਿਆ। ਤਿੰਨ ਹਫ਼ਤਿਆਂ ਬਾਅਦ 4,588 ਲੋਕਾਂ ਨੇ ਦੂਜਾ ਸਰਵੇਖਣ ਪੂਰਾ ਕੀਤਾ। ਇਸ ਮਗਰੋਂ ਤਿੰਨ ਹਫ਼ਤਿਆਂ ਬਾਅਦ 2,687 ਲੋਕਾਂ ਨੇ ਆਖਰੀ ਸਰਵੇਖਣ ਪੂਰਾ ਕੀਤਾ। ਸਾਰੇ ਭਾਗੀਦਾਰਾਂ ਨੂੰ ਵੱਖ-ਵੱਖ ਸਮੂਹਾਂ ਵਿੱਚ ਵੰਡਿਆ ਗਿਆ। ਉਨ੍ਹਾਂ ਨੂੰ ਸ਼ਰਾਬ ਪੀਣ ਸਬੰਧੀ ਵੱਖ-ਵੱਖ ਇਸ਼ਤਿਹਾਰਾਂ ਤੇ ਸੰਦੇਸ਼ਾਂ ਬਾਰੇ ਜਾਣਕਾਰੀ ਦਿੱਤੀ ਗਈ।
ਸ਼ਰਾਬ ਤੇ ਕੈਂਸਰ ਵਿਚਕਾਰ ਕੀ ਸਬੰਧ
ਸ਼ਰਾਬ ਨੂੰ ਕੈਂਸਰ ਨਾਲ ਜੋੜਣ ਵਾਲੇ ਇੱਕ ਟੀਵੀ ਵਿਗਿਆਪਨ, ਪੀਣ ਵਾਲੇ ਪਦਾਰਥਾਂ ਦੀ ਗਿਣਤੀ ਕਰਨ ਦੀ ਸਲਾਹ ਦੇ ਨਾਲ, ਲੋਕਾਂ ਨੂੰ ਸ਼ਰਾਬ ਘੱਟ ਪੀਣ ਲਈ ਉਤਸ਼ਾਹਿਤ ਕਰਨ ਦਾ ਸਭ ਤੋਂ ਪ੍ਰਭਾਵਸ਼ਾਲੀ ਤਰੀਕਾ ਰਿਹਾ। ਇਹ ਪਾਇਆ ਗਿਆ ਕਿ ਭਾਗੀਦਾਰਾਂ ਨੇ 6 ਹਫ਼ਤਿਆਂ ਲਈ ਆਪਣੀ ਸ਼ਰਾਬ ਦੀ ਖਪਤ ਨੂੰ ਘਟਾ ਦਿੱਤਾ।
ਹਾਲਾਂਕਿ, ਸਾਈਮਨ ਪੇਟੀਗ੍ਰਿਊ ਨੇ ਸ਼ਰਾਬ ਨੂੰ ਕੈਂਸਰਧਾਰੀ ਪਦਾਰਥ ਮੰਨਣ ਸਬੰਧੀ ਬਹੁਤ ਸਾਰੇ ਲੋਕਾਂ ਵਿੱਚ ਜਾਗਰੂਕਤਾ ਦੀ ਕਮੀ 'ਤੇ ਜ਼ੋਰ ਦਿੱਤਾ ਹੈ। ਉਨ੍ਹਾਂ ਪਾਇਆ ਕਿ ਸ਼ਰਾਬ ਵੀ ਕੈਂਸਰ ਦਾ ਕਾਰਨ ਬਣਦੀ ਹੈ।
ਸ਼ਰਾਬ ਪੀਣ ਨਾਲ ਕਿੰਨੀਆਂ ਮੌਤਾਂ?
ਸ਼ਰਾਬ ਦਾ ਸੇਵਨ ਵਿਸ਼ਵ ਭਰ ਵਿੱਚ ਸਮੇਂ ਤੋਂ ਪਹਿਲਾਂ ਹੋਣ ਵਾਲੀਆਂ ਸਾਰੀਆਂ ਮੌਤਾਂ ਵਿੱਚ 7 ਪ੍ਰਤੀਸ਼ਤ ਯੋਗਦਾਨ ਪਾਉਂਦਾ ਹੈ। ਇਸ ਲਈ ਇਸ ਬਾਰੇ ਜਾਗਰੂਕ ਹੋਣਾ ਜ਼ਰੂਰੀ ਹੈ। ਅਜਿਹੀ ਸਥਿਤੀ ਵਿੱਚ, ਇਹ ਅਧਿਐਨ ਸ਼ਰਾਬ ਦੀ ਲਤ ਨੂੰ ਘਟਾਉਣ ਵਿੱਚ ਮਦਦ ਕਰ ਸਕਦਾ ਹੈ ਤੇ ਇਹ ਲੱਖਾਂ ਜਾਨਾਂ ਬਚਾ ਸਕਦਾ ਹੈ।
Disclaimer: ਇਸ ਲੇਖ ਵਿੱਚ ਦੱਸੇ ਗਏ ਢੰਗ, ਤਰੀਕਿਆਂ ਤੇ ਸੁਝਾਵਾਂ ਨੂੰ ਲਾਗੂ ਕਰਨ ਤੋਂ ਪਹਿਲਾਂ, ਕਿਰਪਾ ਕਰਕੇ ਕਿਸੇ ਡਾਕਟਰ ਜਾਂ ਸਬੰਧਤ ਮਾਹਰ ਨਾਲ ਸਲਾਹ ਕਰੋ।
Check out below Health Tools-
Calculate Your Body Mass Index ( BMI )
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)