(Source: ECI/ABP News/ABP Majha)
Health News: ਛੋਲੇ ਖਾਣ ਵਾਲੇ ਸਾਵਧਾਨ! ਭੁੱਲ ਕੇ ਵੀ ਇਸ ਵੇਲੇ ਨਾ ਖਾਇਓ ਚਨੇ, ਨਹੀਂ ਤਾਂ ਪਏਗਾ ਪਛਤਾਉਣਾ
Black Chickpea Health Benefits: ਕਾਲੇ ਛੋਲੇ ਖਾਣ ਤੋਂ ਬਾਅਦ ਕੁਝ ਲੋਕਾਂ ਨੂੰ ਗੈਸ ਬਣਨ ਜਾਂ ਬਲੋਟਿੰਗ ਹੋਣ ਦੀ ਸਮੱਸਿਆ ਮਹਿਸੂਸ ਹੁੰਦੀ ਹੈ। ਇਹੀ ਕਾਰਨ ਹੈ ਕਿ ਕੋਈ ਵੀ ਡਾਕਟਰ ਰਾਤ ਨੂੰ ਇਸ ਦਾ ਸੇਵਨ ਕਰਨ ਦੀ ਸਲਾਹ ਨਹੀਂ ਦਿੰਦਾ।
Kale Chane Health Benefits: ਸਿਹਤਮੰਦ ਤੇ ਫਿੱਟ ਰਹਿਣ ਲਈ, ਆਪਣੀ ਖੁਰਾਕ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। Fm ਲਈ ਅਜਿਹੇ ਭੋਜਨ ਨੂੰ ਆਪਣੀ ਖੁਰਾਕ ਵਿੱਚ ਸ਼ਾਮਲ ਕਰਨਾ ਚਾਹੀਦਾ ਹੈ, ਜਿਸ ਵਿੱਚ ਪੋਸ਼ਕ ਤੱਤ ਭਰਪੂਰ ਮਾਤਰਾ ਵਿੱਚ ਮੌਜੂਦ ਹੋਣ। ਕਾਲੇ ਛੋਲੇ ਇਨ੍ਹਾਂ ਵਿੱਚੋਂ ਇੱਕ ਹੈ। ਕਾਲੇ ਛੋਲੇ ਖਾਣ ਦੇ ਕਈ ਫਾਇਦੇ ਹਨ। ਇਨ੍ਹਾਂ 'ਚ ਪ੍ਰੋਟੀਨ ਭਰਪੂਰ ਮਾਤਰਾ 'ਚ ਪਾਇਆ ਜਾਂਦਾ ਹੈ। ਤੁਸੀਂ ਕਾਲੇ ਛੋਲਿਆਂ ਨੂੰ ਕੱਚੇ ਜਾਂ ਫਿਰ ਭੁੰਨ੍ਹੇ ਤੇ ਉਬਾਲ ਕੇ ਵੀ ਖਾ ਸਕਦੇ ਹੋ।
ਕਾਲੇ ਛੋਲੇ ਖਾਣ ਤੋਂ ਬਾਅਦ ਕੁਝ ਲੋਕਾਂ ਨੂੰ ਗੈਸ ਬਣਨ ਜਾਂ ਬਲੋਟਿੰਗ ਹੋਣ ਦੀ ਸਮੱਸਿਆ ਮਹਿਸੂਸ ਹੁੰਦੀ ਹੈ। ਇਹੀ ਕਾਰਨ ਹੈ ਕਿ ਕੋਈ ਵੀ ਡਾਕਟਰ ਰਾਤ ਨੂੰ ਇਸ ਦਾ ਸੇਵਨ ਕਰਨ ਦੀ ਸਲਾਹ ਨਹੀਂ ਦਿੰਦਾ। ਹੁਣ ਸਵਾਲ ਇਹ ਹੈ ਕਿ ਕਾਲੇ ਛੋਲਿਆਂ ਨੂੰ ਕਿਸ ਸਮੇਂ ਖਾਣਾ ਚਾਹੀਦਾ ਹੈ ਤਾਂ ਕਿ ਪੇਟ ਫੁੱਲਣ ਤੇ ਗੈਸ ਦੀ ਸਮੱਸਿਆ ਨਾ ਹੋਵੇ?
ਕਾਲੇ ਛੋਲੇ ਕਿਸ ਸਮੇਂ ਖਾਣੇ ਚਾਹੀਦੇ?
ਕਾਲੇ ਛੋਲੇ ਖਾਣ ਨਾਲ ਸਿਹਤ ਨੂੰ ਕਈ ਕ੍ਰਿਸ਼ਮਈ ਫਾਇਦੇ ਹੁੰਦੇ ਹਨ। ਇਹੀ ਕਾਰਨ ਹੈ ਕਿ ਕੁਝ ਲੋਕ ਇਸ ਦਾ ਨਿਯਮਤ ਸੇਵਨ ਕਰਦੇ ਹਨ। ਪੋਸ਼ਣ ਵਿਗਿਆਨੀਆਂ ਅਨੁਸਾਰ ਕਾਲੇ ਛੋਲੇ ਦਾ ਸੇਵਨ ਸ਼ਾਮ ਨੂੰ ਜਾਂ ਰਾਤ ਨੂੰ ਗਲਤੀ ਨਾਲ ਵੀ ਨਹੀਂ ਕਰਨਾ ਚਾਹੀਦਾ। ਕਾਲੇ ਛੋਲਿਆਂ ਦਾ ਸੇਵਨ ਹਮੇਸ਼ਾ ਨਾਸ਼ਤੇ 'ਚ ਕਰਨਾ ਚਾਹੀਦਾ ਹੈ ਕਿਉਂਕਿ ਨਾਸ਼ਤੇ ਵਿੱਚ ਖਾਧਾ ਜਾਣ ਵਾਲਾ ਭਾਰਾ ਭੋਜਨ ਵੀ ਆਸਾਨੀ ਨਾਲ ਪਚ ਜਾਂਦਾ ਹੈ ਤੇ ਬਲੋਟਿੰਗ ਤੇ ਗੈਸ ਦੀ ਸਮੱਸਿਆ ਨਹੀਂ ਹੁੰਦੀ।
ਪ੍ਰੋਟੀਨ ਨਾਲ ਭਰਪੂਰ
ਕਾਲੇ ਛੋਲਿਆਂ ਵਿੱਚ ਪ੍ਰੋਟੀਨ ਭਰਪੂਰ ਮਾਤਰਾ ਵਿੱਚ ਹੁੰਦਾ ਹੈ। ਇਹੀ ਕਾਰਨ ਹੈ ਕਿ ਹਰ ਕਿਸੇ ਨੂੰ ਸਵੇਰ ਦੇ ਨਾਸ਼ਤੇ ਵਿੱਚ ਹੀ ਇਸ ਦਾ ਸੇਵਨ ਕਰਨਾ ਚਾਹੀਦਾ ਹੈ, ਤਾਂ ਜੋ ਤੁਹਾਡੇ ਸਰੀਰ ਵਿੱਚ ਪੂਰਾ ਦਿਨ ਕੰਮ ਕਰਨ ਲਈ ਊਰਜਾ ਦਾ ਪੱਧਰ ਬਣਿਆ ਰਹੇ। ਸਵੇਰ ਦੇ ਨਾਸ਼ਤੇ 'ਚ ਛੋਲੇ ਖਾਣੇ ਇਸ ਲਈ ਵੀ ਫਾਇਦੇਮੰਦ ਮੰਨੇ ਜਾਂਦੇ ਹਨ ਕਿਉਂਕਿ ਇਹ ਆਸਾਨੀ ਨਾਲ ਪਚ ਜਾਂਦੇ ਹਨ ਤੇ ਭਾਰ ਵਧਣ ਨਹੀਂ ਦਿੰਦੇ। ਇਸ ਦੇ ਪਿੱਛੇ ਦਾ ਕਾਰਨ ਇਹ ਹੈ ਕਿ ਸਵੇਰੇ ਬੇਸਲ ਮੈਟਾਬੋਲਿਕ ਰੇਟ ਜ਼ਿਆਦਾ ਹੁੰਦਾ ਹੈ।
ਕਾਲੇ ਛੋਲਿਆਂ ਵਿੱਚ ਪ੍ਰੋਟੀਨ ਤੋਂ ਇਲਾਵਾ ਫਾਈਬਰ, ਆਇਰਨ, ਕੈਲਸ਼ੀਅਮ, ਵਿਟਾਮਿਨ ਤੇ ਕੰਪਲੈਕਸ ਕਾਰਬੋਹਾਈਡ੍ਰੇਟਸ ਵੀ ਭਰਪੂਰ ਮਾਤਰਾ ਵਿੱਚ ਪਾਏ ਜਾਂਦੇ ਹਨ। ਇਹ ਸਾਰੇ ਤੱਤ ਖੂਨ ਵਿੱਚ ਸ਼ੂਗਰ ਦੀ ਮਾਤਰਾ ਨੂੰ ਵਧਣ ਨਹੀਂ ਦਿੰਦੇ। ਇਹੀ ਕਾਰਨ ਹੈ ਕਿ ਸ਼ੂਗਰ ਦੇ ਮਰੀਜ਼ ਵੀ ਬਿਨਾਂ ਕਿਸੇ ਝਿਜਕ ਦੇ ਇਸ ਦਾ ਸੇਵਨ ਕਰ ਸਕਦੇ ਹਨ।
ਕਾਲੇ ਛੋਲੇ ਕਿਵੇਂ ਖਾਈਏ?
ਜੇਕਰ ਤੁਸੀਂ ਖਾਲੀ ਪੇਟ ਕਾਲੇ ਛੋਲਿਆਂ ਦਾ ਸੇਵਨ ਕਰਦੇ ਹੋ ਤਾਂ ਤੁਹਾਨੂੰ ਇਸ ਦੇ ਕਈ ਫਾਇਦੇ ਦੇਖਣ ਨੂੰ ਮਿਲਣਗੇ। ਜਿਨ੍ਹਾਂ ਲੋਕਾਂ ਦਾ ਪਾਚਨ ਤੰਤਰ ਮਜ਼ਬੂਤ ਹੈ, ਉਹ ਇਸ ਨੂੰ ਕੱਚੇ ਰੂਪ 'ਚ ਖਾ ਸਕਦੇ ਹਨ। ਜਦੋਂਕਿ ਜਿਨ੍ਹਾਂ ਲੋਕਾਂ ਦਾ ਪਾਚਨ ਤੰਤਰ ਕਮਜ਼ੋਰ ਹੈ, ਉਹ ਕਾਲੇ ਛੋਲਿਆਂ ਨੂੰ ਉਬਾਲ ਕੇ ਖਾ ਸਕਦੇ ਹਨ।
Disclaimer: ਇਸ ਲੇਖ ਵਿਚ ਦੱਸੇ ਗਏ ਤਰੀਕਿਆਂ ਤੇ ਸੁਝਾਵਾਂ ਦੀ ਪਾਲਣਾ ਕਰਨ ਤੋਂ ਪਹਿਲਾਂ, ਕਿਸੇ ਡਾਕਟਰ ਜਾਂ ਸਬੰਧਤ ਮਾਹਰ ਦੀ ਸਲਾਹ ਲਓ।
Check out below Health Tools-
Calculate Your Body Mass Index ( BMI )