Anti Aging Tips: 40 ਸਾਲ ਦੀ ਉਮਰ ਵਿੱਚ ਵੀ 24 ਵਾਲਾ ਦਮ! ਜਵਾਨੀ ਬਰਕਰਾਰ ਰੱਖਣ ਲਈ ਕਰੋ ਇਹ ਕੰਮ
Anti Aging Tips for 40s: ਤੁਸੀਂ ਅਕਸਰ ਸੁਣਿਆ ਹੋਏਗਾ ਦਿਲ ਹੋਣਾ ਚਾਹੀਦਾ ਜਵਾਨ, ਉਮਰਾਂ 'ਚ ਕੀ ਰੱਖਿਆ? ਪਰ ਇਹ ਵੀ ਸੱਚ ਹੈ ਕਿ 40 ਸਾਲ ਦੀ ਉਮਰ ਤੋਂ ਬਾਅਦ ਚਿਹਰੇ ਤੇ ਸਰੀਰ ਦੀ ਢਲਦੀ ਚਮੜੀ ਜਵਾਨ ਹੋਣ ਦੇ ਅਹਿਸਾਸ...

Anti Aging Tips for 40s: ਤੁਸੀਂ ਅਕਸਰ ਸੁਣਿਆ ਹੋਏਗਾ ਦਿਲ ਹੋਣਾ ਚਾਹੀਦਾ ਜਵਾਨ, ਉਮਰਾਂ 'ਚ ਕੀ ਰੱਖਿਆ? ਪਰ ਇਹ ਵੀ ਸੱਚ ਹੈ ਕਿ 40 ਸਾਲ ਦੀ ਉਮਰ ਤੋਂ ਬਾਅਦ ਚਿਹਰੇ ਤੇ ਸਰੀਰ ਦੀ ਢਲਦੀ ਚਮੜੀ ਜਵਾਨ ਹੋਣ ਦੇ ਅਹਿਸਾਸ ਨੂੰ ਮੱਠਾ ਪਾ ਦਿੰਦੀ ਹੈ। ਇਸ ਲਈ ਦਿਲ ਨੂੰ ਜਵਾਨ ਰੱਖਣ ਲਈ ਸਰੀਰਕ ਤੌਰ ਉਪਰ ਵੀ ਜਵਾਨ ਦਿੱਸਣਾ ਜ਼ਰੂਰੀ ਹੋ ਜਾਂਦਗਾ ਹੈ।
ਦਰਅਸਲ ਉਮਰ ਵਧਣ ਨਾਲ ਸਰੀਰ ਉਪਰ ਝੁਰੜੀਆਂ ਤੇ ਬਰੀਕ ਲਾਈਨਾਂ ਦਿੱਸਣ ਲੱਗਦੀਆਂ ਹਨ ਪਰ ਕਈ ਵਾਰ ਇਹ ਸਮੇਂ ਤੋਂ ਪਹਿਲਾਂ ਵੀ ਦਿਖਾਈ ਦੇਣ ਲੱਗਦੀਆਂ ਹਨ, ਜਿਸ ਦੇ ਕਈ ਕਾਰਨ ਹੁੰਦੇ ਹਨ। ਇਹ ਸੱਚ ਹੈ ਕਿ ਵਧਦੀ ਉਮਰ ਦੇ ਨਾਲ ਸਰੀਰ ਵਿੱਚ ਕੁਝ ਬਦਲਾਅ ਲਗਾਤਾਰ ਹੁੰਦੇ ਰਹਿੰਦੇ ਹਨ, ਜਿਨ੍ਹਾਂ ਵਿੱਚੋਂ ਕੁਝ ਸਹਿਜ ਹੁੰਦੇ ਹਨ ਤੇ ਕੁਝ ਅਸਹਿਜ। ਮਿਸਾਲ ਵਜੋਂ ਨਾ ਚਾਹੁੰਦੇ ਹੋਏ ਵੀ ਤਣਾਅ ਵਧਦਾ ਹੈ। ਸਰੀਰ ਵਿੱਚ ਪਾਣੀ ਦੀ ਕਮੀ ਹੋ ਜਾਂਦੀ ਹੈ ਤੇ ਫਿਰ ਕੋਲੇਜਨ ਫਟਣਾ ਸ਼ੁਰੂ ਹੋ ਜਾਂਦਾ ਹੈ। ਇਸ ਕਾਰਨ ਚਮੜੀ ਅੰਦਰੋਂ ਫਟਦੀ ਦਿਖਾਈ ਦਿੰਦੀ ਹੈ। ਅਜਿਹੀ ਸਥਿਤੀ ਵਿੱਚ ਝੁਰੜੀਆਂ ਤੇ ਬਰੀਕ ਲਾਈਨਾਂ ਦਿਖਾਈ ਦੇਣ ਲੱਗਦੀਆਂ ਹਨ। ਇਸ ਸਥਿਤੀ ਵਿੱਚ ਤੁਸੀਂ ਇਨ੍ਹਾਂ ਸੁਝਾਵਾਂ ਦੀ ਮਦਦ ਲੈ ਸਕਦੇ ਹੋ।
1. ਵਿਟਾਮਿਨ ਸੀ ਨਾਲ ਭਰਪੂਰ ਟਮਾਟਰ ਲਾਓ
ਜਵਾਨ ਦਿਖਣ ਲਈ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਚਿਹਰੇ ਵਿੱਚ ਕੋਲੇਜਨ ਹੋਵੇ ਜਿਸ ਲਈ ਵਿਟਾਮਿਨ ਸੀ ਜ਼ਰੂਰੀ ਹੈ। ਤੁਹਾਨੂੰ ਸਿਰਫ਼ ਟਮਾਟਰ ਨੂੰ ਪੀਸ ਕੇ ਆਪਣੇ ਚਿਹਰੇ 'ਤੇ ਨਿਯਮਿਤ ਤੌਰ 'ਤੇ ਲਾਉਣਾ ਹੈ। ਇਹ ਤੁਹਾਡੇ ਚਿਹਰੇ ਦੇ ਅੰਦਰ ਕੋਲੇਜਨ ਨੂੰ ਵਧਾਉਣ ਦੇ ਨਾਲ-ਨਾਲ ਝੁਰੜੀਆਂ ਤੇ ਬਰੀਕ ਲਾਈਨਾਂ ਨੂੰ ਘਟਾਉਣ ਵਿੱਚ ਮਦਦਗਾਰ ਹੈ।
2. ਚਿਹਰੇ 'ਤੇ ਨਾਰੀਅਲ ਤੇਲ ਲਾਓ
ਚਿਹਰੇ 'ਤੇ ਨਾਰੀਅਲ ਤੇਲ ਲਾਓ। ਇਹ ਤੇਲ ਤੁਹਾਡੀ ਚਮੜੀ ਨੂੰ ਅੰਦਰੋਂ ਨਮੀ ਦਿੰਦਾ ਹੈ ਤੇ ਤੁਹਾਡੀ ਚਮੜੀ ਨੂੰ ਅੰਦਰੋਂ ਕੱਸ ਕੇ ਟੋਨ ਕਰਦਾ ਹੈ। ਇਹ ਚਮੜੀ ਵਿੱਚ ਲਚਕੀਲਾਪਨ ਲਿਆਉਂਦਾ ਹੈ, ਜਿਸ ਨਾਲ ਚਮੜੀ ਵਿੱਚ ਉਮਰ ਵਧਣ ਦੀ ਸਮੱਸਿਆ ਘੱਟ ਜਾਂਦੀ ਹੈ। ਇਸ ਤੋਂ ਇਲਾਵਾ ਇਹ ਝੁਰੜੀਆਂ ਨੂੰ ਘਟਾਉਣ ਵਿੱਚ ਵੀ ਮਦਦਗਾਰ ਹੈ।
3. ਗੁਲਾਬ ਜਲ ਲਾਓ
ਤੁਸੀਂ ਗੁਲਾਬ ਜਲ ਨੂੰ ਹਾਈਡ੍ਰੇਟਰ ਵਜੋਂ ਵਰਤ ਸਕਦੇ ਹੋ। ਇਹ ਤੁਹਾਡੀ ਚਮੜੀ ਨੂੰ ਅੰਦਰੋਂ ਹਾਈਡ੍ਰੇਟ ਕਰਨ ਦੇ ਨਾਲ-ਨਾਲ ਟੋਨ ਕਰਨ ਵਿੱਚ ਮਦਦਗਾਰ ਹੈ। ਇਹ ਬਰੀਕ ਲਾਈਨਾਂ ਤੇ ਝੁਰੜੀਆਂ ਨੂੰ ਘਟਾਉਂਦਾ ਹੈ ਤੇ ਤੁਹਾਡੀ ਚਮੜੀ ਨੂੰ ਟੋਨ ਕਰਨ ਵਿੱਚ ਮਦਦਗਾਰ ਹੈ। ਇਸ ਲਈ ਰਾਤ ਨੂੰ ਸੌਣ ਤੋਂ ਪਹਿਲਾਂ ਰੂੰ ਦੀ ਮਦਦ ਨਾਲ ਚਮੜੀ 'ਤੇ ਗੁਲਾਬ ਜਲ ਲਗਾਓ ਤੇ ਹਲਕੇ ਹੱਥਾਂ ਨਾਲ ਮਾਲਿਸ਼ ਕਰੋ।
3. ਨਾਰੀਅਲ ਪਾਣੀ ਪੀਣਾ ਤੇ ਲਾਉਣਾ ਸ਼ੁਰੂ ਕਰੋ
ਨਾਰੀਅਲ ਪਾਣੀ ਪੀਣ ਤੇ ਲਗਾਉਣ ਨਾਲ ਚਮੜੀ ਦੀਆਂ ਕਈ ਸਮੱਸਿਆਵਾਂ ਦੂਰ ਹੋ ਸਕਦੀਆਂ ਹਨ। ਸਰੀਰ ਨੂੰ ਅੰਦਰੋਂ ਹਾਈਡ੍ਰੇਟ ਕਰਨ ਦੇ ਨਾਲ-ਨਾਲ ਇਹ ਚਮੜੀ ਵਿੱਚ ਹਾਈਡ੍ਰੇਟੇਸ਼ਨ ਵੀ ਵਧਾਉਂਦਾ ਹੈ। ਇਸ ਤੋਂ ਇਲਾਵਾ ਚਿਹਰੇ 'ਤੇ ਨਾਰੀਅਲ ਤੇਲ ਲਗਾਉਣ ਨਾਲ ਚਮੜੀ ਦੀ ਬਣਤਰ ਵਿੱਚ ਸੁਧਾਰ ਹੁੰਦਾ ਹੈ ਤੇ ਇਸ ਦੀ ਬਣਤਰ ਵਿੱਚ ਸੁਧਾਰ ਹੁੰਦਾ ਹੈ। ਇਸ ਤਰ੍ਹਾਂ ਇਹ ਸੁਝਾਅ 40 ਸਾਲ ਦੀ ਉਮਰ ਤੋਂ ਬਾਅਦ ਵੀ ਜਵਾਨ ਦਿਖਣ ਲਈ ਕੰਮ ਕਰ ਸਕਦੇ ਹਨ।
Check out below Health Tools-
Calculate Your Body Mass Index ( BMI )






















