Health Tips- ਤੁਸੀਂ ਵੀ ਸਾਰਾ ਦਿਨ ਬੈਠੇ ਰਹਿੰਦੇ ਹੋ ਤਾਂ ਘੇਰ ਲੈਣਗੀਆਂ ਇਹ ਬਿਮਾਰੀਆਂ, ਸਿਹਤ ਮਾਹਿਰਾਂ ਨੇ ਕੀਤਾ ਸਾਵਧਾਨ...
ਅੱਜ ਦੀ ਮਾੜੀ ਜੀਵਨਸ਼ੈਲੀ ਤੇ ਕੰਮ-ਕਾਜ ਦਾ ਤਰੀਕਾ ਸਾਡੀ ਸਿਹਤ ਨੂੰ ਕਾਫੀ ਪ੍ਰਭਾਵਿਤ ਕਰ ਰਿਹਾ ਹੈ। ਲੋਕ ਘੰਟਿਆਂ ਬੱਧੀ ਬੈਠੇ ਕੇ ਕੰਮ ਕਰਦੇ ਹਨ ਪਰ ਜੇ ਇਸ ਨੂੰ ਨਿਯਮਿਤ ਤੌਰ ਉਤੇ ਕਰਦੇ ਹੋ, ਤਾਂ ਇਸ ਨਾਲ ਗਲੂਟੀਲ ਐਮਨੀਸ਼ੀਆ ਹੋ ਸਕਦਾ ਹੈ।
Health Tips- ਅੱਜ ਦੀ ਮਾੜੀ ਜੀਵਨਸ਼ੈਲੀ ਤੇ ਕੰਮ-ਕਾਜ ਦਾ ਤਰੀਕਾ ਸਾਡੀ ਸਿਹਤ ਨੂੰ ਕਾਫੀ ਪ੍ਰਭਾਵਿਤ ਕਰ ਰਿਹਾ ਹੈ। ਲੋਕ ਘੰਟਿਆਂ ਬੱਧੀ ਬੈਠੇ ਕੇ ਕੰਮ ਕਰਦੇ ਹਨ ਤੇ ਫਿਰ ਕਾਰ ਰਾਹੀਂ ਘਰ ਆਉਣਾ ਅਤੇ ਫਿਰ ਘਰ ‘ਚ ਸੋਫੇ ‘ਤੇ ਬੈਠਣਾ, ਇਹ ਸਾਰੇ ਅਜਿਹੇ ਕੰਮ ਹਨ, ਜਿਨ੍ਹਾਂ ‘ਚ ਲੋਕ ਆਪਣਾ ਜ਼ਿਆਦਾਤਰ ਸਮਾਂ ਬੈਠ ਕੇ ਹੀ ਬਿਤਾਉਂਦੇ ਹਨ। ਪਰ ਜੇ ਤੁਸੀਂ ਇਸ ਨੂੰ ਨਿਯਮਿਤ ਤੌਰ ਉਤੇ ਕਰਦੇ ਹੋ, ਤਾਂ ਇਹ ਤੁਹਾਨੂੰ ਗਲੂਟੀਲ ਐਮਨੀਸ਼ੀਆ ਦੀ ਸਥਿਤੀ ਵਿੱਚ ਲਿਆਏਗਾ।
ਇਸ ਨੂੰ ਡੈੱਡ ਬੱਟ ਸਿੰਡਰੋਮ ਵੀ ਕਿਹਾ ਜਾਂਦਾ ਹੈ। ਮਸ਼ਹੂਰ ਗੋਲਫਰ ਟਾਈਗਰ ਵੁੱਡ ਇਸ ਬੀਮਾਰੀ ਦਾ ਸ਼ਿਕਾਰ ਹੋ ਗਏ ਹਨ। ਨਿਊਯਾਰਕ ਟਾਈਮਜ਼ ਦੀ ਇੱਕ ਰਿਪੋਰਟ ਵਿੱਚ ਮੇਓ ਕਲੀਨਿਕ ਦੇ ਮਾਹਿਰ ਡਾਕਟਰ ਜੇਨ ਕੋਨੀਡਿਸ ਦਾ ਕਹਿਣਾ ਹੈ ਕਿ ਇਹ ਬਹੁਤ ਸਾਧਾਰਨ ਲੱਗਦਾ ਹੈ ਪਰ ਇਸ ਦਾ ਪ੍ਰਭਾਵ ਬਹੁਤ ਗੰਭੀਰ ਹੈ।
ਡਾ: ਜੇਨ ਨੇ ਦੱਸਿਆ ਕਿ ਗਲੂਟੀਅਸ ਸਾਡੇ ਸਰੀਰ ਦੀ ਸਭ ਤੋਂ ਵੱਡੀ ਮਾਸਪੇਸ਼ੀ ਹੈ ਅਤੇ ਇਹ ਸਭ ਤੋਂ ਵੱਧ ਸ਼ਾਕ-ਆਬਜ਼ਰਵਰ ਹੁੰਦੀ ਹੈ। ਭਾਵ ਇਹ ਸਰੀਰ ਤੋਂ ਹਰ ਤਰ੍ਹਾਂ ਦੇ ਦਬਾਅ ਨੂੰ ਸੋਖ ਲੈਂਦਾ ਹੈ। ਗਲੂਟੀਲ ਮੈਕਸਿਮਸ ਇੱਕ ਮੈਡੀਕਲ ਸ਼ਬਦ ਹੈ ਜੋ ਕਿ ਕਮਰ ਦੀ ਮਾਸਪੇਸ਼ੀ ਲਈ ਵਰਤਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਇਹ ਸਹੀ ਢੰਗ ਨਾਲ ਨਹੀਂ ਚੱਲੇਗੀ ਤਾਂ ਇਕ ਸਮੱਸਿਆ ਤੋਂ ਕਈ ਸਮੱਸਿਆਵਾਂ ਪੈਦਾ ਹੋ ਜਾਣਗੀਆਂ।
ਹੈਮਸਟ੍ਰਿੰਗ ਦੀਆਂ ਮਾਸਪੇਸ਼ੀਆਂ ਪਹਿਲਾਂ ਫਟਣੀਆਂ ਸ਼ੁਰੂ ਹੋ ਜਾਣਗੀਆਂ। ਇਹ ਮਾਸਪੇਸ਼ੀਆਂ ਕੁੱਲ੍ਹੇ ਦੇ ਬਿਲਕੁਲ ਹੇਠਾਂ ਹੁੰਦੀਆਂ ਹਨ। ਇਸ ਤੋਂ ਬਾਅਦ ਸਾਇਟਿਕਾ ਸ਼ੁਰੂ ਹੋ ਜਾਵੇਗਾ ਅਤੇ ਫਿਰ ਸ਼ਿਨ ਸਪਲਿੰਟਸ ਦੀ ਸਮੱਸਿਆ ਹੋਵੇਗੀ ਯਾਨੀ ਲੱਤਾਂ ਦੇ ਹੇਠਾਂ ਦੀਆਂ ਮਾਸਪੇਸ਼ੀਆਂ ਫਟਣ ਲੱਗ ਜਾਣਗੀਆਂ। ਇਸ ਤੋਂ ਬਾਅਦ ਗੋਡਿਆਂ ਵਿਚ ਗਠੀਆ ਹੋਣ ਲੱਗ ਜਾਵੇਗਾ। ਇਸ ਦਾ ਮਤਲਬ ਹੈ ਕਿ ਇੱਕ ਬਿਮਾਰੀ ਖਤਮ ਨਹੀਂ ਹੋਈ ਅਤੇ ਦੂਜੀ ਸ਼ੁਰੂ ਹੋ ਜਾਵੇਗੀ।
ਗਲੂਟੀਲ ਐਮਨੀਸ਼ੀਆ
ਗਲੂਟੀਲ ਐਮਨੀਸ਼ੀਆ ਉਦੋਂ ਹੁੰਦਾ ਹੈ ਜਦੋਂ ਪਿੱਠ ਦੀਆਂ ਮਾਸਪੇਸ਼ੀਆਂ ਬਹੁਤ ਕਮਜ਼ੋਰ ਹੋ ਜਾਂਦੀਆਂ ਹਨ। ਜਦੋਂ ਪਿੱਠ ਦੀਆਂ ਮਾਸਪੇਸ਼ੀਆਂ ਦੀ ਵਰਤੋਂ ਘੱਟ ਹੋਣ ਲੱਗਦੀ ਹੈ, ਤਾਂ ਕੁਝ ਸਮੇਂ ਬਾਅਦ ਇਹ ਮਾਸਪੇਸ਼ੀਆਂ ਭੁੱਲ ਜਾਂਦੀਆਂ ਹਨ ਕਿ ਉਨ੍ਹਾਂ ਨੇ ਕਿਹੜਾ ਕੰਮ ਕਰਨਾ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਜੋ ਤੁਸੀਂ ਨਹੀਂ ਵਰਤੋਗੇ ਉਹ ਖਰਾਬ ਹੋ ਜਾਵੇਗਾ। ਕੁੱਲ੍ਹੇ ਦੀਆਂ ਮਾਸਪੇਸ਼ੀਆਂ ਲੱਤਾਂ ਅਤੇ ਬਾਹਾਂ ਦੀਆਂ ਮਾਸਪੇਸ਼ੀਆਂ ਤੋਂ ਵੱਖਰੀਆਂ ਹੁੰਦੀਆਂ ਹਨ ਕਿਉਂਕਿ ਉਨ੍ਹਾਂ ਦੀਆਂ ਨਸਾਂ ਅੰਦਰ ਦੱਬੀਆਂ ਹੁੰਦੀਆਂ ਹਨ। ਇਸ ਲਈ, ਜੇ ਇਸ ਵਿਚ ਕੁਝ ਹੁੰਦਾ ਹੈ, ਤਾਂ ਇਸ ਵਿਚ ਚੁਭਣ ਮੁਸ਼ਕਿਲ ਨਾਲ ਮਹਿਸੂਸ ਹੁੰਦੀ ਹੈ।
ਕੁਝ ਲੋਕਾਂ ਨੂੰ ਬੈਠਣ ਵੇਲੇ ਹਲਕਾ ਜਿਹਾ ਦਰਦ ਮਹਿਸੂਸ ਹੋ ਸਕਦਾ
ਇਸ ਕਾਰਨ ਕੁਝ ਲੋਕਾਂ ਨੂੰ ਬੈਠਣ ਵੇਲੇ ਹਲਕਾ ਜਿਹਾ ਦਰਦ ਮਹਿਸੂਸ ਹੋ ਸਕਦਾ ਹੈ, ਪਰ ਜ਼ਿਆਦਾਤਰ ਲੋਕਾਂ ਨੂੰ ਉਦੋਂ ਤੱਕ ਕੋਈ ਦਰਦ ਮਹਿਸੂਸ ਨਹੀਂ ਹੁੰਦਾ ਜਦੋਂ ਤੱਕ ਉਹ ਸੈਰ ਜਾਂ ਹੋਰ ਕਸਰਤ ਨਹੀਂ ਕਰਦੇ। ਡਾਕਟਰ ਜੇਨ ਨੇ ਦੱਸਿਆ ਕਿ ਜੇਕਰ ਤੁਹਾਡੇ ਹਿਪਸ ਸੱਚਮੁੱਚ ਡੈੱਡ ਹੋ ਗਏ ਹਨ ਤਾਂ ਇਸ ਨਾਲ ਬਹੁਤ ਮੁਸ਼ਕਲ ਹੋ ਸਕਦੀ ਹੈ ਕਿਉਂਕਿ ਇੱਕ ਸਮਾਂ ਅਜਿਹਾ ਆਵੇਗਾ ਜਦੋਂ ਤੁਸੀਂ ਖੜ੍ਹੇ ਵੀ ਨਹੀਂ ਹੋ ਸਕੋਗੇ।
ਕਿਵੇਂ ਕੀਤਾ ਜਾ ਸਕਦਾ ਹੈ ਬਚਾਅ
ਡਾਕਟਰ ਜੇਨ ਨੇ ਦੱਸਿਆ ਕਿ ਗਲੂਟੀਅਸ ਆਪਣੇ ਆਪ ਨੂੰ ਐਕਟਿਵ ਕਰਦਾ ਰਹਿੰਦਾ ਹੈ ਪਰ ਜੇਕਰ ਤੁਸੀਂ ਲਗਾਤਾਰ ਬੈਠੇ ਰਹੋਗੇ ਤਾਂ ਇਹ ਆਪਣਾ ਕੰਮ ਭੁੱਲ ਜਾਵੇਗਾ। ਅਜਿਹੀ ਸਥਿਤੀ ਵਿੱਚ, ਹਰ 30 ਤੋਂ 50 ਮਿੰਟ ਵਿੱਚ ਇੱਕ ਵਾਰ ਕੁਝ ਦੇਰ ਲਈ ਖੜ੍ਹੇ ਹੋਵੋ ਤੇ ਆਪਣੇ ਹਿਪਸ ਨੂੰ ਥੋੜਾ ਦਬਾਓ। ਇਸ ਨਾਲ ਉੱਥੇ ਦੀਆਂ ਨਸਾਂ ਸਰਗਰਮ ਹੋ ਜਾਣਗੀਆਂ ਅਤੇ ਦਿਮਾਗ ਨੂੰ ਮੈਸੇਜ ਜਾਵੇਗਾ ਕਿ ਇਹ ਅੰਗ ਵੀ ਐਕਟਿਵ ਹੈ।
Check out below Health Tools-
Calculate Your Body Mass Index ( BMI )