Check Real And Fake Paneer: ਬਾਜ਼ਾਰਾਂ 'ਚ ਧੜੱਲੇ ਨਾਲ ਵਿੱਕ ਰਿਹਾ ਨਕਲੀ ਪਨੀਰ, ਖਰੀਦਣ ਤੋਂ ਪਹਿਲਾਂ ਵਰਤੋਂ ਇਹ ਟਿਪਸ, 5 ਮਿੰਟ 'ਚ ਪਤਾ ਲੱਗ ਜਾਵੇਗਾ ਅਸਲੀ ਹੈ ਜਾਂ ਨਕਲੀ
Home Tips To Verify Paneer: ਅੱਜ ਕੱਲ੍ਹ ਬਹੁਤ ਸਾਰੀਆਂ ਚੀਜ਼ਾਂ ਦੇ ਮਿਲਾਵਟੀ ਵਰਜਨ ਬਾਜ਼ਾਰਾਂ ਦੇ ਵਿੱਚ ਬਹੁਤ ਹੀ ਅਸਾਨੀ ਦੇ ਨਾਲ ਉਪਲਬਧ ਹਨ। ਇਸੇ ਤਰ੍ਹਾਂ ਬਾਜ਼ਾਰਾਂ ਦੇ ਵਿੱਚ ਵੀ ਧੜੱਲੇ ਦੇ ਨਾਲ ਨਕਲੀ ਪਨੀਰ ਵਿੱਕ ਰਿਹਾ ਹੈ। ਆਓ ਜਾਣਦੇ ਹਾਂ
How To Check Real And Fake Paneer: ਦੁਨੀਆ ਭਰ ਦੇ ਵਿੱਚ ਲੋਕ ਪਨੀਰ ਖਾਣਾ ਪਸੰਦ ਕਰਦੇ ਹਨ, ਖਾਸ ਕਰਕੇ ਉਹ ਲੋਕ ਜੋ ਕਿ ਸ਼ਾਕਾਹਾਰੀ ਹੁੰਦੇ ਹਨ। ਪਨੀਰ ਪ੍ਰੋਟੀਨ ਦਾ ਇੱਕ ਚੰਗਾ ਅਤੇ ਅਹਿਮ ਸਰੋਤ ਹੈ। ਜਿਵੇਂ ਕਿ ਸਭ ਜਾਣਦੇ ਹੀ ਨੇ ਅੱਜ-ਕੱਲ੍ਹ ਬਜ਼ਾਰ ਵਿੱਚ ਅਸਲੀ ਨਾਲੋਂ ਜ਼ਿਆਦਾ ਨਕਲੀ ਅਤੇ ਮਿਲਾਵਟੀ ਵਸਤੂਆਂ ਉਪਲਬਧ ਹਨ। ਅੱਜਕੱਲ੍ਹ ਬਾਜ਼ਾਰ ਵਿੱਚ ਨਕਲੀ ਪਨੀਰ ਵੀ ਭਰਪੂਰ ਮਾਤਰਾ ਵਿੱਚ ਉਪਲਬਧ ਹੈ। ਅੱਜ ਅਸੀਂ ਤੁਹਾਨੂੰ ਅਜਿਹੇ ਟਰਿੱਕ ਦੱਸਾਂਗੇ ਜਿਸ ਰਾਹੀਂ ਤੁਸੀਂ ਇਸ ਨੂੰ ਆਸਾਨੀ ਨਾਲ ਜਾਣ ਸਕਦੇ ਹੋ ਕਿ ਪਨੀਰ ਅਸਲੀ ਹੈ ਜਾਂ ਨਕਲੀ।
ਪਨੀਰ ਪ੍ਰੋਟੀਨ ਨਾਲ ਭਰਪੂਰ ਹੁੰਦਾ ਹੈ
ਪਨੀਰ ਸ਼ਾਕਾਹਾਰੀ ਲੋਕਾਂ ਦੀ ਪਹਿਲੀ ਪਸੰਦ ਹੈ। ਇਸ ਵਿੱਚ ਪ੍ਰੋਟੀਨ ਦੀ ਭਰਪੂਰ ਮਾਤਰਾ ਹੁੰਦੀ ਹੈ। ਪ੍ਰੋਟੀਨ ਦੀ ਭਰਪੂਰ ਮਾਤਰਾ ਹੋਣ ਕਾਰਨ ਲੋਕ ਇਸਨੂੰ ਆਪਣੀ ਡਾਈਟ ਵਿੱਚ ਸ਼ਾਮਿਲ ਕਰਦੇ ਹਨ। ਅੱਜਕੱਲ੍ਹ ਬਜ਼ਾਰ ਵਿੱਚ ਨਕਲੀ ਪਨੀਰ ਧੜੱਲੇ ਦੇ ਨਾਲ ਵਿੱਕ ਰਿਹਾ ਹੈ। ਪਰ ਅੱਜ ਤੁਹਾਨੂੰ ਦੱਸੇਗਾ ਕਿ ਤੁਸੀਂ ਅਸਲੀ ਅਤੇ ਨਕਲੀ ਪਨੀਰ ਦੀ ਪਛਾਣ ਕਿਵੇਂ ਕਰ ਸਕਦੇ ਹੋ। ਅਜਿਹੇ ਬਹੁਤ ਸਾਰੇ ਲੋਕ ਹਨ ਜੋ ਅਣਜਾਣੇ ਵਿੱਚ ਨਕਲੀ ਪਨੀਰ ਖਰੀਦ ਲੈਂਦੇ ਹਨ ਪਰ ਤੁਹਾਡੀ ਜਾਣਕਾਰੀ ਲਈ ਅਸੀਂ ਤੁਹਾਨੂੰ ਦੱਸ ਦੇਈਏ ਕਿ ਨਕਲੀ ਪਨੀਰ ਸਿਹਤ ਲਈ ਬਹੁਤ ਖਤਰਨਾਕ ਹੈ।
ਸੋਇਆਬੀਨ ਦੀ ਵਰਤੋਂ ਕਰੋ
ਜੇਕਰ ਤੁਸੀਂ ਇਹ ਦੇਖਣਾ ਚਾਹੁੰਦੇ ਹੋ ਕਿ ਪਨੀਰ ਅਸਲੀ ਹੈ ਜਾਂ ਨਕਲੀ ਤਾਂ ਤੁਸੀਂ ਸੋਇਆਬੀਨ ਦੀ ਵਰਤੋਂ ਕਰ ਸਕਦੇ ਹੋ। ਇਸ ਦੇ ਲਈ ਇਕ ਬਰਤਨ ਵਿਚ ਪਾਣੀ ਗਰਮ ਕਰੋ ਅਤੇ ਉਸ ਵਿਚ ਪਨੀਰ ਦੇ ਟੁਕੜੇ ਪਾਓ। ਫਿਰ ਇਸ ਵਿਚ ਸੋਇਆਬੀਨ ਪਾਊਡਰ ਮਿਲਾਓ। ਜੇਕਰ ਪਾਣੀ ਦਾ ਰੰਗ ਲਾਲ ਹੋ ਜਾਵੇ ਤਾਂ ਸਮਝ ਲੈਣਾ ਚਾਹੀਦਾ ਹੈ ਕਿ ਪਨੀਰ ਨਕਲੀ ਹੈ। ਕਈ ਵਾਰ ਪਨੀਰ ਵਿੱਚ ਡਿਟਰਜੈਂਟ ਅਤੇ ਯੂਰੀਆ ਵੀ ਮਿਲਾਇਆ ਜਾਂਦਾ ਹੈ।
ਰਬਿੰਗ ਟੈਸਟ ਕਰੋ
ਜੇਕਰ ਤੁਸੀਂ ਨਕਲੀ ਪਨੀਰ ਦਾ ਪਤਾ ਲਗਾਉਣਾ ਚਾਹੁੰਦੇ ਹੋ, ਤਾਂ ਤੁਸੀਂ ਇਸ ਦਾ ਰਬਿੰਗ ਟੈਸਟ ਵੀ ਕਰ ਸਕਦੇ ਹੋ। ਇਸ ਦੇ ਲਈ ਤੁਸੀਂ ਪਨੀਰ ਨੂੰ ਆਪਣੀ ਉਂਗਲੀ ਨਾਲ ਮਸਲਨ ਦੀ ਕੋਸ਼ਿਸ਼ ਕਰੋ। ਜੇਕਰ ਪਨੀਰ ਨਕਲੀ ਹੈ ਤਾਂ ਇਹ ਟੁੱਟ-ਟੁੱਟ ਜਾਵੇਗਾ। ਇਸ ਵਿੱਚ ਸਕਿਮਡ ਮਿਲਕ ਪਾਊਡਰ ਵੀ ਮਿਲਾਇਆ ਜਾਂਦਾ ਹੈ। ਜਦੋਂ ਕਿ ਜੇਕਰ ਅਸਲੀ ਚੀਜ਼ ਹੈ ਤਾਂ ਅਜਿਹਾ ਬਿਲਕੁਲ ਨਹੀਂ ਹੋਵੇਗਾ।
ਟੈਕਸਟਚਰ ਦੁਆਰਾ ਪਛਾਣੋ
ਟੈਕਸਟਚਰ ਨੂੰ ਦੇਖ ਕੇ ਤੁਸੀਂ ਇਹ ਵੀ ਪਛਾਣ ਸਕਦੇ ਹੋ ਕਿ ਪਨੀਰ ਅਸਲੀ ਹੈ ਜਾਂ ਨਕਲੀ। ਅਸਲੀ ਪਨੀਰ ਨਰਮ ਅਤੇ ਸਪੰਜੀ ਹੁੰਦਾ ਹੈ। ਜਦੋਂ ਕਿ ਨਕਲੀ ਪਨੀਰ ਦੀ ਬਣਤਰ ਰਬੜ ਵਰਗੀ ਹੁੰਦੀ ਹੈ ਅਤੇ ਇਹ ਬਹੁਤ ਟਾਈਟ ਵੀ ਹੁੰਦਾ ਹੈ।
ਆਇਓਡੀਨ ਰੰਗੋ ਨਾਲ ਟੈਸਟ ਕਰੋ
ਅਸਲੀ ਅਤੇ ਨਕਲੀ ਪਨੀਰ ਦੀ ਆਸਾਨੀ ਨਾਲ ਪਛਾਣ ਕਰ ਸਕਦਾ ਹੈ। ਇਸ ਦੇ ਲਈ ਪਾਣੀ ਲਓ, ਇਸ 'ਚ ਪਨੀਰ ਦਾ ਇਕ ਟੁਕੜਾ ਪਾ ਕੇ 5 ਮਿੰਟ ਤੱਕ ਉਬਾਲ ਲਓ। ਫਿਰ ਇਸ ਨੂੰ ਠੰਡਾ ਕਰਨ ਤੋਂ ਬਾਅਦ ਇਸ ਵਿਚ ਆਇਓਡੀਨ ਟਿੰਚਰ ਪਾਓ। ਜੇਕਰ ਪਨੀਰ ਨਕਲੀ ਹੈ ਤਾਂ ਇਸ ਦਾ ਰੰਗ ਨੀਲਾ ਹੋ ਜਾਵੇਗਾ।
Disclaimer: ਖ਼ਬਰਾਂ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਅਧਾਰਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਿਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।
Check out below Health Tools-
Calculate Your Body Mass Index ( BMI )