(Source: ECI/ABP News/ABP Majha)
5 Tips For Healthy Life: ਨਵੇਂ ਸਾਲ 'ਚ ਸਿਰਫ 5 ਆਦਤਾਂ ਨੂੰ ਬਦਲੋ, ਕਿਸੇ ਵੀ ਮੌਸਮ 'ਚ ਨਹੀਂ ਹੋਵੋਗੇ ਬਿਮਾਰ
New Year 2024:ਲੋਕ ਨਵੇਂ ਸਾਲ ਵਿੱਚ ਕਈ ਤਰ੍ਹਾਂ ਦੇ ਸੰਕਲਪ ਤੈਅ ਕਰਦੇ ਹਨ ਅਤੇ ਉਨ੍ਹਾਂ ਦੀ ਪ੍ਰਾਪਤੀ ਲਈ ਸਖ਼ਤ ਮਿਹਨਤ ਕਰਦੇ ਹਨ। ਜੇਕਰ ਤੁਸੀਂ ਨਵੇਂ ਸਾਲ 'ਚ ਸਿਹਤਮੰਦ ਅਤੇ ਫਿੱਟ ਰਹਿਣਾ ਚਾਹੁੰਦੇ ਹੋ, ਤਾਂ ਤੁਹਾਨੂੰ ਕੁੱਝ ਬੁਰੀਆਂ ਆਦਤਾਂ ਨੂੰ
5 Tips For Healthy Life: ਕੁੱਝ ਹੀ ਦਿਨਾਂ ਦੇ ਵਿੱਚ ਅਗਲਾ ਸਾਲ ਯਾਨੀਕਿ 2024 ਚੜ੍ਹ ਜਾਵੇਗਾ (New Year 2024:)। ਜਿਸ ਨੂੰ ਲੈ ਕੇ ਹਰ ਕੋਈ ਬਹੁਤ ਹੀ ਜ਼ਿਆਦਾ ਉਤਸ਼ਾਹਿਤ ਹੈ। ਹਰ ਕੋਈ ਨਵੇਂ ਸਾਲ ਦਾ ਸਵਾਗਤ ਕਰਨ ਲਈ ਤਿਆਰ ਹੈ। ਲੋਕ ਨਵੇਂ ਸਾਲ ਵਿੱਚ ਕਈ ਤਰ੍ਹਾਂ ਦੇ ਸੰਕਲਪ ਤੈਅ ਕਰਦੇ ਹਨ ਅਤੇ ਉਨ੍ਹਾਂ ਦੀ ਪ੍ਰਾਪਤੀ ਲਈ ਸਖ਼ਤ ਮਿਹਨਤ ਕਰਦੇ ਹਨ। ਜੇਕਰ ਤੁਸੀਂ ਨਵੇਂ ਸਾਲ 'ਚ ਸਿਹਤਮੰਦ ਅਤੇ ਫਿੱਟ ਰਹਿਣਾ ਚਾਹੁੰਦੇ ਹੋ, ਤਾਂ ਤੁਹਾਨੂੰ ਕੁੱਝ ਬੁਰੀਆਂ ਆਦਤਾਂ ਨੂੰ ਬਦਲਣਾ ਹੋਵੇਗਾ ਅਤੇ ਕੁੱਝ ਸਿਹਤਮੰਦ ਆਦਤਾਂ (healthy habits) ਨੂੰ ਆਪਣੀ ਰੁਟੀਨ 'ਚ ਸ਼ਾਮਲ ਕਰਨਾ ਹੋਵੇਗਾ। ਜਿਸ ਨਾਲ ਤੁਹਾਨੂੰ ਬਹੁਤ ਫਾਇਦਾ ਮਿਲੇਗਾ।
ਇਸ ਨਾਲ ਤੁਸੀਂ ਸਾਲ ਭਰ ਫਿੱਟ ਅਤੇ ਸਿਹਤਮੰਦ ਰਹਿ ਸਕੋਗੇ ਅਤੇ ਸਾਰੀਆਂ ਬਿਮਾਰੀਆਂ ਦਾ ਖਤਰਾ ਵੀ ਘੱਟ ਹੋ ਜਾਵੇਗਾ। ਆਓ ਜਾਣਦੇ ਹਾਂ ਡਾਕਟਰ ਤੋਂ ਨਵੇਂ ਸਾਲ ਲਈ ਹੈਲਥ ਟਿਪਸ।
ਮੈਕਸ ਹਸਪਤਾਲ ਨਵੀਂ ਦਿੱਲੀ ਦੀ ਸਾਬਕਾ ਸਲਾਹਕਾਰ ਅਤੇ ਸੀਨੀਅਰ ਫਿਜ਼ੀਸ਼ੀਅਨ ਡਾ: ਵਿਭਾ ਮਹਿਤਾ ਦਾ ਕਹਿਣਾ ਹੈ ਕਿ ਅੱਜ ਦੇ ਸਮੇਂ ਵਿੱਚ ਜ਼ਿਆਦਾਤਰ ਬਿਮਾਰੀਆਂ ਵਿਗੜਦੀ ਜੀਵਨ ਸ਼ੈਲੀ ਅਤੇ ਗੈਰ-ਸਿਹਤਮੰਦ ਖਾਣ-ਪੀਣ ਦੀਆਂ ਆਦਤਾਂ ਕਾਰਨ ਹੁੰਦੀਆਂ ਹਨ। ਇਸ ਤੋਂ ਇਲਾਵਾ ਲੋਕਾਂ ਦੀਆਂ ਕੁੱਝ ਗਲਤ ਆਦਤਾਂ ਵੀ ਬਿਮਾਰੀਆਂ ਦਾ ਕਾਰਨ ਬਣ ਰਹੀਆਂ ਹਨ।
ਆਦਤਾਂ ਨੂੰ ਬਦਲਣ ਦੀ ਕੋਸ਼ਿਸ਼ ਕਰੋ
ਲੋਕ ਅਕਸਰ ਇਨ੍ਹਾਂ ਗੱਲਾਂ ਨੂੰ ਨਜ਼ਰਅੰਦਾਜ਼ ਕਰਕੇ ਕਈ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਹਨ। ਜੇਕਰ ਤੁਸੀਂ ਇਨ੍ਹਾਂ ਸਾਰੀਆਂ ਗੱਲਾਂ ਨੂੰ ਧਿਆਨ 'ਚ ਰੱਖਦੇ ਹੋ ਅਤੇ ਇਨ੍ਹਾਂ ਆਦਤਾਂ ਨੂੰ ਬਦਲਣ ਦੀ ਕੋਸ਼ਿਸ਼ ਕਰਦੇ ਹੋ, ਤਾਂ ਤੁਸੀਂ ਲੰਬੇ ਸਮੇਂ ਤੱਕ ਸਿਹਤਮੰਦ ਅਤੇ ਫਿੱਟ ਰਹਿ ਸਕਦੇ ਹੋ। ਸਿਹਤਮੰਦ ਰਹਿਣ ਦੀ ਕੁੰਜੀ ਚੰਗੀ ਜੀਵਨ ਸ਼ੈਲੀ ਅਤੇ ਸੰਤੁਲਿਤ ਖਾਣ-ਪੀਣ ਦੀਆਂ ਆਦਤਾਂ ਹਨ।
ਇਨ੍ਹਾਂ 5 ਆਦਤਾਂ ਨੂੰ ਬਦਲਓ
ਜੇਕਰ ਤੁਸੀਂ ਸਾਰਾ ਦਿਨ ਇਕ ਥਾਂ 'ਤੇ ਘੰਟਿਆਂ ਬੱਧੀ ਬੈਠਦੇ ਹੋ ਅਤੇ ਕੋਈ ਸਰੀਰਕ ਗਤੀਵਿਧੀ ਨਹੀਂ ਕਰਦੇ ਤਾਂ ਤੁਹਾਨੂੰ ਇਸ ਆਦਤ ਨੂੰ ਤੁਰੰਤ ਬਦਲ ਲੈਣਾ ਚਾਹੀਦਾ ਹੈ। ਹਰ ਵਿਅਕਤੀ ਨੂੰ ਹਰ ਰੋਜ਼ ਘੱਟੋ-ਘੱਟ 30 ਮਿੰਟ ਕਸਰਤ ਕਰਨੀ ਚਾਹੀਦੀ ਹੈ। ਅਜਿਹਾ ਕਰਨ ਨਾਲ ਤੁਹਾਡੀ ਸਮੁੱਚੀ ਸਿਹਤ ਨੂੰ ਹੁਲਾਰਾ ਮਿਲੇਗਾ।
ਡਾਕਟਰ ਮੁਤਾਬਕ ਅੱਜ ਦੇ ਸਮੇਂ 'ਚ ਜ਼ਿਆਦਾਤਰ ਲੋਕ ਰਾਤ ਭਰ ਜਾਗਦੇ ਰਹਿੰਦੇ ਹਨ। ਉਹ ਨਾ ਸੌਂਦੇ ਹਨ, ਨਾ ਹੀ ਸਹੀ ਸਮੇਂ ਉੱਤੇ ਜਾਗਦੇ ਹਨ ਅਤੇ ਇਸ ਤੋਂ ਇਲਾਵਾ ਨਾ ਹੀ ਉਹ ਸਹੀ ਸਮੇਂ 'ਤੇ ਖਾਂਦੇ-ਪੀਂਦੇ ਹਨ। ਅਜਿਹੇ 'ਚ ਇਸ ਆਦਤ ਨੂੰ ਬਦਲਣਾ ਚਾਹੀਦਾ ਹੈ ਅਤੇ ਜੀਵਨ ਸ਼ੈਲੀ ਨੂੰ ਸੁਧਾਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਇਹ ਤੁਹਾਨੂੰ ਫਿੱਟ ਅਤੇ ਸਿਹਤਮੰਦ ਰੱਖੇਗਾ।
ਵਰਤਮਾਨ ਵਿੱਚ, ਲਗਭਗ ਸਾਰੇ ਨੌਜਵਾਨ ਬਹੁਤ ਸਾਰੇ ਜੰਕ ਫੂਡ ਦਾ ਸੇਵਨ ਕਰਦੇ ਹਨ, ਜੋ ਕਿ ਬਹੁਤ ਖਤਰਨਾਕ ਹੈ। ਅਜਿਹੇ 'ਚ ਲੋਕਾਂ ਨੂੰ ਨਵੇਂ ਸਾਲ 'ਚ ਇਸ ਆਦਤ ਨੂੰ ਬਦਲਣਾ ਚਾਹੀਦਾ ਹੈ ਅਤੇ ਸਿਹਤਮੰਦ ਭੋਜਨ ਦਾ ਸੇਵਨ ਕਰਨਾ ਚਾਹੀਦਾ ਹੈ। ਇਸ ਨਾਲ ਮੋਟਾਪਾ ਅਤੇ ਕੋਲੈਸਟ੍ਰੋਲ ਸਮੇਤ ਕਈ ਬਿਮਾਰੀਆਂ ਦਾ ਖਤਰਾ ਘੱਟ ਹੋਵੇਗਾ।
ਨਵੇਂ ਸਾਲ 'ਚ ਘੱਟ ਸੌਣ ਦੀ ਆਦਤ ਨੂੰ ਬਦਲੋ ਅਤੇ ਹਰ ਰੋਜ਼ ਘੱਟ ਤੋਂ ਘੱਟ 7-8 ਘੰਟੇ ਦੀ ਨੀਂਦ ਲਓ। ਇਸ ਨਾਲ ਸਰੀਰਕ ਅਤੇ ਮਾਨਸਿਕ ਸਿਹਤ ਵਿੱਚ ਸੁਧਾਰ ਹੋਵੇਗਾ। ਚੰਗੀ ਨੀਂਦ ਲੈਣ ਨਾਲ ਗੰਭੀਰ ਬਿਮਾਰੀਆਂ ਦਾ ਖਤਰਾ ਵੀ ਦੂਰ ਹੁੰਦਾ ਹੈ। ਨੀਂਦ ਦੀ ਕਮੀ ਗੰਭੀਰ ਖ਼ਤਰੇ ਪੈਦਾ ਕਰ ਸਕਦੀ ਹੈ।
ਬਹੁਤ ਜ਼ਿਆਦਾ ਤਣਾਅ ਤੁਹਾਡੀ ਸਰੀਰਕ ਅਤੇ ਮਾਨਸਿਕ ਸਿਹਤ ਦੋਵਾਂ ਨੂੰ ਵਿਗਾੜਦਾ ਹੈ। ਨਵੇਂ ਸਾਲ ਵਿੱਚ, ਬਹੁਤ ਜ਼ਿਆਦਾ ਤਣਾਅ ਨਾ ਲਓ ਅਤੇ ਇਸਨੂੰ ਸੰਭਾਲਣ ਦੀ ਕੋਸ਼ਿਸ਼ ਕਰੋ। ਇਸ ਨਾਲ ਤੁਹਾਡੀ ਮਾਨਸਿਕ ਸਿਹਤ ਠੀਕ ਰਹੇਗੀ ਅਤੇ ਤੁਹਾਡੀ ਸਿਹਤ ਨੂੰ ਹੈਰਾਨੀਜਨਕ ਲਾਭ ਮਿਲੇਗਾ। ਬਹੁਤ ਜ਼ਿਆਦਾ ਤਣਾਅ ਚਿੰਤਾ ਅਤੇ ਉਦਾਸੀ ਦੇ ਜੋਖਮ ਨੂੰ ਵਧਾ ਸਕਦਾ ਹੈ।
Disclaimer: ਇਸ ਲੇਖ ਵਿਚ ਦੱਸੇ ਗਏ ਤਰੀਕਿਆਂ ਅਤੇ ਸੁਝਾਵਾਂ ਨੂੰ ਅਪਣਾਉਣ ਤੋਂ ਪਹਿਲਾਂ,ਕਿਸੇ ਡਾਕਟਰ ਜਾਂ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲਓ।
Check out below Health Tools-
Calculate Your Body Mass Index ( BMI )