ਚਿਊਇੰਗਮ ਖਾਣ ਨਾਲ ਚਾਰ ਸਾਲਾ ਬੱਚੇ ਦੀ ਹੋਈ ਮੌਤ, ਜਾਣੋ ਛੋਟੇ ਬੱਚੇ ਲਈ ਇਹ ਕਿੰਨੀ ਖਤਰਨਾਕ
ਚਿਊਇੰਗਮ ਚਿਪਚਿਪੀ ਅਤੇ ਖਿੱਚਣ ਵਾਲੀ ਚੀਜ਼ ਹੁੰਦੀ ਹੈ। ਇਸ ਲਈ ਇਸ ਨੂੰ ਘੰਟਿਆਂ ਤੱਕ ਚਬਾਉਣ ਤੋਂ ਬਾਅਦ ਵੀ ਇਸ ਦੇ ਆਕਾਰ 'ਚ ਕੋਈ ਬਦਲਾਅ ਨਹੀਂ ਹੁੰਦਾ ਹੈ। ਬੱਚੇ ਹੋਣ ਜਾਂ ਵੱਡੇ ਇਹ ਦੋਹਾਂ ਲਈ ਖਤਰਨਾਕ ਹੁੰਦਾ ਹੈ।
Health: ਯੂਪੀ ਦੇ ਕਾਨਪੁਰ ਤੋਂ ਇੱਕ ਬਹੁਤ ਹੀ ਦਰਦਨਾਕ ਘਟਨਾ ਸਾਹਮਣੇ ਆਈ ਹੈ। ਚਿਊਇੰਗਮ ਖਾਣ ਨਾਲ 4 ਸਾਲ ਦੇ ਬੱਚੇ ਦੀ ਮੌਤ ਹੋ ਗਈ। ਮੀਡੀਆ ਰਿਪੋਰਟਾਂ ਮੁਤਾਬਕ ਬੱਚੇ ਨੇ ਆਪਣੇ ਘਰ ਦੀ ਦੁਕਾਨ ਤੋਂ ਚਿਊਇੰਗਮ ਲਈ ਸੀ। ਖਾਣ ਤੋਂ ਬਾਅਦ ਚਿਊਇੰਗਮ ਉਸ ਦੇ ਗਲੇ ਵਿਚ ਫਸ ਗਈ। ਅਤੇ ਫਿਰ ਕੁਝ ਹੀ ਸਮੇਂ ਵਿੱਚ ਬੱਚੇ ਦੀ ਮੌਤ ਹੋ ਗਈ। ਬੱਚੇ ਨੂੰ ਮਿੱਠਾ ਖਾਣ ਦੀ ਤਲਬ ਹੁੰਦੀ ਹੈ ਅਤੇ ਇਸ ਕਰਕੇ ਉਹ ਜ਼ਿਆਦਾ ਟੌਫੀਆਂ ਵੀ ਖਾਂਦੇ ਹਨ। ਪਰ ਸ਼ੌਂਕ ਕਿਸ ਦੀ ਕਦੋਂ ਜਾਨ ਲੈ ਲਵੇ, ਇਸ ਦੀ ਜਿਉਂਦੀ ਜਾਗਦੀ ਮਿਸਾਲ ਹੈ ਕਾਨਪੁਰ ਦੀ ਘਟਨਾ। ਹੁਣ ਸਵਾਲ ਇਹ ਉੱਠਦਾ ਹੈ ਕਿ ਕੀ ਚਿਊਇੰਗਮ ਜਾਂ ਟੌਫੀ ਸੱਚਮੁੱਚ ਬੱਚਿਆਂ ਲਈ ਇੰਨੀ ਖਤਰਨਾਕ ਹੋ ਸਕਦੀ ਹੈ। ਜਿਸ ਨਾਲ ਉਨ੍ਹਾਂ ਦੀ ਜਾਨ ਵੀ ਜਾ ਸਕਦੀ ਹੈ।
ਚਿਊਇੰਗਮ ਚਿਪਚਿਪੀ ਅਤੇ ਖਿੱਚਣ ਵਾਲੀ ਚੀਜ਼ ਹੁੰਦੀ ਹੈ। ਇਸ ਲਈ ਇਸ ਨੂੰ ਘੰਟਿਆਂ ਬੱਧੀ ਚਬਾਉਣ ਤੋਂ ਬਾਅਦ ਵੀ ਇਸ ਦੇ ਆਕਾਰ ਵਿਚ ਕੋਈ ਬਦਲਾਅ ਨਹੀਂ ਆਉਂਦਾ। ਇਹ ਮੰਨਿਆ ਜਾਂਦਾ ਹੈ ਕਿ ਜਦੋਂ ਅਸੀਂ ਚਿਊਇੰਗਮ ਨਿਗਲਦੇ ਹਾਂ, ਤਾਂ ਇਹ ਸਾਡੇ ਪੇਟ ਦੀ ਲਾਈਨਿੰਗ ਵਿੱਚ ਬਣੀ ਰਹਿੰਦੀ ਹੈ ਅਤੇ ਅੰਤੜੀਆਂ ਵਿੱਚ ਰੁਕਾਵਟ ਦਾ ਕਾਰਨ ਬਣ ਸਕਦੀ ਹੈ। ਹਾਲਾਂਕਿ, ਬਹੁਤ ਸਾਰੇ ਲੋਕਾਂ ਨੂੰ ਇਹ ਵਹਿਮ ਹੈ ਕਿ ਇਹ ਸਾਡੇ ਪਾਚਨ ਮਾਰਗ ਵਿੱਚ 7 ਸਾਲ ਤੱਕ ਰਹਿੰਦੀ ਹੈ।
ਚਿਊਇੰਗਮ ਖਾਸ ਕਰਕੇ ਛੋਟੇ ਬੱਚਿਆਂ ਲਈ ਬਹੁਤ ਖਤਰਨਾਕ ਹੈ। ਕਿਉਂਕਿ ਇਨ੍ਹਾਂ ਦੀ ਫੂਡ ਪਾਈਪ ਛੋਟੀ ਹੁੰਦੀ ਹੈ ਅਤੇ ਜੇਕਰ ਕੋਈ ਚਿਪਚਿਪੀ ਚੀਜ਼ ਇਸ ਵਿਚ ਫਸ ਜਾਵੇ ਤਾਂ ਵੱਡੀ ਮੁਸੀਬਤ ਖੜ੍ਹੀ ਹੋ ਸਕਦੀ ਹੈ। ਚਿਊਇੰਗਮ ਅਜਿਹੀ ਚੀਜ਼ ਨਾਲ ਬਣੀ ਹੁੰਦੀ ਹੈ ਕਿ ਇਹ ਕਿਸੇ ਵੀ ਚੀਜ਼ ਨਾਲ ਘੁਲ ਜਾਂ ਮਿਲ ਨਹੀਂ ਸਕਦੀ। ਸਾਡਾ ਸਰੀਰ ਇਸ ਨੂੰ ਹਜ਼ਮ ਨਹੀਂ ਕਰ ਪਾਉਂਦਾ। ਸਾਡਾ ਸਰੀਰ ਇਸ ਨੂੰ ਪਚਾਉਣ ਵਿੱਚ ਅਸਮਰਥ ਹੈ। ਹਾਲਾਂਕਿ ਇਹ ਸਰੀਰ ਵਿੱਚ ਡਾਈਜੈਸਟਿਵ ਐਨਜਾਈਮ ਪ੍ਰੋਡਿਊਸ ਨਹੀਂ ਕਰਦਾ ਹੈ। ਉੱਥੇ ਹੀ ਇਹ ਕੁਝ ਘੰਟਿਆਂ ਜਾਂ ਦਿਨਾਂ ਬਾਅਦ, ਇਹ ਸਾਡੀ ਪਾਚਨ ਪ੍ਰਣਾਲੀ ਤੋਂ ਹੁੰਦਿਆਂ ਹੋਇਆਂ ਮਲ ਰਾਹੀਂ ਬਾਹਰ ਨਿਕਲਦਾ ਹੈ।
ਜੇਕਰ ਚਿਊਇੰਗਮ ਸਟੂਲ ਰਾਹੀਂ ਬਾਹਰ ਨਹੀਂ ਨਿਕਲਦੀ ਤਾਂ ਇਹ ਅੰਤੜੀਆਂ ਵਿੱਚ ਚਿਪਕ ਜਾਂਦੀ ਹੈ, ਜਿਸ ਕਾਰਨ ਇਸ ਵਿੱਚ ਰੁਕਾਵਟ ਵੀ ਆ ਸਕਦੀ ਹੈ। ਅਜਿਹੀ ਸਥਿਤੀ ਵਿੱਚ, ਡਾਕਟਰ ਦੀ ਖਾਸ ਸਲਾਹ ਲੈਣੀ ਜ਼ਰੂਰੀ ਹੈ। ਜੇਕਰ ਚਿਊਇੰਗਮ ਜ਼ਿਆਦਾ ਦੇਰ ਤੱਕ ਪੇਟ 'ਚ ਰਹਿੰਦੀ ਹੈ ਤਾਂ ਇਸ ਨਾਲ ਉਲਟੀ ਅਤੇ ਜੀਅ ਕੱਚਾ ਹੋਣ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਚਿਊਇੰਗਮ ਨੂੰ ਨਿਗਲਣ ਨਾਲ ਬੱਚਿਆਂ ਨੂੰ ਹੀ ਨਹੀਂ ਸਗੋਂ ਵੱਡਿਆਂ ਨੂੰ ਵੀ ਸਮੱਸਿਆ ਹੋ ਸਕਦੀ ਹੈ। ਇਸ ਲਈ ਇਸ ਨੂੰ ਘੱਟ ਤੋਂ ਘੱਟ ਖਾਣਾ ਜ਼ਰੂਰੀ ਹੈ।
Disclaimer: ਖਬਰ 'ਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਆਧਾਰਿਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।
Check out below Health Tools-
Calculate Your Body Mass Index ( BMI )