Alcohol Addiction: ਲਗਾਤਾਰ ਕਿੰਨੇ ਦਿਨ ਪੈੱਗ ਲਾਉਣ ਨਾਲ ਬੰਦਾ ਬਣ ਜਾਂਦਾ 'ਸ਼ਰਾਬੀ', ਥਰਡ ਸਟੇਜ਼ ਬੜੀ ਖਤਰਨਾਕ
Health Care Tips: ਦੇਸ਼ ਵਿੱਚ 16 ਕਰੋੜ ਯਾਨੀ 27.3% ਪੁਰਸ਼ ਸ਼ਰਾਬ ਦਾ ਸੇਵਨ ਕਰਦੇ ਹਨ। ਇਨ੍ਹਾਂ 'ਚੋਂ 5.7 ਕਰੋੜ ਲੋਕ ਸ਼ਰਾਬ ਦੇ ਆਦੀ ਹਨ, ਯਾਨੀ ਇਹ ਲੋਕ ਰੋਜ਼ਾਨਾ ਸ਼ਰਾਬ ਦਾ ਸੇਵਨ ਕਰਦੇ ਹਨ।
Alcohol Addiction: ਦੇਸ਼ ਵਿੱਚ 16 ਕਰੋੜ ਯਾਨੀ 27.3% ਪੁਰਸ਼ ਸ਼ਰਾਬ ਦਾ ਸੇਵਨ ਕਰਦੇ ਹਨ। ਇਨ੍ਹਾਂ 'ਚੋਂ 5.7 ਕਰੋੜ ਲੋਕ ਸ਼ਰਾਬ ਦੇ ਆਦੀ ਹਨ, ਯਾਨੀ ਇਹ ਲੋਕ ਰੋਜ਼ਾਨਾ ਸ਼ਰਾਬ ਦਾ ਸੇਵਨ ਕਰਦੇ ਹਨ। ਦੱਸ ਦੇਈਏ ਕਿ ਸ਼ਰਾਬ ਪੀਣਾ ਸਿਹਤ ਲਈ ਹਾਨੀਕਾਰਕ ਹੈ। ਸ਼ਰਾਬ ਕਦੇ-ਕਦੇ ਪੀਤੀ ਜਾ ਸਕਦੀ ਹੈ ਪਰ ਜੇਕਰ ਤੁਸੀਂ ਵੀ ਇਸ ਦੇ ਆਦੀ ਹੋ ਤਾਂ ਇਹ ਤੁਹਾਡੇ ਤੇ ਤੁਹਾਡੇ ਪਰਿਵਾਰ ਲਈ ਠੀਕ ਨਹੀਂ। ਇਸ ਲਈ ਅੱਜ ਅਸੀਂ ਇਹ ਦੱਸਣ ਜਾ ਰਹੇ ਹਾਂ ਕਿ ਕਿੰਨੇ ਦਿਨ ਲਗਾਤਾਰ ਸ਼ਰਾਬ ਪੀਣ ਨਾਲ ਇਸ ਦੀ ਲਤ ਲੱਗ ਸਕਦੀ ਹੈ।
ਲਗਾਤਾਰ 7 ਦਿਨ ਸ਼ਰਾਬ ਪੀਣ ਨਾਲ ਬਣ ਸਕਦੇ ਹੋ ਆਦੀ
ਇੱਕ ਰਿਸਰਚ ਮੁਤਾਬਕ ਜੇਕਰ ਤੁਸੀਂ ਲਗਾਤਾਰ 7 ਦਿਨਾਂ ਤੱਕ ਸ਼ਰਾਬ ਪੀਂਦੇ ਹੋ ਤਾਂ ਕਿਤੇ ਨਾ ਕਿਤੇ ਤੁਸੀਂ ਨਸ਼ੇ ਦਾ ਸ਼ਿਕਾਰ ਹੋ ਸਕਦੇ ਹੋ। ਹਾਲਾਂਕਿ ਇਹ ਤੁਹਾਡੇ ਜੀਨ ਦੇ ਸਰਗਰਮ ਹੋਣ 'ਤੇ ਨਿਰਭਰ ਕਰਦਾ ਹੈ। ਜੇਕਰ ਤੁਹਾਡਾ ਜੀਨ ਜ਼ਿਆਦਾ ਸਰਗਰਮ ਹੈ ਤੇ ਅਲਕੋਹਲ ਦਾ ਟੇਸਟ ਸੁਹਾਵਣਾ ਅਹਿਸਾਸ ਦੇਣਾ ਸ਼ੁਰੂ ਕਰ ਦਿੰਦਾ ਹੈ ਤਾਂ ਸ਼ਰਾਬ ਦੇ ਆਦੀ ਹੋਣ ਲਈ 7 ਦਿਨ ਹੀ ਕਾਫ਼ੀ ਹਨ। ਹਾਲਾਂਕਿ, ਬਹੁਤ ਸਾਰੇ ਲੋਕਾਂ ਵਿੱਚ ਘੱਟ ਕ੍ਰਿਆਸ਼ੀਲ ਜੀਨ ਹੁੰਦੇ ਹਨ, ਇਸ ਲਈ ਉਹ ਨਸ਼ਾਖੋਰੀ ਦਾ ਸ਼ਿਕਾਰ ਨਹੀਂ ਹੁੰਦੇ। ਸ਼ਰਾਬ ਦੀ ਲਤ ਦੇ 3 ਪੜਾਵਾਂ ਬਾਰੇ ਹੇਠਾਂ ਪੜ੍ਹੋ...
ਪੜਾਅ 1 - ਪ੍ਰੀ-ਅਲਕੋਹਲਿਕ ਸਟੇਜ਼
ਜੇਕਰ ਤੁਸੀਂ ਸ਼ਰਾਬ ਦੀ ਲਤ ਦੇ ਸ਼ੁਰੂਆਤੀ ਪੜਾਅ ਵਿੱਚ ਹੋ, ਤਾਂ ਤੁਸੀਂ ਦੂਜੇ ਲੋਕਾਂ ਨੂੰ ਦੇਖ ਕੇ ਇਸ ਦਾ ਸੇਵਨ ਕਰ ਰਹੇ ਹੋ। ਮਤਲਬ ਪਾਰਟੀ ਜਾਂ ਕਿਸੇ ਫੰਕਸ਼ਨ ਵਿੱਚ ਪੀਣਾ ਪਸੰਦ ਕਰਦੇ ਹੋ। ਤੁਸੀਂ ਹਫ਼ਤੇ ਵਿੱਚ ਦੋ ਦਿਨ ਜਾਂ ਘਰ ਵਿੱਚ ਇੱਕ ਦਿਨ ਪੀਣ ਨੂੰ ਤਰਜੀਹ ਦਿੰਦੇ ਹੋ।
ਸਟੇਜ਼-2
ਜੇਕਰ ਤੁਸੀਂ ਸ਼ਰਾਬ ਪੀਣ ਤੋਂ ਬਾਅਦ ਖੁਸ਼ ਮਹਿਸੂਸ ਕਰਨਾ ਸ਼ੁਰੂ ਕਰ ਦਿੰਦੇ ਹੋ ਤੇ ਤੁਸੀਂ ਇਸ ਲਈ ਬਹੁਤ ਜ਼ਿਆਦਾ ਤਰਸਣ ਲੱਗਦੇ ਹੋ, ਤਾਂ ਤੁਸੀਂ ਦੂਜੇ ਪੜਾਅ 'ਤੇ ਪਹੁੰਚ ਗਏ ਹੋ। ਯਾਨੀ ਤੁਸੀਂ ਸ਼ਰਾਬ ਦੀ ਲਤ ਦੇ ਨੇੜੇ ਆ ਗਏ ਹੋ। ਇੱਥੋਂ ਜੇਕਰ ਤੁਸੀਂ ਹਫ਼ਤੇ ਵਿੱਚ ਸ਼ਰਾਬ ਪੀਣ ਦੇ ਦਿਨਾਂ ਦੀ ਗਿਣਤੀ ਵਧਾ ਦਿੰਦੇ ਹੋ ਤਾਂ ਮੁਸ਼ਕਲ ਹੋ ਸਕਦੀ ਹੈ। ਤੁਸੀਂ ਕਿਸੇ ਬੁਰੀ ਸਥਿਤੀ ਵਿੱਚ ਫਸ ਸਕਦੇ ਹੋ।
ਸਟੇਜ਼-3
ਜਿਵੇਂ ਹੀ ਤੁਸੀਂ ਸਟੇਜ-3 ਵਿੱਚ ਦਾਖਲ ਹੁੰਦੇ ਹੋ, ਤੁਹਾਡੇ ਸਰੀਰ ਨੂੰ ਅਲਕੋਹਲ ਦੁਆਰਾ ਨਿਯੰਤਰਿਤ ਕੀਤਾ ਜਾਣ ਲੱਗਦਾ ਹੈ। ਸ਼ਰਾਬ ਤੁਹਾਨੂੰ ਆਪਣੇ ਆਗੋਸ਼ ਵਿੱਚ ਲੈ ਲੈਂਦੀ ਹੈ। ਤੁਸੀਂ ਚਾਹ ਕੇ ਵੀ ਇਸ ਦੀ ਪਕੜ ਤੋਂ ਬਾਹਰ ਨਹੀਂ ਨਿਕਲ ਪਾਉਂਦੇ। ਤੁਹਾਨੂੰ ਹਰ ਰੋਜ਼ ਇਸ ਦੀ ਲੋੜ ਮਹਿਸੂਸ ਹੋਵੇਗੀ।
ਜੇਕਰ ਤੁਹਾਨੂੰ ਸ਼ਰਾਬ ਨਹੀਂ ਮਿਲਦੀ ਤਾਂ ਤੁਹਾਡਾ ਸਰੀਰ ਵੱਖਰਾ ਵਿਹਾਰ ਕਰਨਾ ਸ਼ੁਰੂ ਕਰ ਦਿੰਦਾ ਹੈ। ਇਸ ਪੜਾਅ ਵਿੱਚ ਤੁਸੀਂ ਸ਼ਰਾਬ ਲਈ ਕਿਸੇ ਵੀ ਹੱਦ ਤੱਕ ਖਰਚ ਕਰਨ ਲਈ ਤਿਆਰ ਹੋ ਜਾਂਦੇ ਹੋ। ਕਈ ਲੋਕ ਇਸ ਦੇ ਆਦੀ ਹੋਣ ਤੋਂ ਬਾਅਦ ਤਣਾਅ ਦਾ ਸ਼ਿਕਾਰ ਹੋ ਜਾਂਦੇ ਹਨ ਤੇ ਨਾ ਮਿਲਣ 'ਤੇ ਗਾਲ੍ਹਾਂ ਕੱਢਣ ਲੱਗ ਜਾਂਦੇ ਹਨ।
Check out below Health Tools-
Calculate Your Body Mass Index ( BMI )