Do Not Mix Cold Drink With Alcohol: ਕੀ ਤੁਸੀਂ ਵੀ ਸ਼ਰਾਬ ‘ਚ ਕੋਲਡ ਡ੍ਰਿੰਕ ਮਿਲਾ ਕੇ ਪੀਂਦੇ ਹੋ?
Do Not Mix Cold Drink With Alcohol: ਸ਼ਰਾਬ ਪੀਣ ਦਾ ਸ਼ੌਕ ਵੱਖਰੀ ਗੱਲ ਹੈ, ਕਈ ਲੋਕ ਇਸ ਵਿੱਚ ਵੱਖੋ-ਵੱਖ ਸਵਾਦ ਲੱਭਦੇ ਹੈ। ਕੁਝ ਲੋਕ ਸ਼ਰਾਬ 'ਚ ਕੋਲਡ ਡਰਿੰਕ ਮਿਲਾ ਕੇ ਪੀਂਦੇ ਹਨ।
Alcohol: ਬਹੁਤ ਸਾਰੇ ਲੋਕ ਸ਼ਰਾਬ ਦੇ ਸ਼ੌਕੀਨ ਹੁੰਦੇ ਹਨ। ਸ਼ਰਾਬ ਪੀਣ ਦਾ ਸ਼ੌਕ ਵੱਖਰੀ ਗੱਲ ਹੈ, ਕਈ ਲੋਕ ਇਸ ਵਿੱਚ ਵੱਖੋ-ਵੱਖ ਸਵਾਦ ਲੱਭਦੇ ਹੈ। ਕੁਝ ਲੋਕ ਸ਼ਰਾਬ 'ਚ ਕੋਲਡ ਡਰਿੰਕ ਮਿਲਾ ਕੇ ਪੀਂਦੇ ਹਨ। ਇਸ ਤਰ੍ਹਾਂ ਸ਼ਰਾਬ ਪੀਣ ਦੀ ਆਦਤ ਸਿਹਤ ਲਈ ਬਹੁਤ ਨੁਕਸਾਨਦੇਹ ਹੋ ਸਕਦੀ ਹੈ। ਇਸ ਲਈ ਤੁਹਾਡੇ ਲਈ ਇਹ ਜਾਣਨਾ ਜ਼ਰੂਰੀ ਹੈ ਕਿ ਸ਼ਰਾਬ ਵਿੱਚ ਕੋਲਡ ਡਰਿੰਕਸ ਮਿਲਾ ਕੇ ਸ਼ਰਾਬ ਪੀਣ ਨਾਲ ਸਿਹਤ ਨੂੰ ਕੀ ਨੁਕਸਾਨ ਹੁੰਦਾ ਹੈ।
ਕੋਲਡ ਡਰਿੰਕਸ ਦੇ ਨਾਲ ਸ਼ਰਾਬ ਮਿਲਾ ਕੇ ਪੀਣ ਦਾ ਸਿਹਤ 'ਤੇ ਅਸਰ
ਕੋਲਡ ਡਰਿੰਕਸ ਦੇ ਨਾਲ ਅਲਕੋਹਲ ਮਿਲਾ ਕੇ ਪੀਣ ਨਾਲ ਤੁਹਾਨੂੰ ਇੱਕ ਵੱਖਰਾ ਸੁਆਦ ਅਤੇ ਜਲਦੀ ਨਸ਼ਾ ਮਹਿਸੂਸ ਹੋ ਸਕਦਾ ਹੈ। ਪਰ ਇਹ ਤੁਹਾਡੀ ਸਿਹਤ ਲਈ ਚੰਗਾ ਨਹੀਂ ਹੈ। ਇਸ ਤਰ੍ਹਾਂ ਸ਼ਰਾਬ ਪੀਣ ਨਾਲ ਸਰੀਰ 'ਚ ਪਾਣੀ ਦੀ ਮਾਤਰਾ ਘੱਟ ਜਾਂਦੀ ਹੈ, ਜਿਸ ਕਾਰਨ ਵਿਅਕਤੀ ਨੂੰ ਡੀਹਾਈਡ੍ਰੇਸ਼ਨ ਦੀ ਸਮੱਸਿਆ ਹੋ ਸਕਦੀ ਹੈ।
ਕੋਲਡ ਡਰਿੰਕ 'ਚ ਸ਼ਰਾਬ ਮਿਲਾ ਕੇ ਕਈ ਵਾਰ ਅਜਿਹਾ ਵੀ ਹੁੰਦਾ ਹੈ ਕਿ ਪੈੱਗ ਬਣਾਉਣ ਵੇਲੇ ਪੀਣ ਵਾਲਿਆਂ ਨੂੰ ਸ਼ਰਾਬ ਦੀ ਮਾਤਰਾ ਦਾ ਪਤਾ ਨਹੀਂ ਹੁੰਦਾ। ਜਿਸ ਕਾਰਨ ਆਮ ਨਾਲੋਂ ਜ਼ਿਆਦਾ ਮੋਟਾ ਪੈਗ ਬਣ ਜਾਂਦਾ ਹੈ। ਇਸ ਨਾਲ ਹਾਰਟ ਅਟੈਕ ਅਤੇ ਸਟ੍ਰੋਕ ਦਾ ਖਤਰਾ ਵਧ ਜਾਂਦਾ ਹੈ, ਨਾਲ ਹੀ ਸ਼ਰਾਬ ਪੀਣ ਵਾਲੇ ਵਿਅਕਤੀ ਨੂੰ ਬੇਹੋਸ਼ੀ ਵੀ ਆ ਸਕਦੀ ਹੈ।
ਕੋਲਡ ਡਰਿੰਕਸ ਦੇ ਨਾਲ ਸ਼ਰਾਬ ਮਿਲਾ ਕੇ ਪੀਣ ਨਾਲ ਸ਼ੂਗਰ ਲੈਵਲ ਵਧਣ ਦਾ ਵੀ ਖਤਰਾ ਰਹਿੰਦਾ ਹੈ। ਬਹੁਤ ਸਾਰੇ ਲੋਕ ਬਿਨਾਂ ਪਾਣੀ ਮਿਲਾਏ ਸ਼ਰਾਬ ਪੀਣਾ ਪਸੰਦ ਕਰਦੇ ਹਨ ਜਾਂ ਕਹਿ ਲਓ ਕਿ ਬਿਲਕੁਲ ਨੀਟ ਪੀਂਦੇ ਹਨ। ਇਸ ਨਾਲ ਸਰੀਰ ਦੇ ਅੰਗਾਂ 'ਤੇ ਬਹੁਤ ਬੁਰਾ ਪ੍ਰਭਾਵ ਪੈਂਦਾ ਹੈ। ਇਸ ਲਈ ਸਿਰਫ ਪਾਣੀ ਨੂੰ ਮਿਲਾ ਕੇ ਹੀ ਸ਼ਰਾਬ ਦਾ ਸੇਵਨ ਕਰਨਾ ਜ਼ਰੂਰੀ ਹੈ ਅਤੇ ਉਹ ਵੀ ਘੱਟ ਮਾਤਰਾ ਵਿੱਚ।
ਸਿਹਤ ਮਹੱਤਵਪੂਰਨ ਹੈ
ਕਈ ਲੋਕ ਮਹਿਫਲ ਵਿੱਚ ਜਾ ਕੇ ਸਿਹਤ ਦੀ ਚਿੰਤਾ ਛੱਡ ਕੇ ਆਖਰੀ ਜਾਮ ਤੱਕ ਸ਼ਰਾਬ ਪੀਂਦੇ ਰਹਿੰਦੇ ਹਨ। ਅਜਿਹੇ 'ਚ ਜ਼ਰੂਰੀ ਹੈ ਕਿ ਤੁਹਾਡੀ ਇਸ ਆਦਤ 'ਤੇ ਕਾਬੂ ਪਾਇਆ ਜਾਵੇ। ਵੈਸੇ ਤਾਂ ਸ਼ਰਾਬ ਪੀਣਾ ਸਿਹਤ ਲਈ ਹਾਨੀਕਾਰਕ ਹੈ। ਪਰ ਜੇਕਰ ਤੁਸੀਂ ਇਸ ਨੂੰ ਵੀ ਬਹੁਤ ਸ਼ੌਕ ਨਾਲ ਅਤੇ ਬਹੁਤ ਘੱਟ ਮਾਤਰਾ ਵਿੱਚ ਦੋ-ਚਾਰ ਮਹੀਨਿਆਂ ਵਿੱਚ ਇੱਕ ਵਾਰ ਪੀਂਦੇ ਹੋ, ਤਾਂ ਇਹ ਤੁਹਾਡੀ ਸਿਹਤ ਨੂੰ ਖਰਾਬ ਨਹੀਂ ਕਰੇਗੀ। ਹਾਂ, ਜੇਕਰ ਤੁਹਾਨੂੰ ਪਹਿਲਾਂ ਤੋਂ ਹੀ ਸਿਹਤ ਸੰਬੰਧੀ ਕੋਈ ਸਮੱਸਿਆ ਹੈ ਤਾਂ ਸ਼ਰਾਬ ਤੋਂ ਪੂਰੀ ਤਰ੍ਹਾਂ ਦੂਰ ਰਹੋ।
Check out below Health Tools-
Calculate Your Body Mass Index ( BMI )