Alert : ਮੋਮੋਜ਼ ਖਾਣ ਨਾਲ ਇੱਕ ਵਿਅਕਤੀ ਦੀ ਮੌਤ, ਏਮਜ਼ ਦੀ ਚੇਤਾਵਨੀ - ਗਲਤੀ ਨਾਲ ਵੀ ਨਿਗਲਣ ਦੀ ਨਾ ਕਰੋ ਕੋਸ਼ਿਸ਼
ਜੇਕਰ ਤੁਸੀਂ ਵੀ ਜਲਦਬਾਜ਼ੀ 'ਚ ਸਵਾਦ ਲੈਣ ਲਈ ਮੋਮੋਜ਼ (Momo) ਨੂੰ ਚਬਾਏ ਨਿਗਲ ਲੈਂਦੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਹੈ। ਜੀ ਹਾਂ, ਏਮਜ਼ ਦੇ ਮਾਹਿਰਾਂ ਨੇ ਚੇਤਾਵਨੀ ਜਾਰੀ ਕੀਤੀ ਹੈ ਕਿ ਮੋਮੋਜ਼ ਨਿਗਲਣ ਨਾਲ ਮੌਤ ਹੋ ਸਕਦੀ ਹੈ।
Health Tips: ਜੇਕਰ ਤੁਸੀਂ ਵੀ ਜਲਦਬਾਜ਼ੀ 'ਚ ਸਵਾਦ ਲੈਣ ਲਈ ਮੋਮੋਜ਼ (Momo) ਨੂੰ ਚਬਾਏ ਨਿਗਲ ਲੈਂਦੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਹੈ। ਜੀ ਹਾਂ, ਏਮਜ਼ ਦੇ ਮਾਹਿਰਾਂ ਨੇ ਚੇਤਾਵਨੀ ਜਾਰੀ ਕੀਤੀ ਹੈ ਕਿ ਮੋਮੋਜ਼ ਨਿਗਲਣ ਨਾਲ ਮੌਤ ਹੋ ਸਕਦੀ ਹੈ। ਦਰਅਸਲ ਇਹ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਮੋਮੋਜ਼ ਖਾਣ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ। ਏਮਜ਼ ਦੇ ਮਾਹਿਰ ਇਸ ਪਿੱਛੇ ਕਾਰਨ ਮੋਮੋਜ਼ ਨੂੰ ਚਬਾ ਕੇ ਨਹੀਂ, ਸਗੋਂ ਨਿਗਲ ਕੇ ਖਾਣਾ ਦੱਸ ਰਹੇ ਹਨ।
ਜੇਕਰ ਤੁਸੀਂ ਵੀ ਮੋਮੋਜ਼ ਖਾਣ ਦੇ ਸ਼ੌਕੀਨ ਹੋ ਤਾਂ ਏਮਜ਼ ਦੀ ਇਸ ਚਿਤਾਵਨੀ 'ਤੇ ਜ਼ਰੂਰ ਧਿਆਨ ਦਿਓ। ਏਮਜ਼ ਨੇ ਉਨ੍ਹਾਂ ਲੋਕਾਂ ਨੂੰ ਸਲਾਹ ਦਿੱਤੀ ਹੈ ਜੋ ਲਾਲ ਚਟਨੀ ਦੇ ਨਾਲ ਗਰਮ ਮੋਮੋਜ਼ ਨੂੰ ਬੜੇ ਚਾਅ ਨਾਲ ਖਾਂਦੇ ਹਨ। ਉਨ੍ਹਾਂ ਨੂੰ ਇਸ ਨੂੰ ਚੰਗੀ ਤਰ੍ਹਾਂ ਚਬਾਉਣ ਅਤੇ ਸਾਵਧਾਨੀ ਨਾਲ ਨਿਗਲਣ ਦੀ ਸਲਾਹ ਦਿੱਤੀ ਹੈ। ਅਜਿਹਾ ਨਾ ਕਰਨ ਨਾਲ ਤੁਹਾਡੀ ਸਿਹਤ ਨੂੰ ਖ਼ਤਰਾ ਹੋ ਸਕਦਾ ਹੈ। ਇੰਨਾ ਹੀ ਨਹੀਂ ਇਹ ਮੋਮੋਜ਼ ਤੁਹਾਡੀ ਜ਼ਿੰਦਗੀ 'ਤੇ ਵੀ ਭਾਰੀ ਪੈ ਸਕਦੇ ਹਨ। ਏਮਜ਼ ਦੇ ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਤੁਸੀਂ ਅਜਿਹਾ ਨਹੀਂ ਕਰਦੇ ਤਾਂ ਇਹ ਢਿੱਡ 'ਚ ਫਸ ਸਕਦਾ ਹੈ, ਜੋ ਜਾਨ ਲਈ ਖ਼ਤਰਾ ਹੈ। ਦਰਅਸਲ, ਮੋਮੋਜ਼ ਖਾਣ ਤੋਂ ਬਾਅਦ 50 ਸਾਲ ਦੇ ਇੱਕ ਵਿਅਕਤੀ ਦੀ ਸਿਹਤ ਵਿਗੜਨ ਤੋਂ ਬਾਅਦ ਏਮਜ਼ ਦੇ ਮਾਹਿਰਾਂ ਨੇ ਇਹ ਗੱਲ ਸਾਹਮਣੇ ਲਿਆਂਦੀ ਹੈ।
ਇਹ ਮਾਮਲਾ ਦੱਖਣੀ ਦਿੱਲੀ ਦਾ ਹੈ। ਜਿੱਥੇ ਇਸ 50 ਸਾਲਾ ਵਿਅਕਤੀ ਨੂੰ ਏਮਜ਼ ਹਸਪਤਾਲ ਲਿਆਂਦਾ ਗਿਆ। ਜਿੱਥੇ ਉਹ ਮ੍ਰਿਤਕ ਪਾਇਆ ਗਿਆ। ਫੋਰੈਂਸਿਕ ਰਿਪੋਰਟ ਮੁਤਾਬਕ ਇਸ ਵਿਅਕਤੀ ਨੇ ਸ਼ਰਾਬ ਪੀਤੀ ਸੀ ਅਤੇ ਉਸ ਤੋਂ ਬਾਅਦ ਉਸ ਨੇ ਮੋਮੋਜ਼ ਖਾ ਲਏ ਸਨ। ਇਸ ਦੌਰਾਨ ਉਹ ਜ਼ਮੀਨ 'ਤੇ ਡਿੱਗ ਗਿਆ। ਮਾਹਿਰਾਂ ਦਾ ਕਹਿਣਾ ਹੈ ਕਿ ਮੋਮੋਜ਼ ਉਸ ਵਿਅਕਤੀ ਦੀ ਹਵਾ ਦੀ ਪਾਈਪ 'ਚ ਫਸ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਇਸ ਸਮੱਸਿਆ ਨੂੰ ਨਿਊਰੋਜੈਨਿਕ ਕਾਰਡੀਆਕ ਅਰੈਸਟ ਕਿਹਾ ਜਾਂਦਾ ਹੈ।
ਮਾਹਿਰਾਂ ਦਾ ਮੰਨਣਾ ਹੈ ਕਿ ਮੌਤ ਦਾ ਕਾਰਨ ਇਹ ਹੈ ਕਿ ਜਦੋਂ ਵੀ ਅਸੀਂ ਕੋਈ ਅਜਿਹੀ ਚੀਜ਼ ਖਾਂਦੇ ਹਾਂ ਜਿਸ ਦਾ ਆਕਾਰ ਜ਼ਿਆਦਾ ਹੋਵੇ ਜਾਂ ਅੰਦਰ ਫੁੱਲਣ ਦੀ ਸੰਭਾਵਨਾ ਹੋਵੇ ਤਾਂ ਅਜਿਹੀਆਂ ਚੀਜ਼ਾਂ ਨੂੰ ਬਹੁਤ ਜ਼ਿਆਦਾ ਚਬਾਉਣਾ ਚਾਹੀਦਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਅਸੀਂ ਚਬਾਏ ਬਗੈਰ ਖਾਂਦੇ ਹਾਂ ਤਾਂ ਉਸ ਚੀਜ਼ ਦੇ ਫਿਸਲਣ ਨਾਲ ਹਵਾ ਦੀ ਨਲੀ 'ਚ ਫਸਣ ਦੀ ਸੰਭਾਵਨਾ ਹੁੰਦੀ ਹੈ। ਇਹ ਸਾਹ ਪ੍ਰਣਾਲੀ ਨੂੰ ਬੰਦ ਕਰ ਸਕਦਾ ਹੈ ਅਤੇ ਇਸ ਨਾਲ ਮੌਤ ਹੋ ਸਕਦੀ ਹੈ।
Disclaimer : ਇੱਥੇ ਦਿੱਤੀ ਗਈ ਜਾਣਕਾਰੀ ਸਿਰਫ਼ ਧਾਰਨਾਵਾਂ ਅਤੇ ਜਾਣਕਾਰੀ 'ਤੇ ਅਧਾਰਤ ਹੈ। ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ ABPLive.com ਕਿਸੇ ਵੀ ਤਰ੍ਹਾਂ ਦੇ ਮਾਨਤਾ, ਜਾਣਕਾਰੀ ਦਾ ਸਮਰਥਨ ਨਹੀਂ ਕਰਦਾ। ਕਿਸੇ ਵੀ ਜਾਣਕਾਰੀ ਜਾਂ ਧਾਰਨਾ ਨੂੰ ਲਾਗੂ ਕਰਨ ਤੋਂ ਪਹਿਲਾਂ ਸਬੰਧਤ ਮਾਹਰ ਨਾਲ ਸਲਾਹ ਕਰੋ।
Check out below Health Tools-
Calculate Your Body Mass Index ( BMI )