Benefits Of Petha: ਗਰਮੀਆਂ ਵਿੱਚ ਖਾਲੀ ਪੇਟ ਸਫੇਦ ਪੇਠਾ ਖਾਣ ਦੇ ਹਨ ਹੈਰਾਨੀਜਨਕ ਫਾਈਦੇ
Benefits Of Petha: ਸਿਹਤਮੰਦ ਰਹਿਣ ਲਈ ਸੰਤੁਲਿਤ ਖੁਰਾਕ ਬਹੁਤ ਜ਼ਰੂਰੀ ਹੈ। ਖਾਣ ਪੀਣ ਦੀਆਂ ਬਹੁਤ ਸਾਰੀਆਂ ਚੀਜ਼ਾਂ ਹਨ ਜੋ ਸਵਾਦ ਦੇ ਨਾਲ-ਨਾਲ ਸਿਹਤਮੰਦ ਵੀ ਹੁੰਦੀਆਂ ਹਨ।
Benefits Of Petha: ਸਿਹਤਮੰਦ ਰਹਿਣ ਲਈ ਸੰਤੁਲਿਤ ਖੁਰਾਕ ਬਹੁਤ ਜ਼ਰੂਰੀ ਹੈ। ਖਾਣ ਪੀਣ ਦੀਆਂ ਬਹੁਤ ਸਾਰੀਆਂ ਚੀਜ਼ਾਂ ਹਨ ਜੋ ਸਵਾਦ ਦੇ ਨਾਲ-ਨਾਲ ਸਿਹਤਮੰਦ ਵੀ ਹੁੰਦੀਆਂ ਹਨ। ਡਾਕਟਰ ਵੀ ਹਮੇਸ਼ਾ ਅਜਿਹੀ ਖੁਰਾਕ ਖਾਣ ਦੀ ਸਲਾਹ ਦਿੰਦੇ ਹਨ ਜੋ ਸਰੀਰ ਲਈ ਗੁਣਕਾਰੀ ਹੁੰਦੀ ਹੈ। ਜੰਕ ਫੂਡ ਅਤੇ ਫਾਸਟ ਫੂਡ ਸਿਹਤ ਨੂੰ ਹਮੇਸ਼ਾ ਨੁਕਸਾਨ ਪਹੁੰਚਾਉਂਦੇ ਹਨ। ਜੇਕਰ ਸਿਹਤਮੰਦ ਖੁਰਾਕ ਦੀ ਗੱਲ ਕਰੀਏ ਤਾਂ ਅਜਿਹੇ ਖੁਰਾਕ ਵਿਚ ਇੱਕ ਹੈ ਪੇਠਾ। ਸਾਡੇ ਵਿਚੋਂ ਪੇਠਾ ਬਹੁਤ ਸਾਰਿਆਂ ਦੀ ਪਸੰਦ ਹੈ। ਪੇਠਾ ਖਾਣ ਦੇ ਬਹੁਤ ਸਾਰੇ ਫਾਈਦੇ ਹਨ । ਇਸ ਲਈ ਅੱਜ ਅਸੀਂ ਇਸ ਦੇ ਫਾਇਦਿਆਂ ਬਾਰੇ ਦੱਸਾਂਗੇ।
ਪੇਠਾ ਖਾਣ ਦੇ ਫਾਈਦੇ
ਪੋਸ਼ਕ ਤੱਤ
ਪੇਠੇ ਵਿੱਚ ਆਇਰਨ, ਵਿਟਾਮਿਨ ਏ ਅਤੇ ਬੀ ਸਮੇਤ ਕਈ ਪੋਸ਼ਕ ਤੱਤ ਹੁੰਦੇ ਹਨ ਜੋ ਸਰੀਰ ਨੂੰ ਕਈ ਸਮੱਸਿਆਵਾਂ ਤੋਂ ਬਚਾਉਣ ਵਿੱਚ ਮਦਦ ਕਰਦੇ ਹਨ।
ਇਮਿਊਨਿਟੀ ਮਜ਼ਬੂਤ
ਪੇਠਾ ਖਾਣ ਨਾਲ ਇਮਿਊਨਿਟੀ ਮਜ਼ਬੂਤ ਹੁੰਦੀ ਹੈ। ਜੋ ਕਈ ਬਿਮਾਰੀਆਂ ਤੋਂ ਬਚਾਉਣ ਵਿੱਚ ਮਦਦ ਕਰਦਾ ਹੈ। ਇਸ ਲਈ ਸਾਨੂੰ ਪੇਠੇ ਦਾ ਸੇਵਨ ਕਰਨਾ ਚਾਹੀਦਾ ਹੈ।
ਭਾਰ ਘਟਾਉਂਦਾ ਹੈ
ਜੇਕਰ ਤੁਸੀਂ ਮੋਟਾਪੇ ਤੋਂ ਬਚਣਾ ਚਾਹੁੰਦੇ ਹੋ ਤਾਂ ਹਰ ਰੋਜ਼ ਪੇਠਾ ਖਾਓ, ਇਸ ਨਾਲ ਤੁਹਾਡਾ ਭਾਰ ਕੰਟਰੋਲ 'ਚ ਰਹਿੰਦਾ ਹੈ। ਪੇਠਾ ਵਿੱਚ ਐਨੋਰੈਕਟਿਕਸ ਹੁੰਦੇ ਹਨ ਜੋ ਭੁੱਖ ਨੂੰ ਸੰਤੁਸ਼ਟ ਰੱਖਣ ਵਿੱਚ ਮਦਦ ਕਰਦੇ ਹਨ।
ਕਬਜ਼ ਦੀ ਸਮੱਸਿਆ ਤੋਂ ਛੁਟਕਾਰਾ
ਜਿਨ੍ਹਾਂ ਲੋਕਾਂ ਨੂੰ ਗੈਸ ਅਤੇ ਕਬਜ਼ ਦੀ ਸਮੱਸਿਆ ਹੈ, ਉਨ੍ਹਾਂ ਨੂੰ ਵੀ ਪੇਠਾ ਖਾਣਾ ਚਾਹੀਦਾ ਹੈ। ਪੇਠੇ ਵਿੱਚ ਗੈਸਟ੍ਰੋਪ੍ਰੋਟੈਕਟਿਵ ਅਤੇ ਐਂਟੀਆਕਸੀਡੈਂਟ ਹੁੰਦੇ ਹਨ ਜੋ ਕਬਜ਼ ਤੋਂ ਰਾਹਤ ਦਿੰਦੇ ਹਨ।
ਸਟਰੈਸ ਤੋਂ ਰਾਹਤ
ਜਿਨ੍ਹਾਂ ਲੋਕਾਂ ਨੂੰ ਬਹੁਤ ਜ਼ਿਆਦਾ ਸਟਰੈਸ ਅਤੇ ਤਣਾਅ ਰਹਿੰਦਾ ਹੈ, ਉਨ੍ਹਾਂ ਨੂੰ ਵੀ ਖਾਲੀ ਪੇਟ ਪੇਠਾ ਖਾਣਾ ਚਾਹੀਦਾ ਹੈ। ਇਸ ਨਾਲ ਮਾਨਸਿਕ ਰੋਗਾਂ ਤੋਂ ਕਾਫੀ ਰਾਹਤ ਮਿਲਦੀ ਹੈ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
Check out below Health Tools-
Calculate Your Body Mass Index ( BMI )