(Source: ECI/ABP News)
Pomegranate Health Benefits-ਰੋਜ਼ ਇਕ ਅਨਾਰ ਖਾਣ ਦੇ ਹੈਰਾਨ ਕਰਨ ਵਾਲੇ ਸਿਹਤ ਲਾਭ, ਨੇੜੇ ਨਹੀਂ ਲੱਗੇਗੀ ਕੋਈ ਬਿਮਾਰੀ
Health Benefits of Pomegranate- ਜਦੋਂ ਵੀ ਆਇਰਨ ਦੀ ਕਮੀ ਹੁੰਦੀ ਹੈ ਤਾਂ ਹਰ ਕੋਈ ਅਨਾਰ ਖਾਣ ਦੀ ਸਲਾਹ ਦਿੰਦਾ ਹੈ। ਅਨਾਰ ਦਾ ਸੇਵਨ ਸਰੀਰ ਨੂੰ ਕਈ ਸਮੱਸਿਆਵਾਂ ਤੋਂ ਬਚਾਉਂਦਾ ਹੈ।
![Pomegranate Health Benefits-ਰੋਜ਼ ਇਕ ਅਨਾਰ ਖਾਣ ਦੇ ਹੈਰਾਨ ਕਰਨ ਵਾਲੇ ਸਿਹਤ ਲਾਭ, ਨੇੜੇ ਨਹੀਂ ਲੱਗੇਗੀ ਕੋਈ ਬਿਮਾਰੀ Amazing health benefits of eating a pomegranate daily no disease will appear near Pomegranate Health Benefits-ਰੋਜ਼ ਇਕ ਅਨਾਰ ਖਾਣ ਦੇ ਹੈਰਾਨ ਕਰਨ ਵਾਲੇ ਸਿਹਤ ਲਾਭ, ਨੇੜੇ ਨਹੀਂ ਲੱਗੇਗੀ ਕੋਈ ਬਿਮਾਰੀ](https://feeds.abplive.com/onecms/images/uploaded-images/2024/09/25/c7bf5291ad7c3fbe9334acabdffa0aba1727232612250995_original.jpg?impolicy=abp_cdn&imwidth=1200&height=675)
Health Benefits of Pomegranate- ਜਦੋਂ ਵੀ ਆਇਰਨ ਦੀ ਕਮੀ ਹੁੰਦੀ ਹੈ ਤਾਂ ਹਰ ਕੋਈ ਅਨਾਰ ਖਾਣ ਦੀ ਸਲਾਹ ਦਿੰਦਾ ਹੈ। ਅਨਾਰ ਦਾ ਸੇਵਨ ਸਰੀਰ ਨੂੰ ਕਈ ਸਮੱਸਿਆਵਾਂ ਤੋਂ ਬਚਾਉਂਦਾ ਹੈ। ਦੱਸ ਦਈਏ ਕਿ ਅਨਾਰ ਵਿਚ ਪੌਲੀਫੇਨੌਲ, ਵਿਟਾਮਿਨ ਸੀ ਅਤੇ ਹੋਰ ਐਂਟੀ-ਆਕਸੀਡੈਂਟ ਹੁੰਦੇ ਹਨ, ਜੋ ਸਰੀਰ ਨੂੰ ਕਈ ਫਾਇਦੇ ਪ੍ਰਦਾਨ ਕਰਨ ਵਿੱਚ ਮਦਦਗਾਰ ਹੁੰਦੇ ਹਨ।
ਜੇਕਰ ਤੁਸੀਂ ਰੋਜ਼ਾਨਾ ਇਕ ਅਨਾਰ ਦਾ ਸੇਵਨ ਕਰਦੇ ਹੋ, ਤਾਂ ਨਾ ਸਿਰਫ਼ ਆਇਰਨ ਦੀ ਕਮੀ ਨੂੰ ਦੂਰ ਕੀਤਾ ਜਾ ਸਕਦਾ ਹੈ, ਬਲਕਿ ਇਮਿਊਨਿਟੀ ਵੀ ਮਜ਼ਬੂਤ ਕੀਤੀ ਜਾ ਸਕਦੀ ਹੈ। ਤਾਂ ਆਓ ਜਾਣਦੇ ਹਾਂ ਕਿ ਅਨਾਰ ਦਾ ਸੇਵਨ ਕਿਸ ਨੂੰ ਅਤੇ ਕਿਉਂ ਕਰਨਾ ਚਾਹੀਦਾ ਹੈ।
ਰੋਜ਼ਾਨਾ ਅਨਾਰ ਖਾਣ ਦੇ 8 ਹੈਰਾਨੀਜਨਕ ਸਿਹਤ ਫਾਇਦੇ
1. ਇਮਿਊਨਿਟੀ-
ਅਨਾਰ ‘ਚ ਪੋਲੀਫੇਨੌਲ, ਵਿਟਾਮਿਨ ਸੀ ਅਤੇ ਹੋਰ ਐਂਟੀ-ਆਕਸੀਡੈਂਟ ਹੁੰਦੇ ਹਨ, ਜੋ ਇਮਿਊਨਿਟੀ ਵਧਾਉਣ ‘ਚ ਮਦਦਗਾਰ ਹੁੰਦੇ ਹਨ। ਇਮਿਊਨਿਟੀ ਨੂੰ ਮਜ਼ਬੂਤ ਕਰਨ ਲਈ ਤੁਸੀਂ ਅਨਾਰ ਦੇ ਜੂਸ ਦਾ ਸੇਵਨ ਵੀ ਕਰ ਸਕਦੇ ਹੋ।
2. ਦਿਲ ਦੀ ਸਿਹਤ-
ਰੋਜ਼ਾਨਾ ਅਨਾਰ ਦਾ ਸੇਵਨ ਕਰਕੇ ਤੁਸੀਂ ਆਪਣੇ ਦਿਲ ਨੂੰ ਸਿਹਤਮੰਦ ਰੱਖ ਸਕਦੇ ਹੋ। ਇਸ ‘ਚ ਮੌਜੂਦ ਗੁਣ ਕੋਲੈਸਟ੍ਰਾਲ ਨੂੰ ਕੰਟਰੋਲ ਕਰਨ ‘ਚ ਮਦਦਗਾਰ ਹੁੰਦੇ ਹਨ।
3. ਬਲੱਡ ਪ੍ਰੈਸ਼ਰ-
ਜੇਕਰ ਤੁਸੀਂ ਬਲੱਡ ਪ੍ਰੈਸ਼ਰ ਦੇ ਮਰੀਜ਼ ਹੋ ਤਾਂ ਅਨਾਰ ਜਾਂ ਇਸ ਦੇ ਜੂਸ ਦਾ ਸੇਵਨ ਕਰ ਸਕਦੇ ਹੋ। ਅਨਾਰ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ‘ਚ ਮਦਦਗਾਰ ਹੁੰਦਾ ਹੈ।
4. ਪਾਚਨ-
ਅਨਾਰ ‘ਚ ਫਾਈਬਰ ਦੀ ਚੰਗੀ ਮਾਤਰਾ ਪਾਈ ਜਾਂਦੀ ਹੈ, ਜੋ ਪਾਚਨ ਕਿਰਿਆ ਨੂੰ ਠੀਕ ਰੱਖਣ ‘ਚ ਮਦਦਗਾਰ ਹੈ। ਜੇਕਰ ਤੁਹਾਨੂੰ ਪਾਚਨ ਦੀ ਸਮੱਸਿਆ ਹੈ ਤਾਂ ਤੁਸੀਂ ਅਨਾਰ ਦੇ ਜੂਸ ਵਿੱਚ ਕਾਲਾ ਨਮਕ ਮਿਲਾ ਕੇ ਪੀ ਸਕਦੇ ਹੋ।
5. ਸੋਜ ਨੂੰ ਘੱਟ ਕਰਨ ਲਈ-
ਅਨਾਰ ਵਿਚ ਮੌਜੂਦ ਐਂਟੀ-ਇੰਫਲੇਮੇਟਰੀ ਗੁਣ ਸਰੀਰ ਵਿੱਚ ਸੋਜ ਨੂੰ ਘੱਟ ਕਰਨ ਵਿੱਚ ਮਦਦ ਕਰ ਸਕਦੇ ਹਨ। ਤੁਸੀਂ ਇਸ ਦੇ ਜੂਸ ਦਾ ਸੇਵਨ ਵੀ ਕਰ ਸਕਦੇ ਹੋ।
6. ਸਕਿਨ-
ਰੋਜ਼ਾਨਾ ਅਨਾਰ ਦਾ ਸੇਵਨ ਕਰਨ ਨਾਲ ਚਮੜੀ ਨੂੰ ਸਿਹਤਮੰਦ ਰੱਖਣ ‘ਚ ਮਦਦ ਮਿਲ ਸਕਦੀ ਹੈ। ਅਨਾਰ ਝੁਰੜੀਆਂ ਅਤੇ ਦਾਗ-ਧੱਬਿਆਂ ਨੂੰ ਘੱਟ ਕਰਨ ਵਿੱਚ ਮਦਦਗਾਰ ਹੁੰਦਾ ਹੈ।
7. ਮੈਮੋਰੀ-
ਜੇਕਰ ਤੁਹਾਡੀ ਯਾਦਦਾਸ਼ਤ ਕਮਜ਼ੋਰ ਹੈ ਤਾਂ ਤੁਸੀਂ ਰੋਜ਼ਾਨਾ ਅਨਾਰ ਦਾ ਸੇਵਨ ਕਰ ਸਕਦੇ ਹੋ। ਇਹ ਯਾਦਦਾਸ਼ਤ ਨੂੰ ਵਧਾਉਣ ਵਿੱਚ ਮਦਦ ਕਰ ਸਕਦਾ ਹੈ।
8. ਆਇਰਨ-
ਜਿਨ੍ਹਾਂ ਲੋਕਾਂ ਨੂੰ ਖੂਨ ਦੀ ਕਮੀ ਹੈ, ਉਨ੍ਹਾਂ ਨੂੰ ਅਨਾਰ ਦਾ ਸੇਵਨ ਕਰਨਾ ਚਾਹੀਦਾ ਹੈ, ਕਿਉਂਕਿ ਅਨਾਰ ਨੂੰ ਆਇਰਨ ਦਾ ਚੰਗਾ ਸਰੋਤ ਮੰਨਿਆ ਜਾਂਦਾ ਹੈ।
Check out below Health Tools-
Calculate Your Body Mass Index ( BMI )
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)