(Source: ECI/ABP News/ABP Majha)
ਗਰਮੀ ਤੋਂ ਬਚਣ ਲਈ ਖਾਂਧੇ ਹੋ ਜ਼ਿਆਦਾ ਦਹੀ? ਤਾਂ ਜਾਣ ਲਓ ਇਸ ਨਾਲ ਹੋਣ ਵਾਲੇ ਨੁਕਸਾਨ
Side Effect Of Curd: ਦਹੀਂ 'ਚ ਕਈ ਅਜਿਹੇ ਪੋਸ਼ਕ ਤੱਤ ਮੌਜੂਦ ਹੁੰਦੇ ਹਨ, ਜੋ ਸਿਹਤ ਨੂੰ ਕਈ ਫਾਇਦੇ ਦਿੰਦੇ ਹਨ ਪਰ ਜ਼ਿਆਦਾ ਮਾਤਰਾ 'ਚ ਦਹੀਂ ਖਾਣਾ ਤੁਹਾਡੇ ਲਈ ਨੁਕਸਾਨਦਾਇਕ ਸਾਬਤ ਹੋ ਸਕਦਾ ਹੈ। ਜਾਣੋ ਇਸ ਨਾਲ ਹੋਣ ਵਾਲੇ ਨੁਕਸਾਨ ਬਾਰੇ
Side Effect Of Curd: ਗਰਮੀਆਂ ਦੇ ਮੌਸਮ 'ਚ ਪੇਟ ਨੂੰ ਠੰਡਾ ਰੱਖਣ ਲਈ ਲੋਕ ਆਪਣੀ ਖੁਰਾਕ 'ਚ ਦਹੀਂ ਨੂੰ ਵੱਖ-ਵੱਖ ਤਰੀਕਿਆਂ ਨਾਲ ਸ਼ਾਮਲ ਕਰਦੇ ਹਨ। ਰਾਇਤਾ ਅਤੇ ਲੱਸੀ ਦਾ ਸੇਵਨ ਵਧਾ ਦਿੰਦੇ ਹਨ। ਦਹੀਂ ਦਾ ਸੇਵਨ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਵਿੱਚ ਪ੍ਰੋਬਾਇਓਟਿਕਸ ਹੁੰਦੇ ਹਨ ਜੋ ਅੰਤੜੀਆਂ ਦੀ ਸਿਹਤ ਨੂੰ ਬਰਕਰਾਰ ਰੱਖਦੇ ਹਨ। ਦੂਜੇ ਪਾਸੇ ਦਹੀਂ 'ਚ ਪ੍ਰੋਟੀਨ, ਕਾਰਬੋਹਾਈਡ੍ਰੇਟਸ, ਸ਼ੂਗਰ, ਕੈਲਸ਼ੀਅਮ, ਆਇਰਨ, ਮੈਗਨੀਸ਼ੀਅਮ, ਫਾਸਫੋਰਸ, ਪੋਟਾਸ਼ੀਅਮ, ਵਿਟਾਮਿਨ ਸੀ, ਵਿਟਾਮਿਨ ਬੀ, 6, ਵਿਟਾਮਿਨ ਏ, ਵਿਟਾਮਿਨ ਬੀ ਵਰਗੇ ਪੋਸ਼ਕ ਤੱਤ ਪਾਏ ਜਾਂਦੇ ਹਨ, ਜੋ ਸਿਹਤ ਨੂੰ ਕਈ ਹੈਰਾਨੀਜਨਕ ਫਾਇਦੇ ਦਿੰਦੇ ਹਨ। ਪਰ ਦਹੀਂ ਦਾ ਜ਼ਿਆਦਾ ਸੇਵਨ ਕਰਨਾ ਤੁਹਾਨੂੰ ਨੁਕਸਾਨ ਪਹੁੰਚਾ ਸਕਦਾ ਹੈ। ਆਓ ਜਾਣਦੇ ਹਾਂ ਇਸ ਨਾਲ ਹੋਏ ਨੁਕਸਾਨ ਬਾਰੇ।
ਦਹੀ ਖਾਣ ਦੇ ਨੁਕਸਾਨ
ਲੈਕਟੋਜ ਇਨਟੋਲਰੈਂਸ- ਦਹੀਂ ਵਿੱਚ ਲੈਕਟੋਜ਼ ਪਾਇਆ ਜਾਂਦਾ ਹੈ, ਅਜਿਹੀ ਸਥਿਤੀ ਵਿੱਚ ਜਿਨ੍ਹਾਂ ਲੋਕਾਂ ਨੂੰ ਲੈਕਟੋਜ ਇਨਟੋਲਰੈਂਸ ਦੀ ਸਮੱਸਿਆ ਹੈ, ਉਨ੍ਹਾਂ ਨੂੰ ਇਸ ਤੋਂ ਸਮੱਸਿਆ ਹੋ ਸਕਦੀ ਹੈ। ਲੈਕਟੋਜ਼ ਦੁੱਧ ਦੀ ਸ਼ੂਗਰ ਦੀ ਇੱਕ ਕਿਸਮ ਹੈ, ਜੋ ਸਰੀਰ ਵਿੱਚ ਮੌਜੂਦ ਲੈਕਟਸ ਐਂਜ਼ਾਈਮ ਦੀ ਮਦਦ ਨਾਲ ਪਚਾਇਆ ਜਾਂਦਾ ਹੈ। ਜਦੋਂ ਸਰੀਰ ਵਿੱਚ ਲੈਕਟਸ ਐਂਜ਼ਾਈਮ ਦੀ ਕਮੀ ਹੁੰਦੀ ਹੈ, ਤਾਂ ਲੈਕਟੋਜ ਆਸਾਨੀ ਨਾਲ ਨਹੀਂ ਪਚਦਾ ਹੈ ਅਤੇ ਸਰੀਰ ਵਿੱਚ ਬਲੋਟਿੰਗ ਅਤੇ ਗੈਸ ਦੀ ਸਮੱਸਿਆ ਵਧ ਜਾਂਦੀ ਹੈ।
ਇਹ ਵੀ ਪੜ੍ਹੋ: ਗਰਮੀ ਕਰਕੇ ਤੁਹਾਨੂੰ ਵੀ ਆਉਂਦਾ ਹੈ ਖੂਬ ਪਸੀਨਾ...ਵੱਧ ਜਾਂਦੀ ਹੈ ਹਾਰਟ ਬੀਟ, ਤਾਂ ਕਿਤੇ ਇਸ ਬਿਮਾਰੀ ਤੋਂ...
ਭਾਰ ਵੱਧ ਹੋਣਾ- ਜੇਕਰ ਤੁਸੀਂ ਸੀਮਤ ਮਾਤਰਾ 'ਚ ਦਹੀਂ ਦਾ ਸੇਵਨ ਕਰਦੇ ਹੋ ਤਾਂ ਇਹ ਸਹੀ ਹੈ ਪਰ ਜੇਕਰ ਤੁਸੀਂ ਇਸ ਦਾ ਸੇਵਨ ਜ਼ਿਆਦਾ ਮਾਤਰਾ ਵਿੱਚ ਕਰਦੇ ਹੋ ਤਾਂ ਇਹ ਤੁਹਾਡਾ ਭਾਰ ਵੀ ਵਧਾ ਸਕਦਾ ਹੈ, ਕਿਉਂਕਿ ਦਹੀਂ 'ਚ ਫੈਟ ਅਤੇ ਕੈਲੋਰੀ ਹੁੰਦੀ ਹੈ।
ਗਠੀਆ- ਦਹੀਂ ਦਾ ਸੇਵਨ ਹੱਡੀਆਂ ਲਈ ਚੰਗਾ ਹੁੰਦਾ ਹੈ ਪਰ ਦਹੀਂ ਵਿੱਚ ਸੈਚੂਰੇਟਿਡ ਫੈਟ ਅਤੇ ਐਡਵਾਂਸ ਗਲਾਈਕੇਸ਼ਨ ਦੀ ਮਾਤਰਾ ਪਾਈ ਜਾਂਦੀ ਹੈ। ਇਸ ਕਾਰਨ ਹੱਡੀਆਂ ਦੀ ਘਣਤਾ ਘਟਣ ਲੱਗਦੀ ਹੈ। ਜੇਕਰ ਤੁਸੀਂ ਗਠੀਏ ਦੇ ਮਰੀਜ਼ ਹੋ ਤਾਂ ਦਹੀਂ ਦਾ ਸੇਵਨ ਕਰਨ ਨਾਲ ਤੁਹਾਡੇ ਗੋਡਿਆਂ ਦਾ ਦਰਦ ਵਧ ਸਕਦਾ ਹੈ।
ਐਸੀਡਿਟੀ - ਜੇਕਰ ਤੁਹਾਨੂੰ ਐਸੀਡਿਟੀ ਦੀ ਸਮੱਸਿਆ ਹੈ ਤਾਂ ਵੀ ਦਹੀਂ ਦਾ ਸੇਵਨ ਨਹੀਂ ਕਰਨਾ ਚਾਹੀਦਾ, ਖਾਸ ਕਰਕੇ ਰਾਤ ਨੂੰ ਦਹੀਂ ਦਾ ਸੇਵਨ ਨਾ ਕਰੋ।
ਕਬਜ - ਜੇਕਰ ਤੁਹਾਡਾ ਪਾਚਨ ਤੰਤਰ ਕਮਜ਼ੋਰ ਹੈ ਤਾਂ ਤੁਹਾਨੂੰ ਰੋਜ਼ਾਨਾ ਦਹੀਂ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਕਿਉਂਕਿ ਜੇਕਰ ਪਾਚਨ ਕਿਰਿਆ ਠੀਕ ਤਰ੍ਹਾਂ ਨਾਲ ਕੰਮ ਨਹੀਂ ਕਰ ਰਹੀ ਤਾਂ ਦਹੀਂ ਖਾਣ ਨਾਲ ਕਬਜ ਦੀ ਸਮੱਸਿਆ ਹੋ ਸਕਦੀ ਹੈ।
ਇਹ ਵੀ ਪੜ੍ਹੋ: Depression Symptoms: ਕਿਤੇ ਤੁਹਾਡਾ ਬੱਚਾ ਡਿਪ੍ਰੈਸ਼ਨ ‘ਚ ਤਾਂ ਨਹੀਂ...ਇਨ੍ਹਾਂ ਗੱਲਾਂ ਨੂੰ ਨੋਟਿਸ ਕਰਨ ‘ਤੇ ਪਤਾ ਲੱਗ ਜਾਵੇਗਾ
Check out below Health Tools-
Calculate Your Body Mass Index ( BMI )