(Source: ECI/ABP News/ABP Majha)
ਤੁਸੀਂ ਵੀ ਕਿਡਨੀ ਸਟੋਨ ਤੋਂ ਪ੍ਰੇਸ਼ਾਨ? ਇਹ ਡ੍ਰਿੰਕ ਰੋਜ਼ਾਨਾ ਬਣਾ ਕੇ ਪੀਓ, ਦਰਦ ਤੋਂ ਮਿਲੇਗੀ ਰਾਹਤ
ਉਂਝ ਵੀ ਆਮ ਤੌਰ 'ਤੇ ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਡਾਕਟਰ ਆਪ੍ਰੇਸ਼ਨ ਦੀ ਸਲਾਹ ਦਿੰਦੇ ਹਨ ਪਰ ਅਪ੍ਰੇਸ਼ਨ ਬਹੁਤ ਹੀ ਦਰਦਨਾਕ ਤੇ ਮਹਿੰਗਾ ਪ੍ਰਕਿਰਿਆ ਹੈ। ਅਜਿਹੀ ਸਥਿਤੀ 'ਚ, ਅੱਜ ਅਸੀਂ ਤੁਹਾਡੇ ਲਈ ਗੁਰਦੇ ਦੀ ਪੱਥਰੀ ਲਈ ਆਯੁਰਵੈਦਿਕ ਡ੍ਰਿੰਕ...
How To Make Ayurvedic drink for kidney stone: ਅੱਜ ਦੇ ਸਮੇਂ ਵਿੱਚ ਕਿਡਨੀ ਸਟੋਨ (ਗੁਰਦੇ ਦੀ ਪੱਥਰੀ) ਇੱਕ ਬਹੁਤ ਹੀ ਆਮ ਸਮੱਸਿਆ ਬਣ ਗਈ ਹੈ। ਤਕਰੀਬਨ 10 ਵਿੱਚੋਂ ਦੋ ਲੋਕ ਗੁਰਦੇ ਦੀ ਪੱਥਰੀ ਦੀ ਸਮੱਸਿਆ ਤੋਂ ਪੀੜਤ ਹਨ। ਹਾਲਾਂਕਿ ਕਿਡਨੀ ਵਿੱਚ ਪੱਥਰੀ ਦੀ ਸਮੱਸਿਆ ਹੋਣਾ ਬਹੁਤ ਦਰਦਨਾਕ ਹੁੰਦਾ ਹੈ ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਜਿਸ ਕਰਕੇ ਲੋਕ ਆਪ੍ਰੇਸ਼ਨ ਕਰਵਾ ਲੈਂਦੇ ਹਨ।
ਉਂਝ ਵੀ ਆਮ ਤੌਰ 'ਤੇ ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਡਾਕਟਰ ਆਪ੍ਰੇਸ਼ਨ ਦੀ ਸਲਾਹ ਦਿੰਦੇ ਹਨ ਪਰ ਅਪ੍ਰੇਸ਼ਨ ਬਹੁਤ ਹੀ ਦਰਦਨਾਕ ਤੇ ਮਹਿੰਗਾ ਪ੍ਰਕਿਰਿਆ ਹੈ। ਅਜਿਹੀ ਸਥਿਤੀ ਵਿੱਚ, ਅੱਜ ਅਸੀਂ ਤੁਹਾਡੇ ਲਈ ਗੁਰਦੇ ਦੀ ਪੱਥਰੀ ਲਈ ਆਯੁਰਵੈਦਿਕ ਡ੍ਰਿੰਕ ਬਣਾਉਣ ਦਾ ਤਰੀਕਾ ਲਿਆਏ ਹਾਂ। ਜੇ ਤੁਸੀਂ ਕਿਡਨੀ ਸਟੋਨ ਦੀ ਸਮੱਸਿਆ ਨਾਲ ਜੂਝ ਰਹੇ ਹੋ, ਤਾਂ ਇਹ ਘਰੇਲੂ ਡ੍ਰਿੰਕ ਤੁਹਾਨੂੰ ਕਿਡਨੀ ਸਟੋਨ ਦੇ ਦਰਦ ਤੋਂ ਰਾਹਤ ਦੇ ਸਕਦਾ ਹੈ। ਆਓ ਜਾਣਦੇ ਹਾਂ ਕਿਡਨੀ ਸਟੋਨ ਲਈ ਆਯੁਰਵੈਦਿਕ ਡ੍ਰਿੰਕ ਕਿਵੇਂ ਬਣਾਉਣਾ ਹੈ...
ਗੁਰਦੇ ਦੀ ਪੱਥਰੀ ਲਈ ਆਯੁਰਵੈਦਿਕ ਡ੍ਰਿੰਕ ਬਣਾਉਣ ਲਈ ਸਮੱਗਰੀ
ਨਾਰੀਅਲ ਪਾਣੀ ਇੱਕ ਕੱਪ
ਨਿੰਬੂ ਦਾ ਰਸ
ਖੀਰੇ ਦੇ ਟੁਕੜੇ 1 ਤੋਂ 4
ਅਦਰਕ ਪੀਸਿਆ ਹੋਇਆ
ਗੁਰਦੇ ਦੀ ਪੱਥਰੀ ਲਈ ਆਯੁਰਵੈਦਿਕ ਡ੍ਰਿੰਕ ਕਿਵੇਂ ਤਿਆਰ ਕਰੀਏ?
ਕਿਡਨੀ ਸਟੋਨ ਲਈ ਆਯੁਰਵੈਦਿਕ ਡ੍ਰਿੰਕ ਬਣਾਉਣ ਲਈ ਸਭ ਤੋਂ ਪਹਿਲਾਂ 1 ਕੱਪ ਨਾਰੀਅਲ ਪਾਣੀ ਲਓ।
ਇਸ ਦੇ ਨਾਲ ਹੀ ਪੀਸਿਆ ਹੋਇਆ ਅਦਰਕ, ਖੀਰੇ ਦੇ ਟੁਕੜੇ ਤੇ ਨਿੰਬੂ ਦਾ ਰਸ ਲਓ।
ਫਿਰ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਬਲੈਂਡਰ 'ਚ ਪਾ ਕੇ ਚੰਗੀ ਤਰ੍ਹਾਂ ਪੀਸ ਲਓ।
ਹੁਣ ਗੁਰਦੇ ਦੀ ਪੱਥਰੀ ਲਈ ਤੁਹਾਡਾ ਆਯੁਰਵੈਦਿਕ ਡ੍ਰਿੰਕ ਤਿਆਰ ਹੈ।
ਫਿਰ ਤੁਸੀਂ ਤੁਰੰਤ ਇਸ ਨੂੰ ਗਿਲਾਸ 'ਚ ਕੱਢ ਲਓ ਤੇ ਚੁਸਕੀਆਂ ਲੈ ਕੇ ਪੀ ਲਓ।
ਜੇਕਰ ਤੁਸੀਂ ਇਸ ਡ੍ਰਿੰਕ ਨੂੰ ਨਹੀਂ ਪੀਣਾ ਚਾਹੁੰਦੇ ਤਾਂ ਤੁਸੀਂ ਰੋਜ਼ਾਨਾ ਨਾਰੀਅਲ ਪਾਣੀ ਵੀ ਪੀ ਸਕਦੇ ਹੋ।
ਇਸ ਨਾਲ ਵੀ ਤੁਸੀਂ ਕਿਡਨੀ ਸਟੋਨ ਦੇ ਦਰਦ ਤੋਂ ਆਸਾਨੀ ਨਾਲ ਕੁਝ ਰਾਹਤ ਪਾ ਸਕਦੇ ਹੋ।
ਗੁਰਦੇ ਖਰਾਬ ਹੋਣ 'ਤੇ ਇਹ ਲੱਛਣ ਦਿਖਾਈ ਦਿੰਦੇ
1. ਘੱਟ ਜਾਂ ਰੁਕ-ਰੁਕ ਕੇ ਪਿਸ਼ਾਬ ਆਉਣਾ
2. ਹੱਥਾਂ ਤੇ ਪੈਰਾਂ ਵਿੱਚ ਸੋਜ ਦੀ ਸ਼ਿਕਾਇਤ
3. ਥੋੜ੍ਹਾ ਜਿਹਾ ਕੰਮ ਕਰਨ ਤੋਂ ਬਾਅਦ ਥਕਾਵਟ
4. ਸਾਹ ਦੀ ਸਮੱਸਿਆ
Disclaimer: ਇੱਥੇ ਦਿੱਤੀ ਗਈ ਜਾਣਕਾਰੀ ਘਰੇਲੂ ਉਪਚਾਰਾਂ ਤੇ ਆਮ ਜਾਣਕਾਰੀ 'ਤੇ ਅਧਾਰਤ ਹੈ। ਇਸ ਨੂੰ ਅਪਣਾਉਣ ਤੋਂ ਪਹਿਲਾਂ ਡਾਕਟਰੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ। ਏਬੀਪੀ ਨਿਊਜ਼ ਇਸ ਦੀ ਪੁਸ਼ਟੀ ਨਹੀਂ ਕਰਦਾ।
Check out below Health Tools-
Calculate Your Body Mass Index ( BMI )