Banana Benefits: ਕੇਲਾ ਖਾਣ ਤੋਂ ਬਾਅਦ ਭੁੱਲ ਕੇ ਵੀ ਨਾ ਪੀਓ ਪਾਣੀ, ਕੇਲੇ ਨਾਲ ਇਹ ਚੀਜ਼ਾਂ ਖਾਣ ਤੋਂ ਕਰੋ ਪ੍ਰਹੇਜ
ਆਯੁਰਵੇਦ ਇਸ ਬਾਰੇ ਬਹੁਤ ਵਿਸਥਾਰ ਨਾਲ ਦੱਸਦਾ ਹੈ ਕਿ ਕੇਲੇ ਨੂੰ ਖਾਣ ਤੋਂ ਤੁਰੰਤ ਬਾਅਦ ਕਿਹੜੀਆਂ ਚੀਜ਼ਾਂ ਦਾ ਸੇਵਨ ਨਹੀਂ ਕਰਨਾ ਚਾਹੀਦਾ।
Banana Benefits: ਕੇਲਾ ਇੱਕ ਸਦਾਬਹਾਰ ਫਲ ਹੈ ਤੇ ਲੋਕ ਇਸ ਨੂੰ ਬਹੁਤ ਸ਼ੌਕ ਨਾਲ ਖਾਂਦੇ ਹਨ ਪਰ ਜਿਸ ਤਰ੍ਹਾਂ ਕਈ ਫੂਡ ਕੰਬੀਨੇਸ਼ਨ ਸਰੀਰ ਲਈ ਮਾੜੇ ਹੁੰਦੇ ਹਨ, ਉਸੇ ਤਰ੍ਹਾਂ ਕੇਲੇ ਦੇ ਨਾਲ ਵੀ ਕੁਝ ਚੀਜ਼ਾਂ ਦੀ ਵਰਤੋਂ ਨੂੰ ਆਯੁਰਵੇਦ 'ਚ ਸਿਹਤ ਲਈ ਮਾੜਾ ਦੱਸਿਆ ਗਿਆ ਹੈ। ਆਯੁਰਵੇਦ ਇਸ ਬਾਰੇ ਬਹੁਤ ਵਿਸਥਾਰ ਨਾਲ ਦੱਸਦਾ ਹੈ ਕਿ ਕੇਲੇ ਨੂੰ ਖਾਣ ਤੋਂ ਤੁਰੰਤ ਬਾਅਦ ਕਿਹੜੀਆਂ ਚੀਜ਼ਾਂ ਦਾ ਸੇਵਨ ਨਹੀਂ ਕਰਨਾ ਚਾਹੀਦਾ।
ਕੇਲਾ ਖਾਣ ਤੋਂ ਬਾਅਦ ਪਾਣੀ ਪੀਣ ਦੇ ਖ਼ਤਰੇ
ਆਯੁਰਵੇਦ ਵਿੱਚ ਕੋਈ ਵੀ ਫਲ ਖਾਣ ਤੋਂ ਬਾਅਦ ਪਾਣੀ ਪੀਣ ਦੀ ਮਨਾਹੀ ਹੈ ਤੇ ਇਹੀ ਗੱਲ ਕੇਲੇ 'ਤੇ ਵੀ ਲਾਗੂ ਹੁੰਦੀ ਹੈ। ਅਸਲ 'ਚ ਕੇਲਾ ਭਾਰਾ ਹੁੰਦਾ ਹੈ ਤੇ ਇਸ ਨੂੰ ਖਾਣ ਤੋਂ ਬਾਅਦ ਪਚਣ 'ਚ ਕਾਫੀ ਸਮਾਂ ਲੱਗਦਾ ਹੈ। ਜੇਕਰ ਤੁਸੀਂ ਇਸ ਨੂੰ ਖਾਣ ਦੇ ਤੁਰੰਤ ਬਾਅਦ ਪਾਣੀ ਪੀਂਦੇ ਹੋ, ਤਾਂ ਤੁਹਾਨੂੰ ਬਦਹਜ਼ਮੀ, ਗੈਸ, ਪੇਟ ਫੁੱਲਣਾ, ਐਸੀਡਿਟੀ ਤੇ ਕਬਜ਼ ਦੀ ਸਮੱਸਿਆ ਹੋ ਸਕਦੀ ਹੈ। ਸਿਰਫ ਪਾਣੀ ਹੀ ਨਹੀਂ, ਕੇਲਾ ਖਾਣ ਦੇ ਇੱਕ ਘੰਟੇ ਬਾਅਦ ਤੱਕ ਕਿਸੇ ਵੀ ਤਰ੍ਹਾਂ ਦਾ ਤਰਲ ਪਦਾਰਥ ਨਹੀਂ ਪੀਣਾ ਚਾਹੀਦਾ।
ਜੇਕਰ ਖੰਘ ਤਾਂ ਕੇਲੇ ਦਾ ਸ਼ੇਕ ਕਰੇਗਾ ਨੁਕਸਾਨ
ਆਯੁਰਵੇਦ ਕਹਿੰਦਾ ਹੈ ਕਿ ਜਿਨ੍ਹਾਂ ਲੋਕਾਂ ਨੂੰ ਕਫ ਦੋਸ਼ ਹੁੰਦਾ ਹੈ, ਉਨ੍ਹਾਂ ਨੂੰ ਦੁੱਧ ਦੇ ਨਾਲ ਕੇਲੇ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਇਸ ਵਿੱਚ ਕੇਲੇ ਦਾ ਸ਼ੇਕ ਵੀ ਆਉਂਦਾ ਹੈ ਕਿਉਂਕਿ ਇਸ ਵਿੱਚ ਦੁੱਧ ਤੇ ਕੇਲਾ ਮਿਲਾਇਆ ਜਾਂਦਾ ਹੈ। ਜੇਕਰ ਤੁਹਾਨੂੰ ਖੰਘ ਦੀ ਸਮੱਸਿਆ ਹੈ, ਤਾਂ ਤੁਹਾਨੂੰ ਕੇਲੇ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਡੇਅਰੀ ਉਤਪਾਦ ਨਹੀਂ ਲੈਣਾ ਚਾਹੀਦਾ। ਇਸ ਨਾਲ ਤੁਹਾਡੀ ਪਾਚਨ ਕਿਰਿਆ ਖਰਾਬ ਹੋ ਸਕਦੀ ਹੈ। ਆਯੁਰਵੇਦ ਵਿੱਚ ਵੀ ਕੇਲੇ ਤੇ ਦੁੱਧ ਦੇ ਸੇਵਨ ਨਾਲ ਚਮੜੀ ਦੀ ਐਲਰਜੀ ਦੇ ਉਭਰਨ ਦੀ ਗੱਲ ਕੀਤੀ ਗਈ ਹੈ।
ਰਾਤ ਨੂੰ ਕੇਲਾ ਖਾਣ ਤੋਂ ਪ੍ਰਹੇਜ਼ ਕਰੋ
ਕੇਲਾ ਇੱਕ ਸਿਹਤਮੰਦ ਫਲ ਹੈ ਪਰ ਇਸ ਦੇ ਭਾਰੇ ਹੋਣ ਕਾਰਨ ਇਸ ਨੂੰ ਰਾਤ ਨੂੰ ਨਾ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ। ਇਸ ਦਾ ਠੰਢਾ ਪ੍ਰਭਾਵ ਤੁਹਾਨੂੰ ਖੰਘ, ਬਲਗਮ ਤੇ ਛਾਤੀ ਵਿੱਚ ਜਕੜਨ ਵੀ ਬਣਾ ਸਕਦਾ ਹੈ। ਜੇਕਰ ਤੁਸੀਂ ਰਾਤ ਨੂੰ ਕੇਲਾ ਖਾਂਦੇ ਹੋ ਤਾਂ ਇਸ ਦੇ ਪਾਚਨ 'ਚ ਸਮੱਸਿਆ ਹੋ ਜਾਂਦੀ ਹੈ, ਜਿਸ ਕਾਰਨ ਨੀਂਦ 'ਤੇ ਵੀ ਅਸਰ ਪੈਂਦਾ ਹੈ।
Check out below Health Tools-
Calculate Your Body Mass Index ( BMI )