ਕੀ ਵਧੀ ਹੋਈ ਦਾੜ੍ਹੀ ਨਾਲ ਕੋਰੋਨਾ ਵਾਇਰਸ ਦਾ ਖਤਰਾ ਜ਼ਿਆਦਾ ਹੈ? ਪੜ੍ਹੋ ਪੂਰੀ ਜਾਣਕਾਰੀ
ਅਜਿਹੇ ਹਾਲਾਤ 'ਚ ਜੇਕਰ ਤੁਸੀਂ ਵਾਇਰਸ ਦੇ ਸੰਪਰਕ 'ਚ ਆਉਂਦੇ ਹੋ ਤਾਂ ਮਾਸਕ ਦੇ ਕਿਨਾਰਿਆਂ ਤੋਂ ਇਹ ਤੁਹਾਡੇ ਅੰਦਰ ਦਾਖਲ ਹੋ ਸਕਦਾ ਹੈ। ਇਸ ਲਈ ਦਾੜ੍ਹੀ ਕਟਾਉਂਦੇ ਰਹੋ।
ਨਵੀਂ ਦਿੱਲੀ: ਕੋਰੋਨਾ ਵਾਇਰਸ ਨੇ ਲੋਕਾਂ ਦੇ ਜਿਓਣ ਦਾ ਅੰਦਾਜ਼ ਵੀ ਕਾਫੀ ਹੱਦ ਤਕ ਬਦਲਿਆ ਹੈ। ਦੂਜਾ ਲੌਕਡਾਊਨ ਕਾਰਨ ਵੀ ਕਈ ਤਰ੍ਹਾਂ ਦੇ ਅਸਰ ਪ੍ਰਭਾਵ ਜ਼ਿੰਦਗੀ 'ਤੇ ਦੇਖੇ ਜਾ ਸਕਦੇ ਹਨ। ਕੋਰੋਨਾ ਵਾਇਰਸ ਦੌਰਾਨ ਲੱਗੇ ਲੌਕਡਾਊਨ 'ਚ ਬਹੁਤ ਸਾਰੇ ਲੋਕਾਂ ਨੇ ਦਾੜ੍ਹੀ ਤੇ ਵਾਲ ਵਧਾ ਲਏ। ਜਿੱਥੇ ਕਈ ਇਸ ਨਵੇਂ ਅੰਦਾਜ਼ ਨੂੰ ਮਾਣ ਰਹੇ ਹਨ ਉੱਥੇ ਹੀ ਕਈਆਂ ਲਈ ਇਹ ਵੱਡੀ ਮੁਸ਼ਕਿਲ ਹੈ। ਇਸ ਬਾਰੇ ਜਾਣਦੇ ਹਾਂ ਕਿ ਕੀ ਕੋਰੋਨਾ ਮਾਹਾਮਰੀ ਦੌਰਾਨ ਦਾੜ੍ਹੀ ਵਧਾਉਣਾ ਸਿਹਤਮੰਦ ਹੈ?
ਅਮੈਰਿਕਨ ਅਕੈਡਮੀ ਆਫ ਡਰਮੀਟੌਲੋਜੀ ਦੇ ਮੈਂਬਰ ਡਾਕਟਰ ਐਂਥੋਨੀ ਐਮ ਰੋਸੀ ਨੇ ਹੈਲਥਲਾਈਨ ਡੌਟ ਕੌਮ ਨੂੰ ਦੱਸਿਆ ਕਿ ਜੇਕਰ ਤੁਹਾਡੀ ਦਾੜ੍ਹੀ ਬਹੁਤ ਸੰਘਣੀ ਹੈ ਤੇ ਇਹ ਉਸ ਥਾਂ ਤਕ ਜਾਂਦੀ ਹੈ ਜਿੱਥੇ ਮਾਸਕ ਤੁਹਾਡਾ ਚਿਹਰਾ ਕਵਰ ਕਰਦਾ ਹੈ ਤੇ ਇਹ ਜਬਾੜਿਆਂ ਤਕ ਜਾਂਦੀ ਹੈ ਤਾਂ ਮਾਸਕ ਪਾਉਣ 'ਚ ਦਿੱਕਤ ਹੋ ਸਕਦੀ ਹੈ। ਇਸ ਤਰ੍ਹਾਂ ਮਾਸਕ ਦੇ ਅੰਦਰ ਹਵਾ ਦੇ ਕਣ ਜਾ ਸਕਦੇ ਹਨ। ਅਜਿਹੇ ਹਾਲਾਤ 'ਚ ਜੇਕਰ ਤੁਸੀਂ ਵਾਇਰਸ ਦੇ ਸੰਪਰਕ 'ਚ ਆਉਂਦੇ ਹੋ ਤਾਂ ਮਾਸਕ ਦੇ ਕਿਨਾਰਿਆਂ ਤੋਂ ਇਹ ਤੁਹਾਡੇ ਅੰਦਰ ਦਾਖਲ ਹੋ ਸਕਦਾ ਹੈ। ਇਸ ਲਈ ਦਾੜ੍ਹੀ ਕਟਾਉਂਦੇ ਰਹੋ।
ਦਾੜ੍ਹੀ ਕੱਟਣ ਦੇ ਕਰੀਕੇ
ਦਾੜ੍ਹੀ ਕੱਟਣ ਵਾਲੀ ਮਸ਼ੀਨ ਯਾਨੀ ਕਿ ਟ੍ਰਿਮਰ ਨਾਲ ਤੁਸੀਂ ਘਰ 'ਚ ਹੀ ਸੈਲੂਨ ਵਾਂਗ ਸਟਾਇਲ ਬਣਾ ਸਕਦੇ ਹੋ। ਇਸ ਲਈ ਅਜਿਹੇ ਪ੍ਰੋਡਕਟ ਇਸਤੇਮਾਲ ਕਰੋ ਜੋ ਤੁਹਾਡੀ ਦਾੜ੍ਹੀ ਨੂੰ ਸਾਫ ਸੁਥਰਾ ਤੇ ਸਹੀ ਤਰੀਕੇ ਨਾਲ ਕੱਟ ਸਕੇ। ਇਸ ਲਈ ਖਾਸ ਤਰ੍ਹਾਂ ਦੇ ਟ੍ਰਿਮਰ ਮੌਜੂਦ ਹਨ। ਦਾੜ੍ਹੀ ਕੱਟਣ ਤੋਂ ਪਹਿਲਾਂ ਇਹ ਨਿਰਧਾਰਤ ਕਰ ਲਓ ਕਿ ਤੁਹਾਡੇ ਚਿਹਰੇ 'ਤੇ ਕਿਸ ਤਰ੍ਹਾਂ ਦਾ ਸਟਾਇਲ ਫੱਬਦਾ ਹੈ।
ਇਹ ਵੀ ਪੜ੍ਹੋ: G7 Summit ਵਿਚ ਹਿੱਸਾ ਲੈਣਗੇ ਪ੍ਰਧਾਨ ਮੰਤਰੀ ਮੋਦੀ, ਵੀਡੀਓ ਕਾਨਫਰੰਸਿੰਗ ਰਾਹੀਂ ਕਰਨਗੇ ਸੰਬੋਧਨ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Check out below Health Tools-
Calculate Your Body Mass Index ( BMI )