Benefits of Banana: ਕੇਲਾ ਹੈ ਦੁਨੀਆਂ ਦਾ ਸਭ ਤੋਂ ਵੱਡਾ ਡਾਕਟਰ
ਮੌਸਮੀ ਫਲ ਕੋਈ ਵੀ ਹੋਵੇ ਉਸ ਦੀ ਵਰਤੋਂ ਕਰਨਾ ਫਾਇਦੇਮੰਦ ਹੁੰਦਾ ਹੈ ਪਰ ਸਾਰੇ ਲੋਕਾਂ ਨੂੰ ਮੌਸਮੀ ਫਲ ਭੋਜਨ ਤੋਂ ਬਾਅਦ ਖਾਣਾ ਚਾਹੀਦਾ ਹੈ। ਕੇਲਾ ਵੀ ਅਜਿਹਾ ਫਲ ਹੈ, ਜਿਹੜਾ ਵਿਟਾਮਿਨ, ਪ੍ਰੋਟੀਨ ਅਤੇ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦਾ ਹੈ।
ਚੰਡੀਗੜ੍ਹ: ਮੌਸਮੀ ਫਲ ਕੋਈ ਵੀ ਹੋਵੇ ਉਸ ਦੀ ਵਰਤੋਂ ਕਰਨਾ ਫਾਇਦੇਮੰਦ ਹੁੰਦਾ ਹੈ ਪਰ ਸਾਰੇ ਲੋਕਾਂ ਨੂੰ ਮੌਸਮੀ ਫਲ ਭੋਜਨ ਤੋਂ ਬਾਅਦ ਖਾਣਾ ਚਾਹੀਦਾ ਹੈ। ਕੇਲਾ ਵੀ ਅਜਿਹਾ ਫਲ ਹੈ, ਜਿਹੜਾ ਵਿਟਾਮਿਨ, ਪ੍ਰੋਟੀਨ ਅਤੇ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦਾ ਹੈ। ਕੇਲਾ ਬਾਜ਼ਾਰ 'ਚ 12 ਮਹੀਨੇ ਉਪਲਬਧ ਰਹਿੰਦਾ ਹੈ ਪਰ ਬਰਸਾਤ ਦੇ ਸੀਜ਼ਨ 'ਚ ਇਹ ਸਰੀਰ ਲਈ ਵਿਸ਼ੇਸ਼ ਲਾਭਦਾਇਕ ਹੁੰਦਾ ਹੈ। ਕੇਲਾ ਊਰਜਾ ਦਾ ਸਭ ਤੋਂ ਵਧੀਆ ਸਰੋਤ ਮੰਨਿਆ ਜਾਂਦਾ ਹੈ। ਕੇਲੇ 'ਚ ਵਿਟਾਮਿਨ 'ਸੀ', ਵਿਟਾਮਿਨ ਏ, ਪੋਟਾਸ਼ੀਅਮ ਅਤੇ ਵਿਟਾਮਿਨ ਬੀ6 ਹੁੰਦੇ ਹਨ।
1.ਊਰਜਾ ਦਾ ਸਰੋਤ-ਕੇਲਾ ਊਰਜਾ ਦਾ ਬਹੁਤ ਵਧੀਆ ਸਰੋਤ ਮੰਨਿਆ ਜਾਂਦਾ ਹੈ। ਸਰੀਰ 'ਚ ਕਿਸੇ ਵੀ ਪ੍ਰਕਾਰ ਦੀ ਕਮਜ਼ੋਰੀ ਤੋਂ ਬਚਾਉਂਦਾ ਹੈ। ਤੁਸੀਂ ਕੰਮ ਕਰਨ ਤੋਂ ਬਾਅਦ ਥੱਕ ਜਾਂਦੇ ਹੋ ਤਾਂ ਤੁਸੀਂ ਕੇਲਾ ਖਾ ਸਕਦੇ ਹੋ। ਸਰੀਰ 'ਚ ਗੂਲਕੋਜ਼ ਦਾ ਪੱਧਰ ਵਧਾ ਕੇ ਤੁਹਾਨੂੰ ਸ਼ਕਤੀ ਦੇਵੇਗਾ।
2.ਮਾਸਪੇਸ਼ੀਆਂ 'ਚ ਹੋਣ ਵਾਲੀਆਂ ਦਰਦਾਂ ਦਵੇ ਰਾਹਤ- ਕਦੀ-ਕਦੀ ਤੁਸੀਂ ਬਹੁਤ ਜ਼ਿਆਦਾ ਕੰਮ ਕਰਦੇ ਹੋ, ਜਿਸ ਦੇ ਕਾਰਨ ਤੁਹਾਡੇ ਪੈਰ ਦਰਦ ਕਰਨ ਲੱਗ ਪੈਂਦੇ ਹਨ। ਇਸ ਤੋਂ ਬਚਣ ਲਈ ਤੁਸੀਂ ਕੇਲੇ ਦੀ ਵਰਤੋਂ ਕਰੋ। ਭਰਪੂਰ ਮਾਤਰਾ 'ਚ ਪੋਟਾਸ਼ੀਅਮ ਅਤੇ ਮੈਗਨੀਸ਼ੀਅਮ ਪਾਇਆ ਜਾਂਦਾ ਹੈ।
3.ਬਲੱਡ ਪ੍ਰੈਸ਼ਰ ਰੱਖੇ ਕੰਟਰੋਲ- ਕੇਲੇ 'ਚ ਪੋਟਾਸ਼ੀਅਮ ਦੀ ਮਾਤਰਾ ਵੱਧ ਹੁੰਦੀ ਹੈ ਅਤੇ ਸੋਡੀਅਮ ਦੀ ਮਾਤਰਾ ਵਧੇਰੇ ਹੁੰਦੀ ਹੈ। ਜਿਸ ਕਾਰਨ ਕੇਲੇ ਨੂੰ ਖਾਣ ਨਾਲ ਤੁਹਾਡਾ ਬੱਲਡ ਪ੍ਰੈਸ਼ਰ ਕੰਟਰੋਲ ਰਹਿੰਦਾ ਹੈ।
4.ਐਸੀਡਿਟੀ ਹੋਵੇ ਘੱਟ- ਕੇਲਾ ਪੇਟ 'ਚ ਅੰਦਰੂਨੀ ਪਰਤ ਚੜ੍ਹਾ ਕੇ ਅਲਸਰ ਵਰਗੀਆਂ ਬੀਮਰੀਆਂ ਤੋਂ ਬਚਾਉਂਦਾ ਹੈ।
5.ਕਬਜ ਨੂੰ ਕਰੇ ਦੂਰ-ਕੇਲੇ 'ਚ ਫਾਈਬਰ ਪਾਇਆ ਜਾਂਦਾ ਹੈ, ਜਿਸ ਨਾਲ ਪਾਚਣ ਕਿਰਿਆ ਮਜ਼ਬੂਤ ਹੁੰਦੀ ਹੈ। ਜਿਨਾਂ ਲੋਕਾਂ ਨੂੰ ਕਬਜ ਦੀ ਸ਼ਿਕਾਇਤ ਹੈ ਕੇਲੇ ਨਾਲ ਦੂਰ ਹੋ ਸਕਦੀ ਹੈ।
6.ਦਸਤ ਤੋਂ ਕਰੇ ਬਚਾਅ-ਡਾਈਰਿਆ ਦਾ ਕਾਰਨ ਤੁਹਾਡੇ ਸਰੀਰ 'ਚ ਪਾਣੀ ਦਾ ਘਾਟ ਹੋ ਜਾਂਦੀ ਹੈ, ਜਿਸ ਨਾਲ ਕਮਜ਼ੋਰੀ ਹੋਣ ਲੱਗਦੀ ਹੈ। ਕੇਲੇ 'ਚ ਪੋਟਾਸ਼ੀਅਮ ਦੀ ਬਹੁਤ ਮਾਤਰਾ ਪਾਈ ਜਾਂਦੀ ਹੈ। ਇਸ ਲਈ ਇਹ ਦਸਤ ਤੋਂ ਬਚਾਉਂਦਾ ਹੈ।
7.ਵਧੀਆ ਨੀਂਦ ਆਵੇ- ਕੇਲਾ ਏਕਾਗਰਤਾ ਪੱਧਰ ਨੂੰ ਵਧਾਉਂਦਾ ਹੈ। ਜਿਸ ਨਾਲ ਤੁਹਾਨੂੰ ਵਧੀਆ ਨੀਂਦ ਆਉਂਦੀ ਹੈ।
8.ਚਮਤਕਾਰ ਚਮੜੀ- ਚਮੜੀ ਸਿਹਤਮੰਦ ਅਤੇ ਚਮਤਕਾਰ ਰਹਿੰਦੀ ਹੈ। ਕੇਲੇ 'ਚ ਭਰਪੂਰ ਮਾਤਰਾ 'ਚ ਕਾਰਬੋਹਾਈਡਰੇਟ ਪਾਇਆ ਜਾਂਦਾ ਹੈ। ਇਸ ਨੂੰ ਚਮੜੀ ਤੇ ਲਗਾਉਣ ਅਤੇ ਖਾਣ ਦੋਵਾਂ ਨਾਲ ਫਾਇਦਾ ਹੀ ਹੈ।
9.ਸੈਕਸ ਜੀਵਨ ਨੂੰ ਸੁਧਾਰੇ- ਕੇਲੇ 'ਚ ਸੈਕਸੁਅਲ ਹਾਰਮੋਨਜ਼ ਵਧਾਉਣ ਦਾ ਵੀ ਗੁਣ ਹੁੰਦਾ ਹੈ, ਵਿਸ਼ੇਸ਼ ਕਰਕੇ ਮਰਦਾਂ 'ਚ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Check out below Health Tools-
Calculate Your Body Mass Index ( BMI )