Bottle gourd Benefits: ਘੀਆ ਸਸਤਾ ਜ਼ਰੂਰ ਪਰ ਪੌਸਟਿਕ ਤੱਤਾਂ ਦਾ ਖਜ਼ਾਨਾ, ਫਾਇਦੇ ਜਾਣ ਹੋ ਜਾਓਗੇ ਹੈਰਾਨ
ਸਿਹਤ ਮਾਹਿਰਾਂ ਦਾ ਮੰਨਣਾ ਹੈ ਕਿ ਸਸਤਾ ਘੀਆ ਵਿੱਚ ਉਹ ਸਾਰੇ ਤੱਤ ਮੌਜੂਦ ਹਨ ਜੋ ਮਹਿੰਗੀ ਬ੍ਰੋਕਲੀ ਵਿੱਚ ਹੁੰਦੇ ਹਨ ਪਰ ਜ਼ਿੰਮ ਜਾਣ ਵਾਲੇ ਲੋਕ ਵੀ ਇਹ ਗੱਲ ਨਹੀਂ ਜਾਣਦੇ। ਇਹ ਵੀ ਦਿਲਚਸਪ ਹੈ ਕਿ ਬ੍ਰੋਕਲੀ ਵਿਦੇਸ਼ੀ ਸਬਜ਼ੀ ਹੈ ਤੇ ਘੀਆ ਦੇਸੀ।
Bottle gourd Benefits: ਬਹੁਤੇ ਲੋਕ ਸਸਤੀ ਸਬਜ਼ੀ ਘੀਆ ਨੂੰ ਵੇਖ ਨੱਕ-ਮੂੰਹ ਵੱਟਦੇ ਹਨ। ਇਸ ਲਈ ਘਰ ਵਿੱਚ ਕਿਸੇ ਮਹਿਮਾਨ ਦੇ ਆਉਣ ਜਾਂ ਫਿਰ ਕਿਸੇ ਫੰਕਸ਼ਨ ਦੌਰਾਨ ਘੀਆ ਦੀ ਸਬਜ਼ੀ ਬਣਾਉਣਾ ਵੀ ਹੱਤਕ ਸਮਝਿਆ ਜਾਂਦਾ ਹੈ। ਦੂਜੇ ਪਾਸੇ ਸੱਚਾਈ ਇਹ ਹੈ ਕਿ ਘੀਆ ਇੰਨੇ ਪੌਸਟਿਕ ਤੱਤਾਂ ਨਾਲ ਭਰਪੂਰ ਹੈ ਕਿ ਇਹ ਮਹਿੰਗੀ ਤੋਂ ਮਹਿੰਗੀ ਸਬਜ਼ੀ ਨੂੰ ਵੀ ਮਾਤ ਪਾਉਂਦਾ ਹੈ।
ਦਰਅਸਲ ਭਾਵੇਂ ਗੱਲ ਭਾਰ ਘਟਾਉਣ ਦੀ ਹੋਵੇ ਜਾਂ ਫਿੱਟ ਰਹਿਣ ਦੀ, ਘੀਆ ਆਪਣੇ ਐਂਟੀ-ਆਕਸੀਡੈਂਟ ਗੁਣਾਂ, ਜ਼ੀਰੋ ਫੈਟ ਤੇ ਪਾਣੀ ਦੀ ਮਾਤਰਾ ਕਾਰਨ ਹਰ ਫਿਟਨੈੱਸ ਪ੍ਰੇਮੀ ਲਈ ਕਿਸੇ ਨਿਆਮਤ ਤੋਂ ਘੱਟ ਨਹੀਂ। ਘੀਆ ਵਿੱਚ ਕਈ ਵਿਟਾਮਨ ਤੇ ਖਣਿਜ ਪਦਾਰਥ ਪਾਏ ਜਾਂਦੇ ਹਨ ਜੋ ਸਿਹਤ ਲਈ ਬੇਹੱਦ ਲਾਹੇਵੰਦ ਹੁੰਦੇ ਹਨ।
ਸਿਹਤ ਮਾਹਿਰਾਂ ਦਾ ਮੰਨਣਾ ਹੈ ਕਿ ਸਸਤਾ ਘੀਆ ਵਿੱਚ ਉਹ ਸਾਰੇ ਤੱਤ ਮੌਜੂਦ ਹਨ ਜੋ ਮਹਿੰਗੀ ਬ੍ਰੋਕਲੀ ਵਿੱਚ ਹੁੰਦੇ ਹਨ ਪਰ ਜ਼ਿੰਮ ਜਾਣ ਵਾਲੇ ਲੋਕ ਵੀ ਇਹ ਗੱਲ ਨਹੀਂ ਜਾਣਦੇ। ਇਹ ਵੀ ਦਿਲਚਸਪ ਹੈ ਕਿ ਬ੍ਰੋਕਲੀ ਵਿਦੇਸ਼ੀ ਸਬਜ਼ੀ ਹੈ ਤੇ ਘੀਆ ਦੇਸੀ। ਇਹ ਵੀ ਸੱਚ ਹੈ ਕਿ ਕਈ ਵਾਰ ਬਾਹਰੋਂ ਆਉਣ ਵਾਲੀ ਜਾਂ ਨਵੀਂ ਚੀਜ਼ ਦੀ ਚਕਾਚੌਂਦ ਵਿੱਚ ਅਸੀਂ ਆਪਣੀਆਂ ਦੇਸੀ ਚੀਜ਼ਾਂ ਨੂੰ ਭੁੱਲ ਜਾਂਦੇ ਹਾਂ। ਇਹੀ ਹਾਲ ਸਥਾਨਕ ਸਬਜ਼ੀ ਘੀਆ ਦਾ ਹੈ। ਇਸ ਵਿੱਚ ਬ੍ਰੋਕਲੀ ਨਾਲੋਂ ਘੱਟ ਕੈਲੋਰੀ ਤੇ ਚਰਬੀ ਦਾ ਨਾਲ-ਨਾਲ ਬ੍ਰੋਕਲੀ ਨਾਲੋਂ ਜ਼ਿਆਦਾ ਫਾਈਬਰ ਹੁੰਦਾ ਹੈ। ਇੱਥੋਂ ਤੱਕ ਕਿ ਬ੍ਰੋਕਲੀ ਵਿੱਚ ਕਾਰਬੋਹਾਈਡ੍ਰੇਟ ਵੀ ਘੀਆ ਨਾਲੋਂ ਦੁੱਗਣੇ ਹੁੰਦੇ ਹਨ।
ਜਾਣੋ ਪ੍ਰੋਟੀਨ ਕੀ ਹੈ?
ਉਂਝ ਬ੍ਰੋਕਲੀ ਵਿੱਚ ਘੀਆ ਨਾਲੋਂ ਜ਼ਿਆਦਾ ਪ੍ਰੋਟੀਨ ਹੁੰਦਾ ਹੈ ਪਰ ਜੇਕਰ ਘੀਆ ਨੂੰ ਛੋਲਿਆਂ ਦੀ ਦਾਲ ਨਾਲ ਬਣਾਇਆ ਜਾਵੇ ਤਾਂ ਇਸ ਦੀ ਪ੍ਰੋਟੀਨ ਸਮੱਗਰੀ ਬ੍ਰੋਕਲੀ ਦੇ ਬਰਾਬਰ ਹੋ ਜਾਂਦੀ ਹੈ। ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਘੀਆ ਦੂਜੀਆਂ ਸਬਜ਼ੀਆਂ ਦੇ ਮੁਕਾਬਲੇ ਸਿਹਤ ਲਈ ਵੱਧ ਫਾਇਦੇਮੰਦ ਹੈ। ਘੀਆ ਦੇ ਫਾਇਦੇ ਇਸ ਪ੍ਰਕਾਰ ਹਨ।
(Disclaimer: ਉੱਪਰ ਦਿੱਤੇ ਤੱਥ-ਜਾਣਕਾਰੀ ਆਮ ਜਾਣਕਾਰੀ ‘ਤੇ ਅਧਾਰਿਤ ਹਨ। ਇਨ੍ਹਾਂ ਨੂੰ ਅਜ਼ਮਾਉਣ ਤੋਂ ਪਹਿਲਾਂ ਸਬੰਧਤ ਮਾਹਿਰਾਂ ਦੀ ਸਲਾਹ ਲਵੋ।)
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
Check out below Health Tools-
Calculate Your Body Mass Index ( BMI )