Raw onion benefits: ਬਹੁਤੇ ਲੋਕ ਨਹੀਂ ਜਾਣਦੇ ਕੱਚਾ ਪਿਆਜ਼ ਖਾਣ ਦੇ ਫਾਇਦੇ...ਬੰਦਿਆਂ ਲਈ ਵਰਦਾਨ
ਕੱਚਾ ਪਿਆਜ਼ ਖਾਣਾ ਸਿਹਤ ਲਈ ਬਹੁਤ ਚੰਗਾ ਮੰਨਿਆ ਜਾਂਦਾ ਹੈ। ਕੱਚੇ ਪਿਆਜ਼ ਨੂੰ ਸਲਾਦ, ਸੈਂਡਵਿਚ ਤੇ ਚਾਟ ਆਦਿ 'ਚ ਮਿਲਾ ਕੇ ਖਾ ਸਕਦੇ ਹੋ। ਕੱਚੇ ਪਿਆਜ਼ ਵਿੱਚ ਸਲਫਰ ਤੇ ਹੋਰ ਜ਼ਰੂਰੀ ਵਿਟਾਮਿਨ ਮੌਜੂਦ ਹੁੰਦੇ ਹਨ।
Raw Onion Benefits: ਕੱਚਾ ਪਿਆਜ਼ ਖਾਣਾ ਸਿਹਤ ਲਈ ਬਹੁਤ ਚੰਗਾ ਮੰਨਿਆ ਜਾਂਦਾ ਹੈ। ਕੱਚੇ ਪਿਆਜ਼ ਨੂੰ ਸਲਾਦ, ਸੈਂਡਵਿਚ ਤੇ ਚਾਟ ਆਦਿ 'ਚ ਮਿਲਾ ਕੇ ਖਾ ਸਕਦੇ ਹੋ। ਕੱਚੇ ਪਿਆਜ਼ ਵਿੱਚ ਸਲਫਰ ਤੇ ਹੋਰ ਜ਼ਰੂਰੀ ਵਿਟਾਮਿਨ ਮੌਜੂਦ ਹੁੰਦੇ ਹਨ। ਇਸ ਨਾਲ ਸਰੀਰ ਦੀਆਂ ਕਈ ਬੀਮਾਰੀਆਂ ਦੂਰ ਹੋ ਜਾਂਦੀਆਂ ਹਨ। ਕੱਚੇ ਪਿਆਜ ਨੂੰ ਦੇਸੀ ਵਿਆਗਰਾ ਵੀ ਕਿਹਾ ਜਾਂਦਾ ਹੈ। ਇਸ ਲਈ ਪੁਰਸ਼ਾਂ ਖਾਸ ਤੌਰ ਉਪਰ ਕੱਚਾ ਪਿਆਜ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ।
ਕੱਚੇ ਪਿਆਜ਼ ਦੇ ਚਮਤਕਾਰੀ ਫਾਇਦੇ
1. ਪੇਟ ਦੀ ਸਫਾਈ
ਕੱਚਾ ਪਿਆਜ਼ ਫਾਈਬਰ ਨਾਲ ਭਰਪੂਰ ਹੁੰਦਾ ਹੈ ਜੋ ਪੇਟ ਅੰਦਰ ਫਸੇ ਭੋਜਨ ਨੂੰ ਬਾਹਰ ਕੱਢਦਾ ਕਰਦਾ ਹੈ। ਇਸ ਨੂੰ ਖਾਣ ਨਾਲ ਪੇਟ ਸਾਫ਼ ਹੁੰਦਾ ਹੈ। ਇਸ ਲਈ ਕਬਜ਼ ਤੋਂ ਪੀੜਤ ਮਰੀਜ਼ਾਂ ਨੂੰ ਕੱਚਾ ਪਿਆਜ਼ ਜ਼ਰੂਰ ਖਾਣਾ ਚਾਹੀਦਾ ਹੈ।
2. ਖੂਨ 'ਚੋਂ ਅਸ਼ੁੱਧੀਆਂ ਨੂੰ ਦੂਰ ਕਰਦਾ
ਪਿਆਜ਼ ਵਿੱਚ ਫਾਸਫੋਰਿਕ ਐਸਿਡ ਹੁੰਦਾ ਹੈ ਜੋ ਖੂਨ ਨੂੰ ਸ਼ੁੱਧ ਕਰਨ ਦਾ ਕੰਮ ਕਰਦਾ ਹੈ। ਸੌਣ ਤੋਂ ਪਹਿਲਾਂ ਪਿਆਜ਼ ਨੂੰ ਪੀਸ ਕੇ ਇਸ ਦਾ ਪੇਸਟ ਆਪਣੇ ਪੈਰਾਂ ਦੇ ਤਲੇ 'ਤੇ ਲਾਓ। ਇਸ ਨਾਲ ਫਾਸਫੋਰਿਕ ਐਸਿਡ ਤੁਹਾਡੀਆਂ ਧਮਨੀਆਂ 'ਚ ਜਾ ਕੇ ਖੂਨ 'ਚੋਂ ਅਸ਼ੁੱਧੀਆਂ ਨੂੰ ਦੂਰ ਕਰਨ 'ਚ ਮਦਦ ਕਰਦਾ ਹੈ।
3. ਪਿਸ਼ਾਬ ਜ਼ਿਆਦਾ ਆਉਣ ਦੀ ਸਮੱਸਿਆ ਤੋਂ ਛੁਟਕਾਰਾ
ਚਾਰ ਪਿਆਜ਼ ਪੀਸ ਕੇ ਚਟਨੀ ਬਣਾ ਲਓ ਤੇ ਉਸ 'ਚ ਓਨੀ ਹੀ ਮਾਤਰਾ 'ਚ ਕਣਕ ਦਾ ਆਟਾ ਮਿਲਾ ਕੇ ਹਲਵਾ ਬਣਾ ਲਓ। ਫਿਰ ਜਦੋਂ ਇਹ ਥੋੜ੍ਹਾ ਗਰਮ ਹੋ ਜਾਵੇ ਤਾਂ ਇਸ ਨੂੰ ਪੇਟ 'ਤੇ ਲਾ ਕੇ ਲੇਟ ਜਾਓ। ਇਸ ਨਾਲ ਜ਼ਿਆਦਾ ਪਿਸ਼ਾਬ ਆਉਣਾ ਬੰਦ ਹੋ ਜਾਵੇਗਾ।
4. ਮਰਦਾਂ ਨੂੰ ਕਰੇ ਜਵਾਨ
ਪਿਆਜ਼ ਦਾ ਰਸ ਤੇ ਸ਼ਹਿਦ ਬਰਾਬਰ ਮਾਤਰਾ 'ਚ ਮਿਲਾ ਕੇ ਪੀਓ। ਇਸ ਮਿਸ਼ਰਣ ਦਾ ਸੇਵਨ ਕਮਜ਼ੋਰ ਪੁਰਸ਼ਾਂ ਨੂੰ ਜਵਾਨ ਬਣਾਉਂਦਾ ਹੈ। ਇੰਨਾ ਹੀ ਨਹੀਂ ਇਸ ਨਾਲ ਗਲੇ ਦੀ ਖਰਾਬੀ ਤੇ ਖਾਂਸੀ ਦੇ ਲੱਛਣਾਂ ਤੋਂ ਵੀ ਰਾਹਤ ਮਿਲਦੀ ਹੈ।
5. ਸਰੀਰ ਨੂੰ ਮਜ਼ਬੂਤ ਕਰਦਾ
ਪਿਆਜ਼, ਸ਼ਹਿਦ ਤੇ ਸ਼ੱਕਰ ਮਿਲਾ ਕੇ ਖਾਣ ਨਾਲ ਪੇਟ ਨਾਲ ਸਬੰਧਤ ਬੀਮਾਰੀਆਂ ਦੂਰ ਹੁੰਦੀਆਂ ਹਨ ਤੇ ਸਰੀਰ 'ਚ ਤਾਕਤ ਵਧਦੀ ਹੈ।
6. ਨਸ਼ੇ ਤੋਂ ਛੁਟਕਾਰਾ
ਨਸ਼ਾ ਕਰਨ ਵਾਲੇ ਵਿਅਕਤੀ ਨੂੰ ਰੋਜ਼ਾਨਾ ਇਕ ਪਿਆਜ਼ ਦਾ ਰਸ ਪਿਲਾਉਣ ਨਾਲ ਉਸ ਨੂੰ ਨਸ਼ੇ ਛੁਟਕਾਰਾ ਮਿਲਦਾ ਹੈ।
7. ਜ਼ੁਕਾਮ
10-20 ਮਿਲੀਲੀਟਰ ਪਿਆਜ਼ ਦੇ ਰਸ 'ਚ ਇੱਕ ਚਮਚ ਸ਼ਹਿਦ ਮਿਲਾ ਕੇ ਦਿਨ 'ਚ 2-3 ਵਾਰ ਚੱਟਣ ਨਾਲ ਜ਼ੁਕਾਮ ਠੀਕ ਹੋ ਜਾਂਦਾ ਹੈ।
8. ਅੱਖਾਂ ਦੀ ਰੋਸ਼ਨੀ
ਪਿਆਜ਼ ਦੇ ਰਸ ਨੂੰ ਸ਼ਹਿਦ ਵਿੱਚ ਮਿਲਾ ਕੇ ਅੱਖਾਂ 'ਤੇ ਲਗਾਉਣ ਨਾਲ ਅੱਖਾਂ ਦੀ ਰੌਸ਼ਨੀ ਵਧਦੀ ਹੈ।
9. ਕਾਲੇ ਧੱਬੇ
ਪਿਆਜ਼ ਦਾ ਰਸ ਚਿਹਰੇ 'ਤੇ ਕਾਲੇ ਧੱਬਿਆਂ 'ਤੇ ਲਾਉਣ ਨਾਲ ਦਾਗ-ਧੱਬਿਆਂ ਦਾ ਕਾਲਾਪਨ ਦੂਰ ਹੁੰਦਾ ਹੈ ਤੇ ਚਿਹਰੇ ਦੀ ਚਮਕ ਵਧਦੀ ਹੈ।
10. ਨੱਕ ਵਗਣਾ
ਪਿਆਜ਼ ਦਾ ਰਸ ਨੱਕ ਵਿੱਚ ਪਾਉਣ ਨਾਲ ਨੱਕ ਤੇ ਗਲੇ ਦੀ ਲਾਗ ਨੂੰ ਠੀਕ ਕਰਨ ਵਿੱਚ ਮਦਦ ਮਿਲਦੀ ਹੈ ਤੇ ਨੱਕ ਵਹਿਣ ਵਿੱਚ ਰਾਹਤ ਮਿਲਦੀ ਹੈ।
11. ਨੀਂਦ ਦੀ ਕਮੀ
ਕੱਚਾ ਲਾਲ ਪਿਆਜ਼ ਜਾਂ ਗਰਮ ਸੁਆਹ ਵਿੱਚ ਪਕਾਇਆ ਪਿਆਜ਼ ਖਾਣ ਜਾਂ ਇਸ ਦਾ ਰਸ 4 ਚੱਮਚ ਪੀਣ ਨਾਲ ਚੰਗੀ ਨੀਂਦ ਆਉਂਦੀ ਹੈ।
12. ਮਿਰਗੀ
72 ਮਿਲੀਲੀਟਰ ਪਿਆਜ਼ ਦੇ ਰਸ ਨੂੰ ਥੋੜ੍ਹੇ ਜਿਹੇ ਪਾਣੀ ਵਿੱਚ ਮਿਲਾ ਕੇ ਰੋਜ਼ਾਨਾ ਸਵੇਰੇ ਪੀਣ ਨਾਲ ਮਿਰਗੀ ਦਾ ਦੌਰਾ ਬੰਦ ਹੋ ਜਾਂਦਾ ਹੈ। ਇਹ ਘੱਟੋ-ਘੱਟ 40 ਦਿਨਾਂ ਲਈ ਕੀਤਾ ਜਾ ਸਕਦਾ ਹੈ। ਮਿਰਗੀ ਦੀ ਸਥਿਤੀ ਵਿੱਚ ਪਿਆਜ਼ ਦੇ ਰਸ ਨੂੰ ਸੁੰਘਣ ਨਾਲ ਵਿਅਕਤੀ ਨੂੰ ਹੋਸ਼ ਆ ਜਾਂਦਾ ਹੈ।
13. ਹਿਚਕੀ
ਪਿਆਜ਼ ਨੂੰ ਕੱਟ ਕੇ ਧੋ ਕੇ ਨਮਕ ਮਿਲਾ ਕੇ ਖਾਣ ਨਾਲ ਹਿਚਕੀ ਬੰਦ ਹੋ ਜਾਂਦੀ ਹੈ।
14. ਕਬਜ਼
ਕੱਚਾ ਪਿਆਜ਼ ਰੋਜ਼ਾਨਾ ਖਾਣ ਨਾਲ ਕਬਜ਼ ਠੀਕ ਹੋ ਜਾਂਦੀ ਹੈ। ਪਿਆਜ਼ ਦਾ ਕਾੜ੍ਹਾ ਬਣਾ ਕੇ 40 ਮਿਲੀਲੀਟਰ ਦਿਨ ਵਿਚ 2-3 ਵਾਰ ਸੇਵਨ ਕਰਨ ਨਾਲ ਲਾਭ ਹੁੰਦਾ ਹੈ।
15. ਪੇਟ ਦੇ ਕੀੜੇ ਤੇ ਬਦਹਜ਼ਮੀ
ਰੋਗੀ ਨੂੰ ਹਰ ਦੋ ਘੰਟੇ ਬਾਅਦ ਇੱਕ ਚੱਮਚ ਪਿਆਜ਼ ਦਾ ਰਸ ਦੇਣ ਨਾਲ ਪੇਟ ਦੇ ਕੀੜੇ ਮਰ ਜਾਂਦੇ ਹਨ ਤੇ ਬਦਹਜ਼ਮੀ ਵੀ ਠੀਕ ਹੁੰਦੀ ਹੈ।
16. ਐਸੀਡਿਟੀ
30 ਗ੍ਰਾਮ ਦਹੀਂ ਵਿੱਚ 60 ਗ੍ਰਾਮ ਸਫੇਦ ਪਿਆਜ਼ ਦੇ ਟੁਕੜਿਆਂ ਨੂੰ ਮਿਲਾ ਕੇ ਰੋਜ਼ਾਨਾ ਤਿੰਨ ਵਾਰ ਘੱਟੋ-ਘੱਟ 7 ਦਿਨਾਂ ਤੱਕ ਖਾਣ ਨਾਲ ਐਸੀਡਿਟੀ ਵਿੱਚ ਰਾਹਤ ਮਿਲਦੀ ਹੈ।
Check out below Health Tools-
Calculate Your Body Mass Index ( BMI )