Benefits of Lassi: ਨਵੀਂ ਪੀੜ੍ਹੀ ਵੱਟਦੀ ਲੱਸੀ ਤੋਂ ਨੱਕ-ਮੂੰਹ, ਬਹੁਤੇ ਨਹੀਂ ਜਾਣਦੇ ਰਵਾਇਤੀ ਡ੍ਰਿੰਕ ਫਾਇਦੇ
Lassi: ਪਿੰਡਾਂ ਵਾਲਿਆਂ ਦੀ ਸਿਹਤ ਦਾ ਰਾਜ ਲੱਸੀ ਵਿੱਚ ਛੁਪਿਆ ਹੈ। ਬੇਸ਼ੱਕ ਅੱਜਕਲ੍ਹ ਬਹੁਤੇ ਲੋਕ ਦੁੱਧ ਕਾੜ੍ਹ ਕੇ ਲੱਸੀ ਨਹੀਂ ਬਣਾਉਂਦੇ ਪਰ ਫਿਰ ਵੀ ਦਹੀਂ ਜਮਾਂ ਕੇ ਲੱਸੀ ਤਕਰੀਬਨ ਹਰ ਘਰ ਅੰਦਰ ਬਣਾਈ ਜਾਂਦੀ ਹੈ।
Benefits of Lassi: ਪਿੰਡਾਂ ਵਾਲਿਆਂ ਦੀ ਸਿਹਤ ਦਾ ਰਾਜ ਲੱਸੀ ਵਿੱਚ ਛੁਪਿਆ ਹੈ। ਬੇਸ਼ੱਕ ਅੱਜਕਲ੍ਹ ਬਹੁਤੇ ਲੋਕ ਦੁੱਧ ਕਾੜ੍ਹ ਕੇ ਲੱਸੀ ਨਹੀਂ ਬਣਾਉਂਦੇ ਪਰ ਫਿਰ ਵੀ ਦਹੀਂ ਜਮਾਂ ਕੇ ਲੱਸੀ ਤਕਰੀਬਨ ਹਰ ਘਰ ਅੰਦਰ ਬਣਾਈ ਜਾਂਦੀ ਹੈ। ਇਹ ਲੱਸੀ ਹੀ ਹੈ ਜੋ ਪਿੰਡਾਂ ਦੇ ਲੋਕਾਂ ਨੂੰ ਮਹਿੰਗੀਆਂ ਦਵਾਈਆਂ ਤੋਂ ਦੂਰ ਰੱਖਦੀ ਹੈ। ਉਂਝ ਨਵੀਂ ਪੀੜ੍ਹੀ ਲੱਸੀ ਪੀਣ ਤੋਂ ਨੱਕ-ਮੂੰਹ ਵੱਟਣ ਲੱਗੀ ਹੈ। ਆਓ ਜਾਣਦੇ ਹਾਂ ਲੱਸੀ ਦੇ ਫਾਇਦੇ-
ਦਰਅਸਲ ਲੱਸੀ ਇੱਕ ਪ੍ਰਸਿੱਧ ਹੈਲਦੀ ਤੇ ਤਾਜ਼ਗੀ ਵਾਲਾ ਡ੍ਰਿੰਕ ਹੈ। ਗਰਮੀਆਂ ਵਿੱਚ ਇਸ ਦੀ ਵਰਤੋਂ ਵੱਧ ਜਾਂਦੀ ਹੈ। ਤਕਰੀਬਨ ਸਾਰੇ ਭਾਰਤ ਦੇ ਲੋਕ ਲੱਸੀ ਨੂੰ ਪਸੰਦ ਕਰਦੇ ਹਨ। ਇਸ ਰਵਾਇਤੀ ਡ੍ਰਿੰਕ ਦੀ ਵਰਤੋਂ ਨਾਲ ਗਰਮੀ ਦਾ ਅਹਿਸਾਸ ਘੱਟ ਹੁੰਦਾ ਹੈ। ਇਹ ਗਰਮੀਆਂ ਦੇ ਪੀਣ ਵਾਲੇ ਪਦਾਰਥਾਂ ਵਿੱਚ ਪੋਸ਼ਕ ਤੱਤਾਂ ਤੇ ਵਿਟਾਮਿਨਾਂ ਨਾਲ ਭਰਪੂਰ ਵਧੀਆ ਡ੍ਰਿੰਕ ਹੈ ਪਰ ਇਸ ਨੂੰ ਸਰਦੀ ਵਿੱਚ ਵੀ ਖੂਬ ਪੀਤਾ ਜਾਂਦਾ ਹੈ।
ਲੱਸੀ ਪੀਣ ਨਾਲ ਸਿਹਤ ਨੂੰ ਕਈ ਲਾਭ ਹੁੰਦੇ ਹਨ। ਲੱਸੀ ਨੂੰ ਪਾਣੀ ਵਿੱਚ ਦਹੀਂ ਮਿਲਾ ਕੇ ਬਣਾਇਆ ਜਾਂਦਾ ਹੈ। ਬਾਅਦ ਵਿੱਚ ਸੁਆਦ ਵਧਾਉਣ ਲਈ ਨਮਕ ਜਾਂ ਚੀਨੀ ਮਿਲਾਈ ਜਾਂਦੀ ਹੈ। ਅਸਲ ਵਿੱਚ ਇਸ ਨੂੰ ਇੱਕ ਵੱਡੇ ਗਲਾਸ ਵਿੱਚ ਠੰਢਾ ਪਰੋਸਿਆ ਜਾਂਦਾ ਹੈ। ਇਸ ਦਾ ਸਵਾਦ ਬਹੁਤ ਵਧੀਆ ਹੁੰਦਾ ਹੈ।
1. ਸਰੀਰ ਦੀ ਗਰਮੀ ਕੱਢਦੀ
ਸ਼ੀਤਲ, ਠੰਢਾ ਤੇ ਤਾਜ਼ਾ ਡ੍ਰਿੰਕ ਦਾ ਖਿਤਾਬ ਪ੍ਰਾਪਤ ਕਰ ਚੁੱਕੀ ਲੱਸੀ ਸਰੀਰ ਦੀ ਗਰਮੀ ਨੂੰ ਘਟਾਉਂਦੀ ਹੈ। ਇਸ ਤੋਂ ਇਲਾਵਾ ਇਸ ਵਿੱਚ ਇਲੈਕਟ੍ਰੋਲਾਈਟਸ ਦੀ ਮਾਤਰਾ ਬਹੁਤ ਜਿਆਦਾ ਹੁੰਦੀ ਹੈ ਜੋ ਆਸਾਨੀ ਨਾਲ ਸਰੀਰ ਦੇ ਅੰਦਰ ਡੀਹਾਈਡ੍ਰੇਸ਼ਨ ਨਾਲ ਲੜ ਸਕਦੀ ਹੈ। ਇਸ ਤਰ੍ਹਾਂ, ਰੋਜ਼ਾਨਾ ਲੱਸੀ ਦਾ ਸੇਵਨ ਸਰੀਰ ਦੀ ਗਰਮੀ ਨੂੰ ਕਾਬੂ ਰੱਖਣ ਵਿੱਚ ਸਹਾਇਤਾ ਕਰੇਗਾ।
2. ਪਾਚਨ 'ਚ ਸਹਾਇਤਾ ਕਰਦੀ
ਦਹੀਂ ਤੋਂ ਬਣੀ ਲੱਸੀ ਪਾਚਨ ਪ੍ਰਕਿਰਿਆ ਲਈ ਬਿਲਕੁਲ ਫਾਇਦੇਮੰਦ ਮੰਨੀ ਜਾਂਦੀ ਹੈ। ਇਹ ਪੇਟ ਲਈ ਹਲਕੀ ਹੁੰਦੀ ਹੈ ਤੇ ਇਸ ਵਿੱਚ ਲੈਕਟੋਬੈਸੀਲੀ ਦੇ ਰੂਪ ਵਿੱਚ ਚੰਗੇ ਬੈਕਟਰੀਆ ਹੁੰਦੇ ਹਨ, ਜੋ ਅੰਤੜੀਆਂ ਨੂੰ ਲੁਬਰੀਕੇਟ ਕਰਦੇ ਹਨ ਤੇ ਅਸਾਨੀ ਨਾਲ ਪਾਚਣ ਵਿੱਚ ਸਹਾਇਤਾ ਕਰਦੇ ਹਨ।
3. ਹੱਡੀਆਂ ਦੀ ਸਿਹਤ ਲਈ ਲਾਭਕਾਰੀ
ਲੱਸੀ ਨੂੰ ਕੈਲਸ਼ੀਅਮ ਨਾਲ ਭਰਪੂਰ ਮੰਨਿਆ ਜਾਂਦਾ ਹੈ ਜੋ ਹੱਡੀਆਂ ਨੂੰ ਮਜ਼ਬੂਤ ਬਣਾਉਣ ਲਈ ਬਹੁਤ ਵਧੀਆ ਹੈ। ਜ਼ਿਆਦਾ ਵਾਰ ਲੱਸੀ ਪੀਣ ਨਾਲ ਹੱਡੀਆਂ ਤੇ ਦੰਦਾਂ ਦੀ ਸਮੁੱਚੀ ਸਿਹਤ ਵਿੱਚ ਸੁਧਾਰ ਹੁੰਦਾ ਹੈ।
4. ਪ੍ਰੋਬਾਇਓਟਿਕਸ ਦਾ ਚੰਗਾ ਸਰੋਤ
ਲੱਸੀ ਸਿਰਫ ਤੰਦਰੁਸਤ ਬੈਕਟੀਰੀਆ ਦੇ ਵਾਧੇ ਨੂੰ ਪ੍ਰਭਾਵਤ ਕਰਦੀ ਹੈ ਤੇ ਅੰਤੜੀਆਂ ਵਿੱਚ ਮਾੜੇ ਬੈਕਟੀਰੀਆ ਦੇ ਵਾਧੇ ਨੂੰ ਰੋਕਦੀ ਹੈ। ਇਸ ਤੋਂ ਇਲਾਵਾ, ਇਸ ਵਿੱਚ ਪ੍ਰੋਬਾਇਓਟਿਕਸ ਹੁੰਦੇ ਹਨ ਜੋ ਸਰੀਰ ਦੇ ਅੰਦਰਲੇ ਕੋਲੇਸਟ੍ਰੋਲ ਦੇ ਪੱਧਰ ਨੂੰ ਘਟਾਉਣ ਵਿੱਚ ਮਦਦ ਕਰਦੇ ਹਨ।
Check out below Health Tools-
Calculate Your Body Mass Index ( BMI )