Benefits of Selfie: ਅਧਿਐਨ 'ਚ ਆਇਆ ਸੈਲਫੀ ਲੈਣ ਦਾ ਸਭ ਤੋਂ ਵੱਡਾ ਫਾਇਦਾ
ਆਪਣੇ ਸਮਾਰਟ ਫ਼ੋਨ ਤੋਂ ਸੈਲਫੀ ਲੈਣਾ ਅਤੇ ਇਨ੍ਹਾਂ ਤਸਵੀਰਾਂ ਨੂੰ ਦੋਸਤਾਂ ਨਾਲ ਸਾਂਝਾ ਕਰਨਾ ਤੁਹਾਨੂੰ ਇੱਕ ਖੁਸ਼ਮਿਜਾਜ਼ ਵਿਅਕਤੀ ਬਣਾ ਸਕਦਾ ਹੈ।
ਲਾਸ ਏਂਜਲਸ: ਆਪਣੇ ਸਮਾਰਟ ਫ਼ੋਨ ਤੋਂ ਸੈਲਫੀ ਲੈਣਾ ਅਤੇ ਇਨ੍ਹਾਂ ਤਸਵੀਰਾਂ ਨੂੰ ਦੋਸਤਾਂ ਨਾਲ ਸਾਂਝਾ ਕਰਨਾ ਤੁਹਾਨੂੰ ਇੱਕ ਖੁਸ਼ਮਿਜਾਜ਼ ਵਿਅਕਤੀ ਬਣਾ ਸਕਦਾ ਹੈ। ਇੱਕ ਅਧਿਐਨ 'ਚ ਇਸ ਗੱਲ ਦਾ ਪਤਾ ਲੱਗਾ ਹੈ। ਯੂਨੀਵਰਸਿਟੀ ਆਫ਼ ਕੈਲੇਫੋਰਨੀਆ ਦੇ ਖੋਜਕਰਤਾਵਾਂ ਨੇ ਆਪਣੇ ਅਧਿਐਨ 'ਚ ਦੱਸਿਆ ਕਿ ਹਰ ਰੋਜ਼ ਕੁੱਝ ਖ਼ਾਸ ਤਰ੍ਹਾਂ ਦੀਆਂ ਸੈਲਫੀਆਂ ਲੈਣਾ ਅਤੇ ਸਾਂਝੀਆਂ ਕਰਨਾ ਲੋਕਾਂ 'ਤੇ ਹਾਂ ਪੱਖੀ ਪ੍ਰਭਾਵ ਪਾ ਸਕਦਾ ਹੈ।
ਯੂਨੀਵਰਸਿਟੀ ਦੇ ਪੋਸਟ ਡਾਕਟਰੇਟ ਅਤੇ ਲੇਖਕ ਯੂ ਚੇਨ ਨੇ ਕਿਹਾ ਕਿ ਸਾਡਾ ਅਧਿਐਨ ਇਹ ਦਿਖਾਉਂਦਾ ਹੈ ਕਿ ਸਮਾਰਟ ਫ਼ੋਨ ਨਾਲ ਸੈਲਫੀ ਲੈਣਾ ਅਤੇ ਸਾਂਝਾ ਕਰਨ ਨਾਲ ਲੋਕਾਂ 'ਚ ਹਾਂ ਪੱਖੀ ਵਿਚਾਰਾਂ ਦਾ ਵਾਧਾ ਹੁੰਦਾ ਹੈ। ਖੋਜਕਰਤਾਵਾਂ ਨੇ ਸੈਲਫੀ ਦੇ ਪ੍ਰਭਾਵ ਨੂੰ ਜਾਨਣ ਲਈ 41 ਕਾਲਜ ਦੇ ਵਿਦਿਆਰਥੀਆਂ ਨੂੰ ਸ਼ਾਮਲ ਕਰਕੇ ਚਾਰ ਹਫ਼ਤਿਆਂ ਤੱਕ ਅਧਿਐਨ ਕੀਤਾ।
ਅਧਿਐਨ 'ਚ ਹਿੱਸਾ ਲੈਣ ਵਾਲੀ 28 ਲੜਕੀਆਂ ਅਤੇ 13 ਲੜਕਿਆਂ ਨੂੰ ਆਪਣੇ ਰੋਜ਼ਾਨਾ ਦੇ ਕੰਮਾਂ ਨੂੰ ਜਾਰੀ ਰੱਖਣ ਦਾ ਹੁਕਮ ਦਿੱਤਾ ਗਿਆ ਸੀ। ਇਨ੍ਹਾਂ ਕੰਮਾਂ 'ਚ ਕਲਾਸ ਜਾਣਾ, ਕਾਲਜ ਦਾ ਕੰਮ ਕਰਨਾ ਅਤੇ ਦੋਸਤਾਂ ਨੂੰ ਮਿਲਣਾ ਸ਼ਾਮਲ ਸੀ। ਇਸ ਦੌਰਾਨ ਮੁਕਾਬਲੇਬਾਜ਼ਾਂ ਨੇ ਤਸਵੀਰਾਂ ਲੈਣ ਲਈ ਇੱਕ ਵੱਖ ਤਰ੍ਹਾਂ ਦੀ ਐਪਲੀਕੇਸ਼ਨ ਨੂੰ ਇਸਤੇਮਾਲ ਕੀਤਾ ਅਤੇ ਇਸ ਦੇ ਜ਼ਰੀਏ ਉਨ੍ਹਾਂ ਦੀ ਭਾਵਨਾਤਮਕ ਸਥਿਤੀ ਨੂੰ ਰਿਕਾਰਡ ਕੀਤਾ ਗਿਆ। ਜਿਸ ਦੇ ਵਿਸ਼ਲੇਸ਼ਣ ਤੋਂ ਉਪਰੋਕਤ ਸਿੱਟਾ ਕੱਢਿਆ ਗਿਆ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Check out below Health Tools-
Calculate Your Body Mass Index ( BMI )