ਸਿਹਤ ਲਈ ਫਾਇਦੇਮੰਦ ਹੈ ਭਿੰਡੀ, ਪਰ ਇਨ੍ਹਾਂ ਲੋਕਾਂ ਨੂੰ ਭਿੰਡੀ ਖਾਣ ਤੋਂ ਕਰਨਾ ਚਾਹੀਦਾ ਪਰਹੇਜ਼, ਨਹੀਂ ਤਾਂ ਲੱਗ ਜਾਵੇਗੀ ਇਹ ਬਿਮਾਰੀ
Ladyfinger Benefits: ਭਿੰਡੀ ਵਿਚ ਭਾਵੇਂ ਸਿਹਤ ਨੂੰ ਲਾਭ ਪਹੁੰਚਾਉਣ ਵਾਲੇ ਕਈ ਗੁਣ ਹੁੰਦੇ ਹਨ ਪਰ ਇਸ ਦਾ ਜ਼ਿਆਦਾ ਸੇਵਨ ਕਰਨ ਨਾਲ ਤੁਹਾਨੂੰ ਕਈ ਸਰੀਰਕ ਸਮੱਸਿਆਵਾਂ ਹੋ ਸਕਦੀਆਂ ਹਨ।
Bhindi Health Benefits: ਭਿੰਡੀ ਦੀ ਸਬਜ਼ੀ ਦਾ ਨਾਂ ਸੁਣਦਿਆਂ ਹੀ ਕਈਆਂ ਦੇ ਮੂੰਹ 'ਚ ਪਾਣੀ ਆ ਜਾਂਦਾ ਹੈ। ਇਹ ਇੱਕ ਅਜਿਹੀ ਸਬਜ਼ੀ ਹੈ, ਜੋ ਕਿ ਬਹੁਤ ਮਸ਼ਹੂਰ ਹੈ ਅਤੇ ਜ਼ਿਆਦਾਤਰ ਘਰਾਂ ਵਿੱਚ ਬਣਦੀ ਹੈ। ਇਹ ਸਬਜ਼ੀ, ਜੋ ਕਿ ਸਾਰੇ ਭੋਜਨਾਂ ਦੇ ਨਾਲ ਫਿੱਟ ਹੁੰਦੀ ਹੈ, ਬਹੁਤ ਸਾਰੇ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦੀ ਹੈ।
ਬਾਕੀ ਹਰੀਆਂ ਸਬਜ਼ੀਆਂ ਵਾਂਗ, ਭਿੰਡੀ ਵਿੱਚ ਵੀ ਹਾਈ ਫਾਈਬਰ ਅਤੇ ਐਂਟੀਆਕਸੀਡੈਂਟ ਗੁਣ ਹੁੰਦੇ ਹਨ। ਇਹੀ ਕਾਰਨ ਹੈ ਕਿ ਇਸ ਨੂੰ ਖਾਣ ਨਾਲ ਸਿਹਤ ਨੂੰ ਕਈ ਫਾਇਦੇ ਹੁੰਦੇ ਹਨ। ਹਾਲਾਂਕਿ ਕਿਸੇ ਵੀ ਚੀਜ਼ ਦਾ ਜ਼ਿਆਦਾ ਸੇਵਨ ਖਤਰਨਾਕ ਸਾਬਤ ਹੁੰਦਾ ਹੈ। ਭਿੰਡੀ ਵਿਚ ਭਾਵੇਂ ਸਿਹਤ ਨੂੰ ਲਾਭ ਪਹੁੰਚਾਉਣ ਵਾਲੇ ਕਈ ਗੁਣ ਹੁੰਦੇ ਹਨ ਪਰ ਇਸ ਦਾ ਜ਼ਿਆਦਾ ਸੇਵਨ ਕਰਨ ਨਾਲ ਤੁਹਾਨੂੰ ਕਈ ਸਰੀਰਕ ਸਮੱਸਿਆਵਾਂ ਹੋ ਸਕਦੀਆਂ ਹਨ।
ਭਿੰਡੀ ਨੂੰ ਬਹੁਤ ਜ਼ਿਆਦਾ ਖਾਣ ਨਾਲ ਗੈਸਟਰੋਇੰਟੇਸਟਾਈਨਲ ਪ੍ਰੋਬਲਮਸ, ਗੈਸ, ਬਲੋਟਿੰਗ ਅਤੇ ਦਸਤ ਹੋ ਸਕਦੇ ਹਨ। ਭਿੰਡੀ ਵਿੱਚ ਆਕਸਲੇਟਸ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜਿਸ ਨਾਲ ਕਿਡਨੀ ਦੀ ਪੱਥਰੀ ਦਾ ਖਤਰਾ ਵੀ ਵੱਧ ਸਕਦਾ ਹੈ।
ਭਿੰਡੀ ਵਿੱਚ ਕਈ ਪੌਸ਼ਕ ਤੱਤ ਮੌਜੂਦ ਹੁੰਦੇ
ਭਿੰਡੀ ਵਿਟਾਮਿਨ A,C, E ਅਤੇ K, ਕਾਰਬੋਹਾਈਡਰੇਟ, ਪ੍ਰੋਟੀਨ, ਆਇਰਨ, ਫਾਈਬਰ, ਜ਼ਿੰਕ, ਕਾਪਰ, ਪੋਟਾਸ਼ੀਅਮ, ਮੈਗਨੀਸ਼ੀਅਮ, ਕੈਲਸ਼ੀਅਮ, ਥਿਆਮਿਨ, ਅਨਸੈਚੂਰੇਟਿਡ ਫੈਟੀ ਐਸਿਡ, ਫੋਲੇਟ ਅਤੇ ਅਮੀਨੋ ਐਸਿਡ ਵਰਗੇ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੈ। ਭਿੰਡੀ ਵਿੱਚ ਐਂਟੀ-ਅਲਸਰ, ਐਂਟੀ-ਬੈਕਟੀਰੀਅਲ ਅਤੇ ਐਂਟੀ-ਕਾਰਸੀਨੋਜੇਨਿਕ ਗੁਣ ਵੀ ਹੁੰਦੇ ਹਨ। ਅਜਿਹੇ 'ਚ ਇਸ ਸਬਜ਼ੀ ਨੂੰ ਖਾਣਾ ਵੱਡਿਆਂ ਦੇ ਨਾਲ-ਨਾਲ ਬੱਚਿਆਂ ਅਤੇ ਨੌਜਵਾਨਾਂ ਲਈ ਵੀ ਕਾਫੀ ਫਾਇਦੇਮੰਦ ਸਾਬਤ ਹੋ ਸਕਦਾ ਹੈ।
ਭਿੰਡੀ ਖਾਣ ਦੇ ਸਾਈਡ ਇਫੈਕਟ
ਇਕ ਹੈਲਥ ਵੈੱਬਸਾਈਟ ਦੇ ਮੁਤਾਬਕ ਭਾਵੇਂ ਭਿੰਡੀ ਖਾਣਾ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ ਪਰ ਕੁਝ ਲੋਕਾਂ ਨੂੰ ਇਸ ਦਾ ਸੇਵਨ ਸਾਵਧਾਨੀ ਨਾਲ ਕਰਨਾ ਚਾਹੀਦਾ ਹੈ।
1. ਜੇਕਰ ਕਿਸੇ ਨੂੰ ਕਿਡਨੀ ਦੀ ਕੋਈ ਬਿਮਾਰੀ ਹੈ ਤਾਂ ਉਸ ਨੂੰ ਭਿੰਡੀ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਜਾਂ ਡਾਕਟਰ ਦੀ ਸਲਾਹ ਤੋਂ ਬਾਅਦ ਇਸ ਦਾ ਸੇਵਨ ਕਰਨਾ ਚਾਹੀਦਾ ਹੈ। ਇੰਨਾ ਹੀ ਨਹੀਂ ਗੁਰਦੇ ਅਤੇ ਪਿੱਤੇ 'ਚ ਪੱਥਰੀ ਹੋਣ 'ਤੇ ਵੀ ਭਿੰਡੀ ਤੁਹਾਨੂੰ ਨੁਕਸਾਨ ਪਹੁੰਚਾ ਸਕਦੀ ਹੈ।
2. ਜੇਕਰ ਤੁਸੀਂ ਭਿੰਡੀ ਜ਼ਿਆਦਾ ਖਾਂਦੇ ਹੋ ਤਾਂ ਤੁਹਾਨੂੰ ਐਸੀਡਿਟੀ ਅਤੇ ਬਲੋਟਿੰਗ ਦੀ ਸਮੱਸਿਆ ਹੋ ਸਕਦੀ ਹੈ। ਅਜਿਹਾ ਇਸ ਲਈ ਕਿਉਂਕਿ ਇਸ 'ਚ ਕਾਫੀ ਮਾਤਰਾ 'ਚ ਫਾਈਬਰ ਹੁੰਦਾ ਹੈ। ਇਹੀ ਕਾਰਨ ਹੈ ਕਿ ਇਸ ਦਾ ਸੇਵਨ ਸੀਮਤ ਮਾਤਰਾ 'ਚ ਕਰਨਾ ਚਾਹੀਦਾ ਹੈ। ਜਿਨ੍ਹਾਂ ਨੂੰ ਪਹਿਲਾਂ ਹੀ ਗੈਸ ਜਾਂ ਬਲੋਟਿੰਗ ਦੀ ਸਮੱਸਿਆ ਹੈ, ਉਨ੍ਹਾਂ ਨੂੰ ਵੀ ਇਸ ਸਬਜ਼ੀ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
3. ਭਿੰਡੀ ਨੂੰ ਜ਼ਿਆਦਾ ਤੇਲ 'ਚ ਪਕਾਉਣ ਤੋਂ ਬਾਅਦ ਖਾਣ ਤੋਂ ਪਰਹੇਜ਼ ਕਰੋ। ਅਸੀਂ ਅਜਿਹਾ ਇਸ ਲਈ ਕਹਿ ਰਹੇ ਹਾਂ ਕਿਉਂਕਿ ਫਿਰ ਤੁਹਾਡੇ ਕੋਲੈਸਟ੍ਰੋਲ ਦੇ ਪੱਧਰ ਨੂੰ ਵਧਣ ਦੀ ਸੰਭਾਵਨਾ ਵੱਧ ਜਾਵੇਗੀ। ਭਿੰਡੀ ਨੂੰ ਘੱਟ ਤੇਲ ਅਤੇ ਘੱਟ ਮਸਾਲਿਆਂ ਨਾਲ ਪਕਾਉਣਾ ਚਾਹੀਦਾ ਹੈ।
4. ਜੇਕਰ ਤੁਹਾਡਾ ਪਾਚਨ ਤੰਤਰ ਕਮਜ਼ੋਰ ਹੈ ਜਾਂ ਤੁਸੀਂ ਸਾਈਨਸ ਅਤੇ ਖੰਘ ਦੀ ਸਮੱਸਿਆ ਤੋਂ ਪੀੜਤ ਹੋ ਤਾਂ ਭਿੰਡੀ ਖਾਣ ਤੋਂ ਪਰਹੇਜ਼ ਕਰੋ। ਇਸ ਸਬਜ਼ੀ ਦਾ ਜ਼ਿਆਦਾ ਸੇਵਨ ਕਰਨ ਨਾਲ ਦਸਤ ਵੀ ਹੋ ਸਕਦੇ ਹਨ।
ਇਹ ਵੀ ਪੜ੍ਹੋ: ਭੱਜਦੌੜ ਦੀ ਜ਼ਿੰਦਗੀ 'ਚ ਨਹੀਂ ਲੈ ਰਹੇ ਹੋ ਚੰਗੀ ਖੁਰਾਕ, ਤਾਂ ਅਪਣਾਓ ਤਰੀਕਾ, ਸੁਧਰੇਗਾ Lifestyle
Check out below Health Tools-
Calculate Your Body Mass Index ( BMI )