Health News: ਸਾਵਧਾਨ! ਕੀ ਤੁਸੀਂ ਵੀ ਆਪਣੇ ਭੋਜਨ ਵਿੱਚ ਸ਼ਾਮਿਲ ਕਰਦੇ ਹੋ ਜ਼ਿਆਦਾ ਕਾਲੀ ਮਿਰਚ? ਅਜਿਹਾ ਕਰਨਾ ਸਿਹਤ ਲਈ ਬਣ ਸਕਦਾ ਵੱਡੀ ਮੁਸੀਬਤ
Health News: ਕੁੱਝ ਅਧਿਐਨਾਂ ਵਿੱਚ ਪਾਇਆ ਗਿਆ ਹੈ ਕਿ ਕਾਲੀ ਮਿਰਚ ਵਿੱਚ ਮੌਜੂਦ ਕੈਪਸੈਸੀਨ ਦਾ ਜ਼ਿਆਦਾ ਸੇਵਨ ਕੈਂਸਰ ਦੇ ਖ਼ਤਰੇ ਨੂੰ ਵਧਾ ਸਕਦਾ ਹੈ। ਇਸ ਲਈ ਆਪਣੇ ਭੋਜਨ 'ਚ ਲੋੜ ਅਨੁਸਾਰ ਕਾਲੀ ਮਿਰਚ ਨੂੰ ਸ਼ਾਮਿਲ ਕਰੋ।
Black Pepper side effects: ਭਾਰਤੀ ਰਸੋਈ ਵਿੱਚ ਪਾਏ ਜਾਣ ਵਾਲੇ ਕਈ ਮਸਾਲੇ ਸਿਹਤ ਲਈ ਲਾਭਕਾਰੀ ਹੁੰਦੇ ਹਨ। ਪਰ ਹੱਦ ਨਾਲ ਜ਼ਿਆਦਾ ਇਨ੍ਹਾਂ ਦਾ ਸੇਵਨ ਸਿਹਤ ਉੱਤੇ ਬੁਰਾ ਪ੍ਰਭਾਵ ਪਾਉਂਦੇ ਹਨ। ਕਾਲੀ ਮਿਰਚ ਇੱਕ ਸ਼ਕਤੀਸ਼ਾਲੀ ਮਸਾਲਾ ਹੈ ਜਿਸ ਦੀ ਵਰਤੋਂ ਭਾਰਤੀਆਂ ਪਕਵਾਨਾਂ ਦੇ ਵਿੱਚ ਖੂਬ ਹੁੰਦੀ ਹੈ। ਕਾਲੀ ਮਿਰਚ ਨੂੰ ਬਲੈਕ ਗੋਲਡ ਵੀ ਕਿਹਾ ਜਾਂਦਾ ਹੈ। ਇਸ ਦਾ ਸੇਵਨ ਭੋਜਨ ਨੂੰ ਸਵਾਦਿਸ਼ਟ ਬਣਾਉਣ ਦੇ ਨਾਲ-ਨਾਲ ਭੋਜਨ ਦੀ ਮਹਿਕ ਅਤੇ ਰੰਗ ਨੂੰ ਵਧਾਉਣ ਵਿਚ ਮਦਦ ਕਰਦਾ ਹੈ। ਹਾਲਾਂਕਿ ਜ਼ਿਆਦਾ ਮਾਤਰਾ 'ਚ ਕਾਲੀ ਮਿਰਚ ਦਾ ਸੇਵਨ ਸਿਹਤ ਲਈ ਭਾਰੀ ਪੈ ਸਕਦਾ ਹੈ। ਭਾਰਤ ਦੇ ਮਸ਼ਹੂਰ ਪੋਸ਼ਣ ਮਾਹਿਰ ਨਿਖਿਲ ਵਤਸ ਨੇ ਦੱਸਿਆ ਕਿ ਸਾਨੂੰ ਕਾਲੀ ਮਿਰਚ ਨੂੰ ਸੀਮਤ ਮਾਤਰਾ 'ਚ ਕਿਉਂ ਖਾਣਾ ਚਾਹੀਦਾ ਹੈ।
ਕਾਲੀ ਮਿਰਚ ਖਾਣ ਦੇ ਨੁਕਸਾਨ
ਦਿਲ ਦੀਆਂ ਸਮੱਸਿਆਵਾਂ
ਕੁੱਝ ਅਧਿਐਨਾਂ ਵਿੱਚ ਪਾਇਆ ਗਿਆ ਹੈ ਕਿ ਵੱਡੀ ਮਾਤਰਾ ਵਿੱਚ ਕਾਲੀ ਮਿਰਚ ਦਾ ਸੇਵਨ ਦਿਲ ਨਾਲ ਸਬੰਧਤ ਸਮੱਸਿਆਵਾਂ ਨੂੰ ਵਧਾ ਸਕਦਾ ਹੈ, ਜਿਵੇਂ ਕਿ ਹਾਈ ਬਲੱਡ ਪ੍ਰੈਸ਼ਰ ਅਤੇ ਅਨਿਯਮਿਤ ਦਿਲ ਦੀ ਧੜਕਣ। ਇਨ੍ਹਾਂ ਸਾਰੀਆਂ ਮੈਡੀਕਲ ਸਥਿਤੀਆਂ ਨੂੰ ਖ਼ਤਰਨਾਕ ਮੰਨਿਆ ਜਾਂਦਾ ਹੈ। ਕਿਉਂਕਿ ਭਾਰਤ ਵਿੱਚ ਦਿਲ ਦੀ ਬਿਮਾਰੀ ਪਹਿਲਾਂ ਹੀ ਆਮ ਹੈ, ਇਸ ਲਈ ਥੋੜਾ ਸਾਵਧਾਨ ਰਹਿਣ ਦੀ ਲੋੜ ਹੈ।
ਪੇਟ ਦੀਆਂ ਸਮੱਸਿਆਵਾਂ
ਕਾਲੀ ਮਿਰਚ ਵਿੱਚ ਮੌਜੂਦ Capsaicin ਇੱਕ ਉਤੇਜਕ ਤੱਤ ਹੁੰਦਾ ਹੈ ਜੋ ਪੇਟ ਵਿੱਚ ਦਰਦ, ਜਲਨ ਅਤੇ ਐਸੀਡਿਟੀ ਦਾ ਕਾਰਨ ਬਣ ਸਕਦਾ ਹੈ। ਜ਼ਿਆਦਾ ਮਾਤਰਾ 'ਚ ਕਾਲੀ ਮਿਰਚ ਦਾ ਸੇਵਨ ਕਰਨ ਨਾਲ ਪੇਟ ਦੀਆਂ ਸਮੱਸਿਆਵਾਂ ਦਾ ਖਤਰਾ ਵੱਧ ਜਾਂਦਾ ਹੈ।
ਐਲਰਜੀ ਪ੍ਰਤੀਕਰਮ
ਕੁੱਝ ਲੋਕਾਂ ਨੂੰ ਕਾਲੀ ਮਿਰਚ ਤੋਂ ਐਲਰਜੀ ਹੋ ਸਕਦੀ ਹੈ, ਜਿਸ ਨਾਲ ਚਮੜੀ 'ਤੇ ਧੱਫੜ, ਸਕਿਨ ਰਿਐਕਸ਼ਨ ਜਾਂ ਹੋਰ ਅਣਉਚਿਤ ਪ੍ਰਤੀਕਿਰਿਆਵਾਂ ਹੋ ਸਕਦੀਆਂ ਹਨ। ਅਜਿਹੇ ਵਿਅਕਤੀਆਂ ਨੂੰ ਕਾਲੀ ਮਿਰਚ ਤੋਂ ਦੂਰ ਰਹਿਣਾ ਚਾਹੀਦਾ ਹੈ, ਜਾਂ ਇਸ ਦਾ ਸੇਵਨ ਬਹੁਤ ਸੀਮਤ ਮਾਤਰਾ ਵਿੱਚ ਕਰਨਾ ਚਾਹੀਦਾ ਹੈ।
ਮੂੰਹ ਦੀ ਚਮੜੀ ਤੇ ਬੁਰਾ ਪ੍ਰਭਾਵ
ਕਾਲੀ ਮਿਰਚ ਦਾ ਜ਼ਿਆਦਾ ਸੇਵਨ ਮੂੰਹ ਦੀ ਚਮੜੀ ਨੂੰ ਪਰੇਸ਼ਾਨ ਕਰ ਸਕਦਾ ਹੈ, ਜਿਸ ਨਾਲ ਸੁਰੱਖਿਆ ਪਰਤ ਨੂੰ ਨੁਕਸਾਨ ਹੋ ਸਕਦਾ ਹੈ। ਇਸ ਨਾਲ ਤੁਹਾਨੂੰ ਮੂੰਹ ਦੀਆਂ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਦਾ ਮਤਲਬ ਹੈ ਕਿ ਕਾਲੀ ਮਿਰਚ ਦਾ ਜ਼ਿਆਦਾ ਸੇਵਨ ਮੂੰਹ ਦੀ ਸਿਹਤ ਲਈ ਵੀ ਮਾੜਾ ਹੈ।
ਕੈਂਸਰ ਦਾ ਖਤਰਾ
ਕੁੱਝ ਅਧਿਐਨਾਂ ਵਿੱਚ ਪਾਇਆ ਗਿਆ ਹੈ ਕਿ ਕਾਲੀ ਮਿਰਚ ਵਿੱਚ ਮੌਜੂਦ ਕੈਪਸੈਸੀਨ ਦਾ ਜ਼ਿਆਦਾ ਸੇਵਨ ਕੈਂਸਰ ਦੇ ਖ਼ਤਰੇ ਨੂੰ ਵਧਾ ਸਕਦਾ ਹੈ। ਇਸ ਲਈ ਆਪਣੇ ਭੋਜਨ 'ਚ ਲੋੜ ਅਨੁਸਾਰ ਕਾਲੀ ਮਿਰਚ ਨੂੰ ਸ਼ਾਮਿਲ ਕਰੋ।
Disclaimer: ਇਸ ਲੇਖ ਵਿਚ ਦੱਸੇ ਗਏ ਤਰੀਕਿਆਂ ਅਤੇ ਸੁਝਾਵਾਂ ਨੂੰ ਅਪਣਾਉਣ ਤੋਂ ਪਹਿਲਾਂ,ਕਿਸੇ ਡਾਕਟਰ ਜਾਂ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲਓ।
Check out below Health Tools-
Calculate Your Body Mass Index ( BMI )