ਖੰਘਣ ਵੇਲੇ ਖੂਨ ਆਉਂਦਾ ਹੈ ਤਾਂ ਇਹ ਕੈਂਸਰ ਨਹੀਂ, ਹੋ ਸਕਦੀ ਆਹ ਗੰਭੀਰ ਬਿਮਾਰੀ
Cough with Blood Symptoms: ਖੰਘਦਿਆਂ ਹੋਇਆਂ ਖੂਨ ਆਉਣਾ ਹਮੇਸ਼ਾ ਫੇਫੜਿਆਂ ਦੇ ਕੈਂਸਰ ਦਾ ਸੰਕੇਤ ਨਹੀਂ ਹੁੰਦਾ। ਇਹ ਹੇਮੋਪਟਾਈਸਿਸ ਹੋ ਸਕਦਾ ਹੈ, ਜੋ ਕਿ ਕਈ ਬਿਮਾਰੀਆਂ ਨਾਲ ਜੁੜਿਆ ਹੋ ਸਕਦਾ ਹੈ।

Cough with Blood Symptoms: ਜਦੋਂ ਤੁਹਾਨੂੰ ਖੰਘ ਆਉਂਦੀ ਹੈ ਤਾਂ ਅਚਾਨਕ ਤੁਹਾਡੇ ਮੂੰਹ ਵਿੱਚੋਂ ਖੂਨ ਨਿਕਲਦਾ ਹੈ। ਤਾਂ ਉਸ ਵੇਲੇ ਇੱਕ ਪਲ ਤਾਂ ਤੁਸੀਂ ਵੀ ਡਰ ਜਾਂਦੇ ਹੋ। ਮਨ ਵਿੱਚ ਸਭ ਤੋਂ ਪਹਿਲਾ ਇਹ ਖਿਆਲ ਆਉਂਦਾ ਹੈ ਕਿ "ਕਿਤੇ ਇਹ ਕੈਂਸਰ ਤਾਂ ਨਹੀਂ ਹੈ?" ਜਿਵੇਂ ਹੀ ਕਿਸੇ ਦੇ ਖੰਘਣ ਤੋਂ ਬਾਅਦ ਖੂਨ ਨਿਕਲਦਾ ਹੈ ਤਾਂ ਡਰ ਅਤੇ ਘਬਰਾਹਟ ਪੈਦਾ ਹੋ ਜਾਂਦੀ ਹੈ। ਲੋਕ ਸੋਚ ਲੈਂਦੇ ਹਨ ਕਿ ਇਹ ਫੇਫੜਿਆਂ ਦਾ ਕੈਂਸਰ ਹੈ। ਪਰ ਕੀ ਇਹ ਸੱਚ ਹੈ?
ਇਸ ਮੁੱਦੇ 'ਤੇ, ਸਰਜਨ ਡਾ. ਹਰਸ਼ਵਰਧਨ ਪੁਰੀ ਕਹਿੰਦੇ ਹਨ ਕਿ ਖੰਘਦਿਆਂ ਹੋਇਆਂ ਖੂਨ ਨਿਕਲਣਾ ਯਾਨੀ ਕਿ ਹੇਮੋਪਟਾਈਸਿਸ ਕਰਕੇ ਹੋ ਸਕਦਾ ਹੈ ਅਤੇ ਇਸਦਾ ਮਤਲਬ ਹਮੇਸ਼ਾ ਕੈਂਸਰ ਨਹੀਂ ਹੁੰਦਾ। ਇਹ ਕਈ ਤਰ੍ਹਾਂ ਦੀਆਂ ਸਾਹ ਦੀਆਂ ਬਿਮਾਰੀਆਂ, ਇਨਫੈਕਸ਼ਨਾਂ ਜਾਂ ਖੂਨ ਦੀਆਂ ਨਾੜੀਆਂ ਦੀਆਂ ਸਮੱਸਿਆਵਾਂ ਦਾ ਸੰਕੇਤ ਵੀ ਹੋ ਸਕਦਾ ਹੈ।
ਕੀ ਹੈ ਹੇਮੋਪਟਾਈਸਿਸ?
ਹੇਮੋਪਟਾਈਸਿਸ ਇੱਕ ਡਾਕਟਰੀ ਸਥਿਤੀ ਹੈ ਜਿਸ ਵਿੱਚ ਖੰਘਦੇ ਸਮੇਂ ਖੂਨ ਜਾਂ ਖੂਨ ਦੇ ਨਾਲ ਬਲਗ਼ਮ ਵੀ ਨਿਕਲਦੀ ਹੈ। ਇਹ ਖੂਨ ਹਲਕੇ ਲਾਲ ਤੋਂ ਗੂੜ੍ਹੇ ਰੰਗ ਦਾ ਹੋ ਸਕਦਾ ਹੈ। ਕਈ ਵਾਰ ਇਸਦੀ ਮਾਤਰਾ ਬਹੁਤ ਘੱਟ ਹੁੰਦੀ ਹੈ, ਕਈ ਵਾਰ ਬਹੁਤ ਜ਼ਿਆਦਾ ਵੀ ਹੁੰਦੀ ਹੈ।
ਕੀ ਇਹ ਕੈਂਸਰ ਦੀ ਨਿਸ਼ਾਨੀ ਹੈ?
ਡਾ. ਹਰਸ਼ਵਰਧਨ ਪੁਰੀ ਕਹਿੰਦੇ ਹਨ ਕਿ, ਇਹ ਜ਼ਰੂਰੀ ਨਹੀਂ ਹੈ ਕਿ ਹਰ ਕਿਸੇ ਨੂੰ ਖੰਘ ਵਿੱਚ ਖੂਨ ਉਦੋਂ ਹੀ ਆਵੇ, ਜਦੋਂ ਉਸ ਨੂੰ ਕੈਂਸਰ ਹੁੰਦਾ ਹੈ। ਇਹ ਹੋਰ ਕਾਰਨਾਂ ਕਰਕੇ ਵੀ ਹੋ ਸਕਦਾ ਹੈ।
ਹੋ ਸਕਦੇ ਆਹ ਕਾਰਨ
ਟੀਬੀ: ਭਾਰਤ ਵਿੱਚ ਹੇਮੋਪਟਾਈਸਿਸ ਦੇ ਸਭ ਤੋਂ ਆਮ ਕਾਰਨਾਂ ਵਿੱਚੋਂ ਇੱਕ
ਬ੍ਰੋਂਕਾਈਟਿਸ: ਲੰਬੇ ਸਮੇਂ ਤੋਂ ਹੋਣ ਵਾਲੀ ਸੋਜ ਵੀ ਥੁੱਕ ਵਿੱਚ ਖੂਨ ਆਉਣ ਦਾ ਕਾਰਨ ਬਣ ਸਕਦੀ ਹੈ
ਨਿਮੋਨੀਆ: ਫੇਫੜਿਆਂ ਵਿੱਚ ਇਨਫੈਕਸ਼ਨ ਹੋਣ ‘ਤੇ ਵੀ ਖੂਨ ਆ ਸਕਦਾ ਹੈ
ਬ੍ਰੋਂਕਾਈਟੇਸਿਸ: ਫੇਫੜਿਆਂ ਦੀ ਪੁਰਾਣੀ ਬਿਮਾਰੀ ਜਿਸ ਵਿੱਚ ਏਅਰਵੇਜ ਫੈਲ ਜਾਂਦੇ ਹਨ ਅਤੇ ਖੂਨ ਆਉਣ ਲੱਗ ਜਾਂਦਾ ਹੈ
ਫੇਫੜਿਆਂ ਵਿੱਚ ਸੱਟ ਲੱਗਣਾ ਜਾਂ ਖੂਨ ਦੀਆਂ ਨਾੜੀਆਂ ਦਾ ਫਟਣਾ
ਫੰਗਲ ਇਨਫੈਕਸ਼ਨ ਜਾਂ ਦਿਲ ਨਾਲ ਜੁੜੀਆਂ ਸਮੱਸਿਆਵਾਂ
ਕਦੋਂ ਹੋ ਜਾਂਦਾ ਖਤਰਨਾਕ?
ਜੇਕਰ ਖੂਨ ਦੀ ਮਾਤਰਾ ਜ਼ਿਆਦਾ ਹੋਵੇ
ਖੰਘਣ ਵੇਲੇ ਵਾਰ-ਵਾਰ ਖੂਨ ਆਵੇ
ਭਾਰ ਘਟਣਾ
ਸਾਹ ਲੈਣ ਵਿੱਚ ਮੁਸ਼ਕਲ ਆਉਂਦੀ ਹੈ
ਬੁਖਾਰ ਲੰਬੇ ਸਮੇਂ ਤੱਕ ਰਹਿੰਦਾ ਹੈ
Check out below Health Tools-
Calculate Your Body Mass Index ( BMI )






















