ਪੜਚੋਲ ਕਰੋ

Health: ਜੇਕਰ ਸਾਹ ਲੈਣ ਵੇਲੇ ਤੁਹਾਨੂੰ ਵੀ ਹੁੰਦੀ ਇਹ ਪਰੇਸ਼ਾਨੀ, ਤਾਂ ਫੇਫੜਿਆਂ 'ਚ ਹੋ ਸਕਦੀ ਇਹ ਖਰਾਬੀ, Non Smoker ਵੀ ਹੋ ਰਹੇ ਸ਼ਿਕਾਰ

Lungs Problem: ਜੇਕਰ ਤੁਹਾਨੂੰ ਸਾਹ ਲੈਣ ਵਿੱਚ ਵੀ ਕੁਝ ਸਮੱਸਿਆਵਾਂ ਹੋ ਰਹੀ ਹੈ, ਤਾਂ ਇਹ ਤੁਹਾਡੇ ਕਮਜ਼ੋਰ ਜਾਂ ਬਿਮਾਰ ਫੇਫੜਿਆਂ ਦਾ ਸੰਕੇਤ ਹੈ। ਇਨ੍ਹਾਂ ਲੱਛਣਾਂ ਨੂੰ ਸਮਝ ਕੇ, ਤੁਸੀਂ ਆਪਣੇ ਫੇਫੜਿਆਂ ਨੂੰ ਨੁਕਸਾਨ ਹੋਣ ਤੋਂ ਬਚਾ ਸਕਦੇ ਹੋ।

Lungs Problem: ਜ਼ਿਉਂਦਾ ਰਹਿਣ ਲਈ ਸਾਹ ਲੈਣਾ ਬਹੁਤ ਜ਼ਰੂਰੀ ਹੈ ਅਤੇ ਸਾਹ ਸਹੀ ਤਰੀਕੇ ਨਾਲ ਉਦੋਂ ਹੀ ਲਿਆ ਜਾ ਸਕਦਾ ਹੈ ਜਦੋਂ ਸਾਡੇ ਫੇਫੜੇ ਸਹੀ ਢੰਗ ਨਾਲ ਕੰਮ ਕਰ ਰਹੇ ਹੋਣ। ਅਜਿਹੇ 'ਚ ਸਿਹਤਮੰਦ ਰਹਿਣ ਲਈ ਫੇਫੜਿਆਂ ਦੀ ਮਜ਼ਬੂਤੀ 'ਤੇ ਧਿਆਨ ਦੇਣਾ ਬਹੁਤ ਜ਼ਰੂਰੀ ਹੋ ਜਾਂਦਾ ਹੈ। ਪਰ ਗਲਤ ਜੀਵਨ ਸ਼ੈਲੀ, ਗਲਤ ਖੁਰਾਕ ਅਤੇ ਲਾਪਰਵਾਹੀ ਕਾਰਨ ਅੱਜ-ਕੱਲ੍ਹ ਫੇਫੜਿਆਂ ਨੂੰ ਜਲਦੀ ਹੀ ਨੁਕਸਾਨ ਪਹੁੰਚ ਰਿਹਾ ਹੈ।

ਬੁਢਾਪੇ ਦੇ ਨਾਲ-ਨਾਲ ਨੌਜਵਾਨਾਂ 'ਚ ਫੇਫੜਿਆਂ ਨਾਲ ਜੁੜੀਆਂ ਬਿਮਾਰੀਆਂ ਵੀ ਨਜ਼ਰ ਆਉਣ ਲੱਗ ਗਈਆਂ ਹਨ। ਕੀ ਸਾਡੇ ਫੇਫੜੇ ਸਹੀ ਢੰਗ ਨਾਲ ਕੰਮ ਕਰ ਰਹੇ ਹਨ ਜਾਂ ਖਰਾਬ ਹੋ ਰਹੇ ਹਨ, ਇਸ ਸਮੱਸਿਆ ਨੂੰ ਕੁਝ ਲੱਛਣਾਂ ਰਾਹੀਂ ਸਮਝਿਆ ਜਾ ਸਕਦਾ ਹੈ। ਆਓ ਜਾਣਦੇ ਹਾਂ ਸਾਹ ਲੈਣ ਨਾਲ ਜੁੜੇ ਉਹ ਬਦਲਾਅ ਜਿਨ੍ਹਾਂ ਰਾਹੀਂ ਅਸੀਂ ਫੇਫੜਿਆਂ ਦੀ ਸਿਹਤ ਦਾ ਪਤਾ ਲਗਾ ਸਕਦੇ ਹਾਂ।

ਫੇਫੜੇ ਖਰਾਬ ਹੋਣ ਤੇ ਨਜ਼ਰ ਆਉਂਦੇ ਇਹ ਲੱਛਣ

ਪੂਰੀ ਤਰ੍ਹਾਂ ਸਾਹ ਲੈਣ ਵਿੱਚ ਦਿੱਕਤ ਹੋਣਾ

ਇਸ ਸਥਿਤੀ ਵਿੱਚ ਜਦੋਂ ਤੁਸੀਂ ਪੂਰਾ ਸਾਹ ਲੈਂਦੇ ਹੋ, ਤਾਂ ਵੀ ਤੁਹਾਨੂੰ ਅਧੂਰਾ ਸਾਹ ਆਉਂਦਾ ਹੈ। ਜੇ ਤੁਸੀਂ ਪੂਰਾ ਸਾਹ ਲੈਣ ਦੇ ਬਾਵਜੂਦ ਲੋੜੀਂਦੀ ਆਕਸੀਜਨ ਲੈਣ ਦੇ ਯੋਗ ਨਹੀਂ ਹੋ ਰਹੇ ਹੋ, ਤਾਂ ਇਹ ਇਸ ਗੱਲ ਦਾ ਸੰਕੇਤ ਹੈ ਕਿ ਤੁਹਾਡੇ ਫੇਫੜਿਆਂ ਵਿੱਚ ਸੋਜ ਹੈ ਜਾਂ ਫੇਫੜੇ ਪਾਣੀ ਜਾਂ ਮਸ ਨਾਲ ਭਰੇ ਹੋਏ ਹਨ।

ਸਾਹ ਚੜ੍ਹਨਾ

ਜੇ ਤੁਹਾਨੂੰ ਅਕਸਰ ਸਾਹ ਲੈਣ ਵਿੱਚ ਤਕਲੀਫ ਹੁੰਦੀ ਹੈ, ਤਾਂ ਇਹ ਕਮਜ਼ੋਰ ਫੇਫੜਿਆਂ ਦਾ ਸੰਕੇਤ ਹੋ ਸਕਦਾ ਹੈ। ਜਦੋਂ ਫੇਫੜੇ ਕਮਜ਼ੋਰ ਹੁੰਦੇ ਹਨ ਜਾਂ ਉਨ੍ਹਾਂ ਦੇ ਅੰਦਰ ਜਕੜਨ ਜਾਂ ਸੋਜ ਵਰਗੀ ਸਥਿਤੀ ਹੁੰਦੀ ਹੈ, ਉਸ ਵੇਲੇ ਜੇਕਰ ਤੁਸੀਂ ਭਾਰੀ ਕੰਮ ਨਾ ਵੀ ਕੀਤਾ ਹੋਵੇ ਤਾਂ ਵੀ ਸਾਹ ਲੈਣ 'ਚ ਤਕਲੀਫ ਸ਼ੁਰੂ ਹੋ ਜਾਂਦੀ ਹੈ। ਦਰਅਸਲ, ਜਦੋਂ ਫੇਫੜੇ ਪੂਰੀ ਤਰ੍ਹਾਂ ਖੁੱਲ੍ਹਣ ਅਤੇ ਸੁੰਗੜਨ ਦੇ ਯੋਗ ਨਹੀਂ ਹੁੰਦੇ, ਤਾਂ ਸਾਹ ਲੈਣ ਵਿੱਚ ਤਕਲੀਫ ਦੀ ਸਮੱਸਿਆ ਹੁੰਦੀ ਹੈ।

ਇਹ ਵੀ ਪੜ੍ਹੋ: Health Tips : ਪੇਟ ਦੇ ਅਲਸਰ ਲਈ ਵਰਤੀ ਜਾਂਦੀ ਹੈ ਹਰੀ ਇਲਾਇਚੀ, ਜਾਣੋ ਇਸਦੇ ਹੋਰ ਵੀ ਅਣਗਿਣਤ ਫਾਇਦੇ

ਲੰਬਾ ਸਾਹ ਲੈਣ ‘ਤੇ ਖੰਘ ਆਉਣਾ

ਜਦੋਂ ਤੁਸੀਂ ਲੰਬਾ ਸਾਹ ਲੈਂਦੇ ਹੋ ਅਤੇ ਨਾਲ ਹੀ ਤੁਹਾਨੂੰ ਖੰਘ ਵੀ ਆ ਜਾਂਦੀ ਹੈ, ਤਾਂ ਇਹ ਫੇਫੜਿਆਂ ਦੀ ਕਮਜ਼ੋਰੀ ਦਾ ਸੰਕੇਤ ਹੈ। ਜੇ ਡੂੰਘੇ ਸਾਹ ਲੈਣ ਵੇਲੇ ਦਰਦ, ਖੰਘ ਜਾਂ ਕਫ ਵਰਗੀ ਸਮੱਸਿਆ ਹੁੰਦੀ ਹੈ, ਤਾਂ ਇਹ ਫੇਫੜਿਆਂ ਵਿੱਚ ਸੋਜਸ਼ ਹੋਣ ਦਾ ਸੰਕੇਤ ਹੈ।

ਸਾਹ ਲੈਣ ‘ਤੇ ਦਰਦ ਮਹਿਸੂਸ ਹੋਣਾ

ਜੇ ਤੁਹਾਨੂੰ ਸਾਹ ਲੈਂਦੇ ਸਮੇਂ ਛਾਤੀ ਵਿੱਚ ਦਰਦ ਮਹਿਸੂਸ ਹੁੰਦਾ ਹੈ, ਤਾਂ ਇਹ ਫੇਫੜਿਆਂ ਦੀ ਲਾਗ ਦਾ ਸੰਕੇਤ ਹੋ ਸਕਦਾ ਹੈ। ਇਸ ਤੋਂ ਇਲਾਵਾ ਸਾਹ ਲੈਣ ਵੇਲੇ ਦਰਦ ਹੋਣਾ ਫੇਫੜਿਆਂ 'ਚ ਦਰਦ ਅਤੇ ਸੋਜਸ਼ ਦਾ ਸੰਕੇਤ ਦਿੰਦਾ ਹੈ।

ਸਾਹ ਲੈਣ ਵੇਲੇ ਚੱਕਰ ਆਉਣਾ

ਜੇ ਲੰਬਾ ਸਾਹ ਲੈਂਦੇ ਸਮੇਂ ਤੁਹਾਨੂੰ ਚੱਕਰ ਆਉਂਦੇ ਹਨ ਜਾਂ ਘਬਰਾਹਟ ਜਾਂ ਬੇਚੈਨੀ ਮਹਿਸੂਸ ਹੁੰਦੀ ਹੈ, ਤਾਂ ਇਹ ਤੁਹਾਡੇ ਫੇਫੜਿਆਂ ਦੇ ਕਮਜ਼ੋਰ ਹੋਣ ਦਾ ਸੰਕੇਤ ਹੈ। ਇਹ ਉਦੋਂ ਹੁੰਦਾ ਹੈ ਜਦੋਂ ਫੇਫੜੇ ਸਖਤ ਕੋਸ਼ਿਸ਼ ਕਰਨ ਦੇ ਬਾਵਜੂਦ ਆਕਸੀਜਨ ਖਿੱਚਣ ਵਿੱਚ ਅਸਮਰੱਥ ਹੁੰਦੇ ਹਨ। ਅਜਿਹੇ 'ਚ ਦਿਮਾਗ 'ਚ ਆਕਸੀਜਨ ਘੱਟ ਪਹੁੰਚਦੀ ਹੈ ਅਤੇ ਚੱਕਰ ਆਉਣੇ ਸ਼ੁਰੂ ਹੋ ਜਾਂਦੇ ਹਨ।

ਇਹ ਵੀ ਪੜ੍ਹੋ: Ginger Benefits: ਸਿਰਫ ਸਬਜ਼ੀ ਦਾ ਸਵਾਦ ਹੀ ਨਹੀਂ ਵਧਾਉਂਦਾ ਅਦਰਕ, ਕਈ ਬਿਮਾਰੀਆਂ ਦਾ ਕਰਦਾ ਇਲਾਜ, ਔਸ਼ਧੀ ਗੁਣ ਜਾਣ ਕੇ ਹੋ ਜਾਓਗੇ ਹੈਰਾਨ

Check out below Health Tools-
Calculate Your Body Mass Index ( BMI )

Calculate The Age Through Age Calculator

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Murder in Punjab: ਪਾਣੀ ਲਈ ਭਰਾਵਾਂ ਦਾ ਹੀ ਵਹਾਇਆ ਖੂਨ! ਪਿੰਡ ਕਿੱਕਰਖੇੜਾ 'ਚ ਖੂਨੀ ਟਕਰਾਅ 
Murder in Punjab: ਪਾਣੀ ਲਈ ਭਰਾਵਾਂ ਦਾ ਹੀ ਵਹਾਇਆ ਖੂਨ! ਪਿੰਡ ਕਿੱਕਰਖੇੜਾ 'ਚ ਖੂਨੀ ਟਕਰਾਅ 
Swati Maliwal Case:  ਕਿਉਂ ਚੁੱਪ ਨੇ ਕੇਜਰੀਵਾਲ? ਸਵਾਤੀ ਮਾਲੀਵਾਲ ਮਾਮਲੇ 'ਚ ਨਿਰਮਲਾ ਸੀਤਾਰਮਨ ਨੇ ਚੁੱਕੇ ਸਵਾਲ
Swati Maliwal Case: ਕਿਉਂ ਚੁੱਪ ਨੇ ਕੇਜਰੀਵਾਲ? ਸਵਾਤੀ ਮਾਲੀਵਾਲ ਮਾਮਲੇ 'ਚ ਨਿਰਮਲਾ ਸੀਤਾਰਮਨ ਨੇ ਚੁੱਕੇ ਸਵਾਲ
ਖਾਲਿਸਤਾਨ ਸਮਰਥਕਾਂ ਨੇ ਅਰਵਿੰਦ ਕੇਜਰੀਵਾਲ ਦੀ ਰਿਹਾਈ ਮੌਕੇ ਰੈਲੀ ਕੱਢੀ?
ਖਾਲਿਸਤਾਨ ਸਮਰਥਕਾਂ ਨੇ ਅਰਵਿੰਦ ਕੇਜਰੀਵਾਲ ਦੀ ਰਿਹਾਈ ਮੌਕੇ ਰੈਲੀ ਕੱਢੀ?
Summer Vacation: ਗਰਮੀ ਤੋੜ ਰਹੀ ਰਿਕਾਰਡ, ਸਕੂਲਾਂ 'ਚ ਛੁੱਟੀਆਂ ਬਾਰੇ ਫੈਸਲੇ 'ਤੇ ਨਜ਼ਰਸਾਨੀ ਕਰੇਗੀ ਸਰਕਾਰ?
Summer Vacation: ਗਰਮੀ ਤੋੜ ਰਹੀ ਰਿਕਾਰਡ, ਸਕੂਲਾਂ 'ਚ ਛੁੱਟੀਆਂ ਬਾਰੇ ਫੈਸਲੇ 'ਤੇ ਨਜ਼ਰਸਾਨੀ ਕਰੇਗੀ ਸਰਕਾਰ?
Advertisement
for smartphones
and tablets

ਵੀਡੀਓਜ਼

Sunil Jakhar | ਪੰਜਾਬ ਵਿੱਚ ਚੋਣ ਪ੍ਰਚਾਰ ਲਈ ਉੱਤਰ ਪ੍ਰਦੇਸ਼ ਦੇ CM ਯੋਗੀ ਦੀ ਮੰਗ ਵਧੀ, ਜਾਖੜ ਨੇ ਲਿਖੀ ਚਿੱਠੀDiljit dosanjh Made everyone Emotional with Sister's Story ਭੈਣ ਦੀ ਕਹਾਣੀ ਸੁਣਾ ਭਾਵੁਕ ਕਰ ਗਏ , ਦਿਲਜੀਤ ਦੋਸਾਂਝParampal kaur| ਬਠਿੰਡਾ ਤੋਂ BJP ਉਮੀਦਵਾਰ ਦਾ ਹੋਇਆ ਵਿਰੋਧ, ਕਿਸਾਨਾਂ ਨੇ ਕੀਤੀ ਨਾਅਰੇਬਾਜ਼ੀPunjab Politics| ਪੰਜਾਬ 'ਚ ਚੋਣ ਲੜ ਰਹੇ ਉਮੀਦਵਾਰਾਂ ਨੇ ਤੋੜਿਆ 20 ਸਾਲਾਂ ਦਾ ਰਿਕਾਰਡ, ਆਈ ਅਹਿਮ ਜਾਣਕਾਰੀ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Murder in Punjab: ਪਾਣੀ ਲਈ ਭਰਾਵਾਂ ਦਾ ਹੀ ਵਹਾਇਆ ਖੂਨ! ਪਿੰਡ ਕਿੱਕਰਖੇੜਾ 'ਚ ਖੂਨੀ ਟਕਰਾਅ 
Murder in Punjab: ਪਾਣੀ ਲਈ ਭਰਾਵਾਂ ਦਾ ਹੀ ਵਹਾਇਆ ਖੂਨ! ਪਿੰਡ ਕਿੱਕਰਖੇੜਾ 'ਚ ਖੂਨੀ ਟਕਰਾਅ 
Swati Maliwal Case:  ਕਿਉਂ ਚੁੱਪ ਨੇ ਕੇਜਰੀਵਾਲ? ਸਵਾਤੀ ਮਾਲੀਵਾਲ ਮਾਮਲੇ 'ਚ ਨਿਰਮਲਾ ਸੀਤਾਰਮਨ ਨੇ ਚੁੱਕੇ ਸਵਾਲ
Swati Maliwal Case: ਕਿਉਂ ਚੁੱਪ ਨੇ ਕੇਜਰੀਵਾਲ? ਸਵਾਤੀ ਮਾਲੀਵਾਲ ਮਾਮਲੇ 'ਚ ਨਿਰਮਲਾ ਸੀਤਾਰਮਨ ਨੇ ਚੁੱਕੇ ਸਵਾਲ
ਖਾਲਿਸਤਾਨ ਸਮਰਥਕਾਂ ਨੇ ਅਰਵਿੰਦ ਕੇਜਰੀਵਾਲ ਦੀ ਰਿਹਾਈ ਮੌਕੇ ਰੈਲੀ ਕੱਢੀ?
ਖਾਲਿਸਤਾਨ ਸਮਰਥਕਾਂ ਨੇ ਅਰਵਿੰਦ ਕੇਜਰੀਵਾਲ ਦੀ ਰਿਹਾਈ ਮੌਕੇ ਰੈਲੀ ਕੱਢੀ?
Summer Vacation: ਗਰਮੀ ਤੋੜ ਰਹੀ ਰਿਕਾਰਡ, ਸਕੂਲਾਂ 'ਚ ਛੁੱਟੀਆਂ ਬਾਰੇ ਫੈਸਲੇ 'ਤੇ ਨਜ਼ਰਸਾਨੀ ਕਰੇਗੀ ਸਰਕਾਰ?
Summer Vacation: ਗਰਮੀ ਤੋੜ ਰਹੀ ਰਿਕਾਰਡ, ਸਕੂਲਾਂ 'ਚ ਛੁੱਟੀਆਂ ਬਾਰੇ ਫੈਸਲੇ 'ਤੇ ਨਜ਼ਰਸਾਨੀ ਕਰੇਗੀ ਸਰਕਾਰ?
Jalandhar News: ਅਮਰੀਕਾ ਤੋਂ ਦਰਦਨਾਕ ਖਬਰ! ਮਾਪਿਆਂ ਦੇ ਇਕਲੌਤੇ ਪੁੱਤ ਦੀ ਅਚਾਨਕ ਮੌਤ
Jalandhar News: ਅਮਰੀਕਾ ਤੋਂ ਦਰਦਨਾਕ ਖਬਰ! ਮਾਪਿਆਂ ਦੇ ਇਕਲੌਤੇ ਪੁੱਤ ਦੀ ਅਚਾਨਕ ਮੌਤ
ਇੰਨਾ ਸਸਤਾ 5G ਫ਼ੋਨ ਮਿਲਣਾ ਮੁਸ਼ਕਲ, ਬ੍ਰਾਂਡ ਵੀ ਕੋਈ ਛੋਟਾ ਨਹੀਂ, ਕਿਹਾ ਜਾਂਦਾ ਹੈ ਸਮਾਰਟਫ਼ੋਨ ਦਾ ਬਾਦਸ਼ਾਹ
ਇੰਨਾ ਸਸਤਾ 5G ਫ਼ੋਨ ਮਿਲਣਾ ਮੁਸ਼ਕਲ, ਬ੍ਰਾਂਡ ਵੀ ਕੋਈ ਛੋਟਾ ਨਹੀਂ, ਕਿਹਾ ਜਾਂਦਾ ਹੈ ਸਮਾਰਟਫ਼ੋਨ ਦਾ ਬਾਦਸ਼ਾਹ
Fruits: ਗਰਮੀਆਂ 'ਚ ਬੱਚਿਆਂ ਨੂੰ ਰੱਖਣਾ ਚਾਹੁੰਦੇ ਸਿਹਤਮੰਦ, ਤਾਂ ਖੁਆਓ ਆਹ 5 ਫਲ, ਬਿਮਾਰੀਆਂ ਰਹਿਣਗੀਆਂ ਕੋਹਾਂ ਦੂਰ
Fruits: ਗਰਮੀਆਂ 'ਚ ਬੱਚਿਆਂ ਨੂੰ ਰੱਖਣਾ ਚਾਹੁੰਦੇ ਸਿਹਤਮੰਦ, ਤਾਂ ਖੁਆਓ ਆਹ 5 ਫਲ, ਬਿਮਾਰੀਆਂ ਰਹਿਣਗੀਆਂ ਕੋਹਾਂ ਦੂਰ
ਟ੍ਰੈਫਿਕ ਪੁਲਿਸ ਦਾ 'ਟਾਇਰ ਪਾੜੂ' ਤਰੀਕਾ ਗੈਰ-ਕਾਨੂੰਨੀ, ਪੁਲਿਸ ਨੇ ਆਪ ਮੰਨੀ ਆਪਣੀ ਗਲਤੀ
ਟ੍ਰੈਫਿਕ ਪੁਲਿਸ ਦਾ 'ਟਾਇਰ ਪਾੜੂ' ਤਰੀਕਾ ਗੈਰ-ਕਾਨੂੰਨੀ, ਪੁਲਿਸ ਨੇ ਆਪ ਮੰਨੀ ਆਪਣੀ ਗਲਤੀ
Embed widget