Cabbage Side Effects: ਸਾਵਧਾਨ! ਤੁਹਾਡੇ ਬ੍ਰੇਨ ਨੂੰ ਖਾ ਸਕਦੈ ਪੱਤਾ ਗੋਭੀ ਦਾ ਕੀੜਾ, ਮਾਨਸਿਕ ਰੋਗਾਂ ਦੇ ਸ਼ਿਕਾਰ ਹੋਣ ਦਾ ਵੱਧ ਸਕਦਾ ਖਤਰਾ
Cabbage Worm:ਪੱਤਾ ਗੋਭੀ ਤੋਂ ਸਬਜ਼ੀਆਂ, ਸਲਾਦ ਅਤੇ ਹੋਰ ਕਈ ਚੀਜ਼ਾਂ ਬਣਾਈਆਂ ਜਾਂਦੀਆਂ ਹਨ। ਪਰ ਇਸਦੇ ਕਈ ਮਾੜੇ ਪ੍ਰਭਾਵ ਵੀ ਹਨ। ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਵਿੱਚ ਪਾਇਆ ਜਾਣ ਵਾਲਾ ਛੋਟਾ ਕੀੜਾ ਦਿਮਾਗ ਨੂੰ ਨੁਕਸਾਨ ਪਹੁੰਚਾ ਸਕਦਾ ਹੈ।
Cabbage Side Effects: ਕੀ ਤੁਸੀਂ ਵੀ ਪੱਤਾ ਗੋਭੀ ਖਾਣਾ ਪਸੰਦ ਕਰਦੇ ਹੋ? ਜੇਕਰ ਹਾਂ, ਤਾਂ ਸਾਵਧਾਨ ਹੋ ਜਾਓ, ਕਿਉਂਕਿ ਇਸ 'ਚ ਪਾਏ ਜਾਣ ਵਾਲੇ ਕੀੜੇ ਦਿਮਾਗ ਨੂੰ ਗੰਭੀਰ ਨੁਕਸਾਨ ਪਹੁੰਚਾ ਸਕਦੇ ਹਨ। ਪੱਤਾ ਗੋਭੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੀ ਹੈ। ਇਸ ਦੀ ਵਰਤੋਂ ਕਰਕੇ ਸਬਜ਼ੀਆਂ, ਸਲਾਦ ਅਤੇ ਹੋਰ ਕਈ ਚੀਜ਼ਾਂ ਬਣਾਈਆਂ ਜਾਂਦੀਆਂ ਹਨ। ਪਰ ਇਸਦੇ ਕਈ ਮਾੜੇ ਪ੍ਰਭਾਵ ਵੀ ਹਨ। ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਪੱਤਾ ਗੋਭੀ ਵਿੱਚ ਪਾਇਆ ਜਾਣ ਵਾਲਾ ਛੋਟਾ ਕੀੜਾ ਦਿਮਾਗ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਮਿਰਗੀ ਵਰਗੀਆਂ ਬਿਮਾਰੀਆਂ ਦਾ ਵੀ ਖਤਰਾ ਹੋ ਸਕਦਾ ਹੈ। ਇਸ ਲਈ ਜੇਕਰ ਤੁਸੀਂ ਗੋਭੀ ਖਾ ਰਹੇ ਹੋ ਤਾਂ ਸਾਵਧਾਨ ਹੋ ਜਾਓ। ਆਓ ਜਾਂਦੇ ਹਾਂ ਪੱਤਾ ਗੋਭੀ ਦੀ ਵਰਤੋਂ ਕਰਨ ਵੇਲੇ ਕੀ-ਕੀ ਸਾਵਧਾਨੀਆਂ ਵਰਤਨੀਆਂ ਚਾਹੀਦੀਆਂ ਹਨ।
ਪੱਤਾ ਗੋਭੀ ਖਾਣ ਤੋਂ ਪਹਿਲਾਂ ਸਾਵਧਾਨ ਰਹੋ
ਬਨਾਰਸ ਹਿੰਦੂ ਯੂਨੀਵਰਸਿਟੀ (BHU) ਦੇ ਨਿਊਰੋਲੋਜੀ ਵਿਭਾਗ ਦੇ ਪ੍ਰੋਫੈਸਰ ਡਾ: ਵਿਜੇਨਾਥ ਮਿਸ਼ਰਾ ਨੇ ਸੋਸ਼ਲ ਮੀਡੀਆ 'ਤੇ ਇਸ ਸੰਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਲਿਖਿਆ: 'ਪੱਤਾ ਗੋਭੀ ਖਾਣ ਤੋਂ ਪਹਿਲਾਂ ਧਿਆਨ ਰੱਖਣਾ ਚਾਹੀਦਾ ਹੈ। ਇਸ ਵਿਚ ਕੀੜੇ ਵੀ ਹੋ ਸਕਦੇ ਹਨ, ਜੋ ਸਰੀਰ ਵਿਚ ਦਾਖਲ ਹੋਣ 'ਤੇ ਮਿਰਗੀ ਵਰਗੀਆਂ ਖਤਰਨਾਕ ਬਿਮਾਰੀਆਂ ਨੂੰ ਜਨਮ ਦੇ ਸਕਦੇ ਹਨ। ਡਾ: ਮਿਸ਼ਰਾ ਦਾ ਕਹਿਣਾ ਹੈ ਕਿ 'ਜਦੋਂ ਪੀ.ਜੀ.ਆਈ, ਚੰਡੀਗੜ੍ਹ ਦੇ ਨਿਊਰੋਲੋਜੀ ਵਿਭਾਗ ਦੇ ਡਾ: ਮਨੀਸ਼ ਮੋਦੀ ਨੇ ਪੰਜਾਬ ਅਤੇ ਚੰਡੀਗੜ੍ਹ 'ਚ ਕਈ ਥਾਵਾਂ 'ਤੇ ਪੱਤਾ ਗੋਭੀ ਕੱਟ ਕੇ ਲੈਬ 'ਚ ਇਸ ਦੇ ਪੱਤਿਆਂ 'ਤੇ ਮੌਜੂਦ ਸਿਸਟੀਸਰਕਸ ਦੇ ਅੰਡੇ ਦੀ ਖੋਜ ਕੀਤੀ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਇਹ ਕੀੜੇ ਹੌਲੀ-ਹੌਲੀ ਸੁੰਡੀ ਦੀ ਤਰ੍ਹਾਂ ਸਰੀਰ ਦੇ ਅੰਦਰ ਚਲੇ ਜਾਂਦੇ ਹਨ। ਅਤੇ ਇਸ ਤਰ੍ਹਾਂ ਕੀੜਿਆਂ ਦੇ ਅੰਡੇ ਸਰੀਰ ਵਿੱਚ ਪਹੁੰਚ ਜਾਂਦੇ ਹਨ। ਇਹ ਕੀੜੇ ਦਿਮਾਗ ਵਿੱਚ ਦਾਖਲ ਹੋ ਕੇ ਮਿਰਗੀ ਦੀ ਸਮੱਸਿਆ ਨੂੰ ਵਧਾ ਸਕਦੇ ਹਨ।
ਪੱਤਾ ਗੋਭੀ ਵਿੱਚ ਕੀੜੇ ਕਿੱਥੋਂ ਆਉਂਦੇ ਹਨ
ਪਲੈਨੇਟ ਨੇਚਰ ਦੀ ਇੱਕ ਰਿਪੋਰਟ ਦੇ ਅਨੁਸਾਰ, ਪੱਤਾ ਗੋਭੀ ਦੇ ਕੀੜੇ (ਪੀਅਰਿਸ ਰੇਪੇ) ਤਿਤਲੀਆਂ ਦੇ ਜ਼ਰੀਏ ਇਸ ਤੱਕ ਪਹੁੰਚਦੇ ਹਨ। ਏਸ਼ੀਆ, ਉੱਤਰੀ ਅਫਰੀਕਾ ਅਤੇ ਦੱਖਣੀ ਅਮਰੀਕਾ ਵਿੱਚ ਕੀਤੇ ਗਏ ਅਧਿਐਨਾਂ ਵਿੱਚ ਪਾਇਆ ਗਿਆ ਹੈ ਕਿ ਚਿੱਟੀਆਂ ਤਿਤਲੀਆਂ ਇਨ੍ਹਾਂ ਪੱਤਿਆਂ ਦੇ ਹੇਠਾਂ ਅੰਡੇ ਦਿੰਦੀਆਂ ਹਨ।
ਇਨ੍ਹਾਂ ਤੋਂ ਕੀੜਿਆਂ ਦਾ ਖ਼ਤਰਾ ਹੋ ਸਕਦਾ ਹੈ। ਪੱਤਾ ਗੋਭੀ ਵਿੱਚ ਕਈ ਤਰ੍ਹਾਂ ਦੇ ਕੀੜੇ ਹੁੰਦੇ ਹਨ। ਪੀਰੀਸ ਰੇਪੇ, ਪੱਤਾ ਗੋਭੀ ਲੂਪਰ, ਅਤੇ ਡਾਇਮੰਡਬੈਕ ਮੋਥ ਸੰਯੁਕਤ ਰਾਜ ਵਿੱਚ ਸਭ ਤੋਂ ਆਮ ਕੀੜੇ ਹਨ।
ਕੀ ਪੱਤਾ ਗੋਭੀ ਪਕਾਉਣ ਤੋਂ ਬਾਅਦ ਵੀ ਕੀੜੇ ਜ਼ਿੰਦਾ ਰਹਿੰਦੇ ਹਨ?
ਮਾਹਿਰਾਂ ਦਾ ਕਹਿਣਾ ਹੈ ਕਿ ਗੋਭੀ ਪਕਾਉਣ ਦੇ ਬਾਵਜੂਦ ਇਸ ਦੇ ਕੀੜੇ ਨਹੀਂ ਮਰਦੇ। ਇਸ ਨੂੰ ਮਾਰਨ ਲਈ ਪੱਤਾ ਗੋਭੀ ਨੂੰ ਕੋਸੇ ਪਾਣੀ 'ਚ ਪਾ ਕੇ ਥੋੜ੍ਹਾ ਨਮਕ ਪਾਓ। ਇਸ ਤੋਂ ਬਾਅਦ ਇਸ ਨੂੰ ਕਰੀਬ 30 ਮਿੰਟ ਲਈ ਛੱਡ ਦਿਓ।
ਬਾਅਦ ਵਿੱਚ, ਉਸ ਪਾਣੀ ਨੂੰ ਸੁੱਟ ਦਿਓ, ਸਬਜ਼ੀਆਂ ਨੂੰ ਰਗੜੋ, ਉਨ੍ਹਾਂ ਨੂੰ ਘੱਟੋ ਘੱਟ ਦੋ ਵਾਰ ਧੋਵੋ ਅਤੇ ਭੋਜਨ ਲਈ ਵਰਤੋਂ ਕਰੋ। ਇਹ ਕੀੜਿਆਂ ਤੋਂ ਬਚਾ ਸਕਦਾ ਹੈ।
ਕੀ ਪੱਤਾ ਗੋਭੀ ਨਹੀਂ ਖਾਣੀ ਚਾਹੀਦੀ?
ਮਾਹਿਰਾਂ ਦਾ ਕਹਿਣਾ ਹੈ ਕਿ ਬੰਦਗੋਭੀ ਜਾਂ ਪੱਤਾ ਗੋਭੀ ਖਾਣਾ ਬੰਦ ਨਹੀਂ ਕਰਨਾ ਚਾਹੀਦਾ ਸਗੋਂ ਇਸ ਦੀ ਵਰਤੋਂ ਕਰਨ ਤੋਂ ਪਹਿਲਾਂ ਇਸ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਚਾਹੀਦਾ ਹੈ। ਗੋਭੀ ਤੋਂ ਇਲਾਵਾ ਜ਼ਮੀਨ ਦੇ ਹੇਠਾਂ ਉੱਗਣ ਵਾਲੀ ਕਿਸੇ ਵੀ ਸਬਜ਼ੀ ਨੂੰ ਖਾਣ ਤੋਂ ਪਹਿਲਾਂ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਚਾਹੀਦਾ ਹੈ। ਕਿਉਂਕਿ ਗੰਦੇ ਪਾਣੀ ਦੇ ਅੰਦਰ ਰਹਿਣ ਜਾਂ ਉਸ ਦੇ ਸੰਪਰਕ ਵਿੱਚ ਆਉਣ ਕਾਰਨ ਕੀੜੇ-ਮਕੌੜੇ ਉਨ੍ਹਾਂ ਵਿੱਚ ਦਾਖਲ ਹੋ ਸਕਦੇ ਹਨ, ਜੋ ਕਈ ਗੰਭੀਰ ਬਿਮਾਰੀਆਂ ਦਾ ਕਾਰਨ ਬਣ ਸਕਦੇ ਹਨ।
Disclaimer: ਇਸ ਲੇਖ ਵਿਚ ਦੱਸੇ ਗਏ ਤਰੀਕਿਆਂ ਅਤੇ ਸੁਝਾਵਾਂ ਨੂੰ ਅਪਣਾਉਣ ਤੋਂ ਪਹਿਲਾਂ,ਕਿਸੇ ਡਾਕਟਰ ਜਾਂ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲਓ।
Check out below Health Tools-
Calculate Your Body Mass Index ( BMI )