Chat masala and fruits: ਫਲਾਂ 'ਤੇ ਨਮਕ ਤੇ ਚਾਟ ਮਸਾਲਾ ਪਾਉਣਾ ਖਤਰਨਾਕ! ਖਾਣ ਨਾਲ ਹੋ ਸਕਦੇ ਵੱਡੇ ਨੁਕਸਾਨ
Health Care News: ਜੇਕਰ ਤੁਸੀਂ ਵੀ ਫਲਾਂ ਦੇ ਸਲਾਦ ਜਾਂ ਫਲਾਂ 'ਤੇ ਨਮਕ ਪਾ ਕਕੇ ਖਾਣ ਦੇ ਆਦੀ ਹੋ ਤਾਂ ਇਸ ਨੂੰ ਤੁਰੰਤ ਬੰਦ ਕਰ ਦਿਓ। ਫਲਾਂ ਨੂੰ ਨਮਕ ਜਾਂ ਚਾਟ ਮਸਾਲੇ ਨਾਲ ਖਾਣ 'ਤੇ ਸੁਆਦ ਤਾਂ ਚੰਗਾ ਲੱਗਦਾ ਹੈ ਪਰ ਇਹ ਸਰੀਰ ਲਈ ਬਹੁਤ ਨੁਕਸਾਨਦਾਇਕ ਹੁੰਦਾ ਹੈ।
Chat masala and fruits: ਫਲ ਖਾਣ ਨਾਲ ਸਿਹਤ ਲਈ ਬਹੁਤ ਫਾਇਦੇ ਹੁੰਦੇ ਹਨ। ਫਲ ਖਾਣ ਨਾਲ ਸਰੀਰ ਨੂੰ ਵਿਟਾਮਿਨ, ਆਇਰਨ ਤੇ ਫਾਈਬਰ ਵਰਗੇ ਪੋਸ਼ਕ ਤੱਤ ਮਿਲਦੇ ਹਨ। ਇੰਨਾ ਹੀ ਨਹੀਂ ਇਹ ਸਾਡੇ ਸਰੀਰ ਦੀ ਇਮਿਊਨਿਟੀ ਨੂੰ ਵੀ ਵਧਾਉਂਦੇ ਹਨ। ਇਹ ਮੈਟਾਬੋਲਿਜ਼ਮ ਨੂੰ ਵੀ ਮਜ਼ਬੂਤ ਕਰਦੇ ਹਨ।
ਹਾਲਾਂਕਿ ਜੇਕਰ ਤੁਸੀਂ ਵੀ ਫਲਾਂ ਦੇ ਸਲਾਦ ਜਾਂ ਫਲਾਂ 'ਤੇ ਨਮਕ ਪਾ ਕਕੇ ਖਾਣ ਦੇ ਆਦੀ ਹੋ ਤਾਂ ਇਸ ਨੂੰ ਤੁਰੰਤ ਬੰਦ ਕਰ ਦਿਓ। ਫਲਾਂ ਨੂੰ ਨਮਕ ਜਾਂ ਚਾਟ ਮਸਾਲੇ ਨਾਲ ਖਾਣ 'ਤੇ ਸੁਆਦ ਤਾਂ ਚੰਗਾ ਲੱਗਦਾ ਹੈ ਪਰ ਇਹ ਸਰੀਰ ਲਈ ਬਹੁਤ ਨੁਕਸਾਨਦਾਇਕ ਹੁੰਦਾ ਹੈ। ਇਸ ਨਾਲ ਤੁਹਾਡੇ ਸਰੀਰ ਨੂੰ ਕੋਈ ਫਾਇਦਾ ਨਹੀਂ ਹੋਵੇਗਾ, ਸਗੋਂ ਨੁਕਸਾਨ ਹੀ ਹੋਏਗਾ। ਇਸ ਲਈ ਫਲਾਂ 'ਤੇ ਨਮਕ ਪਾ ਕੇ ਨਾ ਖਾਓ, ਨਹੀਂ ਤਾਂ ਕਈ ਬੀਮਾਰੀਆਂ ਹੋ ਸਕਦੀਆਂ ਹਨ।
ਫਲਾਂ 'ਤੇ ਨਮਕ ਛਿੜਕ ਕੇ ਖਾਣ ਦੇ ਨੁਕਸਾਨ
1. ਫਲਾਂ 'ਤੇ ਨਮਕ ਛਿੜਕ ਕੇ ਖਾਣ ਨਾਲ ਉਨ੍ਹਾਂ ਦੇ ਪੋਸ਼ਕ ਤੱਤ ਨਸ਼ਟ ਹੋ ਜਾਂਦੇ ਹਨ।
2. ਜੇਕਰ ਤੁਸੀਂ ਅਕਸਰ ਫਲਾਂ 'ਤੇ ਨਮਕ ਛਿੜਕ ਕੇ ਖਾਂਦੇ ਹੋ ਤਾਂ ਕਿਡਨੀ ਨਾਲ ਸਬੰਧਤ ਬਿਮਾਰੀਆਂ ਤੋਂ ਵੀ ਪੀੜਤ ਹੋ ਸਕਦੇ ਹੋ।
3. ਫਲਾਂ 'ਤੇ ਨਮਕ ਛਿੜਕ ਕੇ ਖਾਣ ਨਾਲ ਤੁਸੀਂ ਸਕਿਨ ਐਲਰਜੀ ਦਾ ਸ਼ਿਕਾਰ ਹੋ ਸਕਦੇ ਹੋ, ਜਿਸ ਨਾਲ ਸਰੀਰ 'ਚ ਸੋਜ ਵੀ ਆ ਸਕਦੀ ਹੈ।
4. ਜੇਕਰ ਤੁਹਾਨੂੰ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੈ ਤਾਂ ਕਦੇ ਵੀ ਨਮਕ ਮਿਲਾ ਕੇ ਫਲ ਖਾਣ ਦੀ ਗਲਤੀ ਨਾ ਕਰੋ। ਅਜਿਹਾ ਕਰਨ ਨਾਲ ਤੁਹਾਡਾ ਬਲੱਡ ਪ੍ਰੈਸ਼ਰ ਵਧ ਸਕਦਾ ਹੈ।
5. ਦਿਲ ਦੇ ਰੋਗੀਆਂ ਨੂੰ ਵੀ ਫਲਾਂ ਨਾਲ ਨਮਕ ਨਹੀਂ ਖਾਣਾ ਚਾਹੀਦਾ। ਬੀਪੀ ਹਾਈ ਹੋਣ ਨਾਲ ਸਮੱਸਿਆ ਗੰਭੀਰ ਹੋ ਸਕਦੀ ਹੈ।
6. ਤੁਸੀਂ ਵੇਖਿਆ ਹੋਏਗਾ ਕਿ ਜਿਵੇਂ ਹੀ ਫਲ 'ਤੇ ਲੂਣ ਲਾਇਆ ਜਾਂਦਾ ਹੈ, ਪਾਣੀ ਨਿਕਲਣਾ ਸ਼ੁਰੂ ਹੋ ਜਾਂਦਾ ਹੈ। ਇਸ ਕਾਰਨ ਫਲਾਂ ਦਾ ਪੋਸ਼ਣ ਘੱਟ ਜਾਂਦਾ ਹੈ।
ਆਓ ਜਾਣਦੇ ਹਾਂ ਫਲ ਕਿਵੇਂ ਖਾਈਏ:
1. ਫਲ ਖਾਂਦੇ ਸਮੇਂ ਇਸ ਗੱਲ ਦਾ ਧਿਆਨ ਰੱਖੋ ਕਿ ਤੁਸੀਂ ਇੱਕ ਸਮੇਂ ਵਿੱਚ ਇੱਕ ਹੀ ਫਲ ਖਾਓ।
2. ਜੇਕਰ ਤੁਸੀਂ ਫਰੂਟ ਚਾਟ ਖਾਣਾ ਪਸੰਦ ਕਰਦੇ ਹੋ ਤਾਂ ਮਿੱਠੇ ਜਾਂ ਖੱਟੇ ਫਲਾਂ ਦਾ ਵੱਖ-ਵੱਖ ਚਾਟ ਹੀ ਖਾਓ।
3. ਖੱਟੇ ਤੇ ਮਿੱਠੇ ਫਲਾਂ ਦਾ ਸਲਾਦ ਇਕੱਠੇ ਨਹੀਂ ਖਾਣਾ ਚਾਹੀਦਾ।
4. ਫਲ ਕੱਟਣ ਦੇ ਇੱਕ ਘੰਟੇ ਦੇ ਅੰਦਰ-ਅੰਦਰ ਖਾ ਲੈਣੇ ਚਾਹੀਦੇ ਹਨ।
5. ਲੰਬੇ ਸਮੇਂ ਤੱਕ ਰੱਖੇ ਫਲਾਂ ਵਿੱਚ ਪੌਸ਼ਟਿਕ ਤੱਤ ਘੱਟ ਹੋਣੇ ਸ਼ੁਰੂ ਹੋ ਜਾਂਦੇ ਹਨ।
Check out below Health Tools-
Calculate Your Body Mass Index ( BMI )