3rd Covid Wave: ਕੋਰੋਨਾ ਦੀ ਤੀਜੀ ਲਹਿਰ ਵਿੱਚ ਬੱਚਿਆਂ ਦੇ ਜ਼ਿਆਦਾ ਪ੍ਰਭਾਵਿਤ ਹੋਣ ਦੀ ਸੰਭਾਵਨਾ ਘੱਟ, AIIMS-WHO ਦੇ ਸਰਵੇ 'ਚ ਖੁਲਾਸਾ
ਕੋਰੋਨਾ ਦੀ ਤੀਜੀ ਲਹਿਰ ਦਾ ਬੱਚਿਆਂ 'ਤੇ ਜ਼ਿਆਦਾ ਪ੍ਰਭਾਵ ਨਹੀਂ ਪਵੇਗਾ। ਵਿਸ਼ਵ ਸਿਹਤ ਸੰਗਠਨ (WHO) ਅਤੇ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ (AIIMS) ਨੇ ਆਪਣੇ ਸੀਰੋਪ੍ਰੇਵੈਲੈਂਸ ਸਰਵੇਖਣ ਵਿੱਚ ਇਹ ਦਾਅਵਾ ਕੀਤਾ ਹੈ।
ਨਵੀਂ ਦਿੱਲੀ: ਕੋਰੋਨਵਾਇਰਸ ਮਹਾਂਮਾਰੀ ਦੀ ਸੰਭਾਵਿਤ ਤੀਜੀ ਲਹਿਰ ਵਿੱਚ ਬੱਚਿਆਂ ਦੇ ਵਧੇਰੇ ਪ੍ਰਭਾਵਿਤ ਹੋਣ ਦਾ ਖ਼ਦਸ਼ਾ ਹੈ। ਇਸ ਕਰਕੇ, ਮਾਪੇ ਆਪਣੇ ਬੱਚਿਆਂ ਲਈ ਵਧੇਰੇ ਚਿੰਤਤ ਹਨ। ਪਰ ਇਸ ਦੌਰਾਨ ਵਿਸ਼ਵ ਸਿਹਤ ਸੰਗਠਨ (WHO) ਅਤੇ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ (AIIMS) ਦੇ ਸਾਂਝੇ ਸਰਵੇਖਣ ਮੁਤਾਬਕ, ਬੱਚਿਆਂ ਨੂੰ ਤੀਜੀ ਲਹਿਰ ਦੇ ਜ਼ਿਆਦਾ ਪ੍ਰਭਾਵਿਤ ਹੋਣ ਦੀ ਸੰਭਾਵਨਾ ਘੱਟ ਹੈ। ਦੇਸ਼ ਵਿਚ ਚੱਲ ਰਹੇ ਅਧਿਐਨ ਦੇ ਅੰਤਰਿਮ ਨਤੀਜਿਆਂ ਵਿਚ ਇਹ ਦਾਅਵਾ ਕੀਤਾ ਗਿਆ ਹੈ ਕਿ ਬੱਚਿਆਂ ਵਿਚ ਸੀਰੋ ਪੌਜ਼ੇਟੀਵਿਟੀ ਦਰ ਵਧੇਰੇ ਹੈ, ਇਸ ਲਈ 2 ਸਾਲ ਤੋਂ ਵੱਧ ਉਮਰ ਦੇ ਬੱਚਿਆਂ ਦੀ ਕੋਰੋਨਾ ਤੋਂ ਪ੍ਰਭਾਵਿਤ ਹੋਣ ਦੀ ਸੰਭਾਵਨਾ ਘੱਟ ਹੈ।
ਏਮਜ਼ ਦੇ ਇੱਕ ਸੀਰੋ ਸਰਵੇ ਦੇ ਅਧਿਐਨ ਵਿਚ ਇਹ ਗੱਲ ਸਾਹਮਣੇ ਆਈ ਹੈ। ਪਹਿਲੀ ਵਾਰ, ਬੱਚਿਆਂ ਨੂੰ ਸੀਰੋ ਸਰਵੇ ਵਿੱਚ ਸ਼ਾਮਲ ਕੀਤਾ ਗਿਆ। ਇਸ ਸਰਵੇਖਣ ਦੇ ਅਧਾਰ 'ਤੇ, ਏਮਜ਼ ਦੇ ਡਾਕਟਰਾਂ ਦਾ ਕਹਿਣਾ ਹੈ ਕਿ ਨਤੀਜੇ ਦਰਸਾਉਂਦੇ ਹਨ ਕਿ ਬੱਚਿਆਂ ਵਿੱਚ ਵੀ ਸੰਕਰਮਣ ਬਹੁਤ ਜ਼ਿਆਦਾ ਹੁੰਦਾ ਹੈ ਅਤੇ ਜੇ ਕੋਈ ਤੀਜੀ ਲਹਿਰ ਆਉਂਦੀ ਹੈ ਤਾਂ ਉਨ੍ਹਾਂ ਨੂੰ ਜ਼ਿਆਦਾ ਜੋਖਮ ਨਹੀਂ ਹੋਣਾ ਚਾਹੀਦਾ। ਜੇ ਵਾਇਰਸ ਦੇ ਬਹੁਤ ਜ਼ਿਆਦਾ ਪਰਿਵਰਤਨ ਹੁੰਦੇ ਹਨ, ਤਾਂ ਨਾ ਸਿਰਫ ਬੱਚੇ, ਬਲਕਿ ਬਾਲਗ ਵੀ ਇਕੋ ਜਿਹੇ ਜੋਖਮ ਵਿਚ ਹੁੰਦੇ ਹਨ।
ਇਸ ਸਰਵੇਖਣ ਵਿੱਚ ਕੁੱਲ 4509 ਲੋਕਾਂ ਨੇ ਹਿੱਸਾ ਲਿਆ। ਇਸ ਵਿੱਚ 3809 ਬਾਲਗ ਅਤੇ 700 ਬੱਚੇ ਸੀ। ਬਜ਼ੁਰਗਾਂ ਵਿਚ ਪੌਜ਼ੇਟੀਵਿਟੀ ਦਰ 63.5% ਦਰਜ ਕੀਤੀ ਗਈ ਅਤੇ ਬੱਚਿਆਂ ਵਿਚ ਇਹ 55.7% ਪਾਈ ਗਈ। ਅਧਿਐਨ ਕਰਨ ਵਾਲੇ ਏਮਜ਼ ਦੇ ਕਮਿਊਨਿਟੀ ਮੈਡੀਸਨ ਦੇ ਡਾਕਟਰ ਪੁਨੀਤ ਮਿਸ਼ਰਾ ਨੇ ਕਿਹਾ ਕਿ ਇਹ ਅੰਕੜਾ ਦਰਸਾਉਂਦਾ ਹੈ ਕਿ ਇਹ ਲਾਗ ਵੱਡਿਆਂ ਵਿੱਚ ਜਿੰਨੀ ਪਾਈ ਗਈ ਸੀ, ਉੰਨੀ ਹੀ ਬੱਚਿਆਂ ਵਿੱਚ ਪਾਈ ਗਈ।
ਇਸ ਸਰਵੇਖਣ ਲਈ 5 ਸੂਬਿਆਂ ਤੋਂ 10 ਹਜ਼ਾਰ ਨਮੂਨੇ ਲਏ ਗਏ ਸੀ। ਇਸ ਵੇਲੇ ਜੋ ਰਿਪੋਰਟ ਆਈ ਹੈ ਉਸ ਵਿਚ 4 ਸੂਬਿਆਂ ਦੇ 4500 ਨਮੂਨੇ ਨੂੰ ਆਧਾਰ ਬਣਾਇਆ ਗਿਆ ਹੈ। ਅਗਲੇ ਦੋ-ਤਿੰਨ ਮਹੀਨਿਆਂ ਵਿਚ ਪੰਜ ਸੂਬਿਆਂ ਦੇ 10 ਹਜ਼ਾਰ ਨਮੂਨੇ ਦੇ ਆਕਾਰ ਦੀ ਪੂਰੀ ਰਿਪੋਰਟ ਆਵੇਗੀ।
ਇਸ ਸਟਡੀ 'ਚ ਦਿੱਲੀ ਸ਼ਹਿਰੀ, ਦਿੱਲੀ ਦਿਹਾਤੀ, ਭੁਵਨੇਸ਼ਵਰ, ਗੋਰਖਪੁਰ ਅਤੇ ਅਗਰਤਲਾ ਵਾਲੀਆਂ ਥਾਂਵਾਂ ਦੇ ਲਈ ਔਸਤਨ ਉਮਰ 11 ਸਾਲ, 12 ਸਾਲ, 11 ਸਾਲ, 13 ਸਾਲ ਅਤੇ 14 ਸਾਲ ਸੀ। ਅਧਿਐਨ ਲਈ ਡੇਟਾ 15 ਮਾਰਚ 2021 ਅਤੇ 10 ਜੂਨ 2021 ਵਿਚਕਾਰ ਇਕੱਤਰ ਕੀਤਾ ਗਿਆ ਸੀ। ਖੋਜਕਰਤਾਵਾਂ ਮੁਤਾਬਕ SARS-CoV-2 ਖਿਲਾਪ ਕੁਲ ਸੀਰਮ ਐਂਟੀਬਾਡੀਜ ਦਾ ਮੁਲਾਂਕਣ ਕਰਨ ਲਈ ਏਲਿਸਾ ਕਿੱਟ ਦੀ ਵਰਤੋਂ ਕੀਤੀ ਗਈ ਸੀ। ਇਸ ਕਿੱਟ ਨਾਲ ਮਨੁੱਖੀ ਸਰੀਰ ਵਿਚ ਕੋਰੋਨਾ ਵਾਇਰਸ ਲਈ ਐਂਟੀਬਾਡੀਜ਼ ਦੀ ਮੌਜੂਦਗੀ ਦਾ ਪਤਾ ਲਗੇਗਾ।
ਇਹ ਵੀ ਪੜ੍ਹੋ: ਭਾਰਤੀਆਂ ਨੇ Swiss bank ਵਿੱਚ ਸਭ ਤੋਂ ਵੱਧ ਜਮ੍ਹਾ ਕੀਤਾ ਪੈਸਾ, ਟੁੱਟਿਆ 13 ਸਾਲਾਂ ਦਾ ਰਿਕਾਰਡ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Check out below Health Tools-
Calculate Your Body Mass Index ( BMI )