Kids Health: ਬੱਚਿਆਂ ਨੂੰ ਪ੍ਰੇਸ਼ਾਨ ਕੀਤਾ ਹੋਇਆ ਪੇਟ ਦੇ ਕੀੜਿਆਂ ਨੇ...ਤਾਂ ਘਬਰਾਓ ਨਾ! ਇਹਨਾਂ 6 ਉਪਾਅ ਨਾਲ ਮਿਲੇਗੀ ਰਾਹਤ
ਹਰ ਮਾਪੇ ਲਈ ਆਪਣੇ ਬੱਚੇ ਦੀ ਤਕਲੀਫ ਸਭ ਤੋਂ ਵੱਡੀ ਹੁੰਦੀ ਹੈ। ਜਦੋਂ ਬੱਚਾ ਰਾਤ ਨੂੰ ਪੇਟ ਦਰਦ ਕਾਰਨ ਕਰਵਟਾਂ ਬਦਲਦਾ ਰਹਿੰਦਾ ਹੈ ਜਾਂ ਦਿਨ ਭਰ ਚਿੜਚਿੜਾ ਤੇ ਸੁਸਤ ਦਿਖਾਈ ਦਿੰਦਾ ਹੈ, ਤਾਂ ਇਸ ਦਾ ਕਾਰਨ ਪੇਟ ਵਿੱਚ...

Kids Health: ਹਰ ਮਾਪੇ ਲਈ ਆਪਣੇ ਬੱਚੇ ਦੀ ਤਕਲੀਫ ਸਭ ਤੋਂ ਵੱਡੀ ਹੁੰਦੀ ਹੈ। ਜਦੋਂ ਬੱਚਾ ਰਾਤ ਨੂੰ ਪੇਟ ਦਰਦ ਕਾਰਨ ਕਰਵਟਾਂ ਬਦਲਦਾ ਰਹਿੰਦਾ ਹੈ ਜਾਂ ਦਿਨ ਭਰ ਚਿੜਚਿੜਾ ਤੇ ਸੁਸਤ ਦਿਖਾਈ ਦਿੰਦਾ ਹੈ, ਤਾਂ ਇਸ ਦਾ ਕਾਰਨ ਪੇਟ ਵਿੱਚ ਕੀੜੇ ਹੋ ਸਕਦੇ ਹਨ। ਇਹ ਕੀੜੇ ਬੱਚਿਆਂ ਦੀਆਂ ਅੰਤੜੀਆਂ ਵਿੱਚ ਪੈਦਾ ਹੋ ਜਾਂਦੇ ਹਨ ਅਤੇ ਥੋੜ੍ਹਾ-ਥੋੜ੍ਹਾ ਕਰਕੇ ਉਨ੍ਹਾਂ ਦੇ ਪੋਸ਼ਣ ਨੂੰ ਖਾਉਂਦੇ ਰਹਿੰਦੇ ਹਨ, ਜਿਸ ਕਰਕੇ ਬੱਚੇ ਨੂੰ ਸਹੀ ਪੋਸ਼ਣ ਨਹੀਂ ਮਿਲਦਾ ਅਤੇ ਉਹ ਕਮਜ਼ੋਰ ਹੁੰਦਾ ਰਹਿੰਦਾ ਹੈ।
ਲੱਸਣ: ਲੱਸਣ ਵਿੱਚ ਐਂਟੀ-ਪੈਰਾਸਾਈਟਿਕ ਗੁਣ ਹੁੰਦੇ ਹਨ ਜੋ ਅੰਤੜੀਆਂ ਵਿਚਾਲੇ ਕੀੜਿਆਂ ਨੂੰ ਖਤਮ ਕਰਨ ਵਿੱਚ ਮਦਦ ਕਰਦੇ ਹਨ। ਤੁਸੀਂ ਹਰ ਰੋਜ਼ ਸਵੇਰੇ ਖਾਲੀ ਪੇਟ ਬੱਚਿਆਂ ਨੂੰ ਇੱਕ ਛੋਟੀ ਲੱਸਣ ਦੀ ਕਲੀ ਹਲਕੇ ਕੋਸੇ ਪਾਣੀ ਨਾਲ ਦੇ ਸਕਦੇ ਹੋ।
ਪਪੀਤੇ ਦੇ ਬੀਜ: ਕੱਚੇ ਪਪੀਤੇ ਦੇ ਬੀਜ ਐਂਜ਼ਾਈਮਜ਼ ਨਾਲ ਭਰਪੂਰ ਹੁੰਦੇ ਹਨ ਜੋ ਪੇਟ ਦੇ ਕੀੜਿਆਂ ਨੂੰ ਬਾਹਰ ਕੱਢਣ ਵਿੱਚ ਮਦਦ ਕਰਦੇ ਹਨ। ਪਪੀਤੇ ਦੇ ਬੀਜਾਂ ਨੂੰ ਸੁੱਕਾ ਕੇ ਪੀਸ ਕੇ ਚੂਰਨ ਬਣਾਓ ਅਤੇ ਇੱਕ ਚਮਚ ਸ਼ਹਿਦ ਨਾਲ ਮਿਲਾ ਕੇ ਬੱਚਿਆਂ ਨੂੰ ਦਿਓ।
ਹਲਦੀ ਵਾਲਾ ਦੁੱਧ: ਹਲਦੀ ਵਿੱਚ ਐਂਟੀਬੈਕਟੀਰੀਅਲ ਅਤੇ ਐਂਟੀਪੈਰਾਸਾਈਟਿਕ ਗੁਣ ਹੁੰਦੇ ਹਨ। ਰਾਤ ਨੂੰ ਸੌਣ ਤੋਂ ਪਹਿਲਾਂ ਇੱਕ ਗਿਲਾਸ ਗਰਮ ਦੁੱਧ ਵਿੱਚ ਥੋੜ੍ਹੀ ਜਿਹੀ ਹਲਦੀ ਮਿਲਾ ਕੇ ਬੱਚਿਆਂ ਨੂੰ ਪਿਲਾਉਣ ਨਾਲ ਪੇਟ ਦੇ ਕੀੜਿਆਂ ਤੋਂ ਰਾਹਤ ਮਿਲਦੀ ਹੈ।
ਅਜਵਾਇਨ: ਅਜਵਾਇਨ ਦਾ ਸੇਵਨ ਬੱਚਿਆਂ ਦੀ ਪਾਚਨ ਕਿਰਿਆ ਨੂੰ ਠੀਕ ਕਰਦਾ ਹੈ ਅਤੇ ਪੇਟ ਦੇ ਕੀੜਿਆਂ ਨੂੰ ਖਤਮ ਕਰਨ ਵਿੱਚ ਮਦਦ ਕਰਦਾ ਹੈ। 1 ਚੁਟਕੀ ਅਜਵਾਇਨ ਨੂੰ ਗੁੜ ਨਾਲ ਮਿਲਾ ਕੇ ਸਵੇਰੇ ਦੇਣ ਨਾਲ ਲਾਭ ਮਿਲਦਾ ਹੈ।
ਨਾਰੀਅਲ ਪਾਣੀ: ਨਾਰੀਅਲ ਦਾ ਪਾਣੀ ਸਰੀਰ ਨੂੰ ਡਿਟਾਕਸ ਕਰਦਾ ਹੈ ਅਤੇ ਅੰਤੜੀਆਂ ਨੂੰ ਸਾਫ ਕਰਦਾ ਹੈ। ਬੱਚਿਆਂ ਨੂੰ ਦਿਨ ਵਿੱਚ 2 ਵਾਰੀ ਨਾਰੀਅਲ ਪਾਣੀ ਪਿਲਾਉਣ ਨਾਲ ਸਰੀਰ ਵਿੱਚੋਂ ਕੀੜੇ ਬਾਹਰ ਨਿਕਲਣ ਵਿੱਚ ਮਦਦ ਮਿਲਦੀ ਹੈ।
ਕਰੇਲੇ ਦਾ ਰਸ: ਕਰੇਲੇ ਵਿੱਚ ਅਜਿਹੇ ਤੱਤ ਹੁੰਦੇ ਹਨ ਜੋ ਪੇਟ ਦੇ ਕੀੜਿਆਂ ਨੂੰ ਖਤਮ ਕਰਨ ਦੀ ਯੋਗਤਾ ਰੱਖਦੇ ਹਨ। ਥੋੜ੍ਹੇ ਜਿਹੇ ਕਰੇਲੇ ਦੇ ਰਸ ਵਿੱਚ ਸ਼ਹਿਦ ਮਿਲਾ ਕੇ ਹਫ਼ਤੇ ਵਿੱਚ 2 ਵਾਰੀ ਬੱਚਿਆਂ ਨੂੰ ਦੇਣ ਨਾਲ ਕੀੜੇ ਖਤਮ ਹੋ ਸਕਦੇ ਹਨ।
Disclaimer: ਖ਼ਬਰਾਂ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਅਧਾਰਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਿਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।
Check out below Health Tools-
Calculate Your Body Mass Index ( BMI )






















