ਦੇਸ਼ ਦੇ 5 ਸੂਬਿਆਂ 'ਚ ਕੋਰੋਨਾ ਦਾ ਕਹਿਰ, 72 ਫ਼ੀਸਦੀ ਕੇਸ ਸਿਰਫ਼ ਇਨ੍ਹਾਂ ਰਾਜਾਂ ’ਚ
ਕੇਂਦਰੀ ਸਿਹਤ ਮੰਤਰਾਲੇ ਨੇ ਸਨਿੱਚਰਵਾਰ ਨੂੰ ਦੱਸਿਆ ਕਿ ਦੇਸ਼ ’ਚ ਕੋਰੋਨਾ ਐਕਟਿਵ ਮਰੀਜ਼ਾਂ ਦੀ ਗਿਣਤੀ ਇਸ ਵੇਲੇ 10 ਲੱਖ 46 ਹਜ਼ਾਰ 631 ਹੈ; ਜਿਨ੍ਹਾਂ ਵਿੱਚੋਂ 45.65 ਫ਼ੀ ਸਦੀ ਐਕਟਿਵ ਕੇਸ ਸਿਰਫ 10 ਜ਼ਿਲ੍ਹਿਆਂ ਪੁਣੇ, ਮੁੰਬਈ, ਠਾਣੇ, ਨਾਗਪੁਰ, ਬੈਂਗਲੁਰੂ ਸ਼ਹਿਰੀ, ਨਾਸਿਕ, ਦਿੱਲੀ, ਰਾਏਪੁਰ, ਦੁਰਗ ਤੇ ਔਰੰਗਾਬਾਦ ’ਚੋਂ ਹਨ।
ਨਵੀਂ ਦਿੱਲੀ: ਦੇਸ਼ ’ਚ ਕੋਰੋਨਾ ਦਾ ਕਹਿਰ ਤੇਜ਼ੀ ਨਾਲ ਵਧਦਾ ਜਾ ਰਿਹਾ ਹੈ। ਭਾਰਤ ’ਚ ਹੁਣ ਤੱਕ ਕੋਰੋਨਾ ਦੇ ਇੱਕ ਕਰੋੜ 33 ਲੱਖ 58 ਹਜ਼ਾਰ 805 ਕੇਸ ਹੋ ਚੁੱਕੇ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਇਨ੍ਹਾਂ ਮਾਮਲਿਆਂ ’ਚ ਸਿਰਫ਼ ਪੰਜ ਰਾਜਾਂ ਦੀ ਹਿੱਸੇਦਾਰੀ 72.23 ਫ਼ੀਸਦੀ ਹੈ। ਕੇਂਦਰ ਸਰਕਾਰ ਦੇ ਨਵੇਂ ਅੰਕੜਿਆਂ ਅਨੁਸਾਰ ਮਹਾਰਾਸ਼ਟਰ, ਛੱਤੀਸਗੜ੍ਹ, ਕਰਨਾਟਕ, ਉੱਤਰ ਪ੍ਰਦੇਸ਼ ਤੇ ਕੇਰਲ ਅਜਿਹੇ ਰਾਜ ਹਨ, ਜਿੱਥੇ ਦੇਸ਼ ਦੇ ਕੁੱਲ ਕੋਰੋਨਾ ਪੀੜਤਾਂ ਵਿੱਚੋਂ 72.23 ਫ਼ੀਸਦੀ ਮੌਜੂਦ ਹਨ। ਇੰਝ ਦੇਸ਼ ਦੇ ਲਾਗ ਤੋਂ ਪ੍ਰਭਾਵਿਤ ਲੋਕਾਂ ਦੀ ਗਿਣਤੀ ਲਗਭਗ ਸਾਢੇ ਛੇ ਮਹੀਨਿਆਂ ਬਾਅਦ ਇੱਕ ਵਾਰ ਫਿਰ 10 ਲੱਖ ਦਾ ਅੰਕੜਾ ਪਾਰ ਕਰ ਗਈ ਹੈ।
ਕੇਂਦਰੀ ਸਿਹਤ ਮੰਤਰਾਲੇ ਨੇ ਸਨਿੱਚਰਵਾਰ ਨੂੰ ਦੱਸਿਆ ਕਿ ਦੇਸ਼ ’ਚ ਕੋਰੋਨਾ ਐਕਟਿਵ ਮਰੀਜ਼ਾਂ ਦੀ ਗਿਣਤੀ ਇਸ ਵੇਲੇ 10 ਲੱਖ 46 ਹਜ਼ਾਰ 631 ਹੈ; ਜਿਨ੍ਹਾਂ ਵਿੱਚੋਂ 45.65 ਫ਼ੀ ਸਦੀ ਐਕਟਿਵ ਕੇਸ ਸਿਰਫ 10 ਜ਼ਿਲ੍ਹਿਆਂ ਪੁਣੇ, ਮੁੰਬਈ, ਠਾਣੇ, ਨਾਗਪੁਰ, ਬੈਂਗਲੁਰੂ ਸ਼ਹਿਰੀ, ਨਾਸਿਕ, ਦਿੱਲੀ, ਰਾਏਪੁਰ, ਦੁਰਗ ਤੇ ਔਰੰਗਾਬਾਦ ’ਚੋਂ ਹਨ।
ਇਨ੍ਹਾਂ ਜ਼ਿਲ੍ਹਿਆਂ ਵਿੱਚ ਲਾਗ ਲੱਗਣ ਦੀ ਦਰ 7.93 ਫ਼ੀ ਸਦੀ ਹੈ। ਉੱਧਰ ਦੇਸ਼ ਵਿੱਚ ਰੋਜ਼ਾਨਾ ਕੋਵਿਡ–19 ਦੀ ਲਾਗ ਤੋਂ ਪੀੜਤਾਂ ਦੀ ਗਿਣਤੀ 82.82 ਫ਼ੀਸਦੀ ਮਰੀਜ਼ ਸਿਰਫ਼ 10 ਰਾਜਾਂ- ਮਹਾਰਾਸ਼ਟਰ, ਛੱਤੀਸਗੜ੍ਹ, ਉੱਤਰ ਪ੍ਰਦੇਸ਼, ਦਿੱਲੀ, ਕਰਨਾਟਕ, ਤਾਮਿਲ ਨਾਡੂ, ਕੇਰਲ, ਮੱਧ ਪ੍ਰਦੇਸ਼, ਗੁਜਰਾਤ ਤੇ ਰਾਜਸਥਾਨ ’ਚ ਹੈ।
ਪਿਛਲੇ 24 ਘੰਟਿਆਂ ਦੌਰਾਨ ਮਹਾਰਾਸ਼ਟਰ ’ਚ ਕੋਰੋਨਾ ਵਾਇਰਸ ਦੀ ਲਾਗ ਤੋਂ ਪ੍ਰਭਾਵਿਤ ਮਰੀਜ਼ਾਂ ਦੀ ਗਿਣਤੀ ਵਧ ਕੇ 67,023 ਹੋ ਗਈ ਹੈ। ਦੇਸ਼ ਵਿੱਚ ਕੁੱਲ ਐਕਟਿਵ ਮਾਮਲਿਆਂ ਵਿੱਚੋਂ ਇਕੱਲੇ ਮਹਾਰਾਸ਼ਟਰ ਦੀ ਹਿੱਸੇਦਾਰੀ ਅੱਧੇ ਤੋਂ ਵੀ ਜ਼ਿਆਦਾ 51.23% ਹੈ। ਮਹਾਰਾਸ਼ਟਰ ’ਚ ਸਭ ਤੋਂ ਵੱਧ 58,993 ਨਵੇਂ ਮਾਮਲੇ ਸਾਹਮਣੇ ਆਏ। ਇਸ ਤੋਂ ਬਾਅਦ ਛੱਤੀਸਗੜ੍ਹ ’ਚ 11,447, ਉੱਤਰ ਪ੍ਰਦੇਸ਼ ਵਿੱਚ 9,587 ਨਵੇਂ ਮਾਮਲੇ ਸਾਹਮਣੇ ਆਏ।
ਭਾਰਤ ’ਚ ਹੁਣ ਤੱਕ 1,19,90,859 ਲੋਕ ਇਸ ਵਾਇਰਸ ਨੂੰ ਹਰਾ ਕੇ ਠੀਕ ਵੀ ਹੋ ਚੁੱਕੇ ਹਨ। ਦੇਸ਼ ਵਿੱਚ ਕੋਰੋਨਾ ਕਾਰਣ ਮੌਤਾਂ ਦੇ 86.78 ਫ਼ੀਸਦੀ ਮਾਮਲੇ ਇਨ੍ਹਾਂ 10 ਰਾਜਾਂ ਵਿੱਚ ਸਾਹਮਣੇ ਆਏ ਹਨ-ਪੁੱਡੂਚੇਰੀ, ਲੱਦਾਖ, ਦਮਨ ਤੇ ਦੀਊ, ਦਾਦਰਾ ਤੇ ਨਗਰ ਹਵੇਲੀ, ਨਾਗਾਲੈਂਡ, ਤ੍ਰਿਪੁਰਾ, ਮੇਘਾਲਿਆ, ਸਿੱਕਿਮ, ਮਿਜ਼ੋਰਮ, ਮਣੀਪੁਰ, ਲਕਸ਼ਦੀਪ, ਅੰਡੇਮਾਨ ਤੇ ਨਿਕੋਬਾਰ ਟਾਪੂ ਤੇ ਅਰੁਣਾਚਲ ਪ੍ਰਦੇਸ਼।
Check out below Health Tools-
Calculate Your Body Mass Index ( BMI )