ਕੋਰੋਨਾ ਕਹਿਰ ਨੂੰ ਵੇਖਦਿਆਂ ਪ੍ਰਾਈਵੇਟ ਹਸਪਤਾਲਾਂ ਲਈ ਸਰਕਾਰ ਦਾ ਵੱਡਾ ਫੈਸਲਾ
100 ਜਾਂ ਉਸ ਤੋਂ ਜ਼ਿਆਦਾ ਬਿਸਤਰਿਆਂ ਵਾਲੇ ਨਿੱਜੀ ਹਸਪਤਾਲਾਂ ਨੂੰ ਹੁਣ 30 ਫੀਸਦ ਬਿਸਤਰ ਕੋਵਿਡ ਮਰੀਜ਼ਾਂ ਨੂੰ ਦੇਣੇ ਹੋਣਗੇ। ਦਿੱਲੀ 'ਚ 100 ਤੋਂ ਜ਼ਿਆਦਾ ਬਿਸਤਰਿਆਂ ਵਾਲੇ 54 ਹਸਪਤਾਲ ਇਸ ਨਵੇਂ ਹੁਕਮ ਦੇ ਦਾਇਰੇ 'ਚ ਆਉਣਗੇ।
ਨਵੀਂ ਦਿੱਲੀ: ਕੋਰੋਨਾ ਇਨਫੈਕਸ਼ਨ ਨੂੰ ਲੈ ਕੇ ਵਿਗੜਦੇ ਹਾਲਾਤ ਵਿਚਾਲੇ ਦਿੱਲੀ ਸਰਕਾਰ ਨੇ ਨਵਾਂ ਫੈਸਲਾ ਕੀਤਾ ਹੈ ਕਿ 100 ਜਾਂ ਉਸ ਤੋਂ ਜ਼ਿਆਦਾ ਬਿਸਤਰਿਆਂ ਵਾਲੇ ਨਿੱਜੀ ਹਸਪਤਾਲਾਂ ਨੂੰ ਹੁਣ 30 ਫੀਸਦ ਬਿਸਤਰ ਕੋਵਿਡ ਮਰੀਜ਼ਾਂ ਨੂੰ ਦੇਣੇ ਹੋਣਗੇ। ਦਿੱਲੀ 'ਚ 100 ਤੋਂ ਜ਼ਿਆਦਾ ਬਿਸਤਰਿਆਂ ਵਾਲੇ 54 ਹਸਪਤਾਲ ਇਸ ਨਵੇਂ ਹੁਕਮ ਦੇ ਦਾਇਰੇ 'ਚ ਆਉਣਗੇ।
ਇਸ ਹੁਕਮ ਦੇ ਲਾਗੂ ਹੋਣ 'ਤੇ ਬਿਸਤਰਿਆਂ ਦੀ ਸੰਖਿਆ 1844 ਤੋਂ ਵਧ ਕੇ 4422, ਜਦਕਿ ਆਈਸੀਯੂ ਬੈਡਾਂ ਦੀ ਸੰਖਿਆ ਵਧ ਕੇ 638 ਤੋਂ 1357 ਹੋ ਜਾਵੇਗੀ।
ਬੈੱਡਸ ਦੀ ਔਕਿਊਪੈਂਸੀ 'ਤੇ ਵੀ ਹੋਵੇਗੀ ਸਰਕਾਰ ਦੀ ਨਜ਼ਰ
ਦਿੱਲੀ ਸਰਕਾਰ ਨੇ ਨਿੱਜੀ ਹਸਪਤਾਲਾਂ ਨੂੰ ਇਹ ਵੀ ਹੁਕਮ ਦਿੱਤੇ ਹਨ ਕਿ ਹਸਪਤਾਲ 'ਚ ਕਿੰਨੇ ਬਿਸਤਰੇ ਮਰੀਜ਼ਾਂ ਨਾਲ ਭਰੇ ਹਨ ਜਾਂ ਖਾਲੀ ਹਨ ਇਸ ਦੀ ਜਾਣਕਾਰੀ ਸਰਕਾਰ ਵੱਲੋਂ ਚਲਾਏ ਜਾ ਰਹੇ ਪੋਰਟਲ 'ਤੇ ਨਿਯਮਿਤ ਰੂਪ ਨਾਲ ਅਪਡੇਟ ਕਰੋ। ਦਿੱਲੀ 'ਚ ਕੋਰੋਨਾ ਮਰੀਜ਼ਾਂ ਦੀ ਸੰਖਿਆ 'ਚ ਅਚਾਨਕ ਵਾਧਾ ਹੋਇਆ ਹੈ।
ਐਤਵਾਰ ਸ਼ਹਿਰ 'ਚ ਕੋਰੋਨਾ ਦੇ 4000 ਤੋਂ ਜ਼ਿਆਦਾ ਮਾਮਲੇ ਸਾਹਮਣੇ ਆਏ ਸਨ। ਜੋ ਪਿਛਲੇ ਚਾਰ ਮਹੀਨਿਆਂ ਦੇ ਅੰਕੜਿਆਂ 'ਚ ਸਭ ਤੋਂ ਜ਼ਿਆਦਾ ਸੰਖਿਆ ਸੀ। ਪਿਛਲੇ 24 ਘੰਟਿਆਂ 'ਚ ਦਿੱਲੀ 'ਚ ਕੋਰੋਨਾ ਦੇ 3548 ਨਵੇਂ ਮਾਮਲੇ ਸਾਹਮਣੇ ਆ ਚੁੱਕੇ ਹਨ। ਦਿੱਲੀ 'ਚ ਪਿਛਲੇ 24 ਘੰਟਿਆਂ 'ਚ 15 ਕੋਰੋਨਾ ਇਨਫੈਕਟਡ ਮਰੀਜ਼ਾਂ ਦੀ ਮੌਤ ਵੀ ਦਰਜ ਕਰਵਾਈ ਗਈ ਹੈ।
ਰਿਕਵਰੀ ਰੇਟ 'ਚ ਗਿਰਾਵਟ:
ਕੋਰੋਨਾ ਇਨਫੈਕਸ਼ਨ 'ਤੇ ਉਸ ਨਾਲ ਹੋਣ ਵਾਲੀਆਂ ਮੌਤਾਂ ਦੇ ਕਾਰਨ ਦਿੱਲੀ 'ਚ ਕੋਵਿਡ ਦਾ ਰਿਕਵਰੀ ਰੇਟ ਵੀ ਘਟ ਕੇ 96.22 ਫੀਸਦ ਤਕ ਆ ਗਿਆ। ਦਿੱਲੀ 'ਚ ਇਸ ਸਮੇਂ 14,589 ਐਕਟਿਵ ਮਰੀਜ਼ ਹਨ। ਜ਼ਾਹਿਰ ਹੈ ਕਿ ਰਾਜਧਾਨੀ ਲਈ ਇਹ ਅੰਕੜੇ ਚੰਗੇ ਨਹੀਂ। ਆਉਣ ਵਾਲੇ ਦਿਨਾਂ 'ਚ ਕੋਵਿਡ ਇਨਫੈਕਸ਼ਨ ਨਾਲ ਨਜਿੱਠਣ ਲਈ ਸਰਕਾਰ ਨੇ ਨਿੱਜੀ ਤੇ ਸਰਕਾਰੀ ਦੋਵਾਂ ਹੀ ਪੱਧਰਾਂ 'ਤੇ ਹਸਪਤਾਲਾਂ 'ਚ ਬਿਸਤਰਿਆਂ ਦੀ ਸੰਖਿਆਂ ਵਧਾਉਣ ਦੇ ਹੁਕਮ ਦਿੱਤੇ ਗਏ ਹਨ।
ਬਦਲਦੇ ਹਾਲਾਤਾਂ ਨੂੰ ਮੱਦੇਨਜ਼ਰ ਦਿੱਲੀ ਸਰਕਾਰ ਦੇ ਕੋਵਿਡ-ਮੁਕਤ ਐਲਾਨੇ ਜਾਣ ਤੇ 6 ਹਸਪਤਾਲਾਂ 'ਚ ਕੋਰੋਨਾ ਦਾ ਇਲਾਜ ਦੁਬਾਰਾ ਸ਼ੁਰੂ ਕੀਤਾ ਜਾ ਰਿਹਾ ਹੈ। ਦਿੱਲੀ ਸਰਕਾਰ ਦੇ ਸਿਹਤ ਵਿਭਾਗ ਵੱਲੋਂ ਜਾਰੀ ਹੁਕਮਾਂ ਦੇ ਮੁਤਾਬਕ ਦਿੱਲੀ ਸਰਕਾਰ ਦੇ 11 ਹਸਪਤਾਲਾਂ 'ਚ ਵੈਂਟੀਲੇਟਰ ਵਾਲੇ ICU ਬੈਡਸ ਤੇ ਕੋਵਿਡ ਬੈਡ ਵਧਾਉਣ ਦੇ ਹੁਕਮ ਦਿੱਤੇ ਗਏ ਹਨ।
Check out below Health Tools-
Calculate Your Body Mass Index ( BMI )