ਕੋਰੋਨਾ ਦਾ ਡੈਲਟਾ ਵੇਰੀਏਂਟ ਚੇਚਕ ਵਾਂਗ ਆਸਾਨੀ ਨਾਲ ਫੈਲ ਸਕਦਾ, ਰਿਪੋਰਟ 'ਚ ਦਾਅਵਾ
ਰੋਕ ਕੰਟਰੋਲ ਤੇ ਰੋਕਥਾਮ ਕੇਂਦਰ ਦੇ ਦਸਤਾਵੇਜ਼ਾਂ 'ਚ ਅਪ੍ਰਕਾਸ਼ਿਤ ਅੰਕੜਿਆਂ ਦੇ ਆਧਾਰ 'ਤੇ ਦਿਖਾਇਆ ਗਿਆ ਹੈ ਕਿ ਟੀਕੇ ਦੀਆਂ ਸਾਰੀਆਂ ਖੁਰਾਕਾਂ ਲੈ ਚੁੱਕੇ ਲੋਕ ਵੀ ਬਿਨਾਂ ਟੀਕਾਕਰਨ ਵਾਲੇ ਲੋਕਾਂ ਜਿੰਨਾਂ ਹੀ ਡੈਲਟਾ ਕਿਸਮ ਫੈਲਾ ਸਕਦੇ ਹਨ।
Coronavirus Delta Variant: ਕੋਰੋਨਾ ਵਾਇਰਸ ਦਾ ਡੈਲਟਾ ਵੇਰੀਏਂਟ, ਵਾਇਰਸ ਦੀਆਂ ਹੋਰ ਸਾਰੀਆਂ ਕਿਸਮਾਂ ਦੇ ਮੁਕਾਬਲੇ ਜ਼ਿਆਦਾ ਗੰਭੀਰ ਬਿਮਾਰੀ ਦਾ ਕਾਰਨ ਬਣ ਸਕਦਾ ਹੈ ਤੇ ਚੇਚਕ ਦੀ ਤਰ੍ਹਾਂ ਆਸਾਨੀ ਨਾਲ ਫੈਲ ਸਕਦਾ ਹੈ। ਅਮਰੀਕੀ ਸਿਹਤ ਵਿਭਾਗ ਦੇ ਇਕ ਦਸਤਾਵੇਜ਼ ਦਾ ਹਵਾਲਾ ਦਿੰਦਿਆਂ ਮੀਡੀਆ ਖਬਰਾਂ 'ਚ ਅਜਿਹਾ ਕਿਹਾ ਗਿਆ ਹੈ।
ਰਿਪੋਰਟ 'ਚ ਕਿਹਾ ਗਿਆ ਹੈ ਕਿ ਰੋਕ ਕੰਟਰੋਲ ਤੇ ਰੋਕਥਾਮ ਕੇਂਦਰ ਦੇ ਦਸਤਾਵੇਜ਼ਾਂ 'ਚ ਅਪ੍ਰਕਾਸ਼ਿਤ ਅੰਕੜਿਆਂ ਦੇ ਆਧਾਰ 'ਤੇ ਦਿਖਾਇਆ ਗਿਆ ਹੈ ਕਿ ਟੀਕੇ ਦੀਆਂ ਸਾਰੀਆਂ ਖੁਰਾਕਾਂ ਲੈ ਚੁੱਕੇ ਲੋਕ ਵੀ ਬਿਨਾਂ ਟੀਕਾਕਰਨ ਵਾਲੇ ਲੋਕਾਂ ਜਿੰਨਾਂ ਹੀ ਡੈਲਟਾ ਕਿਸਮ ਫੈਲਾ ਸਕਦੇ ਹਨ। ਸਭ ਤੋਂ ਪਹਿਲਾਂ ਭਾਰਤ 'ਚ ਡੈਲਟਾ ਕਿਸਮ ਦੀ ਪਛਾਣ ਕੀਤੀ ਗਈ ਸੀ।
ਸਭ ਤੋਂ ਪਹਿਲਾਂ 'ਦ ਵਾਸ਼ਿੰਗਟਨ ਪੋਸਟ' ਨੇ ਇਸ ਦਸਤਾਵੇਜ਼ ਦੇ ਆਧਾਰ 'ਤੇ ਰਿਪੋਰਟ ਪ੍ਰਕਾਸ਼ਿਤ ਕੀਤੀ। ਸੀਡੀਸੀ ਦੀ ਨਿਰਦੇਸ਼ਕ ਡਾ.ਰੋਸ਼ੇਲ ਪੀ ਵਾਲੇਂਸਕੀ ਨੇ ਮੰਗਲਵਾਰ ਮੰਨਿਆ ਕਿ ਟੀਕਾ ਲੈ ਚੁੱਕੇ ਲੋਕਾਂ ਦੇ ਨੱਕ ਤੇ ਗਲੇ 'ਚ ਵਾਇਰਸ ਦੀ ਮੌਜੂਦਗੀ ਉਸੇ ਤਰ੍ਹਾਂ ਰਹਿੰਦੀ ਹੈ ਜਿਵੇਂ ਕਿ ਟੀਕਾ ਨਾ ਲੈਣ ਵਾਲਿਆਂ 'ਚ ਹੁੰਦੀ ਹੈ। ਦਸਤਾਵੇਜ਼ 'ਚ ਵਾਇਰਸ ਦੇ ਇਸ ਕਿਸਮ ਦੇ ਕੁਝ ਹੋਰ ਗੰਭੀਰ ਲੱਛਣਾਂ ਵੱਲ ਇਸ਼ਾਰਾ ਕੀਤਾ ਗਿਆ ਹੈ।
ਦਸਤਾਵੇਜ਼ ਦੇ ਮੁਤਾਬਕ ਡੈਲਟਾ ਕਿਸਮ ਅਜਿਹੇ ਵਾਇਰਸ ਦੇ ਮੁਕਾਬਲੇ ਜ਼ਿਆਦਾ ਫੈਲਦਾ ਹੈ ਜੋ ਮਰਸ, ਸਾਰਸ, ਇਬੋਲਾ, ਆਮ ਸਰਦੀ, ਮੌਸਮੀ ਫਲੂ ਤੇ ਵੱਡੀ ਮਾਤਾ ਦਾ ਕਾਰਨ ਬਣਦਾ ਹੈ ਤੇ ਇਹ ਚੇਚਕ ਦੀ ਤਰ੍ਹਾਂ ਹੀ ਹਮਲਾਵਰ ਹੈ। ਦਸਤਾਵੇਜ਼ ਦੀ ਇਕ ਪੱਤਰੀ ਨਿਊਯਾਰਕ ਟਾਇਮਜ਼ ਨੇ ਵੀ ਹਾਸਲ ਕੀਤੀ ਹੈ।
ਦਸਤਾਵੇਜ਼ ਦੇ ਮੁਤਾਬਕ ਬੀ.1.617 ਯਾਨੀ ਡੈਲਟਾ ਕਿਸਮ ਤੇ ਗੰਭੀਰ ਬਿਮਾਰੀ ਪੈਦਾ ਕਰ ਸਕਦਾ ਹੈ। ਨਿਊਯਾਰਕ ਟਾਇਮਜ਼ ਨੇ ਇਕ ਸੰਘੀ ਅਧਿਕਾਰੀ ਦਾ ਹਵਾਲਾ ਦਿੰਦਿਆਂ ਕਿਹਾ ਕਿ ਦਸਤਾਵੇਜ਼ ਦੇ ਨਤੀਜੇ ਨੇ ਡੈਲਟਾ ਸਵਰੂਪ ਨੂੰ ਲੈਕੇ ਸੀਡੀਸੀ ਦੇ ਵਿਗਿਆਨੀਆਂ ਨੇ ਫਿਕਰ ਵਧਾ ਦਿੱਤਾ। ਅਧਿਕਾਰੀ ਨੇ ਕਿਹਾ, 'ਸੀਡੀਸੀ ਡੈਲਟਾ ਕਿਸਮ ਨੂੰ ਲੈਕੇ ਅੰਕੜਿਆਂ ਤੋਂ ਬਹੁਤ ਚਿੰਤਤ ਹਨ। ਇਹ ਕਿਸਮ ਗੰਭੀਰ ਖਤਰੇ ਦਾ ਕਾਰਨ ਬਣ ਸਕਦਾ ਹੈ। ਜਿਸ ਲਈ ਅਜੇ ਕਦਮ ਚੁੱਕਣ ਦੀ ਲੋੜ ਹੈ।'
ਸੀਡੀਸੀ ਵੱਲੋਂ 24 ਜੁਲਾਈ ਤਕ ਇਕੱਠੇ ਕੀਤੇ ਅੰਕੜਿਆਂ ਦੇ ਮੁਤਾਬਕ ਅਮਰੀਕਾ 'ਚ 16.2 ਕਰੋੜ ਲੋਕਾਂ ਦਾ ਟੀਕਾਕਰਨ ਹੋ ਚੁੱਕਾ ਹੈ ਤੇ ਹਰ ਹਫਤੇ ਲੱਛਣ ਵਾਲੇ ਕਰੀਬ 35,000 ਮਾਮਲੇ ਆ ਰਹੇ ਹਨ। ਪਰ ਏਜੰਸੀ ਮਾਮੂਲੀ ਜਾਂ ਬਿਨਾਂ ਲੱਛਣ ਵਾਲੇ ਮਾਮਲਿਆਂ ਦੀ ਨਿਗਰਾਨੀ ਨਹੀਂ ਕਰਦੀ ਹੈ। ਇਸ ਲਈ ਅਸਲ 'ਚ ਮਾਮਲੇ ਜ਼ਿਆਦਾ ਹੋ ਸਕਦੇ ਹਨ।
Check out below Health Tools-
Calculate Your Body Mass Index ( BMI )